ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੈਬਨਿਟ ਨੇ ਕੇਂਦਰੀ ਸੂਚੀ ਵਿੱਚ ਹੋਰ ਪਿਛੜਾ ਵਰਗ ਅੰਦਰ ਉਪ ਵਰਗੀਕਰਨ ਨਾਲ ਜੁੜੇ ਮੁੱਦਿਆਂ ‘ਤੇ ਗੌਰ ਕਰਨ ਲਈ ਸੰਵਿਧਾਨ ਦੇ ਧਾਰਾ 340 ਤਹਿਤ ਗਠਿਤ ਕਮਿਸ਼ਨ ਦੇ ਕਾਰਜਕਾਲ ਵਿੱਚ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

Posted On: 14 JUL 2021 4:23PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਅੱਜ ਕੇਂਦਰੀ ਸੂਚੀ ਵਿੱਚ ਹੋਰ ਪਿਛੜਾ ਵਰਗ (ਓਬੀਸੀ) ਦੇ ਅੰਦਰ ਉਪ ਵਰਗੀਕਰਨ ਨਾਲ ਜੁੜੇ ਮੁੱਦਿਆਂ ‘ਤੇ ਗੌਰ ਕਰਨ ਲਈ ਸੰਵਿਧਾਨ ਦੇ ਧਾਰਾ 340 ਤਹਿਤ ਗਠਿਤ ਕਮਿਸ਼ਨ ਦੇ ਕਾਰਜਕਾਲ ਵਿੱਚ 31 ਜੁਲਾਈ 2021 ਤੋਂ ਅੱਗੇ 6 ਮਹੀਨੇ ਲਈ ਅਤੇ 31 ਜਨਵਰੀ 2022 ਤੱਕ ਪ੍ਰਭਾਵੀ ਰਹਿਣ ਵਾਲੇ ਗਿਆਰਵੇਂ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਲਾਭ

 

ਇਸ ‘ਕਮਿਸ਼ਨ’ ਦਾ ਕਾਰਜਕਾਲ ਅਤੇ ਇਸ ਦੇ ਸੰਦਰਭ ਦੀਆਂ ਸ਼ਰਤਾਂ ਵਿੱਚ ਪ੍ਰਸਤਾਵਿਤ ਵਿਸਤਾਰ ਇਸ ਨੂੰ ਵਿਭਿੰਨ ਹਿਤਧਾਰਕਾਂ ਨਾਲ ਸਲਾਹ ਦੇ ਬਾਅਦ ਹੋਰ ਪਿਛੜੇ ਵਰਗ ਦੇ ਉਪ ਵਰਗੀਕਰਨ ਨਾਲ ਜੁੜੇ ਮੁੱਦਿਆਂ ‘ਤੇ ਇੱਕ ਵਿਆਪਕ ਰਿਪੋਰਟ ਪੇਸ਼ ਕਰਨ ਵਿੱਚ ਸਮਰੱਥ ਬਣਾਏਗਾ।

 

ਲਾਗੂਕਰਨ ਸਬੰਧੀ ਪ੍ਰੋਗਰਾਮ:

 

ਇਸ ‘ਕਮਿਸ਼ਨ’ ਦੇ ਕਾਰਜਕਾਲ ਨੂੰ 31 ਜੁਲਾਈ 2021 ਤੋਂ ਅੱਗੇ ਅਤੇ 31 ਜਨਵਰੀ 2022 ਤੱਕ ਵਧਾਉਣ ਸਬੰਧੀ ਆਦੇਸ਼ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਬਾਅਦ ਅਧਿਸੂਚਿਤ ਕੀਤਾ ਜਾਵੇਗਾ।

 

 ****

 

ਡੀਐੱਸ



(Release ID: 1735673) Visitor Counter : 97