ਰੱਖਿਆ ਮੰਤਰਾਲਾ

ਸਵਦੇਸ਼ੀ ਤੌਰ ਤੇ ਬਣਾਏ ਗਏ ਰੱਖਿਆ ਉਪਕਰਣਾਂ ਦੀ ਖਰੀਦ ਲਈ ਨਿਵੇਸ਼

Posted On: 19 JUL 2021 3:13PM by PIB Chandigarh

ਭਾਰਤ ਸਰਕਾਰ ਵੱਲੋਂਆਤਮਨਿਰਭਰ ਭਾਰਤਦੀ ਪਹਿਲਕਦਮੀ ਅਨੁਸਾਰ, ਪੂੰਜੀ ਪ੍ਰਾਪਤੀ ਲਈ ਕੁੱਲ 1,11,463.21 ਕਰੋੜ ਰੁਪਏ ਦੀ ਘਰੇਲੂ ਐਲੋਕੇਸ਼ਨ ਵਿੱਚੋਂ ਘਰੇਲੂ ਪੂੰਜੀ ਪ੍ਰਾਪਤੀ ਲਈ 71,438.36 ਕਰੋੜ ਰੁਪਏ ਦੀ ਰਾਸ਼ੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ

ਖਤਰੇ ਦੀ ਧਾਰਨਾ, ਕਾਰਜਸ਼ੀਲ ਚੁਣੌਤੀਆਂ ਅਤੇ ਤਕਨੀਕੀ ਤਬਦੀਲੀਆਂ ਅਤੇ ਆਰਮਡ ਫੋਰਸਿਜ਼ ਨੂੰ ਤਿਆਰੀ ਦੀ ਸਥਿਤੀ ਵਿਚ ਰੱਖਣ ਲਈ ਵੱਖ ਵੱਖ ਘਰੇਲੂ ਅਤੇ ਵਿਦੇਸ਼ੀ ਵੈਂਡਰਾਂ ਤੋਂ ਰੱਖਿਆ ਉਪਕਰਣਾਂ ਦੀ ਪੂੰਜੀ ਖਰੀਦ ਕੀਤੀ ਗਈ ਹੈ।ਪਿਛਲੇ ਤਿੰਨ ਵਿੱਤੀ ਸਾਲਾਂ ਯਾਨੀਕਿ 2018-19 ਤੋਂ 2020-21 ਦੇ ਦੌਰਾਨ, ਭਾਰਤੀ ਵੈਂਡਰਾਂ ਨਾਲ ਰੱਖਿਆ ਉਪਕਰਣਾਂ ਜਿਵੇਂ ਕਿ ਹਵਾਈ ਜਹਾਜ਼ਾਂ, ਮਿਜ਼ਾਈਲਾਂ, ਟੈਂਕਾਂ, ਬੁਲੇਟ ਪਰੂਫ ਜੈਕਟਾਂ, ਬੰਦੂਕਾਂ, ਜਲ ਸੈਨਾ ਦੇ ਸਮੁਦਰੀ ਜਹਾਜ਼ਾਂ, ਰਾਡਾਰਾਂ, ਨੈਟਵਰਕ ਆਦਿ ਦੀ ਪੂੰਜੀ ਖਰੀਦ ਲਈ 102 ਸਮਝੌਤਿਆਂ ਤੇ ਦਸਤਖਤ ਕੀਤੇ ਗਏ ਹਨ

ਆਤਮਨਿਰਭਰ ਭਾਰਤਪਹਿਲਕਦਮੀ ਦੇ ਹਿੱਸੇ ਵਜੋਂ ਰੱਖਿਆ ਨਿਰਮਾਣ ਵਿੱਚ ਸਵੈ-ਨਿਰਭਰਤਾ ਨੂੰ ਉਤਸ਼ਾਹਤ ਕਰਨ ਲਈ, ਦੋ ਸਕਾਰਾਤਮਕ ਇੰਡੀਅਨਾਈਜ਼ੇਸ਼ਨ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ। ਪਹਿਲੀ ਸਕਾਰਾਤਮਕ ਇੰਡੀਜਾਈਜ਼ੇਸ਼ਨ ਸੂਚੀ ਅਗਸਤ 2020 ਵਿਚ ਜਾਰੀ ਕੀਤੀ ਗਈ ਸੀ, ਜਿਸ ਵਿਚ 101 ਚੀਜ਼ਾਂ ਸ਼ਾਮਲ ਸਨ, ਅਤੇ ਦੂਜੀ ਸੂਚੀ ਮਈ 2021 ਵਿਚ ਜਾਰੀ ਕੀਤੀ ਗਈ ਸੀ, ਜਿਸ ਵਿਚ 108 ਚੀਜ਼ਾਂ ਸ਼ਾਮਲ ਸਨ। ਸੂਚੀਆਂ ਦਸੰਬਰ 2025 ਤੱਕ ਪਾਬੰਦੀ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਜਾਰੀ ਕੀਤੀਆਂ ਗਈਆਂ ਹਨ। ਸੂਚੀਆਂ ਨੂੰ ਜਾਰੀ ਕਰਨ ਦਾ ਉਦੇਸ਼ ਭਾਰਤੀ ਰੱਖਿਆ ਉਦਯੋਗ ਨੂੰ ਹਥਿਆਰਬੰਦ ਬਲਾਂ ਦੀਆਂ ਅਨੁਮਾਨਤ ਜ਼ਰੂਰਤਾਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਸਵਦੇਸ਼ੀਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਹੋਣ। ਇਹ ਭਾਰਤੀ ਰੱਖਿਆ ਉਦਯੋਗ ਨੂੰ ਆਪਣੇ ਖੁਦ ਦੇ ਡਿਜ਼ਾਇਨ ਅਤੇ ਵਿਕਾਸ ਦੀਆਂ ਸਮਰੱਥਾਵਾਂ ਦੀ ਵਰਤੋਂ ਕਰਕੇ ਜਾਂ ਜੋ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਤ ਕੀਤੇ ਗਏ ਹਨ, ਨੂੰ ਅਪਣਾਕੇ, ਸੂਚੀ ਵਿਚ ਦਰਜ ਚੀਜਾਂ ਦਾ ਨਿਰਮਾਣ ਕਰਨ ਲਈ, ਇਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ, ਜਿਸ ਨਾਲ ਹਥਿਆਰਬੰਦ ਸੈਨਾਵਾਂ ਦੀਆਂ ਜ਼ਰੂਰਤਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਸੰਭਾਜੀ ਛਤਰਪਤੀ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ

---------------------------------

ਏਬੀਬੀ / ਨੰਪੀ / ਕੇਏ / ਡੀਕੇ / ਸੈਵੀ



(Release ID: 1736911) Visitor Counter : 194


Read this release in: English , Urdu