ਬਿਜਲੀ ਮੰਤਰਾਲਾ

ਐੱਨਟੀਪੀਸੀ ਗਰੁੱਪ ਚਾਲੂ ਮਾਲੀ ਸਾਲ ’ਚ ਕੁੱਲ 100 ਅਰਬ ਯੂਨਿਟਾਂ ਬਿਜਲੀ ਉਤਪਾਦਨ ਦਾ ਟੀਚਾ ਹਾਸਲ ਕੀਤਾ


ਸੁਧਰੀ ਕਾਰਗੁਜ਼ਾਰੀ ਤੇ ਬਿਜਲੀ ਦੀ ਮੰਗ ’ਚ ਵਾਧੇ ਦੇ ਦਿੱਤੇ ਸੰਕੇਤ

Posted On: 15 JUL 2021 2:44PM by PIB Chandigarh

ਬਿਜਲੀ ਮੰਤਰਾਲੇ ਅਧੀਨ ਐੱਨਟੀਪੀਸੀ ਗਰੁੱਪ ਦੀਆਂ ਕੰਪਨੀਆਂ ਨੇ ਚਾਲੂ ਮਾਲੀ ਸਾਲ ਦੌਰਾਨ ਕੁੱਲ 100 ਅਰਬ ਯੂਨਿਟਾਂ ਦੇ ਬਿਜਲੀ ਉਤਪਾਦਨ ਦਾ ਟੀਚਾ ਹਾਸਲ ਕੀਤਾ ਹੈ, ਇੰਝ ਇਸ ਗਰੁੱਪ ਦੀ ਸ਼ਾਨਦਾਰ ਕਾਰਗੁਜ਼ਾਰੀ ਪ੍ਰਤੀ ਪ੍ਰਤੀਬੱਧਤਾ ਹੋਰ ਵੀ ਮਜ਼ਬੂਤ ਹੋਈ ਹੈ। ਪਿਛਲੇ ਸਾਲ 7 ਅਗਸਤ, 2020 ਨੂੰ ਇਸ ਗਰੁੱਪ ਦਾ ਬਿਜਲੀ ਉਤਪਾਦਨ 100 ਅਰਬ ਯੂਨਿਟਾਂ ਪਾਰ ਕਰ ਗਿਆ ਸੀ, ਜਿਸ ਤੋਂ ਇਹੋ ਸੰਕੇਤ ਮਿਲੇ ਕਿ ਵਰਤਮਾਨ ਸਾਲ ਦੌਰਾਨ ਬਿਜਲੀ ਉਤਪਾਦਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਵੇਗਾ ਤੇ ਮੰਗ ਵਧੇਗੀ।

NTPC ਸਮੂਹ ਦੀਆਂ ਕੰਪਨੀਆਂ ਨੇ ਅਪ੍ਰੈਲ ਤੋਂ ਜੂਨ 2021 ਤੱਕ ਦੀ ਪਹਿਲੀ ਤਿਮਾਹੀ ਦੌਰਾਨ 85.8 ਅਰਬ ਯੂਨਿਟਾਂ ਬਿਜਲੀ ਉਤਪਾਦਨ ਦਰਜ ਕੀਤਾ, ਜੋ ਪਿਛਲੀ ਸਾਲ ਪਹਿਲੀ ਤਿਮਾਹੀ ਦੇ 67.9 ਅਰਬ ਯੂਨਿਟਾਂ ਦੇ ਉਤਪਾਦਨ ਦੇ ਮੁਕਾਬਲੇ 26.3% ਵਾਧਾ ਹੈ। ਇਕੱਲੇ ਐੱਨਟੀਪੀਸੀ ਦੇ ਬਿਜਲੀ ਉਤਪਾਦਨ ਵਿੱਚ ਅਪ੍ਰੈਲ ਤੋਂ ਲੈ ਕੇ ਜੂਨ 2021 ਤੱਕ ਦੀ ਪਹਿਲੀ ਤਿਮਾਹੀ ਦੌਰਾਨ 19.1% ਦਾ ਵਾਧਾ ਹੋਇਆ; ਜਦ ਕਿ ਪਿਛਲੇ ਸਾਲ ਇਸੇ ਤਿਮਾਹੀ ਦੌਰਾਨ ਇਸ ਦਾ ਬਿਜਲੀ ਉਤਪਾਦਨ 60.2 ਅਰਬ ਯੂਨਿਟਾਂ ਸੀ।

‘ਕੇਂਦਰੀ ਬਿਜਲੀ ਅਥਾਰਟੀ’ (CEA) ਵੱਲੋਂ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਛੱਤੀਸਗੜ੍ਹ ’ਚ ਅਪ੍ਰੈਲ ਤੋਂ ਜੂਨ 2021 ਦੇ ਵਿਚਕਾਰ 97.61% ‘ਪਲਾਂਟ ਲੋਡ ਫ਼ੈਕਟਰ’ (PLF) ਨਾਲ NTPC ਕੋਰਬਾ (2600 ਮੈਗਾਵਾਟ) ਭਾਰਤ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲਾ ਤਾਪ ਬਿਜਲੀ ਪਲਾਂਟ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ’ਚ 37 ਵਰ੍ਹੇ ਪੁਰਾਣੀ NTPC ਸਿੰਗਰੌਲੀ ਯੂਨਿਟ (200 ਮੈਗਾਵਾਟ) ਨੇ ਅਪ੍ਰੈਲ ਤੋਂ ਜੂਨ 2021 ਤੱਕ ਦੇਸ਼ ਵਿੱਚ ਸਭ ਤੋਂ ਵੱਧ 102.08% PLF ਦਾ ਸਿਖ਼ਰ ਹਾਸਲ ਕੀਤਾ, ਜੋ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਿਜਲੀ ਪਲਾਂਟਾਂ ਦੇ ਸੰਚਾਲਨ ਤੇ ਰੱਖ–ਰਖਾਅ ਅਤੇ ਸ਼ਾਨਦਾਰ ਆਪਰੇਸ਼ਨਜ਼ ਦੇ ਉਚੇਰੇ ਪੱਧਰਾਂ ਵਿੱਚ ਐੱਨਟੀਪੀਸੀ (NTPC) ਦੀ ਮੁਹਾਰਤ ਪ੍ਰਦਰਸ਼ਿਤ ਹੁੰਦੀ ਹੈ।

NTPC ਗਰੁੱਪ ਦੀ ਕੁੱਲ ਸਥਾਪਤ ਸਮਰੱਥਾ 66085 ਮੈਗਾਵਾਟ ਹੈ ਤੇ ਇਸ ਸਮੂਹ ਕੋਲ 29 ਅਖੁੱਟ ਊਰਜਾ ਪ੍ਰੋਜੈਕਟਾਂ ਸਮੇਤ 71 ਬਿਜਲੀ ਸਟੈਸ਼ਨ ਹਨ। NTPC ਨੇ ਸਾਲ 2032 ਤੱਕ 60 ਗੀਗਾਵਾਟ (GW) ਦੀ ਅਖੁੱਟ ਊਰਜਾ (RE) ਸਮਰੱਥਾ ਸਥਾਪਤ ਕਰਨ ਦਾ ਟੀਚਾ ਮਿੱਥਿਆ ਹੈ।

NTPC ਭਾਰਤ ਦੀ ਅਜਿਹੀ ਪਹਿਲੀ ਊਰਜਾ ਕੰਪਨੀ ਵੀ ਹੈ, ਜਿਸ ਨੇ ਸੰਯੁਕਤ ਰਾਸ਼ਟਰ ਦੇ ਊਰਜਾ ਬਾਰੇ ਉੱਚ–ਪੱਧਰੀ ਗੱਲਬਾਤ (HLDE) ਦੇ ਹਿੱਸੇ ਵਜੋਂ ਊਰਜਾ ਦੇ ਠੋਸ ਟੀਚੇ ਐਲਾਨੇ ਹਨ।

ਇਸ ਸਮੂਹ ਦੀ 20 GW ਸਮਰੱਥਾ ਨਿਰਮਾਣ ਅਧੀਨ ਹੈ; ਜਿਸ ਵਿੱਚ 5 ਗੀਗਾਵਾਟ ਦੇ ਅਖੁੱਟ ਊਰਜਾ ਦੇ ਪ੍ਰੋਜੈਕਟ ਹਨ। ਕਿਫ਼ਾਇਤੀ ਲਾਗਤਾਂ ਉੱਤੇ ਵਾਤਾਵਰਣ–ਪੱਖੀ ਭਾਵ ਪ੍ਰਦੂਸ਼ਣ–ਮੁਕਤ ਊਰਜਾ ਪ੍ਰੋਜੈਕਟਾਂ ਰਾਹੀਂ ਬਿਜਲੀ ਦੀ ਬੇਰੋਕ ਸਪਲਾਈ ਐੱਨਟੀਪੀਸੀ (NTPC) ਦੀ ਖ਼ਾਸੀਅਤ ਰਹੀ ਹੈ।

***

ਐੱਸਐੱਸ/ਆਈਜੀ


(Release ID: 1736033) Visitor Counter : 199