ਵਿੱਤ ਮੰਤਰਾਲਾ
ਕੋਵਿਡ -19 ਕਾਰਨ ਤਣਾਅ ਨੂੰ ਘਟਾਉਣ ਲਈ ਟੈਕਸ ਵਿਚ ਛੋਟ
Posted On:
19 JUL 2021 6:52PM by PIB Chandigarh
ਸਰਕਾਰ ਨੇ ਵਿੱਤੀ ਸਾਲ 2019 - 20 ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਕਿਸੇ ਮਾਲਕ ਵੱਲੋਂ ਜਾਂ ਕਿਸੇ ਵੀ ਵਿਅਕਤੀ ਤੋਂ ਕੋਵਿਡ -19 ਦੇ ਡਾਕਟਰੀ ਇਲਾਜ ਲਈ ਪ੍ਰਾਪਤ ਕੀਤੀ ਰਕਮ ਨੂੰ ਆਮਦਨ ਟੈਕਸ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ I ਇਹ ਗੱਲ ਵਿੱਤ ਰਾਜ ਮੰਤਰੀ ਸ੍ਰੀ ਪੰਕਜ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।
ਮੰਤਰੀ ਨੇ ਕਿਹਾ ਕਿ ਆਮਦਨੀ ਟੈਕਸ ਵਿੱਚ ਛੋਟ ਕਿਸੇ ਵਿੱਤੀ ਸਾਲ 2019- 20 ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਕਿਸੇ ਮਾਲਕ ਵੱਲੋਂ ਜਾਂ ਕਿਸੇ ਵਿਅਕਤੀ ਕੋਲੋਂ ਕੋਵਿਡ -19 ਦੇ ਇਲਾਜ ਲਈ ਡਾਕਟਰੀ ਇਲਾਜ ਲਈ ਕਿਸੇ ਟੈਕਸਦਾਤਾ ਵੱਲੋਂ ਪ੍ਰਾਪਤ ਕੀਤੀ ਰਕਮ ਤੇ ਪ੍ਰਦਾਨ ਕੀਤੀ ਜਾਏਗੀ।
ਮੰਤਰੀ ਨੇ ਅੱਗੇ ਦੱਸਿਆ ਕਿ ਇਸ ਛੋਟ ਦਾ ਉਦੇਸ਼ ਉਨ੍ਹਾਂ ਟੈਕਸਦਾਤਾਵਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ ਜਿਨ੍ਹਾਂ ਨੂੰ ਕੋਵਿਡ-19 ਕਾਰਨ ਮੁਸੀਬਤ ਝੱਲਣੀ ਪਈ ਸੀ ਅਤੇ ਮਾਲਕ ਜਾਂ ਕਿਸੇ ਵੀ ਵਿਅਕਤੀ ਦੀ ਸਹਾਇਤਾ ਲੈਣ ਤੋਂ ਬਾਅਦ ਕੋਵਿਡ -19 ਦੇ ਡਾਕਟਰੀ ਇਲਾਜ ਲਈ ਰਾਸ਼ੀ ਦਾ ਭੁਗਤਾਣ ਕਰਨਾ ਪਿਆ ਸੀ। ਇਹ ਨਕਦ ਲੈਣ-ਦੇਣ ਨੂੰ ਨਿਰੁਤਸ਼ਾਹਤ ਕਰਨ ਅਤੇ ਕੈਸ਼ ਲੈਸ ਆਰਥਿਕਤਾ ਵੱਲ ਵਧਣ ਵੱਲ ਸਰਕਾਰ ਦੀ ਨਿਰਧਾਰਤ ਨੀਤੀ ਹੈ। ਮੰਤਰੀ ਨੇ ਕਿਹਾ ਕਿ ਇਸ ਲਈ ਆਮਦਨ ਟੈਕਸ ਐਕਟ, 1961 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਕਦ ਲੈਣ-ਦੇਣ ਦੀ ਹੱਦ ਨੂੰ ਵਧਾਉਣ ਦੀ ਕੋਈ ਤਜਬੀਜ਼ ਨਹੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਆਪਣੀ ਜਾਨ ਗੁਆ ਚੁੱਕੇ ਟੈਕਸਦਾਤਾਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਸਰਕਾਰ ਨੇ ਫੈਸਲਾ ਲਿਆ ਹੈ ਕਿ ਵਿੱਤੀ ਸਾਲ 2019-20 ਦੌਰਾਨ ਜਾਂ ਇਸਤੋਂ ਬਾਅਦ ਦੇ ਸਾਲਾਂ ਵਿੱਚ ਕੋਵਿਡ -19 ਕਾਰਨ ਮਰਨ ਵਾਲੇ ਅਜਿਹੇ ਵਿਅਕਤੀ ਨੂੰ ਮਾਲਿਕ ਜਾਂ ਕਿਸੇ ਹੋਰ ਵਿਅਕਤੀ ਤੋਂ ਪ੍ਰਾਪਤ ਹੋਣ ਵਾਲੀ ਰਕਮ ਨੂੰ ਆਮਦਨ ਕਰ ਤੋਂ ਛੋਟ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਪ੍ਰਾਪਤ ਕੀਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਭੁਗਤਾਨ ਨੂੰ ਮੁਹੱਈਆ ਕਰਵਾਈ ਜਾਵੇਗੀ।
ਮੰਤਰੀ ਨੇ ਕਿਹਾ ਕਿ ਮਾਲਕ ਤੋਂ ਪ੍ਰਾਪਤ ਕੀਤੀ ਗਈ ਰਕਮ ਲਈ ਛੋਟ ਦੀਆਗਿਆ ਬਿਨਾਂ ਕਿਸੇ ਸੀਮਾ ਦੇ ਹੋਵੇਗੀ ਅਤੇ ਛੋਟ ਦੀ ਐਗਰੀਗੇਟ ਸੀਮਾ ਕਿਸੇ ਵੀ ਹੋਰ ਵਿਅਕਤੀਆਂ ਤੋਂ ਪ੍ਰਾਪਤ ਕੀਤੀ ਗਈ ਰਕਮ ਦੇ 10 ਲੱਖ ਰੁਪਏ ਤੱਕ ਸੀਮਤ ਹੋਵੇਗੀ।
ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਕਾਰਨ ਸਰਕਾਰ ਨੇ ਟੈਕਸਾਂ ਦੀ ਪਾਲਣਾ ਦੀਆਂ ਵੱਖ-ਵੱਖ ਤਰੀਕਾਂ ਨੂੰ ਵਧਾ ਦਿੱਤਾ ਹੈ। ਇਹਨਾਂ ਵਧਾਈਆਂ ਗਈਆਂ ਸਮਾਂ ਰੇਖਾਵਾਂ ਦਾ ਵੇਰਵਾ ਅਨੇਕਸ਼ਚਰ ਵਿੱਚ ਦਿੱਤਾ ਗਿਆ ਹੈ I
https://static.pib.gov.in/WriteReadData/specificdocs/documents/2021/jul/doc202171911.pdf
------------------
ਆਰ ਐਮ /ਐਮ ਵੀ/ਕੇ ਐਮ ਐਨ
(Release ID: 1737033)
Visitor Counter : 205