ਸੈਰ ਸਪਾਟਾ ਮੰਤਰਾਲਾ

ਸੈਰ-ਸਪਾਟਾ ਮੰਤਰਾਲੇ ਨੇ ਭਾਰਤ ਵਿੱਚ ਗ੍ਰਾਮੀਣ ਟੂਰਿਜ਼ਮ ਵਿਕਾਸ ਲਈ ਰਾਸ਼ਟਰੀ ਨੀਤੀ ਅਤੇ ਰੋਡ-ਮੈਪ ਦੇ ਮਸੌਦੇ ਬਾਰੇ ਟਿੱਪਣੀਆਂ / ਸੁਝਾਅ ਮੰਗੇ ਹਨ: ਕੇਂਦਰੀ ਟੂਰਿਜ਼ਮ ਮੰਤਰੀ

Posted On: 19 JUL 2021 4:49PM by PIB Chandigarh

ਸੈਰ-ਸਪਾਟਾ ਮੰਤਰਾਲੇ ਨੇ ਗ੍ਰਾਮੀਣ ਟੂਰਿਜ਼ਮ ਦੀ ਅਥਾਹ ਸੰਭਾਵਨਾ ਨੂੰ ਪਹਿਚਾਣ ਲਿਆ ਹੈ ਅਤੇ ਟੂਰਿਜ਼ਮ ਦੇ ਇਸ ਵੱਖਰੇ ਖੇਤਰ ਨੂੰ ਉਤਸ਼ਾਹਤ ਕਰਨ ਅਤੇ ਇਸ ਦੇ ਵਿਕਾਸ ਬਾਰੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

 

 ਟੂਰਿਜ਼ਮ ਮੰਤਰਾਲੇ ਨੇ ਇਸੇ ਮੁਤਾਬਕ ਭਾਰਤ ਵਿੱਚ ਗ੍ਰਾਮੀਣ ਟੂਰਿਜ਼ਮ ਦੇ ਵਿਕਾਸ ਲਈ ਇੱਕ ਮਸੌਦਾ ਰਾਸ਼ਟਰੀ ਰਣਨੀਤੀ ਅਤੇ ਰੋਡ-ਮੈਪ ਤਿਆਰ ਕੀਤਾ ਹੈ - ਆਤਮਨਿਰਭਰ ਭਾਰਤ ਵੱਲ ਇੱਕ ਪਹਿਲ। “ਵੋਕਲ ਫਾਰ ਲੋਕਲ” ਦੀ ਭਾਵਨਾ ਨਾਲ ਪ੍ਰੇਰਿਤ ਗ੍ਰਾਮੀਣ ਟੂਰਿਜ਼ਮ ਆਤਮਨਿਰਭਰ ਭਾਰਤ ਦੇ ਮਿਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।

 

 ਦੇਸ਼ ਵਿੱਚ ਗ੍ਰਾਮੀਣ ਟੂਰਿਜ਼ਮ ਵਿਕਸਿਤ ਕਰਨ ਲਈ ਰਣਨੀਤੀ, ਗ੍ਰਾਮੀਣ ਟੂਰਿਜ਼ਮ ਲਈ ਮਾਡਲ ਨੀਤੀਆਂ ਅਤੇ ਉੱਤਮ ਅਭਿਆਸਾਂ, ਗ੍ਰਾਮੀਣ ਟੂਰਿਜ਼ਮ ਲਈ ਡਿਜੀਟਲ ਟੈਕਨੋਲੋਜੀਆਂ ਅਤੇ ਪਲੇਟਫਾਰਮ, ਗ੍ਰਾਮੀਣ ਟੂਰਿਜ਼ਮ ਲਈ ਕਲੱਸਟਰਾਂ ਦਾ ਵਿਕਾਸ, ਗ੍ਰਾਮੀਣ ਟੂਰਿਜ਼ਮ ਲਈ ਮਾਰਕੀਟਿੰਗ ਸਹਾਇਤਾ, ਹਿਤਧਾਰਕਾਂ, ਪ੍ਰਸ਼ਾਸਨ ਅਤੇ ਸੰਸਥਾਗਤ ਢਾਂਚੇ ਦੀ ਸਮਰੱਥਾ ਨਿਰਮਾਣ ਵਰਗੇ ਮੁੱਖ ਖੰਭਿਆਂ 'ਤੇ ਕੇਂਦ੍ਰਤ ਹੈ।

 

 ਦਸਤਾਵੇਜ਼ ਨੂੰ ਵਧੇਰੇ ਵਿਆਪਕ ਬਣਾਉਣ ਲਈ, ਸੈਰ-ਸਪਾਟਾ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਤੋਂ ਰਾਸ਼ਟਰੀ ਨੀਤੀ ਅਤੇ ਰੋਡ ਮੈਪ ਦੇ ਮਸੌਦੇ ਬਾਰੇ ਫੀਡਬੈਕ / ਟਿੱਪਣੀਆਂ / ਸੁਝਾਅ ਮੰਗੇ ਹਨ।


 

 ਇਸ ਤੋਂ ਇਲਾਵਾ, ਦੇਸ਼ ਵਿੱਚ ਗ੍ਰਾਮੀਣ ਟੂਰਿਜ਼ਮ ਦੀ ਸੰਭਾਵਨਾ ਨੂੰ ਪਛਾਣਦੇ ਹੋਏ, ਸੈਰ-ਸਪਾਟਾ ਮੰਤਰਾਲੇ ਨੇ ਗ੍ਰਾਮੀਣ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਟੂਰਿਸਟਾਂ ਨੂੰ, ਦੇਸ਼ ਦੇ ਗ੍ਰਾਮੀਣ ਪਹਿਲੂਆਂ ਦੀ ਇੱਕ ਝਲਕ ਦੇਣ ਲਈ ਇੱਕ ਬਲ ਗੁਣਕ ਵਜੋਂ ਟੂਰਿਜ਼ਮ ਦਾ ਲਾਭ ਉਠਾਉਣ ਦੇ ਉਦੇਸ਼ ਨਾਲ ਸਵਦੇਸ਼ ਦਰਸ਼ਨ ਸਕੀਮ ਅਧੀਨ ਵਿਕਾਸ ਲਈ ਰੂਰਲ ਸਰਕਟ ਨੂੰ ਇੱਕ ਥੀਮੈਟਿਕ ਸਰਕਟ ਵਜੋਂ ਪਛਾਣਿਆ ਹੈ।

 

 ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

                                                                                    

 **********

 

 ਐੱਨਬੀ/ਓਏ


(Release ID: 1737027) Visitor Counter : 191


Read this release in: English , Urdu , Telugu