ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ਔਨਏਅਰ ਰੇਡੀਓ ਲਾਈਵ-ਸਟ੍ਰੀਮ ਗਲੋਬਲ ਰੈਂਕਿੰਗਸ


ਜਰਮਨੀ ਅਤੇ ਕੁਵੈਤ ਨੇ ਸਿਖਰਲੇ 10 ਵਿੱਚ ਆਪਣੀ ਜਗ੍ਹਾ ਬਣਾਈ, ਆਲ ਇੰਡੀਆ ਰੇਡੀਓ (ਏਆਈਆਰ) ਨਿਊਜ਼ 24*7 ਹੁਣ ਇੱਕ ਰੈਂਕ ਉੱਪਰ

Posted On: 07 JUL 2021 5:16PM by PIB Chandigarh

ਦੁਨੀਆ ਦੇ ਸਿਖਰਲੇ ਦੇਸ਼ਾਂ (ਭਾਰਤ ਨੂੰ ਛੱਡ ਕੇ) ਜਿੱਥੇ ‘ਨਿਊਜ਼ਔਨਏਅਰ ਐਪ’ ‘ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਮਕਬੂਲ ਹੈ, ਦੀ ਨਵੀਨਤਮ ਰੈਂਕਿੰਗ ਵਿੱਚ ਫਿਜੀ 5ਵੇਂ ਸਥਾਨ ਤੋਂ ਉੱਪਰ ਚੜ੍ਹ ਕੇ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਸਾਊਦੀ ਅਰਬ ਨੇ ਸਿਖਰਲੇ 10 ਵਿੱਚ ਆਪਣੀ ਵਾਪਸੀ ਕਰ ਲਈ ਹੈ। ਕੁਵੈਤ ਅਤੇ ਜਰਮਨੀ ਨੇ ਸਿਖਰਲੇ 10 ਵਿੱਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਫਰਾਂਸ ਅਤੇ ਨਿਊਜ਼ੀਲੈਂਡ ਹੁਣ ਸਿਖਰਲੇ 10 ਵਿੱਚ ਨਹੀਂ ਹਨ। ਸੰਯੁਕਤ ਰਾਜ ਅਮਰੀਕਾ ਹੁਣ ਵੀ ਨੰਬਰ 1 ਬਣਿਆ ਹੋਇਆ ਹੈ।  

 

ਇੱਕ ਮਹੱਤਵਪੂਰਨ ਉਪਲਬਧੀ ਦੇ ਤਹਿਤ ਆਲ ਇੰਡੀਆ ਰੇਡੀਓ ਤੇਲੁਗੂ ਅਤੇ ਤਮਿਲ ਲਾਈਵ-ਸਟ੍ਰੀਮ ਸੇਵਾਵਾਂ ਸੰਯੁਕਤ ਰਾਜ ਅਮਰੀਕਾ ਵਿੱਚ ਮਕਬੂਲ ਹਨ, ਜਦਕਿ ਏਆਈਆਰ ਪੰਜਾਬੀ ਸੇਵਾ ਬ੍ਰਿਟੇਨ ਵਿੱਚ ਮਕਬੂਲ ਹੈ।

 

ਵਿਸ਼ਵ ਪੱਧਰ ‘ਤੇ (ਭਾਰਤ ਨੂੰ ਛੱਡ ਕੇ) ਟੌਪ ਏਆਈਆਰ ਸਟ੍ਰੀਮ ਦੀ ਰੈਂਕਿੰਗ ਵਿੱਚ ਆਏ ਵੱਡੇ ਪਰਿਵਰਤਨਾਂ ਦੇ ਤਹਿਤ ਏਆਈਆਰ ਨਿਊਜ਼ 24x7 ਸੱਤਵੇਂ ਰੈਂਕ ਤੋਂ ਇੱਕ ਸਥਾਨ ਉੱਪਰ ਚੜ੍ਹ ਕੇ ਛੇਵੇਂ ਰੈਂਕ ‘ਤੇ ਪਹੁੰਚ ਗਿਆ ਹੈ, ਜਦਕਿ ਏਆਈਆਰ ਤਮਿਲ ਛੇਵੇਂ ਰੈਂਕ ਤੋਂ ਕਾਫੀ ਹੇਠਾਂ ਖਿਸਕ ਕੇ 10ਵੇਂ ਰੈਂਕ ‘ਤੇ ਆ ਗਿਆ ਹੈ। 

 

ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੀਆਂ 240 ਤੋਂ ਵੀ ਜ਼ਿਆਦਾ ਰੇਡੀਓ ਸੇਵਾਵਾਂ ਦਾ ‘ਨਿਊਜ਼ਔਨਏਅਰ ਐਪ’ ‘ਤੇ ਸਿੱਧਾ ਪ੍ਰਸਾਰਣ (ਲਾਈਵ ਸਟ੍ਰੀਮ) ਕੀਤਾ ਜਾਂਦਾ ਹੈ, ਜੋ ਕਿ ਪ੍ਰਸਾਰ ਭਾਰਤੀ ਦੀ ਸਰਕਾਰੀ ਐਪ ਹੈ। ‘ਨਿਊਜ਼ਔਨਏਅਰ ਐਪ’ ‘ਤੇ ਉਪਲਬਧ ਆਕਾਸ਼ਵਾਣੀ ਦੀਆਂ ਇਨ੍ਹਾਂ ਸਟ੍ਰੀਮਸ ਦੇ ਸਰੋਤੇ ਵੱਡੀ ਸੰਖਿਆ ਵਿੱਚ ਹਨ ਜੋ ਨਾ ਕੇਵਲ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ 85 ਤੋਂ ਵੀ ਅਧਿਕ ਦੇਸ਼ਾਂ ਵਿੱਚ ਅਤੇ ਵਿਸ਼ਵ ਭਰ ਦੇ 8000 ਸ਼ਹਿਰਾਂ ਵਿੱਚ ਵੀ ਹਨ।

शीर्ष रेडियो स्‍ट्रीम की ग्‍लोबल रैंकिंग देखने के लिए अंग्रेजी का अनुलग्‍नक यहां क्लिक करें

ਇੱਥੇ ਭਾਰਤ ਦੇ ਇਲਾਵਾ ਉਨ੍ਹਾਂ ਸਿਖਰਲੇ ਦੇਸ਼ਾਂ ਦੀ ਵੀ ਇੱਕ ਝਲਕ ਪੇਸ਼ ਕੀਤੀ ਗਈ ਹੈ, ਜਿੱਥੇ ‘ਨਿਊਜ਼ਔਨਏਅਰ ਐਪ’ ‘ਤੇ ਏਆਈਆਰ ਲਾਈਵ-ਸਟ੍ਰੀਮ ਸਭ ਤੋਂ ਵੱਧ ਮਕਬੂਲ ਹਨ; ਦੁਨੀਆ ਦੇ ਬਾਕੀ ਹਿੱਸਿਆਂ ਵਿੱਚ‘ਨਿਊਜ਼ਔਨਏਅਰ ਐਪ’ ‘ਤੇ ਉਪਲਬਧ ਆਕਾਸ਼ਵਾਣੀ ਦੀ ਟੌਪ ਸਟ੍ਰੀਮਸ ਦੀ ਵੀ ਇੱਕ ਝਲਕ ਪੇਸ਼ ਕੀਤੀ ਗਈ ਹੈ। ਤੁਸੀਂ ਇਸ ਦਾ ਦੇਸ਼-ਵਾਰ ਵੇਰਵਾ ਵੀ ਦੇਖ ਸਕਦੇ ਹੋ। ਇਹ ਸਾਰੀਆਂ ਰੈਂਕਿੰਗਸ 16 ਜੂਨ ਤੋਂ ਲੈ ਕੇ 30 ਜੂਨ, 2021 ਤੱਕ ਦੇ ਪਖਵਾੜੇ ਦੇ ਅੰਕੜਿਆਂ ‘ਤੇ ਅਧਾਰਿਤ ਹਨ। ਇਸ ਡੇਟਾ ਵਿੱਚ ਭਾਰਤ ਸ਼ਾਮਲ ਨਹੀਂ ਹੈ।

 

ਟੌਪ ਰੇਡੀਓ ਸਟ੍ਰੀਮਸ ਦੀ ਗਲੋਬਲ ਰੈਂਕਿੰਗ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

****

 

ਸੌਰਭ ਸਿੰਘ(Release ID: 1733664) Visitor Counter : 153