ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਸੈਕਟਰ ਦੀ ਪ੍ਰਗਤੀ ਅਤੇ ਆਰਥਿਕ ਰੂਪ ਨਾਲ ਉਸ ਨੂੰ ਮਜ਼ਬੂਤ ਬਣਾਉਣ ਦੇ ਲਈ ਬੁਨਿਆਦੀ ਢਾਂਚਾ ਵਿਕਾਸ ਦਾ ਬਹੁਤ ਮਹੱਤਵ ਹੈ
Posted On:
15 JUL 2021 10:15PM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦੇਸ਼ ਦੇ ਨਵਿਆਉਣਯੋਗ ਊਰਜਾ ਸੈਕਟਰ ਦੀ ਪ੍ਰਗਤੀ ਅਤੇ ਆਰਥਿਕ ਰੂਪ ਨਾਲ ਉਸ ਨੂੰ ਮਜ਼ਬੂਤ ਬਣਾਉਣ ਦੇ ਲਈ ਬੁਨਿਆਦੀ ਵਿਕਾਸ ਦਾ ਬਹੁਤ ਮਹੱਤਵ ਹੈ। ਨਵਿਆਉਣਯੋਗ ਊਰਜਾ ਵਿੱਚ ਆਤਮਨਿਰਭਰਤਾ ਦੇ ਵਿਸ਼ੇ ‘ਤੇ ਆਯੋਜਿਤ ਸੀਆਈਆਈ ਦੇ ਸੰਮੇਲਨ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਊਰਜਾ ਦੇ ਸਵਦੇਸ਼ੀ ਉਤਪਾਦਨ ਸਬੰਧੀ ਈਕੋ-ਸਿਸਟਮ ਨੂੰ ਵਧਾਉਣ ਦੇ ਸਾਰੇ ਯਤਨ ਕਰ ਰਹੀ ਹੈ, ਤਾਂਕਿ ਦੇਸ਼ ਆਤਮਨਿਰਭਰ ਬਣ ਸਕੀਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਹਰਿਤ ਊਰਜਾ ਸੁਗਮਤਾ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਨਾਲ ਹੀ ਨਵਿਆਉਣਯੋਗ ਊਰਜਾ ਦੇ ਏਕੀਕਰਨ ਵਿੱਚ ਵੀ ਵਾਧਾ ਕੀਤਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਮੌਜੂਦਾ ਨਵਿਆਉਣਯੋਗ ਸਮਰੱਥਾ ਨੂੰ 2022 ਤੱਕ 175 ਗੀਗਾਵਾਟ ਦੇ ਟੀਚੇ ਤੱਕ ਪਹੁੰਚਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਭਾਰਤ ਕੁੱਲ੍ਹ ਮੌਜੂਦਾ ਸਮਰੱਥਾ ਦੇ ਅਨੁਸਾਰ ਪੰਜਵੇਂ ਪਾਇਦਾਨ ‘ਤੇ ਹੈ, ਜੋ ਸਰਕਾਰ ਦੀਆਂ ਮਦਦਗਾਰ ਨੀਤੀਆਂ ਅਤੇ ਪਹਿਲਾਂ ਦੀ ਬਦੌਲਤ ਸੰਭਵ ਹੋਇਆ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਦੇਸ਼ 2030 ਤੱਕ 450 ਗੀਗਾਵਾਟ ਨਵਿਆਉਣਯੋਗ ਊਰਜਾ ਦਾ ਟੀਚਾ ਵੀ ਪਾਰ ਕਰ ਜਾਵੇਗਾ।
ਸ਼੍ਰੀ ਗਡਕਰੀ ਨੇ ਕਿਹਾ ਕਈ ਰਾਜਮਾਰਗ ਵਿਕਾਸ ਅਤੇ ਵਿਸਤਾਰ ਪ੍ਰੋਜੈਕਟ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਸਫਰ ਦਾ ਸਮਾਂ ਨਿਸ਼ਚਿਤ ਰੂਪ ਨਾਲ ਘੱਟ ਹੋਵੇਗਾ, ਸੁਰੱਖਿਆ ਵਧੇਗੀ ਤੇ ਮਾਲ ਅਤੇ ਯਾਤਰੀ ਆਵਾਗਮਨ ਵਿੱਚ ਅਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 22 ਗ੍ਰੀਨ-ਫੀਲਡ ਐਕਸਪਐੱਸ-ਵੇ ਵਿਕਸਿਤ ਕੀਤੇ ਜਾ ਰਹੇ ਹਨ। ਇਸ ਦੇ ਇਲਾਵਾ 8500 ਕਿਲੋਮੀਟਰ ਦੇ ਅਤਿਰਿਕਤ ਐਕਸਪ੍ਰੈਸ-ਵੇ ਦੀ ਪਹਿਚਾਣ ਕੀਤੀ ਗਈ ਹੈ, ਤਾਂਕਿ ਮਾਲ ਗਲਿਯਾਰਿਆਂ ‘ਤੇ ਭੀੜ-ਭਾੜ ਨੂੰ ਘੱਟ ਕੀਤਾ ਜਾ ਸਕੇ ਅਤੇ ਮਾਲ ਢੁਆਈ ਦੀ ਸੁਗਮਤਾ ਵਧਾਈ ਜਾਵੇ। ਰਾਸ਼ਟਰੀ ਲੌਜਿਸਟਿਕ ਮਾਸਟਰਪਲਾਨ ਦੇ ਅਧਾਰ ‘ਤੇ ਇਸ ਐਕਸਪ੍ਰੈਸ-ਵੇ ਦਾ ਨਿਰਮਾਣ ਹੋਵੇਗਾ। ਸ਼੍ਰੀ ਗਡਕਰੀ ਨੇ ਦੱਸਿਆ ਕਿ ਲੌਜਿਸਟਿਕ ਲਾਗਤ ਨੂੰ ਘੱਟ ਕਰਨ ਦੇ ਲਈ ਬਹੁ-ਉਪਯੋਗੀ ਲੌਜਿਸਟਿਕ ਪਾਰਕਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ 35 ਸਥਾਨਾਂ ਨੂੰ ਚਿੰਨ੍ਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਦਾ ਖਰਚ ਘੱਟ ਕਰਦੇ ਹੋਏ ਨਵੀਂ ਟੈਕਨੋਲੋਜੀਆਂ ਨੂੰ ਅਪਣਾਉਣ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਲੇਕਿਨ ਇਸ ਵਿੱਚ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।
ਪੂਰੇ ਪ੍ਰੋਗਰਾਮ ਦਾ ਲਿੰਕ https://youtu.be/L91OjRmQ8M8
*******************
ਐੱਮਜੇਪੀਐੱਸ
(Release ID: 1736244)
Visitor Counter : 156