ਇਸਪਾਤ ਮੰਤਰਾਲਾ

ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਸੇਲ, ਐੱਨਐੱਮਡੀਸੀ ਅਤੇ ਮੇਕਨ (MECON) ਦੇ ਪਰਫੋਰਮੈਂਸ ਦੀ ਸਮੀਖਿਆ ਬੈਠਕ ਕੀਤੀ

Posted On: 12 JUL 2021 6:57PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਇਸ ਸੀਪੀਐੱਸਈ ਦੀਆਂ ਗਤੀਵਿਧੀਆਂ ਅਤੇ ਪਰਫੋਰਮੈਂਸ ਦੀ ਸਮੀਖਿਆ ਲਈ ਸੇਲ ਦੇ ਚੇਅਰਮੈਨ,ਐੱਨਐੱਮਡੀਸੀ ਅਤੇ ਮੇਕਨ (MECON) ਦੇ ਮੁੱਖ ਮਹਾਪ੍ਰਬੰਧਕ-ਸੀਐੱਮਡੀ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਕੀਤੀ। 

ਚੇਅਰਮੈਨ/ਸੀਐੱਮਡੀ ਨੇ ਸੰਗਠਨ,  ਚੱਲ ਰਹੇ ਗਤੀਵਿਧੀਆਂ, ਪ੍ਰੋਜੈਕਟਾਂ, ਵਿੱਤੀ ਪਰਫੋਰਮੈਂਸ ਅਤੇ ਭਵਿੱਖ ਦੀ ਯੋਜਨਾ ਬਾਰੇ ਜਾਣਕਾਰੀ ਪ੍ਰਦਾਨ ਕਰਨ ਬਾਰੇ ਪ੍ਰਸਤੁਤੀਆਂ ਦਿੱਤੀਆਂ। ਪਰਫੋਰਮੈਂਸ ਦੀ ਸਮੀਖਿਆ ਕਰਦੇ ਹੋਏ, ਇਸਪਾਤ ਮੰਤਰੀ ਨੇ ਭਾਰਤੀ ਇਸਪਾਤ ਖੇਤਰ ਵਿੱਚ ਸੀਪੀਐੱਸਈ ਦੀ ਭੂਮਿਕਾ ਅਤੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਸੀਪੀਐੱਸਈ ਲਈ ਭਵਿੱਖ ਦੀ ਯੋਜਨਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ । 

ਵਿਸ਼ੇਸ਼ ਮੁੱਦਿਆਂ ‘ਤੇ ਸਲਾਹ-ਮਸ਼ਵਰਾ ਕਰਦੇ ਹੋਏ, ਇਸਪਾਤ ਮੰਤਰੀ ਨੇ ਸੇਲ ਤੋਂ ਡੀਪੀਈ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਵੇਤਨ ਸੰਸ਼ੋਧਨ ਵਿੱਚ ਤੇਜ਼ੀ ਲਿਆਉਣ,  ਜ਼ਮੀਨ ਕਬਜ਼ਾ/ਸਲਾਹ ਦੇ ਮੁੱਦਿਆਂ ਨੂੰ ਹਲ ਕਰਨ ਅਤੇ ਭਾਰਤੀ ਰੇਲਵੇ ਨੂੰ ਕੰਮਪੀਟਿਵ ਦਰਾਂ ‘ਤੇ ਵਿਸ਼ਵ ਮਾਨਕਾਂ ਅਤੇ ਨਿਰਧਾਰਨ ਦੀਆਂ ਪਟਰੀਆਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਅਨੁਰੋਧ ਕੀਤਾ। ਇਸਪਾਤ ਮੰਤਰੀ  ਨੇ ਕਈ ਵਿਭਾਗਾਂ ਵਿੱਚ ਮੇਕਨ (MECON)  ਦੇ ਕਾਰਜ  ਬਾਰੇ ਪ੍ਰਸ਼ੰਨਤਾ ਵਿਅਕਤ ਕੀਤੀ । 

ਇਸਪਾਤ ਮੰਤਰੀ ਨੇ ਸੀਪੀਐੱਸਈ ਨੂੰ ਬਜ਼ਾਰ ਵਿੱਚ ਪ੍ਰਤਿਯੋਗੀ ਬਣੇ ਰਹਿਣ ਲਈ ਆਪਣੀ ਵਿਵਸਾਇਕ ਗਤੀਵਿਧੀਆਂ  ਦੇ ਨਾਲ ਤਾਲਮੇਲ ਬਣਾਏ ਰੱਖਣ ਦਾ ਨਿਰਦੇਸ਼ ਦਿੱਤਾ ।

 

 ****

ਵਾਈਬੀਐੱਸਐੱਸ 

 

 


(Release ID: 1735141) ਵਿਜ਼ੀਟਰ ਕਾਊਂਟਰ : 133