ਕਬਾਇਲੀ ਮਾਮਲੇ ਮੰਤਰਾਲਾ

ਟਰਾਈਬਸ ਇੰਡੀਆ: ਅਗਲੇ ਰੱਖੜੀ ਤਿਉਹਾਰ ਅਤੇ ਹੋਰ ਉਪਹਾਰਾਂ ਦੇ ਲਈ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ

Posted On: 13 JUL 2021 11:43AM by PIB Chandigarh

ਟਰਾਈਬਸ ਇੰਡੀਆ ਵਿੱਚ ਸ਼ਾਨਦਾਰ ਦਸਤਕਾਰੀ,  ਧਾਤੁ ਨਾਲ ਬਣੀਆਂ ਸਜਾਵਟੀ ਚੀਜ਼ਾਂ ਅਤੇ ਵੱਡੇ ਪੈਮਾਨੇ ‘ਤੇ ਜੈਵਿਕ ਹਰਬਲ ਉਤਪਾਦ ਉਪਲੱਬਧ ਹਨ।  ਇਹ ਸਾਰੀਆਂ ਚੀਜ਼ਾਂ ਖੁਦਰਾ ਦੁਕਾਨਾਂ ਅਤੇ ਔਨਲਾਈਨ ਈ-ਵਣਜ ਪਲੇਟਫਾਰਮਾਂ ਤੋਂ ਖਰੀਦੀਆਂ ਜਾ ਸਕਦੀਆਂ ਹਨ ।  ਪਰਿਵਾਰ ਵਾਲਿਆਂ ਅਤੇ ਦੋਸਤਾਂ ਲਈ ਤੋਹਫੇ ਖਰੀਦਣ ਲਈ ਇਹ ਟਰਾਈਬਸ ਇੰਡੀਆ ਦੀ ਇੱਕ ਹੀ ਦੁਕਾਨ ਕਾਫ਼ੀ ਹੈ ,  ਜਿੱਥੇ ਸਭ -ਕੁਝ ਉਪਲੱਬਧ ਹੈ ।  ਕਿਤੇ ਹੋਰ ਜਾਣ ਦੀ ਜ਼ਰੂਰਤ ਹੀ ਨਹੀਂ ਹੈ । 

ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ।  ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਟਰਾਈਬਸ ਇੰਡੀਆ ਕੈਟਾਲੌਗ ਵਿੱਚ ਇੱਕ ਵਿਸ਼ੇਸ਼ ਰੱਖੜੀ ਫੀਚਰ ਰੱਖਿਆ ਗਿਆ ਹੈ,  ਜਿੱਥੇ ਆਕਰਸ਼ਕ ਰੱਖੜੀਆਂ ਉਪਲੱਬਧ ਹਨ ।  ਇਹ ਰੱਖੜੀਆਂ ਭਾਰਤ ਦੀ ਕਈ ਜਨਜਾਤੀਆਂ ਦੁਆਰਾ ਹਸਤ-ਨਿਰਮਿਤ ਹਨ।  ਰੱਖੜੀਆਂ  ਦੇ ਇਲਾਵਾ ਪੂਜਾ ਦੀ ਸਮੱਗਰੀ ਵੀ ਉਪਲੱਬਧ ਹੈ ,  ਜਿਵੇਂ ਤਰਾਸ਼ੀਆਂ ਗਈਆਂ ਧਾਤਾਂ ਦੀ ਪੂਜਾ ਬੌਕਸ ਅਤੇ ਤੋਰਣ। ਨਾਲ ਹੀ ਪੁਰਸ਼ਾਂ ਅਤੇ ਮਹਿਲਾਵਾਂ ਲਈ ਰੰਗ-ਬਿਰੰਗੇ ਕੁੜਤੇ ਵੀ ਉਪਲੱਬਧ ਹਨ;  ਮਹਿਲਾਵਾਂ ਲਈ ਸ਼ਲਵਾਰਾਂ ਹਨ,  ਬੁਣੇ ਹੋਏ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸਟਾਈਲ ਵਾਲੀਆਂ ਜੈਕੇਟ,  ਸਾੜੀਆਂ ਦੀ ਵਿਸ਼ਾਲ ਲੜੀ, ਜਿਵੇਂ ਮਹੇਸ਼ਵਰੀ,  ਚੰਦੇਰੀ,  ਬਾਗ,  ਕਾਂਥਾ,  ਭੰਡਾਰਾ,  ਟਸਰ,  ਸੰਭਲਪੁਰੀ ਅਤੇ ਇਕਾਟ ਪਰੰਪਰਾਵਾਂ ਵਾਲੀਆਂ ਸਾੜੀਆਂ ,  ਕੱਪੜੇ ਅਤੇ ਸੁੰਦਰ ਸਟੋਲ ਖਰੀਦੇ ਜਾ ਸਕਦੇ ਹਨ।  ਇਹ ਸਾਰਾ ਸਮਾਨ ਟਰਾਈਬਸ ਇੰਡੀਆ ਦੀਆਂ ਖੁਦਰਾ ਦੁਕਾਨਾਂ ਅਤੇ ਵੈੱਬਸਾਈਟ ‘ਤੇ ਮਿਲ ਜਾਵੇਗਾ।

 

G:\Surjeet Singh\June 2021\24 June\image00151J3.png     

 

ਕਬਾਇਲੀ ਉਤਪਾਦਾਂ ਨੂੰ ਬਜ਼ਾਰ ਵਿੱਚ ਉਤਾਰਣ ਅਤੇ ਉਨ੍ਹਾਂ ਦੇ  ਵਿਕਾਸ  ਦੇ ਜ਼ਰੀਏ ਜਨਜਾਤੀਆਂ ਦੀ ਆਜੀਵਿਕਾ ਨੂੰ ਪ੍ਰੋਤਸਾਹਨ ਕਰਨ ਅਤੇ ਉਨ੍ਹਾਂ ਨੂੰ ਸ਼ਕਤੀ-ਸੰਪੰਨ ਬਣਾਉਣ ਦੀ ਕੋਸ਼ਿਸ਼ ਟਰਾਈਫੇਡ ਲਗਾਤਾਰ ਕਰ ਰਿਹਾ ਹੈ।  ਉਹ ਟਰਾਈਬਸ ਇੰਡੀਆ ਨੈੱਟਵਰਕ  ਰਾਹੀਂ ਉਤਪਾਦਾਂ ਦੀ ਵਿਸ਼ਾਲ ਅਤੇ ਵਿਵਿਧ ਲੜੀ ਨੂੰ ਵਿਸਤਾਰ ਦੇ ਰਿਹਾ ਹੈ। 

ਟਰਾਈਬਸ ਇੰਡੀਆ ਦੀਆਂ 137 ਖੁਦਰਾ ਦੁਕਾਨਾਂ ਅਤੇ ਈ-ਵਣਜ ਪਲੇਟਫਾਰਮ (www.tribesindia.com)  ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀ ਕਰ ਰਹੇ ਹਨ। ਜੈਵਿਕ ਹਲਦੀ,  ਸੁੱਕਾ ਆਂਵਲਾ,  ਜੰਗਲਾਂ ਤੋਂ ਜਮਾਂ ਕੀਤਾ ਹੋਇਆ ਸ਼ਹਿਦ,  ਕਾਲੀ ਮਿਰਚ,  ਰਾਗੀ, ਤ੍ਰਿਫਲਾ,  ਮੂੰਗ ਦਾਲ,  ਉੜਦ ਦਾਲ,  ਸਫੈਦ ਸੇਮ ਅਤੇ ਦਲੀਆ ਵਰਗੇ ਜੈਵਿਕ ਉਤਪਾਦਾਂ ਦੇ ਨਾਲ-ਨਾਲ ਵਰਲੀ ਸ਼ੈਲੀ ਜਾਂ ਪੱਤਚਿਤਰ ਸ਼ੈਲੀ ਦੀ ਚਿੱਤਰਕਾਰੀ,  ਡੋਕਰਾ ਸ਼ੈਲੀ ਦੇ ਹੱਥ ਨਾਲ ਬਣੇ ਗਹਿਣਾ,  ਉੱਤਰ ਪੂਰਬ  ਦੇ ਵਾਨਚੋ ਅਤੇ ਕੋਨਯਾਕ ਜਨਜਾਤੀਆਂ  ਦੇ ਮਣਕੇ ਵਾਲੇ ਹਾਰ, ਰੇਸ਼ਮੀ ਅਤੇ ਹੋਰ ਸ਼ਾਨਦਾਰ ਲਿਬਾਸ,  ਰੰਗ-ਬਿਰੰਗੇ ਗੁੱਡੇ-ਗੁੱਡੀਆਂ,  ਬੱਚਿਆਂ ਦੇ ਖਿਡੌਣੇ,  ਪਾਰੰਪਰਿਕ ਬੁਣੀਆਂ ਹੋਈਆਂ ਡੋਂਗਰੀਆ ਸ਼ਾਲ ਅਤੇ ਬੋਡੋ ਜਨਜਾਤੀ ਦੇ ਬੁਣੇ ਹੋਏ ਕੱਪੜੇ,  ਧਾਤੁ ਨਾਲ ਬਣੀਆਂ ਚੀਜ਼ਾਂ,  ਬਾਂਸ  ਦੇ ਉਤਪਾਦ ,  ਯਾਨੀ ਹਰ ਤਰ੍ਹਾਂ ਦੀਆਂ ਵਸਤੂਆਂ ਇੱਥੇ ਉਪਲੱਬਧ ਹਨ,  ਜਿਨ੍ਹਾਂ ਨੂੰ ਤੋਹਫੇ  ਦੇ ਤੌਰ ‘ਤੇ ਖਰੀਦਿਆ ਜਾ ਸਕਦਾ ਹੈ।  ਇਨ੍ਹਾਂ ਵਸਤਾਂ ਨੂੰ ਆਕਰਸ਼ਕ ਗਿਫਟ - ਪੈਕ ਜਾਂ ਹੈਮਪਰ ਵਿੱਚ ਰੱਖਿਆ ਜਾ ਸਕਦਾ ਹੈ,  ਜਿਸ ਦੀ ਵਿਵਸਥਾ ਬਜਟ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਸਕਦੀ ਹੈ। ਇਨ੍ਹਾਂ ਗਿਫਟ ਹੈਮਪਰਾਂ ਨੂੰ ਜੈਵਿਕ,  ਰੀ-ਸਾਈਕਲ ਕੀਤੀ ਹੋਈ ਸਮੱਗਰੀ ਵਿੱਚ ਪੈਕ ਕੀਤਾ ਜਾਂਦਾ ਹੈ।  ਇਹ ਟਿਕਾਊ ਪੈਕਟ ਹੁੰਦਾ ਹੈ,  ਜਿਸ ਦੀ ਡਿਜਾਇਨ ਸੁਸ਼੍ਰੀ ਰੀਨਾ ਢਾਕਾ ਨੇ ਟਰਾਈਬਸ ਇੰਡੀਆ ਲਈ ਤਿਆਰ ਕੀਤਾ ਹੈ। ਇਨ੍ਹਾਂ ਸਜਾਵਟੀ ਹੈਮਪਰਾਂ ਵਿੱਚ ਪੈਕ ਕੀਤਾ ਹੋਇਆ ਉਪਹਾਰ ਹਰ ਮੌਕੇ ‘ਤੇ ਆਕਰਸ਼ਣ ਦਾ ਕੇਂਦਰ ਬਣ ਜਾਂਦਾ ਹੈ । 

ਰੱਖੜੀ ਵਰਗੇ ਪ੍ਰੇਮ ਅਤੇ ਸੁਰੱਖਿਆ ਦੇ ਤਿਉਹਾਰ ‘ਤੇ ਉਪਹਾਰ ਦੇਣ ਲਈ ਤੁਸੀਂ ਆਪਣੇ ਨਜ਼ਦੀਕੀ ਟਰਾਈਬਸ ਇੰਡੀਆ ਦੇ ਸ਼ੋਅ-ਰੂਮ ਜਾਂ ਵੈੱਬਸਾਈਟ ਦੇ ਜ਼ਰੀਏ ਇਨ੍ਹਾਂ ਉਤਪਾਦਾਂ ਨੂੰ ਖਰੀਦ ਸਕਦੇ ਹੋ ।

 

*********

ਐੱਨਬੀ/ਐੱਸਆਰਐੱਸ


(Release ID: 1735140) Visitor Counter : 200