ਰੱਖਿਆ ਮੰਤਰਾਲਾ
ਆਈ ਐੱਨ ਐੱਸ ਤਾਬਾਰ ਨੇ ਫਰਾਂਸ ਨੇਵੀ ਨਾਲ ਸਮੁੰਦਰੀ ਭਾਈਵਾਲੀ ਅਭਿਆਸ ਮੁਕੰਮਲ ਕਰ ਲਏ ਹਨ
प्रविष्टि तिथि:
19 JUL 2021 2:45PM by PIB Chandigarh
ਆਈ ਐੱਨ ਐੱਸ ਤਾਬਾਰ ਨੇ ਬਰੈਸਟ, ਫਰਾਂਸ ਦੇ ਬੰਦਰਗਾਹ ਦੌਰੇ ਨੂੰ ਮੁਕੰਮਲ ਕਰਨ ਤੇ 15 ਅਤੇ 16 ਜੁਲਾਈ 2021 ਨੂੰ ਬਿਸਕੇ ਦੀ ਖਾੜੀ ਵਿੱਚ ਇੱਕ ਫਾਇਨਾਂਸ ਨੇਵਲ ਫ੍ਰੀਗੇਟ, ਐੱਫ ਐੱਨ ਐੱਸ ਇਕੁਈਟੇਨ ਨਾਲ ਸਮੁੰਦਰੀ ਭਾਈਵਾਲੀ ਅਭਿਆਸ ਕੀਤੇ । ਐੱਫ ਐੱਨ ਐੱਸ ਇਕੁਈਟੇਨ ਦੇ ਇੱਕ ਦੋ ਇੰਜਣ ਵਾਲੇ ਹੈਲੀਕਾਪਟਰ (ਐੱਨ ਐੱਚ 90) ਅਤੇ ਫਰਾਂਸ ਨੇਵੀ ਦੇ 4 ਰਾਫੇਲ ਲੜਾਕੂ ਜਹਾਜ਼ ਵੀ ਅਭਿਆਸ ਵਿੱਚ ਸ਼ਾਮਲ ਹੋਏ ।
ਇੱਕ ਵੱਡੀ ਪੱਧਰ ਦੇ ਸੰਚਾਲਨਾਂ ਜਿਵੇਂ ਐਂਟੀ ਸਬਮੈਰੀਨ, ਧਰਾਤਲ ਕਲਾਬਾਜ਼ੀਆਂ , ਸਮੁੰਦਰੀ ਪਹੁੰਚ ਤੇ ਰਿਪਲੈਨਿਸ਼ਮੈਂਟ , ਨਿਸ਼ਾਨੇ ਤੇ ਫਾਇਰਿੰਗ , ਵਿਜਿ਼ਟ ਬੋਰਡ ਸਰਚ ਐਂਡ ਸੀਜ਼ਰ (ਵੀ ਬੀ ਐੱਸ ਐੱਸ) , ਸਟੀਮ ਪਾਸਟ , ਹਵਾਈ ਸੁਰੱਖਿਆ , ਹਵਾਈ ਤਸਵੀਰ ਸੰਕਲਨ , ਵਰਟੀਕਲ ਰਿਪਲੈਨਿਸ਼ਮੈਂਟ ਅਤੇ ਕਰਾਸ ਡੈੱਕ ਸੰਚਾਲਨਾਂ ਦਾ ਜਹਾਜ਼ਾਂ ਦੁਆਰਾ ਅਭਿਆਸ ਕੀਤਾ ਗਿਆ । ਇਹ ਅਭਿਆਸ ਅੰਤਰਕਾਰਜਸ਼ੀਲਤਾ ਵਧਾਉਣ ਲਈ ਆਪਸੀ ਫਾਇਦੇਮੰਦ ਸੀ ਅਤੇ ਸਮੁੰਦਰੀ ਖਤਰਿਆਂ ਖਿਲਾਫ ਸਾਂਝੇ ਸੰਚਾਲਨਾਂ ਨੂੰ ਮਜ਼ਬੂਤ ਕੀਤਾ ਗਿਆ ।
***********
ਐੱਮ ਕੇ / ਵੀ ਐੱਮ
(रिलीज़ आईडी: 1736909)
आगंतुक पटल : 163