ਸਿੱਖਿਆ ਮੰਤਰਾਲਾ

ਕੋਵਿਡ-19 ਦੇ ਮੱਦੇਨਜ਼ਰ ਸਕੂਲ ਤੋਂ ਬਾਹਰ ਦੇ ਬੱਚਿਆਂ ਅਤੇ ਅਨਾਥ ਬੱਚਿਆਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ

Posted On: 19 JUL 2021 6:09PM by PIB Chandigarh

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐਸਈ ਐਂਡ ਐਲ) ਨੇ ਹਰੇਕ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਪਛਾਣੇ ਗਏ ਆਊਟ ਆਫ ਸਕੂਲ ਚਿਲਡਰਨ (ਓਓਐਸਸੀ) ਦੇ ਅੰਕੜੇ ਤਿਆਰ ਕਰਨ ਅਤੇ ਪ੍ਰਬੰਧ ਪੋਰਟਲ ( (http://samagrashiksha.in) 'ਤੇ ਵਿਸ਼ੇਸ਼ ਸਿਖਲਾਈ ਕੇਂਦਰਾਂ (ਐਸਟੀਸੀ) ਨਾਲ ਉਨ੍ਹਾਂ ਦੇ ਮੈਪਿੰਗ ਲਈ ਇੱਕ ਆਨਲਾਈਨ ਮੋਡੀਉਲ ਤਿਆਰ ਕੀਤਾ ਹੈ। ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨੇ ਓਓਐਸਸੀ ਦੇ ਮੁੱਖ ਧਾਰਾ ਦੀ ਪ੍ਰਗਤੀ ਦੀ ਨਿਗਰਾਨੀ ਲਈ ਰਾਜ ਦੇ ਸਬੰਧਤ ਬਲਾਕ ਸਰੋਤ ਕੇਂਦਰ ਵੱਲੋਂ ਅਪਲੋਡ ਕੀਤੀ ਗਈ ਓਓਐਸਸੀ ਅਤੇ ਐਸਟੀਸੀ ਦੀ ਬਾਲ-ਆਧਾਰ  ਤੇ ਜਾਣਕਾਰੀ ਨੂੰ ਪ੍ਰਮਾਣਿਤ ਕੀਤਾ ਹੈ। ਸਮਗ੍ਰ ਸਿੱਖਿਆ ਦੇ ਤਹਿਤ, ਐਨਆਈਓਐਸ / ਐਸਆਈਓਐਸ ਵੱਲੋਂ ਸਿੱਕਸ਼ਾ ਪੂਰੀ ਕਰਨ ਲਈ 16-19 ਸਾਲ ਦੇ ਸਕੂਲ ਤੋਂ ਬਾਹਰ ਦੇ ਬੱਚਿਆਂ ਦੀ ਕੋਰਸ ਦੀਆਂ ਸਮੱਗਰੀਆਂ ਤੱਕ ਪਹੁੰਚ ਕਰਨ ਅਤੇ ਸਰਟੀਫਿਕੇਸ਼ਨ ਲਈ ਪਹਿਲੀ ਵਾਰ 2021-22 ਵਿੱਚ, 2000 ਰੁਪਏ ਤੱਕ ਦੀ ਸਾਲਾਨਾ ਵਿੱਤੀ ਸਹਾਇਤਾ, ਦੇਣ ਦੀ ਕਲਪਨਾ ਕੀਤੀ ਗਈ ਹੈ।   

 

ਡੀਓਐਸਈ ਐਂਡ ਐਲ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਕ ਸੰਯੁਕਤ ਡੀ.ਓ. ਪੱਤਰ ਨੰਬਰ 13-10 / 2021-ਆਈ ਐਸ -11 ਮਿਤੀ 16.06.2021 ਜਾਰੀ ਕਰਕੇ ਕੋਵਿਡ-19 ਦੇ ਕਾਰਨ ਅਨਾਥ ਹੋਏ ਬੱਚਿਆਂ ਨੂੰ ਸਿੱਖਿਆ ਦੀ ਸਹੂਲਤ ਲਈ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਦਾਇਰੇ ਹੇਠ ਲਿਆ ਕੇ ਅਤੇ ਅਧਿਆਪਕਾਂ, ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਬਾਲ ਭਲਾਈ ਕਮੇਟੀਆਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਹੈ। 

 

ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

------------------------- 

ਕੇਪੀ / ਏਕੇ



(Release ID: 1736978) Visitor Counter : 137


Read this release in: English , Urdu , Marathi , Tamil