ਉਪ ਰਾਸ਼ਟਰਪਤੀ ਸਕੱਤਰੇਤ

ਉਰਦੂ ਦੁਨੀਆ ‘ਚ ਬੋਲੀਆਂ ਜਾਣ ਵਾਲੀਆਂ ਸਭ ਤੋਂ ਖੂਬਸੂਰਤ ਭਾਸ਼ਾਵਾਂ ‘ਚੋਂ ਇੱਕ ਹੈ: ਉਪ ਰਾਸ਼ਟਰਪਤੀ


ਹੈਦਰਾਬਾਦ ਤੇ ਦੱਖਣੀ ਭਾਰਤ ਉਰਦੂ ਦੇ ਪ੍ਰਾਚੀਨ ਕੇਂਦਰ ਰਹੇ ਹਨ: ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਰਾਜ ਸਰਕਾਰਾਂ ਨੂੰ ਉੱਘੀ ਖੇਤਰੀ ਹਸਤੀਆਂ ਬਾਰੇ ਹੋਰ ਪ੍ਰਕਾਸ਼ਨ ਲਿਆਉਣ ਦੀ ਬੇਨਤੀ ਕੀਤੀ

ਸਾਡੀ ਗ੍ਰਾਮੀਣ ਲੋਕਧਾਰਾ ਤੇ ਸਥਾਨਕ ਕਹਾਣੀਆਂ ਨੂੰ ਮਕਬੂਲ ਬਣਾਉਣ ਦੀ ਲੋੜ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੂੰ ਉਰਦੂ ਤੇ ਤੇਲੁਗੂ ਭਾਸ਼ਾਵਾਂ ‘ਚ ਵਿਭਿੰਨ ਪੁਸਤਕਾਂ ਭੇਟ ਕੀਤੀਆਂ

Posted On: 13 JUL 2021 5:26PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਉਰਦੂ ਭਾਸ਼ਾ ਦੀ ਅਮੀਰੀ ਦਾ ਜ਼ਿਕਰ ਕਰਦਿਆਂ ਕਿਹਾ, ‘ਉਰਦੂ ਦੁਨੀਆ ਚ ਬੋਲੀਆਂ ਜਾਣ ਵਾਲੀਆਂ ਸਭ ਤੋਂ ਖੂਬਸੂਰਤ ਭਾਸ਼ਾਵਾਂ ਵਿੱਚੋਂ ਇੱਕ ਹੈ।ਮਾਂਬੋਲੀ ਦੇ ਮਹੱਤਵ ਨੂੰ ਛੂਹੰਦਿਆਂ ਉਨ੍ਹਾਂ ਲੋਕਾਂ ਨੂੰ ਸਦਾ ਆਪਣੀਆਂ ਜੱਦੀ ਭਾਸ਼ਾਵਾਂ ਚ ਹੀ ਗੱਲ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਹੈਦਰਾਬਾਦ ਖ਼ਾਸ ਕਰਕੇ ਅਤੇ ਦੱਖਣੀ ਭਾਰਤ (ਡੈੱਕਨ) ਸਮੁੱਚੇ ਤੌਰ ਉੱਤੇ ਉਰਦੂ ਦੇ ਪ੍ਰਾਚੀਨ ਕੇਂਦਰ ਰਹੇ ਹਨ।

 

ਸ਼੍ਰੀ ਨਾਇਡੂ ਨੇ ਸੀਨੀਅਰ ਪੱਤਰਕਾਰ ਸ਼੍ਰੀ ਜੇ.ਐੱਸ. ਇਫ਼ਤੇਖ਼ਾਰ ਵੱਲੋਂ ਲਿਖੀ ਪੁਸਤਕ ਉਰਦੂ ਪੋਇਟਸ ਐਂਡ ਰਾਇਟਰਸ ਜੈੱਮਸ ਆਵ੍ ਡੈੱਕਨ’ (ਉਰਦੂ ਸ਼ਾਇਰ ਤੇ ਲੇਖਕ ਦੱਖਣੀ ਭਾਰਤ ਦੇ ਹੀਰੇ) ਹਾਸਲ ਕੀਤੀ। ਉਨ੍ਹਾਂ ਤੇਲੰਗਾਨਾ ਰਾਜ ਭਾਸ਼ਾ ਤੇ ਸੱਭਿਆਚਾਰ ਵਿਭਾਗਦੇ ਡਾਇਰੈਕਟਰ ਸ਼੍ਰੀ ਮਾਮਿਦੀ ਹਰੀਕ੍ਰਿਸ਼ਨ ਤੋਂ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਬਾਰੇ ਲਿਖੀਆਂ ਪੁਸਤਕਾਂ – ‘ਮਾਨਵੋਰਤਨ ਰਾਮ’, ਜੋ ਸ਼੍ਰੀ ਸੱਤਿਆਕਾਸੀ ਭਾਰਗਵ ਨੇ ਲਿਖੀ ਹੈ ਅਤੇ ਨੱਲਾਗੋਂਡਾ ਕਥਾਲੂ’, ਜੋ ਸ਼੍ਰੀ ਮੱਲਿਕਾਰਜੁਨ ਨੇ ਲਿਖੀ ਹੈ, ਵੀ ਪ੍ਰਾਪਤ ਕੀਤੀਆਂ।

 

ਜੈੱਮਸ ਆਵ੍ ਡੈਕਨਗੱਦ ਤੇ ਪਦ (ਕਵਿਤਾ) ਦਾ ਸੰਗ੍ਰਹਿ ਹੈ; ਜਿਸ ਵਿੱਚ ਦੱਖਣੀ ਖੇਤਰ ਦੇ 51 ਵਿਲੱਖਣ ਸ਼ਾਇਰਾਂ ਤੇ ਲੇਖਕਾਂ ਦੇ ਜੀਵਨਾਂ ਤੇ ਉਨ੍ਹਾਂ ਦੀਆਂ ਕ੍ਰਿਤਾਂ ਮੌਜੂਦ ਹਨ। ਇਸ ਪੁਸਤਕ ਵਿੱਚ ਹੈਦਰਾਬਾਦ ਦੇ ਬਾਨੀ ਮੁਹੰਮਦ ਕੁਲੀ ਕੁਤੁਬ ਸ਼ਾਹ ਦੇ ਸਮੇਂ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਦੀਆਂ ਦੱਖਣੀ ਭਾਰਤ ਦੀਆਂ ਅਮੀਰ ਸਾਹਿਤਕ ਤੇ ਸੱਭਿਆਚਾਰਕ ਰਵਾਇਤਾਂ ਮੌਜੂਦ ਹਨ।

 

ਸਾਬਕਾ ਪ੍ਰਧਾਨ ਮੰਤਰੀ, ਸਵਰਗੀ ਸ਼੍ਰੀ ਪੀ.ਵੀ. ਨਰਸਿਮਹਹਾ ਰਾਓ ਬਾਰੇ ਪੁਸਤਕ ਲਿਆਉਣ ਲਈ ਤੇਲੰਗਾਨਾ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਪ ਰਾਸ਼ਟਰਪਤੀ ਨੇ ਰਾਜ ਸਰਕਾਰਾਂ ਨੂੰ ਸਥਾਨਕ ਤੇ ਖੇਤਰੀ ਹਸਤੀਆਂ ਬਾਰੇ ਅਜਿਹੀਆਂ ਪ੍ਰਕਾਸ਼ਨਾਵਾਂ ਲਿਆਉਣ ਦੀ ਅਪੀਲ ਕੀਤੀ, ਤਾਂ ਜੋ ਨੌਜਵਾਨ ਪੀੜ੍ਹੀ ਉਨ੍ਹਾਂ ਬਾਰੇ ਜਾਣੂ ਹੋ ਸਕੇ।

 

ਸ਼੍ਰੀ ਨਾਇਡੂ ਨੇ ਮਾਨਵੋਰਤਨਾ ਰਾਮਦੇ ਲੇਖਕ ਦੁਆਰਾ ਭਗਵਾਨ ਸ੍ਰੀਰਾਮ ਦੇ ਗੁਣਾਂ ਨੂੰ ਇੰਕ ਆਦਰਸ਼ ਵਿਅਕਤੀ ਵਜੋਂ ਦਰਸਾਉਣ ਲਈ ਕੀਤੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀਰਾਮ ਦੀਆਂ ਚੰਗਿਆਈਆਂ ਤੇ ਗੁਣ ਹਰੇਕ ਯੁਗ ਲਈ ਪ੍ਰਾਸੰਗਿਕ ਰਹਿੰਦੇ ਹਨ।

 

ਨਲਗੋਂਡਾ ਕਥਾਲੂਪੁਸਤਕ ਹਾਸਲ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਡੀ ਦਿਹਾਤੀ ਲੋਕਧਾਰਾ ਤੇ ਸਥਾਨਕ ਕਹਾਣੀਆਂ ਨੂੰ ਲਿਖਣ ਤੇ ਉਨ੍ਹਾਂ ਨੂੰ ਮਕਬੂਲ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲ਼ਿਆ ਜਾ ਸਕੇ। ਉਨ੍ਹਾਂ ਬਾਲ ਸਾਹਿਤ ਪ੍ਰਕਾਸ਼ਿਤ ਕਰਨ ਲਈ ਵੀ ਅਜਿਹੀਆਂ ਪਹਿਲਾਂ ਦਾ ਸੱਦਾ ਦਿੱਤਾ, ਜੋ ਸਾਡੇ ਰੋਜ਼ਮੱਰਾ ਦੇ ਜੀਵਨ ਵਿੱਚ ਡੂੰਘਾ ਲੱਥਿਆ ਹੋਇਆ ਹੈ।

 

ਉਪ ਰਾਸ਼ਟਰਪਤੀ ਨੇ ਇਹ ਕਿਤਾਬਾਂ ਲਿਆਉਣ ਲਈ ਲੇਖਕਾਂ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1735178) Visitor Counter : 209