ਵਣਜ ਤੇ ਉਦਯੋਗ ਮੰਤਰਾਲਾ

ਸਰਕਾਰ ਨੇ ਰਾਸ਼ਟਰੀ ਲੌਜਿਸਟਿਕਸ ਉੱਤਮਤਾ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ


ਇਹ ਪੁਰਸਕਾਰ ਲੌਜਿਸਟਿਕਸ ਸਪਲਾਈ ਲੜੀ ਵਿੱਚ ਸ਼ਾਮਲ ਵੱਖ-ਵੱਖ ਖਿਡਾਰੀਆਂ ਨੂੰ ਬਣਦੀ ਮਾਨਤਾ ਦੇਣਗੇ

ਇਹ ਪੁਰਸਕਾਰ ਸੰਗਠਨਾਂ ਦੁਆਰਾ ਕੋਵਿਡ -19 ਮਹਾਮਾਰੀ ਵਲੋਂ ਉਜਾਗਰ ਖਾਮੀਆਂ ਨੂੰ ਦੂਰ ਕਰਨ ਲਈ ਕੀਤੇ ਗਏ ਅਸਾਧਾਰਣ ਉਪਾਵਾਂ ਦੀ ਸ਼ਲਾਘਾ ਦਾ ਇੱਕ ਮੌਕਾ ਪ੍ਰਦਾਨ ਕਰਨਗੇ

Posted On: 19 JUL 2021 5:10PM by PIB Chandigarh

ਲੌਜਿਸਟਿਕਸ ਸੈਕਟਰ 'ਤੇ ਧਿਆਨ ਕੇਂਦਰਿਤ ਕਰਨ ਦੇ ਮੱਦੇਨਜ਼ਰ, ਸਰਕਾਰ ਨੇ ਅੱਜ ਰਾਸ਼ਟਰੀ ਲੌਜਿਸਟਿਕਸ ਐਕਸੀਲੈਂਸ ਪੁਰਸਕਾਰਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਲੌਜਿਸਟਿਕ ਜਥੇਬੰਦੀਆਂ ਅਤੇ ਫੋਰਮ ਉਪਭੋਗਤਾ ਉਦਯੋਗ ਦੇ ਸਹਿਭਾਗੀਆਂ ਦੀ ਸਲਾਹ ਨਾਲ ਪੁਰਸਕਾਰਾਂ ਦੇ ਢਾਂਚੇ ਨੂੰ ਅੰਤਮ ਰੂਪ ਦਿੱਤਾ ਗਿਆ ਹੈ। ਇਹ ਪੁਰਸਕਾਰ ਦੋ ਸ਼੍ਰੇਣੀਆਂ ਵਿੱਚ ਹਨ, ਪਹਿਲੇ ਸਮੂਹ ਵਿੱਚ ਲੌਜਿਸਟਿਕ ਬੁਨਿਆਦੀ /ਢਾਂਚਾ / ਸੇਵਾ ਪ੍ਰਦਾਤਾ ਸ਼ਾਮਲ ਹਨ ਅਤੇ ਦੂਜਾ ਵੱਖ-ਵੱਖ ਉਪਭੋਗਤਾ ਉਦਯੋਗਾਂ ਲਈ ਹੈ। ਲੌਜਿਸਟਿਕ ਸਪਲਾਈ ਲੜੀ ਵਿੱਚ ਸ਼ਾਮਲ ਵੱਖ-ਵੱਖ ਖਿਡਾਰੀਆਂ ਨੂੰ ਬਣਦੀ ਮਾਨਤਾ ਦੇਣ ਲਈ ਉਪਭੋਗਤਾ ਉਦਯੋਗਾਂ ਦੁਆਰਾ ਵਿਆਪਕ ਤੌਰ 'ਤੇ ਇਸਦੀ ਪ੍ਰਸ਼ੰਸਾ ਕੀਤੀ ਗਈ।

ਇਹ ਪੁਰਸਕਾਰ ਇਕਜੁੱਟਤਾ, ਪ੍ਰਕਿਰਿਆ ਦੇ ਮਾਨਕੀਕਰਨ, ਟੈਕਨੋਲੋਜੀਕਲ ਅਪਗ੍ਰੇਡ, ਡਿਜੀਟਲ ਤਬਦੀਲੀ ਅਤੇ ਟਿਕਾਊ  ਅਭਿਆਸਾਂ ਸਮੇਤ ਉੱਤਮ ਅਭਿਆਸਾਂ ਨੂੰ ਉਜਾਗਰ ਕਰਨਗੇ।ਲੌਜਿਸਟਿਕਸ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਪਵਨ ਅਗਰਵਾਲ ਨੇ ਕਿਹਾ, “ਇਨ੍ਹਾਂ ਪੁਰਸਕਾਰਾਂ ਦੇ ਜ਼ਰੀਏ ਸਾਡਾ ਉਦੇਸ਼ ਲੌਜਿਸਟਿਕਸ ਸਰਵਿਸ ਪ੍ਰੋਵਾਈਡਰਾਂ’ 'ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਨ੍ਹਾਂ ਨੇ ਕਾਰਜਸ਼ੀਲ ਉੱਤਮਤਾ ਹਾਸਲ ਕੀਤੀ ਹੈ, ਡਿਜੀਟਾਈਜ਼ੇਸ਼ਨ ਅਤੇ ਟੈਕਨਾਲੋਜੀ ਅਪਣਾਈ ਹੈ, ਗਾਹਕ ਸੇਵਾ ਵਿੱਚ ਸੁਧਾਰ ਕੀਤਾ ਹੈ ਅਤੇ ਹੋਰ ਪ੍ਰਾਪਤੀਆਂ ਦੇ ਨਾਲ ਟਿਕਾਊ ਅਭਿਆਸਾਂ ਨੂੰ ਅਪਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ "ਉਪਭੋਗਤਾ ਉਦਯੋਗਾਂ ਲਈ, ਪੁਰਸਕਾਰ ਸਪਲਾਈ ਲੜੀ ਤਬਦੀਲੀ, ਸਪਲਾਇਰ ਈਕੋਸਿਸਟਮ ਦਾ ਵਿਕਾਸ, ਹੁਨਰ ਵਿਕਾਸ, ਆਟੋਮੇਸ਼ਨ ਅਤੇ ਹੋਰ ਸਮਾਨ ਕੋਸ਼ਿਸ਼ਾਂ ਵੱਲ ਯਤਨ ਦਰਸਾਉਣਗੇ।"

ਇਹ ਪੁਰਸਕਾਰ ਸੰਗਠਨਾਂ ਦੁਆਰਾ ਕੋਵਿਡ -19 ਮਹਾਮਾਰੀ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਚੁੱਕੇ ਅਸਾਧਾਰਣ ਉਪਾਵਾਂ ਦੀ ਸ਼ਲਾਘਾ ਕਰਨ ਦਾ ਇੱਕ ਮੌਕਾ ਵੀ ਹੋਵੇਗਾ, ਜਿਸ ਵਿੱਚ ਆਖਰੀ ਮੀਲ ਤੱਕ ਦੀ ਸਪੁਰਦਗੀ ਅਰੰਭਤਾ, ਕੋਲਡ ਸਟੋਰੇਜ ਸਹੂਲਤਾਂ ਦਾ ਵਿਕਾਸ, ਜਰੂਰੀ ਚੀਜ਼ਾਂ ਅਤੇ ਲੋੜਵੰਦਾਂ ਲਈ ਸੇਵਾਵਾਂ, ਆਕਸੀਜਨ ਦੀ ਪ੍ਰਭਾਵੀ ਆਵਾਜਾਈ ਅਤੇ ਨਿਰਵਿਘਨ ਸਪਲਾਈ ਸ਼ਾਮਲ ਹੈ।

ਭਾਰਤੀ ਲੌਜਿਸਟਿਕਸ ਸੈਕਟਰ 10.5% ਦੇ ਸੀਏਜੀਆਰ ਨਾਲ ਵੱਧ ਰਿਹਾ ਹੈ, 2020 ਵਿੱਚ ਤਕਰੀਬਨ 215 ਬਿਲੀਅਨ ਡਾਲਰ ਦੇ ਮੁੱਲ 'ਤੇ ਪਹੁੰਚ ਗਿਆ ਹੈ, ਪਰ ਇਸ ਦੀ ਕੁਸ਼ਲਤਾ ਨੂੰ ਵਧਾਉਣ ਲਈ ਪ੍ਰਣਾਲੀਗਤ, ਆਪਸ ਵਿੱਚ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨਾ ਲਾਜ਼ਮੀ ਹੈ। ਵਿਆਪਕ ਲੌਜਿਸਟਿਕ ਖਰਚੇ ਭਾਰਤ ਦੀ ਜੀਡੀਪੀ ਦੇ ਲਗਭਗ 14% ਤੱਕ ਹੁੰਦੇ ਹਨ। ਵਿਸ਼ਵਵਿਆਪੀ ਔਸਤ 8 ਪ੍ਰਤੀਸ਼ਤ ਦੇ ਮੁਕਾਬਲੇ ਭਾਰਤ ਦੇ ਮੁਕਾਬਲੇਬਾਜ਼ੀ ਦੇ ਪਾੜੇ ਨੂੰ ਖਤਮ ਕਰਨ ਨਾਲ, ਭਾਰਤੀ ਲੌਜਿਸਟਿਕ ਸੈਕਟਰ ਆਲਮੀ ਹਾਣੀ ਦੇ ਬਰਾਬਰ, ਉੱਨਤ, ਸੰਗਠਿਤ ਅਤੇ ਕੁਸ਼ਲ ਬਣ ਜਾਵੇਗਾ, ਜਿਸ ਨਾਲ ਵਿਸ਼ਵਵਿਆਪੀ ਲੌਜਿਸਟਿਕਸ ਕਾਰਗੁਜ਼ਾਰੀ ਸੂਚਕਾਂਕ (ਐਲਪੀਆਈ)ਵਿੱਚ ਚੋਟੀ ਦੇ 25 ਦੇਸ਼ਾਂ ਵਿੱਚ ਸ਼ਾਮਲ ਹੋਣ ਦੀ ਲਾਲਸਾ ਹੈ।

ਉਦਯੋਗ ਦੇ ਭਾਗੀਦਾਰਾਂ ਅਤੇ ਵੱਖ-ਵੱਖ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਲੌਜਿਸਟਿਕਸ  ਸੈਕਟਰ ਨੂੰ ਮਾਨਤਾ ਦੇਣ ਦੀ ਪਹਿਲਕਦਮੀ ਦਾ ਸਵਾਗਤ ਕੀਤਾ ਜੋ ਆਰਥਿਕ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਇਸ ਪ੍ਰੋਗਰਾਮ ਦਾ ਇੱਕ ਮਹੱਤਵਪੂਰਣ ਨਤੀਜਾ ਵਣਜ ਅਤੇ ਉਦਯੋਗ ਮੰਤਰਾਲੇ ਦੀ ਵੈਬਸਾਈਟ 'ਤੇ ਮੇਜ਼ਬਾਨ https://excellenceawardslogistic.gov.in ਦੇ ਅਧੀਨ ਇੱਕ "ਲੌਜਿਸਟਿਕਸ ਐਕਸੀਲੈਂਸ ਗੈਲਰੀ" ਵਜੋਂ ਪ੍ਰਦਰਸ਼ਿਤ, ਲੌਜਿਸਟਿਕਸ ਵਿੱਚ ਵਧੀਆ ਅਭਿਆਸਾਂ ਦੇ ਕੇਸ ਸਟੱਡੀਜ਼ ਦੀ ਇੱਕ ਲਾਇਬ੍ਰੇਰੀ ਹੋਵੇਗਾ। ਜੋ ਲੌਜਿਸਟਿਕਸ ਸੇਵਾ ਪ੍ਰਦਾਤਾ ਅਤੇ ਅੰਤ-ਉਪਭੋਗਤਾ ਉਦਯੋਗ ਲੌਜਿਸਟਿਕਸ ਦੇ ਖੇਤਰ ਵਿੱਚ ਬੇਮਿਸਾਲ ਕੰਮ ਕਰ ਰਹੇ ਹਨ, ਗੈਲਰੀ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ।

ਸੰਸਥਾਵਾਂ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਦੀ ਵੈਬਸਾਈਟ ਰਾਹੀਂ ਐਂਟਰੀਆਂ ਭੇਜਣ ਲਈ ਸੱਦਾ ਦਿੱਤਾ ਜਾਵੇਗਾ। ਚੁਣੇ ਗਏ ਆਪਣਾ ਕੇਸ ਇੱਕ ਨੈਸ਼ਨਲ ਜਿਊਰੀ ਪੈਨਲ ਅੱਗੇ ਪੇਸ਼ ਕਰਨਗੇ, ਜੋ ਜੇਤੂਆਂ ਦਾ ਫੈਸਲਾ ਕਰੇਗਾ। ਇਸ ਪੈਨਲ ਦੀ ਪ੍ਰਧਾਨਗੀ ਲੌਜਿਸਟਿਕਸ ਡਵੀਜ਼ਨ ਦੇ ਵਿਸ਼ੇਸ਼ ਸਕੱਤਰ ਦੀ ਪ੍ਰਧਾਨਗੀ ਵਿੱਚ ਕੀਤੀ ਜਾਵੇਗੀ ਅਤੇ ਇਸ ਵਿੱਚ ਪ੍ਰਮੁੱਖ ਮੰਤਰਾਲੇ, ਲੌਜਿਸਟਿਕਸ ਅਤੇ ਸਪਲਾਈ ਲੜੀ ਦੇ ਮਾਹਰ ਪ੍ਰਮੁੱਖ ਅਕਾਦਮਿਕ ਅਤੇ ਖੋਜ ਅਦਾਰਿਆਂ ਦੇ ਮਾਹਰ ਅਤੇ ਉਪਭੋਗਤਾ-ਉਦਯੋਗਾਂ ਅਤੇ ਸੇਵਾ ਪ੍ਰਦਾਤਾਵਾਂ ਦੇ ਸੀਐਕਸਓ ਪੱਧਰ ਦੇ ਪੇਸ਼ੇਵਰ ਸ਼ਾਮਲ ਹੋਣਗੇ।

ਜੇਤੂਆਂ ਦਾ ਐਲਾਨ 31 ਅਕਤੂਬਰ 2021 ਨੂੰ ਕੀਤਾ ਜਾਵੇਗਾ। ਨੈਸ਼ਨਲ ਜਿਊਰੀ ਗੇੜ ਵਿੱਚ ਅੰਤਿਮ ਉਮੀਦਵਾਰਾਂ ਦੁਆਰਾ ਕੀਤੇ ਸਾਰੇ ਕੇਸ ਅਧਿਐਨ ਲੌਜਿਸਟਿਕਸ ਐਕਸੀਲੈਂਸ ਗੈਲਰੀ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ। 

*****

ਵਾਈਬੀ / ਐੱਸ



(Release ID: 1736982) Visitor Counter : 129


Read this release in: Hindi , English , Urdu , Marathi