ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਪ੍ਰਸਿੱਧ ਅਭਿਨੇਤਾ ਸ਼੍ਰੀ ਦਿਲੀਪ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

प्रविष्टि तिथि: 07 JUL 2021 2:14PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਕਈਆ ਨਾਇਡੂ  ਨੇ ਪ੍ਰਸਿੱਧ ਅਭਿਨੇਤਾ ਸ਼੍ਰੀ ਦਿਲੀਪ ਕੁਮਾਰ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ ।

ਉਪ ਰਾਸ਼ਟਰਪਤੀ ਨੇ ਸ਼੍ਰੀ ਦਿਲੀਪ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਅਕਾਲ ਚਲਾਣੇ ਨੇ ਸਿਨੇਮਾ ਦੇ ਖੇਤਰ ਵਿੱਚ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪੈਦਾ ਕਰ ਦਿੱਤਾ ਹੈ ।  ਸ਼੍ਰੀ ਨਾਇਡੂ ਨੇ ਅਸਾਧਾਰਣ ਅਭਿਨੇਤਾ ਦੀ ਬਹੁਮੁਖੀ ਪ੍ਰਤਿਭਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਟ੍ਰੈਜੇਡੀ ਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪ੍ਰਸਿੱਧ ਅਭਿਨੇਤਾ ਸਭ ਤੋਂ ਬਹੁਮੁਖੀ ਅਭਿਨੇਤਾਵਾਂ ਵਿੱਚੋਂ ਇੱਕ ਸਨ ਅਤੇ ਜਿਨ੍ਹਾਂ ਨੇ ਸਮਾਜਿਕ ਨਾਟਕਾਂ ਤੋਂ ਲੈ ਕੇ ਰੁਮਾਂਟਿਕ ਨਾਇਕ ਤੱਕ ਦੀ ਭੂਮਿਕਾ ਸਮਾਨਰੂਪ ਨਾਲ ਉੱਤਮ ਤਰੀਕੇ ਨਾਲ ਨਿਭਾਈ।

ਸਿਨੇਮਾ ਜਗਤ ਵਿੱਚ ਉਨ੍ਹਾਂ ਦੇ  ਯੋਗਦਾਨ ਦੀ ਚਰਚਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਹਿੰਦੀ ਸਿਨੇਮਾ ਦੇ ਕੁਝ ਮਹਾਨਤਮ ਅਭਿਨੇਤਾ ਅਭਿਨੈ  ਦੇ ਵਿਵਿਧ ਕੌਸ਼ਲਾਂ ਨੂੰ ਸਮਝਣ ਵਿੱਚ ਉਨ੍ਹਾਂ ਦੇ ਅਪਾਰ ਯੋਗਦਾਨ ਨੂੰ ਸਵੀਕਾਰ ਕਰਦੇ ਹਨ।

ਉਪ ਰਾਸ਼ਟਰਪਤੀ ਨੇ ਉਨ੍ਹਾਂ ਦੀਆਂ ਕੁਝ ਪ੍ਰਤਿਸ਼ਠਿਤ ਭੂਮਿਕਾਵਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਮਰ, ਨਵਾਂ ਦੌਰ ,  ਗੰਗਾ ਜਮੁਨਾ,  ਮਧੁਮਤੀ ਅਤੇ ਰਾਮ ਔਰ ਸ਼ਿਆਮ  ਜਿਹੀਆਂ ਫਿਲਮਾਂ ਵਿੱਚ ਉਨ੍ਹਾਂ ਦੀਆਂ ਕੁਝ ਭੂਮਿਕਾਵਾਂ ਯਾਦਾਂ ਵਿੱਚ ਸਮਾਈਆਂ ਹੋਈਆਂ ਹਨ ।  ਉਨ੍ਹਾਂ ਨੇ ਕਿਹਾ ਕਿ ਸੁਭਾਵਿਕ ਅਭਿਨੇਤਾ ਨੂੰ ਸਰਬਵਿਆਪਕ ਤੌਰ ‘ਤੇ ਆਪਣੇ ਆਪ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਭਾਰਤੀ ਸਿਨੇਮਾ ਵਿੱਚ ਵਿਧੀ ਅਭਿਨੈ ਲਿਆਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ ।

ਉਪ ਰਾਸ਼ਟਰਪਤੀ ਨੇ ਸ਼੍ਰੀ ਦਿਲੀਪ ਕੁਮਾਰ ਦੇ ਪਰਿਵਾਰ  ਦੇ ਮੈਬਰਾਂ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ  ਦੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ ਵਿਅਕਤ ਕੀਤੀਆਂ ।

 

**** 

 ਐੱਮਐੱਸ/ਆਰਕੇ/ਡੀਪੀ

 


(रिलीज़ आईडी: 1733413) आगंतुक पटल : 174
इस विज्ञप्ति को इन भाषाओं में पढ़ें: English , Urdu , हिन्दी , Marathi , Bengali , Tamil , Malayalam