ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਨੇ ਬਾਸਮਤੀ ਬਰਾਮਦ ਵਿਕਾਸ ਫਾਊਂਡੇਸ਼ਨ ਨਾਲ ਮਿਲ ਕੇ ਬਾਸਮਤੀ ਚੌਲ ਦੇ ਕਾਸ਼ਤਕਾਰਾਂ ਲਈ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ
Posted On:
19 JUL 2021 5:39PM by PIB Chandigarh
ਬਰਾਮਦ ਵਧਾਉਣ ਲਈ ਐਗਰੀਕਲਚਰਲ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ ਪੀ ਈ ਡੀ ਏ) ਦੀ ਇੱਕ ਇਕਾਈ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫਾਊਂਡੇਸ਼ਨ ਨੇ ਬਾਸਮਤੀ ਚੌਲਾਂ ਦੀ ਕਾਸ਼ਤਕਾਰੀ ਵਿੱਚ ਲੱਗੇ ਕਿਸਾਨਾਂ ਨੂੰ ਸੰਵੇਦਨਸ਼ੀਲ ਕਰਨ ਲਈ ਇੱਕ ਇਨੋਵੇਟਿਵ ਕਦਮ ਚੁੱਕਿਆ ਹੈ ।
ਪਹਿਲਕਦਮੀ ਦੇ ਇੱਕ ਹਿੱਸੇ ਵਜੋਂ ਬੀ ਈ ਡੀ ਐੱਫ ਨੇ ਉੱਤਰ ਪ੍ਰਦੇਸ਼ ਦੇ ਚੌਲ ਬਰਾਮਦਕਾਰਾਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਗੌਤਮ ਨਗਰ ਜਿ਼ਲ੍ਹੇ ਵਿੱਚ ਜਹਾਂਗੀਰਪੁਰ ਵਿਖੇ ਉੱਚ ਗੁਣਵਤਾ ਵਾਲੇ ਬਾਸਮਤੀ ਚੌਲਾਂ ਕੀ ਕਾਸ਼ਤਕਾਰੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ।
"ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਜਾਂ ਦੇਸ਼ ਵਿੱਚ ਭਾਰਤੀ ਦੀ ਆਜ਼ਾਦੀ ਦੇ 75 ਸਾਲਾ ਰਾਸ਼ਟਰੀ ਜਸ਼ਨਾਂ ਦੇ ਇੱਕ ਹਿੱਸੇ ਵਜੋਂ ਬੀ ਈ ਡੀ ਐੱਫ ਨੇ ਬਾਸਮਤੀ ਝੋਨੇ ਦੀ ਕਾਸ਼ਤਕਾਰੀ ਲਈ ਰਸਾਇਣਾਂ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ । ਇਹ ਮੁਹਿੰਮ 16 ਜੁਲਾਈ ਨੂੰ ਸ਼ੁਰੂ ਕੀਤੀ ਗਈ ਸੀ ।
ਜਾਗਰੂਕਤਾ ਪੈਦਾ ਕਰਨ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਰਾਹੀਂ ਕਿਸਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਬਾਸਮਤੀ ਚੌਲ ਭਾਰਤ ਦੀ ਰਵਾਇਤੀ ਫਸਲ ਹੈ ਅਤੇ ਇਸ ਫਸਲ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜਿ਼ੰਮੇਵਾਰੀ ਹੈ ਕਿਉਂਕਿ ਵਿਸ਼ਵ ਬਜ਼ਾਰ ਵਿੱਚ ਬਾਸਮਤੀ ਚੌਲਾਂ ਦੀ ਵੱਡੀ ਮੰਗ ਹੈ । ਕਿਸਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸੂਬਾ ਖੇਤੀਬਾੜੀ ਵਿਭਾਗ ਰਾਹੀਂ basmati.net ਤੇ ਪੰਜੀਕਰਨ ਕਰਨ ।
ਪੱਛਮ ਉੱਤਰ ਪ੍ਰਦੇਸ਼ ਦੇ 125 ਤੋਂ ਵੱਧ ਕਿਸਾਨਾਂ ਨੇ ਇਸ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ, ਜਿੱਥੇ ਉਹਨਾਂ ਨੂੰ ਉੱਚ ਗੁਣਵਤਾ ਵਾਲੀ ਬਾਸਮਤੀ ਪੈਦਾ ਕਰਨ ਲਈ ਰਸਾਇਣਾਂ ਅਤੇ ਖਾਦਾਂ ਦੀ ਸਹੀ ਮਾਤਰਾ ਵਿੱਚ ਵਰਤੋਂ ਬਾਰੇ ਦੱਸਿਆ ਗਿਆ , ਜਿਸ ਨਾਲ ਵਿਸ਼ਵ ਵਿੱਚ ਬਾਸਮਤੀ ਚੌਲਾਂ ਦੀ ਮੰਗ ਨੂੰ ਵਧਾਉਣ ਵਿੱਚ ਮਦਦ ਮਿਲੇਗੀ । ਜਿਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ।
ਅਪੀਡਾ ਬੀ ਈ ਡੀ ਐੱਫ ਰਾਹੀਂ ਬਾਸਮਤੀ ਚੌਲਾਂ ਦੀ ਕਾਸ਼ਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰਾਂ ਨੂੰ ਸਹਾਇਤਾ ਕਰਦਾ ਆ ਰਿਹਾ ਹੈ ।
ਅਪੀਡਾ ਨੇ ਬਾਸਮਤੀ ਚੌਲਾਂ ਦੇ ਮਿਆਰੀ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਰਸਾਇਣਿਕ ਖਾਦਾਂ ਦੀ ਵਿਗਿਆਨਕ ਵਰਤੋਂ ਦੇ ਨਾਲ ਨਾਲ ਉਤਪਾਦਾਂ ਦੀ ਗੁਣਵਤਾ ਨੂੰ ਕਾਇਮ ਰੱਖਣ ਲਈ ਕੁਝ ਪ੍ਰਮਾਣਿਤ ਬੀਜਾਂ ਦੀ ਵਰਤੋਂ ਦੀ ਵੀ ਸਲਾਹ ਦਿੱਤੀ ਹੈ , ਜੋ ਦੇਸ਼ ਵਿੱਚੋਂ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਹੋਰ ਹੁਲਾਰਾ ਦੇਣਗੇ ।
basmati.net ਅਪੀਡਾ ਦੁਆਰਾ ਵਿਕਸਿਤ ਕੀਤਾ ਗਿਆ ਹੈ ਅਤੇ ਸਾਰੇ ਹਿੱਸੇਦਾਰਾਂ ਨੂੰ ਸਾਂਝਾ ਪਲੇਟਫਾਰਮ ਮੁਹੱਈਆ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ ਤਾਂ ਜੋ ਬਾਸਮਤੀ ਵੈਲਿਊ ਚੇਨ ਦੇ ਇੱਕ ਹਿੱਸੇ ਵਜੋਂ ਉਹਨਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਵਿਧੀਆਂ ਦੇ ਵੇਰਵੇ ਨੂੰ ਸਪਲਾਈ ਚੇਨ ਵਿੱਚ ਦਾਖਲ ਕੀਤਾ ਜਾ ਸਕੇ ।
ਭਾਰਤ ਨੇ 2020—21 ਵਿੱਚ 4.63 ਮਿਲੀਅਨ ਟਨ ਬਾਸਮਤੀ ਚੌਲ ਬਰਾਮਦ ਕੀਤੇ ਹਨ , ਜਿਹਨਾਂ ਦੀ ਕੀਮਤ 29,849 ਕਰੋੜ ਰੁਪਏ (4,019 ਮਿਲੀਅਨ ਅਮਰੀਕੀ ਡਾਲਰ) ਹੈ ।
ਅਪੀਡਾ ਵੈਲਿਊ ਚੇਨ ਵਿੱਚ ਵੱਖ ਵੱਖ ਭਾਗੀਦਾਰਾਂ ਨਾਲ ਸਾਂਝ ਰਾਹੀਂ ਚੌਲਾਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਦਾ ਆ ਰਿਹਾ ਹੈ । ਸਰਕਾਰ ਨੇ ਅਪੀਡਾ ਤਹਿਤ ਰਾਈਸ ਐਕਸਪੋਰਟ ਪ੍ਰਮੋਸ਼ਨ ਫੋਰਮ (ਆਰ ਈ ਪੀ ਐੱਫ) ਸਥਾਪਿਤ ਕੀਤਾ ਹੈ । ਆਰ ਈ ਪੀ ਐੱਫ ਵਿੱਚ ਚੌਲ ਉਦਯੋਗ , ਬਰਾਮਦਕਾਰ , ਵਣਜ ਮੰਤਰਾਲਾ ਤੇ ਅਪੇਡਾ ਦੇ ਅਧਿਕਾਰੀ ਅਤੇ ਮੁੱਖ ਚੌਲ ਉਤਪਾਦਕ ਸੂਬੇ ਜਿਵੇਂ ਪੱਛਮ ਬੰਗਾਲ , ਉੱਤਰ ਪ੍ਰਦੇਸ਼ , ਪੰਜਾਬ , ਹਰਿਆਣਾ , ਤੇਲੰਗਾਨਾ , ਆਂਧਰ ਪ੍ਰਦੇਸ਼ , ਅਸਾਮ , ਛੱਤੀਸਗੜ੍ਹ ਅਤੇ ਉਡੀਸਾ ਦੇ ਖੇਤੀਬਾੜੀ ਡਾਇਰੈਕਟਰ ਵੀ ਪ੍ਰਤੀਨਿੱਧ ਹਨ ।
***************************
ਵਾਈ ਬੀ / ਐੱਸ ਐੱਸ
(Release ID: 1736977)
Visitor Counter : 230