ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਐੱਨਡੀਏ ਅਤੇ ਨੇਵਲ ਅਕੈਡਮੀ ਪ੍ਰੀਖਿਆ (II), 2020 ਦਾ ਅੰਤਿਮ ਨਤੀਜਾ

Posted On: 07 JUL 2021 5:12PM by PIB Chandigarh

ਮੈਰਿਟ–ਕ੍ਰਮ ਅਨੁਸਾਰ ਉਨ੍ਹਾਂ 478 ਉਮੀਦਵਾਰ ਦੀ ਸੂਚੀ ਹੇਠਾਂ ਦਿੱਤੀ ਗਈ ਹੈ, ਜਿਨ੍ਹਾਂ ਨੇ ਨੈਸ਼ਨਲ ਡਿਫ਼ੈਂਸ ਅਕੈਡਮੀ ਦੇ ਥਲ ਸੈਨਾ, ਜਲ ਸੈਨਾ ਤੇ ਵਾਯੂ ਸੈਨਾ ਦੇ ਵਿੰਗਜ਼ ਦੇ 146ਵੇਂ ਕੋਰਸ ਅਤੇ 108ਵੇਂ ਇੰਡੀਅਨ ਨੇਵਲ ਅਕੈਡਮੀ ਕੋਰਸ (INAC) ਲਈ ਨੇਵਲ ਅਕੈਡਮੀ ਵਿੱਚ ਦਾਖ਼ਲੇ ਵਾਸਤੇ ‘ਯੂਨੀਅਨ ਪਬਲਿਕ ਸਰਵਿਸ ਕਮਿਸ਼ਨ’ (UPSC) ਵੱਲੋਂ 6 ਸਤੰਬਰ, 2020 ਨੂੰ ਲਈ ਗਈ ਲਿਖਤੀ ਪ੍ਰੀਖਿਆ ਅਤੇ ਬਾਅਦ ’ਚ ਰੱਖਿਆ ਮੰਤਰਾਲੇ ਦੇ ਸੇਵਾਵਾਂ ਚੋਣ ਬੋਰਡ ਲਏ ਗਏ ਇੰਟਰਵਿਊਜ਼ ਦੇ ਆਧਾਰ ਉੱਤੇ ਕੁਆਲੀਫ਼ਾਈ ਕੀਤਾ ਹੈ। ਉਪਰੋਕਤ ਕੋਰਸਾਂ ਦੇ ਸ਼ੁਰੂ ਹੋਣ ਦੀ ਮਿਤੀ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਲਈ, ਕ੍ਰਿਪਾ ਕਰ ਕੇ ਰੱਖਿਆ ਮੰਤਰਾਲੇ ਦੀਆਂ ਵੈੱਬਸਾਈਟਸ www.joinindianarmy.nic.inwww.joinindiannavy.gov.in ਅਤੇ  www.careerindianairforce.cdac.in ਉੱਤੇ ਜਾਓ।

2. ਇਹ ਸੂਚੀਆਂ ਤਿਆਰ ਕਰਦੇ ਸਮੇਂ ਮੈਡੀਕਲ ਨਿਰੀਖਣ ਦੇ ਨਤੀਜਿਆਂ ਨੂੰ ਧਿਆਨ ਗੋਚਰੇ ਨਹੀਂ ਰੱਖਿਆ ਗਿਆ ਹੈ।

3. ਸਾਰੇ ਉਮੀਦਵਾਰਾਂ ਦੀ ਉਮੀਦਵਾਰ ਉਦੋਂ ਤੱਕ ਅਸਥਾਈ ਹੈ, ਜਦੋਂ ਤੱਕ ਕਿ ਉਹ ਆਪਣੇ ਦਾਅਵੇ ਮੁਤਾਬਕ ਆਪਣੀ ਜਨਮ–ਮਿਤੀ ਤੇ ਵਿਦਿਅਕ ਯੋਗਤਾਵਾਂ ਆਦਿ ਦੇ ਸਬੂਤ ਵਜੋਂ ਲੋੜੀਂਦੇ ਪ੍ਰਮਾਣ–ਪੱਤਰ ਐਡੀਸ਼ਲਲ ਡਾਇਰੈਕਟੋਰੇਟ ਜਨਰਲ ਆੱਵ੍ ਰੀਕਰੂਟਿੰਗ, ਐਜੂਟੈਂਟ ਜਨਰਲ ਦੀ ਸ਼ਾਖਾ, ਸੰਯੁਕਤ ਮੁੱਖ ਦਫ਼ਤਰ, ਰੱਖਿਆ ਮੰਤਰਾਲਾ (ਥਲ ਸੈਨਾ), ਵੈਸਟ ਬਲਾੱਕ ਨੰ. III, ਵਿੰਗ–I, ਆਰ.ਕੇ. ਪੁਰਮ, ਨਵੀਂ ਦਿੱਲੀ–110066 ਕੋਲ ਸਿੱਧੇ ਜਮ੍ਹਾ ਨਹੀਂ ਕਰਵਾਉਂਦੇ, ਜਿੱਥੇ ਪਹਿਲਾਂ ਅਜਿਹਾ ਨਹੀਂ ਕੀਤਾ ਗਿਆ ਅਤੇ ਇਹ ਪ੍ਰਮਾਣ–ਪੱਤਰ ਯੂਪੀਐੱਸਸੀ ਕੋਲ ਜਮ੍ਹਾ ਨਹੀਂ ਕਰਵਾਉਣੇ ਹਨ।

4. ਜੇ ਪਤੇ ਵਿੱਚ ਕੋਈ ਤਬਦੀਲੀ ਹੈ, ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਪਰੋਕਤ ਦਿੱਤੇ ਪਤੇ ਉੱਤੇ ਤੁਰੰਤ ਸਿੱਧੇ ਥਲ ਸੈਨਾ ਦੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

5. ਇਹ ਨਤੀਜਾ ਯੂਪੀਐੱਸਸੀ (UPSC) ਦੀ ਵੈੱਬਸਾਈਟ https://www.upsc.gov.in ਉੱਤੇ ਉਪਲਬਧ ਹੈ। ਉਮੀਦਵਾਰਾਂ ਦੇ ਅੰਕ; ਅੰਤਿਮ ਨਤੀਜਿਆਂ ਦੇ ਐਲਾਨ ਦੀ ਮਿਤੀ ਤੋਂ 15 ਦਿਨਾਂ ਬਾਅਦ ਵੈੱਬਸਾਈਟ ਉੱਤੇ ਉਪਲਬਧ ਹੋਣਗੇ।

6. ਹੋਰ ਵਧੇਰੇ ਜਾਣਕਾਰੀ ਲਈ, ਉਮੀਦਵਾਰ ਕਮਿਸ਼ਨ ਦੇ ਗੇਟ ’ਸੀ’ ਲਾਗਲੇ ‘ਸੁਵਿਧਾ ਕਾਊਂਟਰ’ ਨਾਲ ਜਾਂ ਤਾਂ ਨਿਜੀ ਤੌਰ ਉੱਤੇ ਜਾਂ ਟੈਲੀਫ਼ੋਨ ਨੰਬਰਾਂ 011-23385271/011-23381125/011-23098543 ਉੱਤੇ ਕਿਸੇ ਵੀ ਕੰਮਕਾਜੀ ਦਿਨ ਮੌਕੇ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮੀਂ 17:00 ਵਜੇ ਤੱਕ ਸੰਪਰਕ ਕਰ ਸਕਦੇ ਹਨ।

ਨਤੀਜਿਆਂ ਲਈ ਇੱਥੇ ਕਲਿੱਕ ਕਰੋ:

<><><><><>

ਐੱਸਐੱਨਸੀ



(Release ID: 1733535) Visitor Counter : 118