ਸੈਰ ਸਪਾਟਾ ਮੰਤਰਾਲਾ

ਸ਼੍ਰੀ ਜੀ. ਕਿਸ਼ਨ ਰੇੱਡੀ ਨੇ ਕੇਂਦਰੀ ਟੂਰਿਜ਼ਮ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ


ਸ਼੍ਰੀ ਅਜੈ ਭੱਟ ਨੇ ਵੀ ਟੂਰਿਜ਼ਮ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ

Posted On: 08 JUL 2021 5:39PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੇੱਡੀ ਨੇ ਅੱਜ ਨਵੀਂ ਦਿੱਲੀ ਸਥਿਤ ਸ਼ਾਸਤਰੀ ਭਵਨ ਵਿੱਚ ਕੇਂਦਰੀ ਸੱਭਿਆਚਾਰ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ।

ਇਸ ਦੇ ਨਾਲ ਹੀ ਸ਼੍ਰੀ ਸ਼੍ਰੀਪਦ ਯੇੱਸੋ ਨਾਇਕ ਅਤੇ ਸ਼੍ਰੀ ਅਜੈ ਭੱਟ ਨੇ ਵੀ ਟੂਰਿਜ਼ਮ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ।

 

ਸ਼੍ਰੀ ਕਿਸ਼ਨ ਰੇੱਡੀ ਨੂੰ ਕੇਂਦਰੀ ਸੱਭਿਆਚਾਰ ਮੰਤਰੀ ਦੇ ਨਾਲ-ਨਾਲ ਉੱਤਰ-ਪੂਰਬੀ ਖੇਤਰ ਦੇ ਵਿਕਾਸ ਦਾ ਪ੍ਰਭਾਰ ਵੀ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਪ੍ਰਭਾਰ ਸੰਭਾਲ ਰਹੇ ਸਨ।

ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੀ ਰੇੱਡੀ ਨੇ ਕਿਹਾ ਕਿ ਮੰਤਰਾਲੇ ਸਾਡੇ ਸੱਭਿਆਚਾਰਕ ਜੜਾਂ ਨੂੰ ਮਜ਼ਬੂਤ ਕਰਨ ਅਤੇ ਟੂਰਿਜ਼ਮ ਖੇਤਰ ਨੂੰ ਹੁਲਾਰਾ ਦੇਣ ਦੇ ਨਿਵੇਸ਼ ਕਰਕੇ ਪ੍ਰਧਾਨ ਮੰਤਰੀ ਦੇ ‘ਨਵੇਂ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਲਈ ਕੰਮ ਕਰੇਗਾ।

ਸ਼੍ਰੀ ਜੀ. ਕਿਸ਼ਨ ਰੇੱਡੀ ਨੂੰ 2019 ਵਿੱਚ ਸਿਕੰਦਰਾਬਾਦ ਨਿਰਵਾਚਨ ਖੇਤਰ, ਤੇਲੰਗਾਨਾ ਤੋਂ 17ਵੀਂ ਲੋਕ ਸਭਾ ਦੇ ਲਈ ਸੰਸਦ ਮੈਂਬਰ ਦੇ ਰੂਪ ਵਿੱਚ ਚੁਣਿਆ ਗਿਆ ਸੀ।

ਸ਼੍ਰੀ ਰੇੱਡੀ ਨੇ ਦਿਲ ਦੇ ਰੋਗ ਵਾਲੇ ਬੱਚਿਆਂ ਦੇ ਲਈ ਕਈ ਅਨੂਠੀ ਪਹਿਲਕਦਮੀਆਂ ਦਾ ਨੇਤ੍ਰਿਤਵ ਕੀਤਾ ਹੈ ਜੋ ਇੱਕ ਅੰਦੋਲਨ ਬਣ ਗਿਆ ਅਤੇ ਉਨ੍ਹਾਂ ਨੂੰ ਯੂਨਿਸੇਫ (ਸੰਯੁਕਤ ਰਾਸ਼ਟ੍ਰ) ਦੁਆਰਾ ਏਪੀ ਵਿਧਾਨ ਸਭਾ ਵਿੱਚ ਬੈਸਟ ਚਾਈਲਡ-ਫਰੈਂਡਲੀ ਵਿਧਾਇਕ ਦਾ ਅਵਾਰਡ ਮਿਲਿਆ। ਉਨ੍ਹਾਂ ਨੇ ਅੱਤਵਾਦ ਦੇ ਖ਼ਿਲਾਫ਼ ਇੱਕ ਅਭਿਯਾਨ ਵੀ ਸ਼ੁਰੂ ਕੀਤਾ ਅਤੇ ਸੰਗਠਿਤ ਕੀਤਾ। ਨਵੀਂ ਦਿੱਲੀ ਵਿੱਚ ਅੱਤਵਾਦ ਦੇ ਖ਼ਿਲਾਫ਼ ਅੰਤਰਾਸ਼ਟਰੀ ਯੁਵਾ ਸੰਮੇਲਨ (IYCT) ਜਿਸ ਵਿੱਚ 54 ਤੋਂ ਵੱਧ ਦੇਸ਼ਾਂ ਦੇ 193 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ “ਸੀਮਾ ਸੁਰੱਖਿਆ ਜਾਗਰਣ ਯਾਤਰਾ ਅਤੇ ‘ਤੇਲੰਗਾਨਾ ਪੋਰੂ ਯਾਤਰਾ’ ਵੀ ਆਯੋਜਿਤ ਕੀਤੀ।”

ਸ਼੍ਰੀ ਰੇੱਡੀ ਨੂੰ ਮੈਰੀਲੈਂਡ ਇੰਡੀਆ ਬਿਜ਼ਨੈਸ ਰਾਉਂਡ ਟੇਬਲ (MIBRT), ਯੂਐੱਸਏ ਦੁਆਰਾ ਸਾਲ 2009 ਦੇ ਲਈ ਆਉਟਸਟੈਂਡਿੰਗ ਯੂਥ ਲੀਡਰਸ਼ਿਪ ਅਵਾਰਡ ਵੀ ਮਿਲਿਆ ਹੈ ਅਤੇ ਸੋਫੀਯਾ, ਬੁਲਗਾਰੀਯਾ ਵਿੱਚ ਗਲੋਬਲ ਸ਼ਾਂਤੀ ਦੇ ਲਈ ਉਨ੍ਹਾਂ ਦੇ ਯੋਗਦਾਨ ਦੇ ਲਈ ਯੂਨੀਅਨ ਆਵ੍ ਬੁਲਗਾਰੀਯਾਈ ਕਮਾਂਡੋ ਦੁਆਰਾ ਪਦਕ ਪ੍ਰਦਾਨ ਕੀਤਾ ਗਿਆ ਹੈ।

ਸ਼੍ਰੀ ਜੀ. ਕਿਸ਼ਨ ਰੇੱਡੀ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਅਤੇ ਸਨਮਾਨਪੂਰਬਕ ‘ਕਿਸ਼ਨੰਨਾ’ ਦੇ ਰੂਪ ਵਿੱਚ ਸੰਦਰਭਿਤ ਕਰਦੇ ਹਨ, ਇਸ ਗੱਲ ਦਾ ਇੱਕ ਜੀਵੰਤ ਉਦਾਹਰਣ ਹੈ ਕਿ ਕੋਈ ਵਿਅਕਤੀ ਆਪਣੇ ਦ੍ਰਿੜ੍ਹ ਸੰਕਲਪ ਅਤੇ ਕੜੀ ਮਿਹਨਤ ਨਾਲ ਕੀ ਨਹੀਂ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਵੱਖ-ਵੱਖ ਮੰਚਾਂ ਵਿੱਚ ਭਾਰਤ ਅਤੇ ਇਸ ਦੇ ਯੁਵਾ ਨੇਤ੍ਰਿਤਵ ਦਾ ਪ੍ਰਤੀਨਿਧੀਤਵ ਕਰਦੇ ਹੋਏ ਦੁਨੀਆ ਭਰ ਵਿੱਚ ਵੱਡੇ ਪੈਮਾਨੇ ‘ਤੇ ਯਾਤਰਾ ਕੀਤੀ ਹੈ ਜਿਸ ਵਿੱਚ ਯੂਐੱਸਏ, ਇਜ਼ਰਾਈਲ, ਚੀਨ, ਨੇਪਾਲ, ਫਰਾਂਸ, ਯੂਕੇ, ਕੈਨੇਡਾ, ਮੋਰੱਕੋ, ਮਲੇਸ਼ੀਆ, ਬੁਲਗਾਰੀਯਾ, ਸਿੰਗਾਪੁਰ, ਮਿਸ੍ਰ, ਥਾਈਲੈਂਡ, ਹਾਂਗਕਾਂਗ ਦੀ ਉਨ੍ਹਾਂ ਦੀਆਂ ਯਾਤਰਾਵਾਂ ਸ਼ਾਮਲ ਹਨ।

ਸ਼੍ਰੀ ਅਜੈ ਭੱਟ ਪੇਸ਼ੇ ਤੋਂ ਵਕੀਲ ਹਨ ਅਤੇ ਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਮਹੱਤਵਪੂਰਨ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਹਨ। ਉਹ ਉੱਤਰਾਖੰਡ ਤੋਂ ਹਨ ਅਤੇ ਨੈਨੀਤਾਲ ਉਧਮ ਸਿੰਘ ਨਗਰ ਨਿਰਵਾਚਨ ਖੇਤਰ ਤੋਂ 17ਵੀਂ ਲੋਕ ਸਭਾ ਦੇ ਲਈ ਚੁਣੇ ਗਏ ਹਨ। ਉਨ੍ਹਾਂ ਨੇ ਵਿਆਪਕ ਰੂਪ ਨਾਲ ਯਾਤਰਾ ਕੀਤੀ ਹੈ ਅਤੇ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਗਹਿਰੀ ਰੂਚੀ ਹੈ।

*******

ਐੱਨਬੀ/ਐੱਨਸੀ/ਯੂਡੀ



(Release ID: 1734299) Visitor Counter : 93


Read this release in: English , Urdu , Hindi , Tamil , Telugu