ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡੀਬੀਟੀ-ਐੱਨਆਈਬੀਐੱਮਜੀ ਨੇ ਓਰਲ ਕੈਂਸਰ ਦੇ ਜਿਨੋਮਿਕਵੇਰੀਐਂਟ ਦਾ ਦੁਨੀਆਂ ਦਾ ਪਹਿਲਾ ਡੇਟਾਬੇਸ ਤਿਆਰ ਕੀਤਾ
Posted On:
07 JUL 2021 7:22PM by PIB Chandigarh
ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਫੰਡਡ ਇੱਕ ਖ਼ੁਦਮੁਖ਼ਤਿਆਰ ਸੰਸਥਾਨ ਡੀਬੀਟੀ-ਨੈਸ਼ਨਲ ਇੰਸਟੀਟੀਊਟ ਆਵ੍ ਬਾਇਓਮੈਡੀਕਲ ਜਿਨੋਮਿਕਸ (ਐੱਨਆਈਬੀਐੱਮਜੀ),ਕਲਿਆਣੀ ਨੇ ਮੂੰਹ ਦੇ ਕੈਂਸਰ ਵਿੱਚ ਜਿਨੋਮਿਕ ਬਦਲਾਓ ਦਾ ਇੱਕ ਡੇਟਾਬੇਸ ਤਿਆਰ ਕੀਤਾ ਹੈ ਜੋ ਦੁਨੀਆਂ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਡੇਟਾਬੇਸ ਹੈ। ਐੱਨਆਈਬੀਐੱਮਜੀ ਨੇ ਇਸ ਡੇਟਾਬੇਸ ਨੂੰ ਪਬਲਿਕ ਤੌਰ ’ਤੇ ਉਪਲਬਧ ਕਰਾਇਆ ਹੈ।
ਡੀਬੀਜੇਨਵੋਕ ਓਰਲ ਕੈਂਸਰ ਦੇ ਜਿਨੋਮਿਕਸ ਵੇਰੀਐਂਟਸ ਦਾ ਬ੍ਰਾਊਜ਼ ਕਰਨ ਯੋਗ ਆਨਲਾਈਨ ਡੇਟਾਬੇਸ ਹੈਅਤੇ ਇਸ ਨੂੰ ਮੁਫ਼ਤ ਉਪਲਬਧ ਕਰਾਇਆ ਗਿਆ ਹੈ। ਡੀਬੀਜੇਨਵੋਕ ਦੀ ਪਹਿਲੀ ਰਿਲੀਜ਼ ਵਿੱਚ ਸ਼ਾਮਲ ਹੈ (i) 2.4 ਲੱਖ ਸੋਮੈਟਿਕ ਅਤੇ ਜਰਮਲਾਈਨ ਵੇਰੀਐਂਟਸ ਜੋ 100 ਭਾਰਤੀ ਓਰਲ ਕੈਂਸਰ ਰੋਗੀਆਂ ਦੇ ਹੌਲ ਐਕਸ਼ੋਮ ਸੀਕਵੈਂਸ ਅਤੇ ਭਾਰਤ ਦੇ 5 ਓਰਲ ਕੈਂਸਰ ਰੋਗੀਆਂ ਦੇ ਹੋਲ ਜੀਨੋਮ ਸੀਕੁਐਂਸ ਤੋਂ ਪ੍ਰਾਪਤ ਹੋਏ ਹਨ। (ii) 220 ਰੋਗੀਆਂ ਦੇ ਨਮੂਨੇ ਨਾਲ ਸੋਮੈਟਿਕ ਵੇਰੀਏਸ਼ਨ ਡੇਟਾ ਅਮਰੀਕਾ ਤੋਂ ਲਿਆ ਗਿਆ ਹੈਅਤੇ ਟੀਸੀਜੀਏ-ਐੱਚਐੱਨਐੱਸਸੀਸੀ ਪ੍ਰੋਜੈਕਟ ਦੁਆਰਾ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। (iii)ਹਾਲ ਹੀ ਵਿੱਚ ਪ੍ਰਕਾਸ਼ਤ ਪੀਰ-ਰਿਵਿਊ ਪ੍ਰਕਾਸ਼ਨਾਂ ਨਾਲ 118 ਰੋਗੀਆਂ ਦੇ ਵੇਰੀਏਸ਼ਨ ਡੇਟਾ ਨੂੰ ਮੈਨੂਅਲ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਸਮੁਦਾਏ ਦੁਆਰਾ ਮਾਨਤਾ ਪ੍ਰਾਪਤ ਸਰਵੋਤਮ ਪ੍ਰਥਾ ਪ੍ਰੋਟੋਕੋਲ ਦੁਆਰਾ ਵੇਰੀਐਂਟ ਦੀ ਪਛਾਣ ਕੀਤੀ ਗਈ ਅਤੇ ਕਈ ਵਿਸ਼ਲੇਸ਼ਣਾਤਮਕ ਪਾਈਪਲਾਈਨ ਦੀ ਵਰਤੋਂ ਕਰਕੇ ਟਿੱਪਣੀ ਸਮੇਤ ਉਸ ਨੂੰ ਨੋਟ ਕੀਤਾ ਗਿਆ।
ਡੀਬੀਜੇਨਵੋਕਸਿਰਫ਼ ਜਿਨੋਮਿਕ ਵੇਰੀਐਂਟਸ ਦੀ ਇੱਕ ਸੂਚੀ ਨਹੀਂ ਹੈ ਬਲਕਿ ਇਸ ਵਿੱਚ ਇੱਕ ਦਮਦਾਰ ਸਰਚ ਇੰਜਣ ਵੀ ਸ਼ਾਮਲ ਹੈ। ਇਹ ਇੱਕ ਉਚਿਤ ਸੀਮਾ ਤੱਕਅੰਕੜਾ ਅਤੇ ਬਾਇਓ ਇਨਫਾਰਮੈਟਿਕਸ ਵਿਸ਼ਲੇਸ਼ਣ ਨੂੰ ਆਨਲਾਈਨ ਕਰਨ ਦੀ ਵੀ ਮਨਜ਼ੂਰੀ ਦਿੰਦਾ ਹੈਜਿਸ ਵਿੱਚ ਓਰਲ ਕੈਂਸਰ ਵਿੱਚ ਜੁੜੇ ਪਰਿਵਰਤਿਤ ਮਾਰਗ ਵਿੱਚ ਵੇਰੀਐਂਟ ਦੀ ਪਛਾਣ ਕਰਨਾ ਸ਼ਾਮਲ ਹੈ।
ਇਸ ਰਿਪੋਜ਼ੀਟਰੀ ਨੂੰ ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਵਿਭਿੰਨ ਖੇਤਰਾਂ ਦੇ ਨਵੇਂ ਓਰਲ ਕੈਂਸਰ ਰੋਗੀਆਂ ਦੇ ਵਿਭਿੰਨ ਡੇਟਾ ਦੇ ਨਾਲਸਲਾਨਾ ਅਪਡੇਟ ਕੀਤਾ ਜਾਵੇਗਾ। ਇਸ ਵਿੱਚ ਓਰਲ ਕੈਂਸਰ ਖੋਜ ਵਿੱਚ ਪ੍ਰਗਤੀ ਦੇ ਲਈ ਮਦਦ ਕਰਨ ਦੀ ਸਮਰੱਥਾ ਹੈ ਅਤੇ ਇਹ ਵੇਰੀਐਂਟਸ ਦਾ ਮਹਿਜ਼ ਕੈਟਾਲਾਗ ਤਿਆਰ ਕਰਨ ਦੀ ਬਜਾਏ ਉਨ੍ਹਾਂ ਦੇ ਮਹੱਤਵ ਨੂੰ ਸਮਝਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਵੱਡਾ ਕਦਮ ਹੋਵੇਗਾ।
ਓਰਲ ਕੈਂਸਰ ਭਾਰਤ ਵਿੱਚ ਮਰਦਾਂ ਵਿੱਚ ਪਾਇਆ ਜਾਣ ਵਾਲਾ ਕੈਂਸਰ ਦਾ ਸਭ ਤੋਂ ਪ੍ਰਚੱਲਿਤ ਰੂਪ ਹੈ ਜੋ ਮੁੱਖ ਰੂਪ ਨਾਲ ਤੰਬਾਕੂ ਚਬਾਉਣ ਦੇ ਕਾਰਨ ਹੁੰਦਾ ਹੈ। ਤੰਬਾਕੂ ਚਬਾਉਣ ਨਾਲ ਓਰਲ ਕੈਵਿਟੀ ਵਿੱਚ ਕੋਸ਼ਕਾਵਾਂ ਦੀ ਅਨੁਵੰਸ਼ਿਕ ਸਮੱਗਰੀ ਵਿੱਚ ਪਰਿਵਰਤਨ ਹੁੰਦਾ ਹੈ। ਇਹ ਪਰਿਵਰਤਨ (ਮਿਊਟੇਸ਼ਨ) ਓਰਲ ਕੈਂਸਰ ਦਾ ਕਾਰਨ ਬਣਦੇ ਹਨ। ਉਨ੍ਹਾਂ ਅਨੁਵੰਸ਼ਿਕ ਪਰਿਵਰਤਨਾਂ ਦੀ ਪਛਾਣ ਕਰਨ ਦੇ ਲਈ ਖੋਜ ਜਾਰੀ ਹੈਜੋ ਓਰਲ ਕੈਂਸਰ ਨੂੰ ਸੰਚਾਲਿਤ ਕਰਦੇ ਹਨ। ਇਸ ਤਰ੍ਹਾਂ ਦੇ ਸੰਚਾਲਕ ਪਰਿਵਰਤਨ ਆਬਾਦੀ ਦੇ ਵਿੱਚ ਪਰਿਵਰਤਨਸ਼ੀਲ ਹੋ ਸਕਦੇ ਹਨ।
ਡੀਬੀਜੇਨਵੋਕ ਡੇਟਾਬੇਸ ਦਿਲ ਲਈ ਯੂਆਰਐੱਲ ਹੈ:http://research.nibmg.ac.in/dbcares/dbgenvoc/
ਵਿਸਥਾਰਤ ਵੇਰਵਾ ਇੱਥੇ ਮਿਲ ਸਕਦਾ ਹੈ:
ਐੱਸ. ਪ੍ਰਧਾਨ, ਐੱਸ. ਦਾਸ, ਏਕੇ ਸਿੰਘ ਅਤੇ ਹੋਰ। ਡੀਬੀਜੇਨਵੋਕ: ਭਾਰਤ ਦੇ ਵਿਸ਼ੇਸ਼ ਸੰਦਰਭ ਵਿੱਚ ਓਰਲ ਕੈਂਸਰ ਦੇ ਜਿਨੋਮਿਕ ਵੇਰੀਐਂਟ ਦਾ ਡੇਟਾਬੇਸ (2021)ਵਾਲਯੂਮ 2021: ਲੇਖ ਆਈਡੀ baab034; doi:10.1093/database/baab034
ਡੀਬੀਟੀ ਦੇ ਬਾਰੇ
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅੰਤਰਗਤ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਖੇਤੀਬਾੜੀ, ਸਿਹਤ ਸੇਵਾ,ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਵਿੱਚ ਵਿਸਥਾਰ ਅਤੇ ਵਾਧੇ ਦੇ ਮਾਧਿਅਮ ਨਾਲ ਭਾਰਤ ਵਿੱਚ ਬਾਇਓਟੈਕਨੋਲੋਜੀ ਦਖ਼ਲ ਦੇ ਵਿਕਾਸ ਨੂੰ ਵਧਾਵਾ ਦਿੱਤਾ ਹੈ।
ਐੱਨਆਈਬੀਐੱਮਜੀ ਦੇ ਬਾਰੇ
ਬਾਇਓਟੈਕਨੋਲੋਜੀ ਵਿਭਾਗ ਦੇ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ ਇੱਕ ਖੁਦਮੁਖਤਿਆਰ ਸੰਸਥਾ ਦੇ ਰੂਪ ਵਿੱਚ ਨੈਸ਼ਨਲ ਇੰਸਟੀਟੀਊਟ ਆਵ੍ ਬਾਇਓਮੈਡੀਕਲ ਜਿਨੋਮਿਕਸ (ਐੱਨਆਈਬੀਐੱਮਜੀ) ਦੀ ਸਥਾਪਨਾ ਕੀਤੀ ਗਈ ਹੈ। ਇਹ ਭਾਰਤ ਦਾ ਪਹਿਲਾ ਅਜਿਹਾ ਸੰਸਥਾਨ ਹੈ ਜੋ ਸਪਸ਼ਟ ਤੌਰ ’ਤੇ ਬਾਇਓਮੈਡੀਕਲ ਜਿਨੋਮਿਕਸ ਵਿੱਚ ਖੋਜ, ਟ੍ਰੇਨਿੰਗ, ਅਨੁਵਾਦ ਅਤੇ ਸੇਵਾ ਅਤੇ ਸਮਰੱਥਾ ਨਿਰਮਾਣ ਦੇ ਲਈ ਸਮਰਪਿਤ ਹੈ। ਇਹ ਭਾਰਤ ਦੇ ਪੱਛਮੀ ਬੰਗਾਲ ਵਿੱਚ ਕੋਲਕਾਤਾ ਦੇ ਨੇੜੇ ਕਲਿਆਣੀ ਵਿੱਚ ਸਥਿਤ ਹੈ।
***
ਐੱਸਐੱਸ/ ਆਰਕੇਪੀ
(Release ID: 1734214)
Visitor Counter : 244