ਕਿਰਤ ਤੇ ਰੋਜ਼ਗਾਰ ਮੰਤਰਾਲਾ

ਸੀ ਐੱਲ ਸੀ ਨੇ ਜ਼ੋਜ਼ਿਲਾ ਪਾਸ ਤੇ ਕਾਰਗਿਲ ਵਿੱਚ ਕਿਰਤ ਕਾਨੂੰਨ ਤੇ ਨਵੇਂ ਕਿਰਤ ਕੋਡ ਲਾਗੂ ਕਰਨ ਦੀ ਸਮੀਖਿਆ ਕੀਤੀ ਹੈ

Posted On: 19 JUL 2021 1:45PM by PIB Chandigarh

ਮੁੱਖ ਕਿਰਤ ਕਮਿਸ਼ਨਰ ਅਤੇ ਡਾਇਰੈਕਟਰ ਜਨਰਲ ਕਿਰਤ ਬਿਉਰੋ ਸ਼੍ਰੀ ਡੀ ਪੀ ਐੱਸ ਨੇਗੀ ਨੇ ਅੱਜ ਜ਼ੋਜ਼ਿਲਾ ਪਾਸ ਤੇ ਕਾਰਗਿਲ ਵਿੱਚ ਕਿਰਤ ਕਾਨੂੰਨਾਂ ਅਤੇ ਕਿਰਤ ਕੋਡਜ਼ ਨੂੰ ਲਾਗੂ ਕਰਨ ਅਤੇ ਸਥਿਤੀ ਦੀ ਸੰਵੇਦਨਸ਼ੀਲਤਾ ਬਾਰੇ ਸਮੀਖਿਆ ਕੀਤੀ ਬੀ ਆਰ ਅਤੇ ਐੱਨ ਐੱਚ ਆਈ ਡੀ ਸੀ ਐੱਲ ਦੇ ਪ੍ਰਾਜੈਕਟ ਅਧਿਕਾਰੀਆਂ ਨਾਲ ਵੱਖ ਵੱਖ ਮੀਟਿੰਗਾਂ ਵਿੱਚ ਸ਼੍ਰੀ ਨੇਗੀ ਨੇ ਉਹਨਾਂ ਦੇ ਪ੍ਰਾਜੈਕਟ ਸਥਾਨਾਂ ਤੇ ਮੌਜੂਦਾ ਕਿਰਤ ਮੁੱਦਿਆਂ ਬਾਰੇ ਪੁੱਛਿਆ ਉਹਨਾਂ ਨੇ ਵੱਖ ਵੱਖ ਕੀਤੀਆਂ ਗਈਆਂ ਗਤੀਵਿਧੀਆਂ ਦਾ ਅਧਿਅਨ ਵੀ ਕੀਤਾ



ਸ਼੍ਰੀ ਨੇਗੀ ਨੇ ਜ਼ੋਜ਼ਿਲਾ ਸੁਰੰਗ ਸਥਾਨ ਤੇ ਕਾਮਿਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਸਿ਼ਕਾਇਤਾਂ ਨੂੰ ਸੁਣਿਆ ਉਹਨਾਂ ਨੇ ਦੇਸ਼ ਦੇ ਦੂਰ ਦੁਰਾਢੇ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਦੀਆਂ ਮੁਸ਼ਕਲਾਂ ਦਾ ਵੀ ਨੋਟਿਸ ਲਿਆ ਸ਼੍ਰੀ ਨੇਗੀ ਨੇ ਭਾਰਤ ਸਰਕਾਰ ਦੀਆਂ ਸੰਗਠਿਤ ਅਤੇ ਗੈਰ ਸੰਗਠਿਤ ਦੋਨਾਂ ਖੇਤਰਾਂ ਵਿੱਚ ਕਾਮਿਆਂ ਦੇ ਫਾਇਦੇ ਲਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਸ਼੍ਰੀ ਨੇਗੀ ਨੇ ਕਿਰਤ ਕਾਨੂੰਨਾਂ ਅਤੇ ਨਵੇਂ ਕਿਰਤ ਕੋਡਾਂ ਨੂੰ ਲਾਗੂ ਕਰਨ ਦੇ ਮਹੱਤਵ ਬਾਰੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਨਵੇਂ ਕਿਰਤ ਕੋਡਾਂ ਦੀ ਪਾਲਣਾ ਕਰਨ ਨਾਲ ਕਿਵੇਂ ਇਹ ਦੋਨਾਂ ਮੁਲਾਜ਼ਮਾਂ ਅਤੇ ਮੁਲਾਜ਼ਮਤ ਦੇਣ ਵਾਲਿਆਂ ਲਈ ਜਿੱਤ ਵਾਲੀ ਸਥਿਤੀ ਹੈ, ਬਾਰੇ ਖੁੱਲ੍ਹ ਕੇ ਦੱਸਿਆ
ਸ਼੍ਰੀ ਨੇਗੀ ਨੇ ਕਾਮਿਆਂ ਨੂੰ ਆਪਣੇ ਕਿਰਤ ਕਾਰਡ ਬਣਾਉਣ ਅਤੇ ਇਸ ਲਈ ਅਰਜ਼ੀ ਦੇਣ ਦੇ ਨਾਲ ਨਾਲ ਆਪਣੇ ਆਪ ਨੂੰ ਐੱਨ ਡੀ ਯੂ ਡਬਲਯੁ ਪੋਰਟਲ ਤੇ ਪੰਜੀਕ੍ਰਿਤ ਕਰਾਉਣ ਲਈ ਵੀ ਬੇਨਤੀ ਕੀਤੀ, ਜਿਸ ਨੂੰ ਭਾਰਤ ਸਰਕਾਰ ਦਾ ਕਿਰਤ ਮੰਤਰਾਲਾ ਜਲਦੀ ਹੀ ਲਾਂਚ ਕਰ ਰਿਹਾ ਹੈ ਉਹਨਾਂ ਨੇ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੇ ਕਲਿਆਣ ਅਤੇ ਸੁਰੱਖਿਆ ਲਈ ਹਮੇਸ਼ਾ ਸੰਵੇਦਨਸ਼ੀਲ ਹੈ ਸ਼੍ਰੀ ਨੇਗੀ ਨੇ ਅਜਿਹੀਆਂ ਮੁਸ਼ਕਲ ਹਾਲਤਾਂ ਵਿੱਚ ਦੇਸ਼ ਦੀ ਸੇਵਾ ਕਰਦਿਆਂ ਕਾਮਿਆਂ ਵੱਲੋਂ ਰਾਸ਼ਟਰ ਉਸਾਰੀ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਭਾਰਤ ਸਰਕਾਰ ਉਹਨਾਂ ਲਈ ਕਲਿਆਣਕਾਰੀ ਉਪਾਵਾਂ ਲਈ ਵਚਨਬੱਧ ਹੈ ਅਤੇ ਜੋ ਕੁਝ ਵੀ ਸੰਭਵ ਹੈ ਉਹ ਕਰ ਰਹੀ ਹੈ ਉਹਨਾਂ ਨੇ ਭਰੋਸਾ ਦਿਵਾਇਆ ਕਿ ਸਾਰੇ ਅਧਿਕਾਰੀ ਅਤੇ ਸਟਾਫ, ਉਹਨਾਂ ਦੇ ਹੱਕ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਉਹਨਾਂ ਨੇ ਕਾਮਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਾਸ਼ਟਰ ਉਸਾਰੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ



ਮੁੱਖ ਕਿਰਤ ਕਮਿਸ਼ਨਰ ਨੇ ਕਿਰਤ ਕਾਨੂੰਨਾਂ ਅਤੇ ਨਵੇਂ ਕਿਰਤ ਕੋਡਜ਼ ਨੂੰ ਲਾਗੂ ਕਰਨ ਦੇ ਮਹੱਤਵ ਬਾਰੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਇਹ ਵੀ ਵਿਸਥਾਰ ਨਾਲ ਦੱਸਿਆ ਕਿ ਨਵੇਂ ਕਿਰਤ ਕੋਡ ਦੋਨਾਂ ਮੁਲਾਜ਼ਮਾਂ ਅਤੇ ਮੁਲਾਜ਼ਮਤ ਦੇਣ ਵਾਸਤੇ ਕਿਵੇਂ ਜਿੱਤ ਦੀ ਸਥਿਤੀ ਹੈ

 

*********

ਐੱਮ ਜੇ ਪੀ ਐੱਸ / ਐੱਮ ਐੱਸ



(Release ID: 1736793) Visitor Counter : 135


Read this release in: English , Urdu , Hindi , Tamil