ਕਬਾਇਲੀ ਮਾਮਲੇ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਅਤੇ ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਕੱਲ੍ਹ ਸਾਂਝੇ ਤੌਰ ‘ਤੇ ਸਕੂਲ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ

Posted On: 15 JUL 2021 7:38PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ 16 ਜੁਲਾਈ 2021 ਨੂੰ 50,000 ਸਕੂਲ ਅਧਿਆਪਕਾਂ ਲਈ ਸਾਂਝੇ ਤੌਰ ਤੇ ਸਕੂਲ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ।

 

ਸਕੂਲ ਅਧਿਆਪਕਾਂ ਲਈ ਨਵੀਨਤਾਕਾਰੀ ਅਤੇ ਆਪਣੀ ਕਿਸਮ ਦੇ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ 50,000 ਸਕੂਲ ਅਧਿਆਪਕਾਂ ਨੂੰ ਨਵੀਨਤਾ, ਉੱਦਮਤਾ, ਆਈਪੀਆਰ, ਰਚਨਾਤਮਕ ਸੋਚ, ਉਤਪਾਦ ਵਿਕਾਸ, ਵਿਚਾਰ ਨਿਰਮਾਣ ਆਦਿ 'ਤੇ ਟ੍ਰੇਨਿੰਗ ਦੇਣਾ ਹੈ।

 

ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਸਕੂਲ ਅਧਿਆਪਕਾਂ ਲਈ ਏਆਈਸੀਟੀਈ ਦੁਆਰਾ ਇਸਦੇ "ਉੱਚ ਵਿਦਿਅਕ ਸੰਸਥਾ ਦੇ ਫੈਕਲਟੀ ਮੈਂਬਰਾਂ ਲਈ ਇਨੋਵੇਸ਼ਨ ਅੰਬੈਸਡਰ ਟ੍ਰੇਨਿੰਗ ਪ੍ਰੋਗਰਾਮ" ਦੇ ਅਧਾਰ ਤੇ ਤਿਆਰ ਕੀਤਾ ਗਿਆ ਹੈ। ਟ੍ਰੇਨਿੰਗ ਸਿਰਫ ਔਨਲਾਈਨ ਮੋਡ ਵਿੱਚ ਦਿੱਤੀ ਜਾਏਗੀ।

 

ਪ੍ਰੋਗਰਾਮ ਨੂੰ ਵੇਖਣ ਲਈ ਲਿੰਕ ਤੇ ਕਲਿਕ ਕਰੋ: https://youtu.be/RUIf3TE7OfU

 

 

*********

 

ਕੇਪੀ / ਏਕੇ



(Release ID: 1736249) Visitor Counter : 124


Read this release in: English , Urdu , Hindi