ਕਬਾਇਲੀ ਮਾਮਲੇ ਮੰਤਰਾਲਾ
ਮਾਣਯੋਗ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵਨ ਧਨ ਵਿਕਾਸ ਯੋਜਨਾ ‘ਤੇ ਜ਼ੋਰ ਦਿੱਤਾ ਅਤੇ ਆਦਿਵਾਸੀਆਂ ਦੇ ਲਈ ਇਸ ਨੂੰ ਵਰਦਾਨ ਦੱਸਿਆ
Posted On:
13 JUL 2021 6:48PM by PIB Chandigarh
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਟ੍ਰਾਈਫੇਡ ਦੁਆਰਾ ਆਦਿਵਾਸੀਆਂ ਦੇ ਸਸ਼ਕਤੀਕਰਨ ਦੇ ਲਈ ਲਾਗੂ ਕੀਤੀਆਂ ਜਾ ਰਹੀਆਂ ਵਿਭਿੰਨ ਯੋਜਨਾਵਾਂ ਅਤੇ ਗਤੀਵਿਧੀਆਂ ਦੀ ਪ੍ਰਗਤੀ ਦੀ ਅੱਜ ਸਮੀਖਿਆ ਕੀਤੀ। ਟ੍ਰਾਈਫੇਡ ਦਫਤਰਾਂ ‘ਤੇ ਹੋਈ ਸਮੀਖਿਆ ਬੈਠਕ ਵਿੱਚ ਜਨਜਾਤੀ ਕਾਰਜ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਅਤੇ ਸ਼੍ਰੀ ਬਿਸ਼ਵੇਸ਼ਵਰ ਟੁਡੁ ਵੀ ਮੌਜੂਦ ਰਹੇ।
ਇਸ ਅਵਸਰ ‘ਤੇ, ਮੰਤਰੀਆਂ ਦੇ ਦੁਆਰਾ ਟ੍ਰਾਈਫੇਡ ਦੇ “ਸੰਕਲਪ ਸੇ ਸਿਧੀ- ਮਿਸ਼ਨ ਵਨ ਧਨ” ਦੇ ਤਹਿਤ ਵਿਭਿੰਨ ਗਤੀਵਿਧੀਆਂ ਅਤੇ ਪਹਿਲਾਂ ਦੀ ਸਮੀਖਿਆ ਕੀਤੀ ਗਈ। ਜ਼ਿਕਰਯੋਗ ਹੈ ਕਿ ਆਦਿਵਾਸੀਆਂ ਦੇ ਸਸ਼ਕਤੀਕਰਨ ਦੇ ਲਈ ਟ੍ਰਾਈਫੇਡ ਕਈ ਜ਼ਿਕਰਯੋਗ ਪ੍ਰੋਗਰਾਮ ਲਾਗੂ ਕਰ ਰਿਹਾ ਹੈ। ਪਿਛਲੇ ਦੋ ਸਾਲ ਵਿੱਚ, ‘ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੇ ਜ਼ਰੀਏ ਲਘੂ ਵਨ ਉਪਜ (ਐੱਮਐੱਫਪੀ) ਦੀ ਮਾਰਕੀਟਿੰਗ ਦੇ ਲਈ ਤੰਤਰ ਤੇ ਐੱਮਐੱਫਪੀ ਦੇ ਲਈ ਵੈਲਿਊ ਚੇਨ ਦੇ ਵਿਕਾਸ’ ਨਾਲ ਆਦਿਵਾਸੀਆਂ ਦੀ ਸਥਿਤੀ ਵਿਆਪਕ ਪੱਧਰ ‘ਤੇ ਪ੍ਰਭਾਵਿਤ ਹੋਈ ਹੈ। ਐੱਮਐੱਫਪੀ ਦੇ ਲਈ ਐੱਮਐੱਸਪੀ ਦੇ ਤਹਿਤ, ਰਾਜਾਂ ਨੇ ਚਾਲੂ ਵਿੱਤ ਵਰ੍ਹੇ ਦੌਰਾਨ 821.48 ਕਰੋੜ ਰੁਪਏ ਸਹਿਤ ਪਿਛਲੇ ਦੋ ਸਾਲ ਵਿੱਚ ਭਾਰਤ ਸਰਕਾਰ ਦੇ 321.02 ਕਰੋੜ ਰੁਪਏ ਅਤੇ ਰਾਜ ਕੋਸ਼ਾਂ ਦੇ 1,520.72 ਕਰੋੜ ਰੁਪਏ ਦਾ ਇਸਤੇਮਾਲ ਕਰਦੇ ਹੋਏ ਕੁੱਲ੍ਹ 1,841.74 ਕਰੋੜ ਰੁਪਏ ਦੀ ਖਰੀਦ ਕੀਤੀ ਹੈ।
ਇਸ ਨਾਲ ਆਦਿਵਾਸੀ ਸੰਗ੍ਰਹਕਰਤਾਵਾਂ ਨੂੰ ਆਪਣੀ ਉਪਜ ਦੇ ਲਈ ਉਚਿਤ ਤੇ ਲਾਭਕਾਰੀ ਮੁੱਲ ਸੁਨਿਸ਼ਚਿਤ ਕਰਨ ਅਤੇ ਸਰਕਾਰ ਦੁਆਰਾ ਐਲਾਨੀ ਐੱਮਐੱਸਪੀ ਤੋਂ ਜ਼ਿਆਦਾ ਮੁੱਲ ‘ਤੇ ਬਜ਼ਾਰੀ ਖਰੀਦ ਵਧਾਉਣ ਵਿੱਚ ਮਦਦ ਮਿਲੀ ਹੈ। 9 ਰਾਜਾਂ ਨੂੰ ਕਵਰ ਕਰਦੇ ਹੋਏ ਲਗਭਗ 1 ਲੱਖ ਆਦਿਵਾਸੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਵਾਲੀ 10 ਲਘੁ ਵਨ ਉਪਜ ਦੇ ਨਾਲ 2013-14 ਵਿੱਚ ਸ਼ੁਰੂ ਹੋਈ ਇਸ ਯੋਜਨਾ ਦਾ ਵਿਸਤਾਰ ਹੁਣ 22 ਰਾਜਾਂ ਤੇ 87 ਐੱਸਐੱਫਪੀ ਉਤਪਾਦਾਂ ਤੱਕ ਹੋ ਚੁੱਕਿਆ ਹੈ, ਜਿਸ ਦਾ ਲਾਭ 25 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਹੈ। 2020-21 ਵਿੱਚ ਕੁੱਲ ਖਰੀਦ 1,870 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ 2014-15 ਵਿੱਚ ਇਹ 30 ਕਰੋੜ ਰੁਪਏ ਦੇ ਪੱਧਰ ‘ਤੇ ਸੀ। ਨਿਜੀ ਵਪਾਰੀਆਂ ਦੁਆਰਾ ਖਰੀਦ ਮੁੱਲ ਵਿੱਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਸ਼੍ਰੀ ਮੁੰਡਾ ਨੇ ਕਿਹਾ, “ਟ੍ਰਾਈਫੇਡ ਲਗਾਤਾਰ ਅਜਿਹੇ ਨਵੇਂ ਕਦਮ ਉਠਾ ਰਿਹਾ ਹੈ, ਜਿਨ੍ਹਾਂ ਵਿੱਚ ਆਦਿਵਾਸੀ ਸਸ਼ਕਤੀਕਰਨ ਦੇ ਸਾਰੇ ਪਹਿਲੂਆਂ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਨਵੇਂ ਸੰਪਰਕ ਪ੍ਰੋਗਰਾਮ ਦੇ ਮਾਧਿਅਮ ਨਾਲ, ਹੁਣ ਸੂਚਨਾਵਾਂ ਦਾ ਪ੍ਰਸਾਰ ਦੋਵੇਂ ਤਰਫ ਤੋਂ ਹੋ ਸਕਦਾ ਹੈ ਅਤੇ ਇਸ ਨਾਲ ਵਿਕਾਸ ਨਾਲ ਜੁੜੀ ਪਹਿਲਾਂ ਨੂੰ ਹੁਲਾਰਾ ਮਿਲ ਸਕਦਾ ਹੈ, ਨਾਲ ਹੀ ਆਦਿਵਾਸੀਆਂ ਨੂੰ ਮਦਦ ਹੋ ਸਕਦੀ ਹੈ।”
ਵਨ ਧਨ ਨੂੰ ਆਦਿਵਾਸੀ ਸੰਗ੍ਰਹਕਰਤਾਵਾਂ ਦੇ ਮਾਧਿਅਮ ਨਾਲ ਜੰਗਲ ਅਤੇ ਹੋਰ ਆਦਿਵਾਸੀ ਉਤਪਾਦਾਂ ਦੇ ਵੈਲਿਊ ਐਡਿਸ਼ਨ, ਬ੍ਰਾਂਡਿੰਗ, ਪੈਕਿੰਗ ਅਤੇ ਮਾਰਕੀਟਿੰਗ ਦੇ ਲਈ “ਟ੍ਰਾਈਬਲ ਸਟਾਰਟ ਅਪਸ” ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਟ੍ਰਾਈਫੇਡ ਦੇ ਮੁਤਾਬਕ, ਵਨ ਧਨ ਯੋਜਨਾ ਦੇ ਤਹਿਤ ਜਨਜਾਤੀ ਖੇਤਰਾਂ ਵਿੱਚ 50,000 ਵੀਡੀਵੀਕੇ ਦੇ ਸੰਕਲਪ ਪੱਤਰ ਟੀਚੇ ਦੀ ਤੁਲਨਾ ਵਿੱਚ 37,872 ਵੀਡੀਵੀਕੇ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ, ਜੋ 2,274 ਵੀਡੀਵੀਕੇ ਕਲਸਟਰ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਤੋਂ ਸਿੱਧੇ ਤੌਰ ‘ਤੇ 6.76 ਲੱਖ ਲਾਭਾਰਥੀ ਲਾਭਵੰਦ ਹੋ ਰਹੇ ਹਨ/ ਲਗਭਗ 1200 ਵੀਡੀਵੀਕੇ ਕਲਸਟਰ ਪਰਿਚਾਲਨ ਵਿੱਚ ਹੈ। 10 ਲੱਖ ਆਦਿਵਾਸੀ ਉੱਦਮੀਆਂ ਨੂੰ ਮਿਲਾ ਕੇ 50,000 ਵੀਡੀਵੀਕੇ ਦੀ ਸਥਾਪਨਾ ਦਾ ਟੀਚਾ 30 ਜੁਲਾਈ, 2021 ਤੱਕ ਪੂਰਾ ਕੀਤਾ ਜਾਣਾ ਹੈ।
ਰਿਟੇਲ ਮਾਰਕੀਟਿੰਗ ਦੇ ਤਹਿਤ, ਹੁਣ ਤੱਕ ਕੁੱਲ੍ਹ 140 ਟ੍ਰਾਈਬਸ ਇੰਡੀਆ ਆਊਟਲੈਟ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੁੱਲ੍ਹ ਵਿਕਰੀ 55.43 ਕਰੋੜ ਰੁਪਏ ਰਹੀ ਹੈ।
ਇਸ ਦੇ ਇਲਾਵਾ, ਵਨ ਧਨ ਕੇਂਦਰਾਂ ਦੇ ਲਾਭਾਰਥੀਆਂ ਦੁਆਰਾ ਉਪਜਾਏ ਜਾ ਰਹੇ ਵਿਭਿੰਨ ਵਨ ਉਤਪਾਦਾਂ ਦੇ ਵੈਲਿਊ ਐਡਿਸ਼ਨ ਦੇ ਲਈ ਜਲਦ ਹੀ ਜਗਦਲਪੁਰ ਅਤੇ ਰਾਏਗੜ੍ਹ (ਮਹਾਰਾਸ਼ਟਰ) ਵਿੱਚ ਦੋ ਟ੍ਰਾਈਫੂਡ ਪ੍ਰੋਜੈਕਟ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਹਰੇਕ ਮੈਗਾ-ਫੂਡ ਪਾਰਕ ਵਿੱਚ ਪੇਸ਼ੇਵਰ ਰੂਪ ਨਾਲ ਪ੍ਰਬੰਧਿਤ ਨਿਰਮਾਣ ਅਤੇ ਉਤਪਾਦਨ ਹਬ ਦੇ ਰੂਪ ਵਿੱਚ ਵੈਲਿਊ ਐਡਿਸ਼ਨ, ਮਾਰਕੀਟਿੰਗ, ਪੈਕੇਜਿੰਗ ਅਤੇ ਬ੍ਰਾਂਡਿੰਗ ਪਰਿਚਾਲਨ ਨੂੰ ਵਧਾਇਆ ਜਾਵੇਗਾ ਅਤੇ ਇਸ ਤੋਂ ਪ੍ਰਤੱਖ ਰੂਪ ਨਾਲ 10,000 ਤੋਂ ਜ਼ਿਆਦਾ ਆਦਿਵਾਸੀ ਪਰਿਵਾਰਾਂ ਨੂੰ ਆਜੀਵਿਕਾ ਮਿਲੇਗੀ। ਇਹ ਪ੍ਰੋਜੈਕਟ ਫੂਡ ਪ੍ਰੋਸੈਸਿੰਗ ਇੰਡਸਟ੍ਰੀਸ ਮੰਤਰਾਲੇ ਦੇ ਸਹਿਯੋਗ ਨਾਲ ਸਥਾਪਿਤ ਕੀਤੀਆਂ ਜਾ ਰਹੀਆਂ ਹਨ।
*********
ਐੱਨਬੀ/ਐੱਸਆਰਐੱਸ
(Release ID: 1735471)
Visitor Counter : 188