ਬਿਜਲੀ ਮੰਤਰਾਲਾ

ਐੱਸਜੇਵੀਐੱਨ ਦੇ ਨੈਟਵਾਰ ਮੋਰੀ ਐੱਚਈਪੀ ਦੀ ਸੁਰੰਗ ਖੁਦਾਈ ਕਾਰਜ ਪੂਰਾ

Posted On: 06 JUL 2021 8:17PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਕੇਂਦਰੀ ਜਨਤਕ ਉਪਕ੍ਰਮ ਐੱਸਜੇਵੀਐੱਨ ਨੇ ਉੱਤਰਾਖੰਡ ਵਿੱਚ ਆਪਣੀ ਨੈਵਟਾਰ ਮੋਰੀ ਜਲ ਬਿਜਲੀ ਪ੍ਰੋਜੈਕਟ ਲਈ ਸੁਰੰਗ ਖੁਦਾਈ ਦਾ ਕੰਮ ਪੂਰਾ ਕਰ ਲਿਆ ਹੈ। ਐੱਸਜੇਵੀਐੱਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੰਦ ਲਾਲ ਸ਼ਰਮਾ ਨੇ 60 ਮੈਗਾਵਾਟ ਦੀ ਨੈਟਵਾਰ ਮੋਰੀ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੀ 4.3 ਕਿਲੋਮੀਟਰ ਲੰਬੀ ਹੇਡ ਰੇਸ ਟਨਲ ਦੀ ਖੁਦਾਈ ਦੇ ਪੂਰਾ ਹੋਣ ਦੇ ਅਵਸਰ ‘ਤੇ ਆਖਿਰੀ ਵਿਸਫੋਟ ਕੀਤਾ। ਪ੍ਰੋਜੈਕਟ ਸਥਲ ‘ਤੇ ਨਵਾਂ ਬਣਾਇਆ ਦਫਤਰ ਕੰਪਲੈਕਸ, ਟ੍ਰਾਂਜਿਟ ਕੈਂਪ ਅਤੇ ਟਾਊਨਸ਼ਿਪ ‘ਯਮੁਨਾ ਪਰਿਸਰ’ ਦਾ ਵੀ ਉਦਘਾਟਨ ਕੀਤਾ ਗਿਆ।

ਨੈਟਵਾਰ ਮੋਰੀ ਐੱਚਈਪੀ ਵਿੱਚ ਹਰ ਸਾਲ 26.55 ਕਰੋੜ ਯੂਨਿਟ ਬਿਜਲੀ ਪੈਦਾ ਕਰਨ  ਦੀ ਸਮਰੱਥਾ ਹੈ ਅਤੇ ਉੱਤਰਾਖੰਡ ਰਾਜ ਨੂੰ ਰੋਅਲਿਟੀ ਦੇ ਰੂਪ ਵਿੱਚ 12% ਮੁਫ਼ਤ ਬਿਜਲੀ ਮਿਲੇਗੀ।

ਸ਼੍ਰੀ ਨੰਦ ਲਾਲ ਸ਼ਰਮਾ ਨੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਸਾਨੂੰ ਐੱਸਜੇਵੀਐੱਨ ਦੇ ਆਗਾਮੀ ਨੈਟਵਾਰ ਮੋਰੀ ਐੱਚਈਪੀ ਲਈ ਸਾਰੀਆਂ ਸੁਵਿਧਾਵਾਂ ਦੇ ਨਾਲ ਦਫ਼ਤਰ ਪਰਿਸਰ ਦਾ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਪ੍ਰੋਜੈਕਟ ਸਾਡੇ ਰਾਸ਼ਟਰ ਨੂੰ ਚੌਬੀਸੌਂ ਘੰਟੇ (ਆਰਟੀਸੀ)  ਊਰਜਾ ਪ੍ਰਦਾਨ ਕਰਨ ਦੀ ਭਾਰਤ ਸਰਕਾਰ ਦੀ ਪ੍ਰਤਿਬੱਧਤਾ ਨੂੰ ਮਜ਼ਬੂਤ ਕਰੇਗੀ ਅਤੇ 2040 ਤੱਕ 25,000 ਮੈਗਾਵਾਟ ਸਮਰੱਥਾ ਦੀ ਕੰਪਨੀ ਬਣਨ ਲਈ ਐੱਸਜੇਵੀਐੱਨ ਦੇ ਸਾਂਝਾ ਦ੍ਰਿਸ਼ਟੀਕੋਣ ਨੂੰ ਹਾਸਲ ਕਰਨ ਵਿੱਚ ਵੀ ਮਦਦ ਕਰੇਗੀ। ਇਸ ਪ੍ਰੋਜੈਕਟ ਦੇ ਸਮੇਂ ਤੋ ਪੂਰਾ ਹੋਣ ਦੇ ਨਾਲ-ਨਾਲ ਕਰਮਚਾਰੀਆਂ ਦੇ ਕਲਿਆਣ ਲਈ ਐੱਸਜੇਵੀਐੱਨ ਦੀ ਪ੍ਰਤਿਬੱਧਤਾ ਦੀ ਪਹਿਚਾਣ ਹੈ।

ਸ਼੍ਰੀ ਸ਼ਰਮਾ ਨੇ ਐੱਸਜੇਵੀਐੱਨ ਦੇ ਸਾਰੇ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਪ੍ਰਤੀਨਿਧੀਆਂ ਨਾਲ ਸੁਰੱਖਿਅਤ ਪ੍ਰੋਟੋਕਾਲ ਅਤੇ ਕੋਵਿਡ ਦੇ ਉਪਯੁਕਤ ਵਿਵਹਾਰ ਦਾ ਸਖਤੀ ਨਾਲ ਪਾਲਨ ਕਰਨ ਦਾ ਸੱਦਾ ਦਿੱਤਾ।

ਐੱਸਜੇਵੀਐੱਨ ਇਸ ਪ੍ਰੋਜੈਕਟ ਤੋਂ ਪੈਦਾ ਬਿਜਲੀ ਦੇ ਸੰਚਾਰ ਲਈ ਲਗਭਗ 37 ਕਿਲੋਮੀਟਰ ਲੰਬੀ ਖੁਦ ਦੀ ਸੰਚਾਰ ਲਾਈਨ ਦਾ ਨਿਰਮਾਣ ਕਰ ਰਹੀ ਹੈ ਜਿਸ ਨੂੰ ਅਪ੍ਰੈਲ 2022 ਤੱਕ ਪੂਰਾ ਕਰਨ ਦਾ ਟੀਚਾ ਹੈ।

ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਆਸਪਾਸ ਦੇ ਖੇਤਰ ਅਤੇ ਵਿਸ਼ੇਸ਼ ਰੂਪ ਤੋਂ ਪ੍ਰੋਜੈਕਟ ਪ੍ਰਭਾਵਿਤ ਪਰਿਵਾਰਾਂ ਨੂੰ ਲਾਭ ਹੋਵੇਗਾ ਕਿਉਂਕਿ ਉਨ੍ਹਾਂ ਨੇ 10 ਸਾਲਾਂ ਦੇ ਲਈ ਪ੍ਰਤੀ ਮਹੀਨਾ 100 ਯੂਨਿਟ ਬਿਜਲੀ ਦੀ ਲਾਗਤ ਦੇ ਬਰਾਬਰ ਰਾਸ਼ੀ ਪ੍ਰਦਾਨ ਕੀਤੀ ਜਾਏਗੀ। ਐੱਸਜੇਵੀਐੱਨ ਕਾਰਪੋਰੇਟ ਸਮਾਜਿਕ ਕਰੱਤਵ (ਸੀਐੱਸਆਰ) ਦੇ ਤਹਿਤ ਇਸ ਪ੍ਰੋਜੈਕਟ ਦਾ ਆਸਪਾਸ ਦੇ ਖੇਤਰ ਵਿੱਚ ਵੱਖ-ਵੱਖ ਵਿਕਾਸ ਕਾਰਜ ਵੀ ਕਰ ਰਹੀ ਹੈ।

C:\Users\Punjabi\Desktop\Gurpreet Kaur\2021\July 2021\05-07-2021\0046E4Y.jpg

 

****


ਐੱਸਐੱਸ/ਕੇਪੀ



(Release ID: 1733373) Visitor Counter : 145


Read this release in: English , Urdu , Hindi