ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪ੍ਰਧਾਨ ਮੰਤਰੀ ਵੱਲੋਂ ਟੋਕੀਓ ਉਲੰਪਿਕਸ ਲਈ ਜਾ ਰਹੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਐਥਲੀਟਾਂ ਨਾਲ ਕੀਤੀ ਗੱਲਬਾਤ

Posted On: 13 JUL 2021 7:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਟੋਕੀਓ ਉਲੰਪਿਕਸ ਜਾਣ ਵਾਲੇ ਇਸ ਖੇਤਰ ਦੇ ਭਾਰਤੀ ਐਥਲੀਟਾਂ ਨਾਲ ਗੱਲਬਾਤ ਕੀਤੀ। ਜਲੰਧਰ (ਪੰਜਾਬ) ਦੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਆਦਿ ਵਰਗੇ ਹਾਕੀ ਦੇ ਉੱਘੇ ਖਿਡਾਰੀ ਯਾਦ ਆ ਰਹੇ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਟੀਮ ਉਸ ਵਿਰਾਸਤ ਨੂੰ ਕਾਇਮ ਰੱਖੇਗੀ।

 

ਤਸਵੀਰ: ਪ੍ਰਧਾਨ ਮੰਤਰੀ ਜਲੰਧਰ (ਪੰਜਾਬ) ਦੇ ਖਿਡਾਰੀ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ

 

ਸ਼੍ਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਨਾਲ ਸਬੰਧਤ ਇੱਕ ਮੁੱਕੇਬਾਜ਼ ਆਸ਼ੀਸ਼ ਕੁਮਾਰ ਤੋਂ ਪੁੱਛਿਆ ਕਿ ਉਨ੍ਹਾਂ ਕੋਵਿਡ–19 ਨਾਲ ਜੂਝਣ ਦੇ ਨਾਲ–ਨਾਲ ਆਪਣੀ ਸਿਖਲਾਈ ਨੂੰ ਕਿਵੇਂ ਜਾਰੀ ਰੱਖਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਇਸ ਲਈ ਵੀ ਸ਼ਲਾਘਾ ਕੀਤੀ ਕਿਉਂਕਿ ਉਹ ਆਪਣੇ ਪਿਤਾ ਦੇ ਅਕਾਲ–ਚਲਾਣੇ ਦੇ ਬਾਵਜੂਦ ਆਪਣੇ ਟੀਚੇ ਤੋਂ ਇੱਧਰ–ਉੱਧਰ ਨਹੀਂ ਹੋਏ।

 

ਤਸਵੀਰ: ਪ੍ਰਧਾਨ ਮੰਤਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਬੌਕਸਰ ਆਸ਼ੀਸ਼ ਕੁਮਾਰ ਨਾਲ ਗੱਲਬਾਤ ਕਰਦੇ ਹੋਏ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਉਲੰਪਿਕਸ ਜਾ ਰਹੇ ਹੋਰ ਭਾਰਤੀ ਐਥਲੀਟਾਂ ਨਾਲ ਵੀ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ। ਭਾਰਤੀ ਖੇਡ ਅਥਾਰਟੀ (SAI) ਦੇ ਚੰਡੀਗੜ੍ਹ ਸਥਿਤ ਖੇਤਰੀ ਕੇਂਦਰ ਨੇ ਇਸ ਖੇਤਰ ਤੋਂ ਟੋਕੀਓ ਉਲੰਪਿਕਸ ਜਾ ਰਹੇ ਉਪਰੋਕਤ ਰਾਜਾਂ ਦੇ ਐਥਲੀਟਾਂ ਨਾਲ ਗੱਲਬਾਤ ਦੀ ਸੁਵਿਧਾ ਪ੍ਰਦਾਨ ਕੀਤੀ। ਬਿਲਕੁਲ ਅਜਿਹਾ ਹੀ ਪ੍ਰੋਗਰਾਮ ਭਾਰਤੀ ਖੇਡ ਅਥਾਰਟੀ ਦੇ ਖੇਤਰੀ ਕੇਂਦਰ ਚੰਡੀਗੜ੍ਹ (ਜ਼ੀਰਕਪੁਰ) ਦੇ ਅਧਿਕਾਰ–ਖੇਤਰ ਅਧੀਨ ਆਉਂਦੇ ਸਾਰੇ SAI ਕੇਂਦਰਾਂ ਵੱਲੋਂ ਵੀ ਕਰਵਾਇਆ ਗਿਆ, ਜਿੱਥੇ ਭਰਵੀਂ ਹਾਜ਼ਰੀ ਬਣੀ ਰਹੀ ਤੇ ਐਥਲੀਟ ਇਸ ਤੋਂ ਬੇਹੱਦ ਪ੍ਰਭਾਵਿਤ ਹੋਏ।

 

ਤਸਵੀਰ:ਪ੍ਰਧਾਨ ਮੰਤਰੀ ਟੋਕੀਓ ਉਲੰਪਿਕਸ ਲਈ ਜਾਣ ਵਾਲੇ ਐਥਲੀਟਾਂ ਨਾਲ ਗੱਲਬਾਤ ਕਰਦੇ ਹੋਏ

 

ਪ੍ਰਧਾਨ ਮੰਤਰੀ ਵੱਲੋਂ ਐਥਲੀਟਾਂ ਨਾਲ ਇਹ ਗੱਲਬਾਤ ਉਨ੍ਹਾਂ ਦੇ ਖੇਡਾਂ ਵਿੱਚ ਭਾਗ ਲੈਣ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਇੱਕ ਕੋਸ਼ਿਸ਼ ਹੈ। ਇਸ ਮੌਕੇ ਯੁਵਾ ਮਾਮਲੇ ਤੇ ਖੇਡਾਂ ਬਾਰੇ ਮੰਤਰੀ ਸ਼੍ਰੀ ਅਨੁਰਾਗ ਠਾਕੁਰ; ਯੁਵਾ ਮਾਮਲੇ ਤੇ ਖੇਡਾਂ ਬਾਰੇ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਕਾਨੂੰਨ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਮੌਜੂਦ ਸਨ।

*********

ਡੀਐੱਸ/ਐੱਚਪੀ/ਐੱਚਆਰ

 



(Release ID: 1735240) Visitor Counter : 157


Read this release in: English , Urdu , Hindi