ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਬੀਟੀ-ਬੀਆਈਆਰਏਸੀ ਸਮੱਰਥਤ ਸਟਾਰਟਅੱਪ ਬਲੈਕਫ੍ਰਾਗ ਟੈਕਨੋਲੋਜੀ


ਹਰੇਕ ਵਿਅਕਤੀ ਤੱਕ ਟੀਕਾ ਪਹੁੰਚਾਉਣ ਦਾ ਯਤਨ

Posted On: 08 JUL 2021 5:18PM by PIB Chandigarh

ਡੀਬੀਟੀ-ਬੀਆਈਆਰਏਸੀ ਸਮਰਥਤ ਸਟਾਰਟਅਪ ਬਲੈਕਫ੍ਰਾਗ ਟੈਕਨੋਲੋਜੀ ਨੇ ਬੈਟਰੀ ਨਾਲ ਚੱਲਣ ਵਾਲਾ ਇੱਕ ਪੋਰਟੇਬਲ ਮੈਡੀਕਲ-ਗਰੇਡ ਰੈਫ੍ਰਿਜਰੇਸ਼ਨ ਉਪਕਰਣ ਐੱਮਵੋਲੀਓ (Emvolio) ਤਿਆਰ ਕੀਤਾ ਹੈ ਜੋ 12 ਘੰਟਿਆਂ ਤੱਕ ਪ੍ਰੀਸੈਟ ਤਾਪਮਾਨ ਨੂੰ ਹਰ ਹਾਲ ਵਿੱਚ ਕਾਇਮ ਰੱਖਣ ਦੁਆਰਾ ਟੀਕਾਕਰਣ ਦੀ ਦਕਸ਼ਤਾ ਵਿੱਚ ਸੁਧਾਰ ਕਰਦਾ ਹੈ। ਇਸ ਤਰ੍ਹਾਂ ਇਹ ਉਪਕਰਣ ਟੀਕਿਆਂ ਦੀ ਅੰਤਮ ਟੀਚੇ ਤੱਕ ਸੁਰੱਖਿਅਤ ਅਤੇ ਦਕਸ਼ ਢੋਆ-ਢੁੱਆਈ ਨੂੰ ਸੰਭਵ ਬਣਾਉਂਦਾ ਹੈ।

 

 ਐੱਮਵੋਲੀਓ ਦੀ 2 ਲੀਟਰ ਦੀ ਸਮਰੱਥਾ ਹੈ, ਜਿਸ ਨਾਲ ਇੱਕ ਦਿਨਾਂ ਟੀਕਾਕਰਣ ਮੁਹਿੰਮ ਦੇ ਮਿਆਰ ਅਨੁਸਾਰ 30-50 ਸ਼ੀਸ਼ੀਆਂ ਲਿਜਾਈਆਂ ਜਾ ਸਕਦੀਆਂ ਹਨ। ਡਿਵਾਈਸ ਵਿੱਚ ਤਾਪਮਾਨ ਦੀ ਲਗਾਤਾਰ ਨਿਗਰਾਨੀ, ਸਥਾਨ ਦੀ ਟਰੈਕਿੰਗ, ਸਟੇਟ-ਆਫ-ਚਾਰਜ ਇੰਡੀਕੇਸ਼ਨ, ਲਾਈਵ-ਟਰੈਕਿੰਗ ਦੁਆਰਾ ਹੈੱਡਕੁਆਰਟਰਾਂ ਨਾਲ ਸੰਚਾਰ ਅਤੇ ਬਿਹਤਰ ਕਵਰੇਜ ਲਈ ਮਹੱਤਵਪੂਰਨ ਅੰਕੜੇ ਸ਼ਾਮਲ ਹਨ।

 

 ਬਲੈਕਫ੍ਰੌਗ ਮੈਡੀਕਲ ਉਪਕਰਣਾਂ ਦਾ ਆਈਐੱਸਓ-13485 ਪ੍ਰਮਾਣਤ ਨਿਰਮਾਤਾ ਹੈ, ਅਤੇ ਐੱਮਵੋਲੀਓ ਨੂੰ ਡਬਲਯੂਐੱਚਓ-ਪੀਕਿਊਐੱਸ ਈ003 (WHO-PQS E003) ਮਾਪਦੰਡਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਐੱਮਵੋਲੀਓ ਦੀ ਪੇਟੈਂਟ ਤਕਨਾਲੋਜੀ ਇਹ ਸੁਨਿਸ਼ਚਿਤ ਕਰਦੀ ਹੈ ਕਿ ਕੋਲਡ ਚੈਂਬਰ ਵਿਚਲੀ ਸਾਰੀ ਸਮੱਗਰੀ ਨੂੰ ਕਰੜਾਈ ਨਾਲ ਤਾਪਮਾਨ-ਨਿਯੰਤਰਿਤ ਹਵਾ ਵਿੱਚ ਸੰਭਾਲ ਕੇ ਰਖਿਆ ਜਾਣਾ ਚਾਹੀਦਾ ਹੈ। ਅੰਡਰਲਾਈੰਗ ਰੈਫ੍ਰਿਜਰੇਸ਼ਨ ਮਕੈਨਿਜ਼ਮ ਇੱਕ ਸਮਾਰਟ ਪੀਆਈਡੀ (ਪ੍ਰੋਪੋਰਸ਼ਨਲ ਇੰਟੈਗਰਲ ਡੈਰੀਵੇਟ) ਕੰਟਰੋਲਰ ਨਾਲ ਠੋਸ-ਅਵੱਸਥਾ ਕੂਲਿੰਗ ਹੈ, ਜੋ ਹਾਨੀਕਾਰਕ ਫਰਿੱਜ ਲੀਕੇਜ ਜਾਂ ਕ੍ਰਾਸ-ਗੰਦਗੀ ਦੇ ਜੋਖਮ ਦੇ ਬਗੈਰ ਤਾਪਮਾਨ ਦੇ ਸਟੀਕ ਸੰਭਾਲ ਦੀ ਗਰੰਟੀ ਦਿੰਦਾ ਹੈ।

ਮੋਟਰਾਂ / ਕੰਪ੍ਰੈਸਟਰਾਂ ਜਾਂ ਕਿਸੇ ਵੀ ਤਰ੍ਹਾਂ ਦੇ ਚਲਣ ਵਾਲੇ ਹਿੱਸੇ-ਪੁਰਜ਼ਿਆਂ ਤੋਂ ਬਗੈਰ ਵਾਲਾ ਇਹ ਉਪਕਰਣ (ਡਿਵਾਈਸ) ਘੱਟ ਰੱਖ-ਰਖਾਅ-ਸੰਚਾਲਨ ਨੂੰ ਸਮਰੱਥ ਬਣਾਉਂਦਾ ਹੈ। ਐੱਮਵੋਲੀਓ ਦਾ ਵਿਲੱਖਣ ਡਿਜ਼ਾਇਨ ਇਕਸਾਰ ਕੂਲਿੰਗ ਅਤੇ ਘੱਟ ਤੋਂ ਘੱਟ ਫ੍ਰੀਜ਼-ਥਾਅ ਚੱਕਰ ਦਾ ਵਾਅਦਾ ਕਰਦਾ ਹੈ। 
 

 

 ਡਿਵਾਈਸ ਦੀ ਫੀਲਡ ਵਿੱਚ 12 ਘੰਟਿਆਂ ਤੱਕ ਤਾਪਮਾਨ ਨੂੰ ਸਖਤੀ ਨਾਲ ਬਣਾਈ ਰੱਖਣ ਦੀ ਯੋਗਤਾ ਦੇ ਕਾਰਨ, ਇਸ ਡਿਵਾਈਸ ਨੂੰ ਵੈਕਸੀਨ ਅਤੇ ਹੋਰ ਬਾਇਓਲੋਜੀਕਲਜ਼ ਜਿਵੇਂ ਕਿ ਖੂਨ, ਸੀਰਮ, ਵਾਇਰਲ ਕਲਚਰ ਦੀ ਡਲਿਵਰੀ ਲਈ ਇੱਕ ਪਲੇਟਫਾਰਮ ਵਜੋਂ ਵਰਤਿਆ ਜਾ ਰਿਹਾ ਹੈ।  

ਇਹ ਇਨੋਵੇਸ਼ਨ ਆਖਰੀ ਟੀਚੇ ਤੱਕ ਟੀਕੇ ਦੀ ਸਪੁਰਦਗੀ ਦੀ ਮੌਜੂਦਾ ਚੁਣੌਤੀ ਨੂੰ ਹੱਲ ਕਰਦੀ ਹੈ

ਕਿਉਂਕਿ ਵਰਤਮਾਨ ਵਿੱਚ ਆਈਸਬਾਕਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਤਾਪਮਾਨ ਨਿਯੰਤਰਣ ਅਤੇ ਨਿਯਮਤ ਕਰਨ ਲਈ ਕੋਈ ਵਿਧੀ ਨਹੀਂ ਹੈ। ਆਈਸਬਾਕਸਾਂ ਵਿੱਚ ਤਾਪਮਾਨ ਨਿਯੰਤਰਣ ਅਤੇ ਨਿਯਮਤ ਕਰ ਸਕਣ ਦੀ ਗੈਰਹਾਜ਼ਰੀ ਨਾਲ ਐਕਸੀਡੈਂਟਲ ਫ੍ਰੀਜ਼ਿੰਗ ਅਤੇ ਪਿਘਲ ਜਾਣ ਦਾ ਜੋਖਮ ਵੀ ਹੁੰਦਾ ਹੈ, ਜਿਸ ਨਾਲ ਤਾਪਮਾਨ-ਸੰਵੇਦਨਸ਼ੀਲ ਟੀਕੇ ਬੇਅਸਰ ਹੋ ਜਾਂਦੇ ਹਨ। 

 

 ਇਸ ਸਟਾਰਟਅੱਪ ਨੂੰ ਬੀਆਈਆਰਏਸੀ ਤੋਂ ਸੀਡ ਫੰਡ ਅਧੀਨ ਗ੍ਰਾਂਟ ਪ੍ਰਾਪਤ ਹੋਈ ਹੈ। ਪ੍ਰਮਾਣ-ਸੰਕਲਪ ਦੇ ਵਿਕਾਸ ਲਈ ਬੀਆਈਜੀ, ਟੀਕਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉਪਲਬਧ ਕਰਾਉਣ ਦਾ ਪ੍ਰਬੰਧ ਕਰਨ (ਐਂਡ ਟੂ ਐਂਡ ਵੈਕਸੀਨ ਟਰੇਸੀਬਿਲਟੀ ਪ੍ਰਣਾਲੀ ਵਿਕਸਿਤ ਕਰਨ) ਲਈ ਬੀਆਈਪੀਪੀ, ਅਤੇ ਬਾਇਓਨੈਸਟ ਇਨਕਿਊਬੇਟਰਾਂ ਦੁਆਰਾ ਵੀ ਇਸਨੂੰ ਸਹਾਇਤਾ ਪ੍ਰਾਪਤ ਹੋਈ ਹੈ।

 

 ਬਲੈਕਫ੍ਰੌਗ ਦੀ ਉਤਪਾਦਨ ਸਮਰੱਥਾ 1500 ਯੂਨਿਟ ਪ੍ਰਤੀ ਮਹੀਨਾ ਹੈ, ਅਤੇ ਐੱਮਵੋਲਿਓ ਨੂੰ ਹੁਣ ਨੈਸ਼ਨਲ ਹੈਲਥ ਮਿਸ਼ਨ ਤੋਂ ਲੋੜੀਂਦੀ ਪ੍ਰਵਾਨਗੀ ਦੇ ਨਾਲ ਪੂਰੇ ਉੱਤਰ-ਪੂਰਬੀ ਭਾਰਤ ਵਿੱਚ ਤੈਨਾਤ ਕੀਤਾ ਜਾ ਰਿਹਾ ਹੈ। ਹੁਣ ਤੱਕ, ਬਲੈਕਫ੍ਰਾਗ ਨੇ ਵੈਕਸੀਨ ਟੀਕਿਆਂ ਦੀ ਸੁਰੱਖਿਅਤ ਆਖਰੀ ਟੀਚਾ ਸਪੁਰਦਗੀ ਲਈ ਭਾਰਤ ਦੇ 5 ਰਾਜਾਂ ਵਿੱਚ 200+ ਵੈਕਸੀਨ ਵਾਹਕ ਵੇਚੇ ਹਨ।

 

 

 

 ਡੀਬੀਟੀ ਬਾਰੇ

 

 ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦਾ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਖੇਤੀਬਾੜੀ, ਸਿਹਤ ਸੰਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗਾਂ ਵਿੱਚ ਆਪਣੇ ਵਿਸਤਾਰ ਅਤੇ ਉਪਯੋਗ ਦੇ ਜ਼ਰੀਏ ਭਾਰਤ ਵਿੱਚ ਬਾਇਓਟੈਕਨੋਲੋਜੀ ਈਕੋਸਿਸਟਮ ਦੇ ਵਿਕਾਸ ਨੂੰ ਹੁਲਾਰਾ ਦਿੰਦਾ ਹੈ ਅਤੇ ਅੱਗੇ ਵਧਾਉਂਦਾ ਹੈ।

 

 BIRAC ਬਾਰੇ

 

 ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਸਥਾਪਤ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕਾਉਂਸਿਲ (ਬੀਆਈਆਰਏਸੀ) ਇੱਕ ਗੈਰ-ਲਾਭਕਾਰੀ ਧਾਰਾ 8, ਸ਼ਡਿਊਲ ਬੀ, ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈ, ਜੋ ਰਾਸ਼ਟਰ ਦੀਆਂ ਉਤਪਾਦ ਵਿਕਾਸ ਦੀਆਂ ਜ਼ਰੂਰਤਾਂ ਦੇ ਸੰਦਰਭ ਵਿੱਚ ਰਣਨੀਤਕ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਨੂੰ ਚਲਾਉਣ ਲਈ ਵਿਕਸਿਤ ਹੋ ਰਹੇ ਬਾਇਓਟੈਕਨੋਲੋਜੀ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਇੱਕ ਇੰਟਰਫੇਸ ਏਜੰਸੀ ਵਜੋਂ ਕੰਮ ਕਰਦੀ ਹੈ।


 

 **********


 ਐੱਸਐੱਸ / ਆਰਕੇਪੀ



(Release ID: 1734025) Visitor Counter : 167


Read this release in: English , Urdu , Hindi