ਵਿੱਤ ਮੰਤਰਾਲਾ

ਕੋਵਿਡ-19 ਟੀਕਾ ਵਿਕਸਿਤ ਕਰਨ ਲਈ ਵਿੱਤੀ ਸਹਾਇਤਾ

Posted On: 19 JUL 2021 6:54PM by PIB Chandigarh

ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨਾਲੌਜੀ ਵਿਭਾਗ (ਡੀਬੀਟੀ) ਦੇ ਕੋਵਿਡ -19 ਟੀਕੇ ਦੇ ਵਿਕਾਸ ਲਈ ਸਰਕਾਰ ਨੇ ਆਪਣੇ ਜਨਤਕ ਖੇਤਰ ਦੀ ਅੰਡਰਟੇਕਿੰਗ ਬਾਇਓ ਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀ.ਆਈ.ਆਰ.ਏ.ਸੀ) ਰਾਹੀਂ ਜਨਤਕ ਖੋਜ ਸੰਸਥਾਵਾਂ ਅਤੇ ਉਦਯੋਗ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਈ ਹੈ। ਇਹ ਗੱਲ ਵਿੱਤ ਰਾਜ ਮੰਤਰੀ ਸ੍ਰੀ ਪੰਕਜ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

 

ਮੰਤਰੀ ਨੇ ਦੱਸਿਆ ਕਿ ਕੋਵਿਡ-19 ਲਈ ਟੀਕਿਆਂ ਦੇ ਵਿਕਾਸ ਲਈ ਤਕਰੀਬਨ ਨੌਂ (09) ਨਿਜੀ ਉਦਯੋਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ, ਜਿਸ ਲਈ 489 ਕਰੋੜ ਰੁਪਏ ਦੀ ਰਕਮ ਐਲੋਕੇਟ ਕੀਤੀ ਗਈ ਸੀ ਅਤੇ 148 ਕਰੋੜ ਰੁਪਏ ਦੀ ਰਾਸ਼ੀ ਡਿਸਬਰਸ ਕੀਤੀ ਗਈ ਸੀ। 

 

ਮੰਤਰੀ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਾਰੇ ਨਾਗਰਿਕ ਮੁਫਤ ਟੀਕਾਕਰਨ ਦੇ ਹੱਕਦਾਰ ਹਨ।


 

ਮੰਤਰੀ ਨੇ ਦੱਸਿਆ ਕਿ ਕੇਂਦਰੀ ਬਜਟ 2021-22 ਨੇ ਕੋਵਿਡ -19 ਟੀਕਾਕਰਣ ਲਈ 35,000 ਕਰੋੜ ਰੁਪਏ ਦੀ ਰਾਸ਼ੀ ਉਪਲਬਧ ਕਰਵਾਈ ਹੈ । ਇਸ ਤੋਂ ਇਲਾਵਾ, ਜੇ ਜਰੂਰੀ ਹੋਇਆ ਤਾਂ ਸਰਕਾਰ ਵਾਧੂ ਫ਼ੰਡ ਉਪਲਬਧ ਕਰਵਾਉਣ ਲਈ ਵੀ ਵਚਨਬੱਧ ਹੈ, ਜਿਵੇਂ ਕਿ ਵਿੱਤ ਮੰਤਰੀ ਸ੍ਰੀਮਤੀ ਨਿਰਮਲ ਸੀਤਾਰਮਣ ਵੱਲੋਂ ਵਿੱਤੀ ਸਾਲ 2021-22 ਲਈ ਦਿੱਤੇ ਗਏ ਬਜਟ ਭਾਸ਼ਣ ਦੇ ਪੈਰਾ ਨੰਬਰ 38 ਵਿਚ ਐਲਾਨ ਕੀਤਾ ਗਿਆ ਹੈ।  

------------------------- 

ਆਰ ਐਮ/ਐਮ ਵੀ/ਕੇ ਐਮ ਐਨ  


(Release ID: 1736985) Visitor Counter : 150


Read this release in: English , Urdu , Telugu