ਬਿਜਲੀ ਮੰਤਰਾਲਾ

ਭਾਰਤ ਸਰਕਾਰ ਦੇ ਸਕੱਤਰ (ਬਿਜਲੀ) ਨੇ 1,320 ਮੈਗਾਵਾਟ ਦੀ ਮੈਤਰੀ ਬਿਜਲੀ ਪ੍ਰੋਜੈਕਟ ਨਾਲ ਸੰਬੰਧਿਤ ਮੁੱਦਿਆਂ ‘ਤੇ ਬੰਗਲਾਦੇਸ਼ ਸਰਕਾਰ ਦੇ ਸਕੱਤਰ (ਬਿਜਲੀ) ਨਾਲ ਮੁਲਾਕਾਤ ਕੀਤੀ

Posted On: 06 JUL 2021 7:49PM by PIB Chandigarh


C:\Users\Punjabi\Desktop\Gurpreet Kaur\2021\July 2021\05-07-2021\image001U6X0.jpg

ਭਾਰਤ ਸਰਕਾਰ ਦੇ ਸਕੱਤਰ (ਬਿਜਲੀ) ਨੇ 1,320 ਮੈਗਾਵਾਟ ਦੀ ਮੈਤਰੀ ਬਿਜਲੀ ਪ੍ਰੋਜੈਕਟ ਨਾਲ ਸੰਬੰਧਿਤ ਮੁੱਦਿਆਂ ‘ਤੇ ਅੱਜ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਬੰਗਲਾਦੇਸ਼ ਸਰਕਾਰ ਦੇ ਸਕੱਤਰ (ਬਿਜਲੀ) ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ 17.06.2021 ਨੂੰ ਆਯੋਜਿਤ 8ਵੀਂ ਹਾਈ ਲੈਵਲ ਨਿਗਰਾਨੀ ਕਮੇਟੀ ਦੀ ਮੀਟਿੰਗ ਦੇ ਤੁਰੰਤ ਬਾਅਦ ਬੁਲਾਈ ਗਈ। ਉਸ ਬੈਠਕ ਦੇ ਦੌਰਾਨ ਕੁਝ ਮਹੱਤਵਪੂਰਨ ਮੁੱਦਿਆਂ ਦੀ ਪਹਿਚਾਣ ਕੀਤੀ ਗਈ ਸੀ ਜਿਨ੍ਹਾਂ ਨੇ ਦਸੰਬਰ 2021 ਵਿੱਚ ਯੂਨਿਟ 1 ਨੂੰ ਸਮੇਂ ‘ਤੇ ਚਾਲੂ ਕਰਨ ਲਈ ਪੂਰਾ ਕਰਨ ਦੀ ਜ਼ਰੂਰਤ ਹੈ। 

ਮੀਟਿੰਗ ਵਿੱਚ ਬਿਜਲੀ ਮੰਤਰਾਲੇ (ਐੱਮਓਪੀ), ਵਿਦੇਸ਼ ਮੰਤਰਾਲੇ (ਐੱਮਈਏ), ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ, ਭਾਰੀ ਉਦਯੋਗ ਵਿਭਾਗ(ਡੀਐੱਚਆਈ), ਕੇਂਦਰੀ ਬਿਜਲੀ ਅਥਾਰਟੀ(ਸੀਈਏ), ਐੱਨਟੀਪੀਸੀ ਲਿਮਿਟੇਡ, ਬੀਐੱਚਈਐੱਲ ਅਤੇ ਬੀਆਈਐੱਪਪੀਸੀਐੱਲ ਦੇ ਅਧਿਕਾਰੀਆਂ ਸਹਿਤ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਮਾਰਚ 2020 ਤੋਂ ਕੋਵਿਡ ਦੀ ਸਥਿਤੀ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਲਈ ਕਾਫੀ ਚੁਣੌਤੀਆਂ ਪੇਸ਼ ਕੀਤੀਆਂ ਹਨ ਅਤੇ ਮੈਤਰੀ ਪ੍ਰੋਜੈਕਟ ਦੇ ਲਾਗੂਕਰਨ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਦੋਨੋਂ ਪੱਖ ਇਸ ਪ੍ਰੋਜੈਕਟ ਨੂੰ ਸਮੇਂ ‘ਤੇ ਪੂਰਾ ਕਰਨ ਲਈ ਬਿਹਤਰੀਨ ਯਤਨ ਕਰ ਰਹੇ ਹਨ। ਬੰਗਲਾਦੇਸ਼ ਪੱਖ ਨੂੰ ਭਰੋਸਾ ਦਿੱਤਾ ਗਿਆ ਸੀ । ਕਿ ਭਾਰਤ ਤੋਂ ਵਧੇਰੇ ਕੁਸ਼ਲ ਕਰਮਚਾਰੀਆਂ ਲਈ ਬੰਗਲਾਦੇਸ਼ ਵਿੱਚ ਪ੍ਰਵੇਸ਼ ਅਨੁਮਤੀ ਅਤੇ ਵੀਜਾ ਪ੍ਰਵਾਨਗੀ ਦੇ ਮਾਮਲੇ ਵਿੱਚ ਬੰਗਲਾਦੇਸ਼ ਸਰਕਾਰ ਦੇ ਸਮਰੱਥਨ, ਤਾਜ਼ਾ ਐੱਸਆਰਓ 126ਦੇ ਬਾਅਦ ਸੀਮਾ ਸ਼ੁਲਕ ਨਾਲ ਸੰਬੰਧਿਤ ਮੁੱਦੇ/ਐਡਵਾਂਸ ਇਨਕਮ ਟੈਕਸ (ਏਆਈਟੀ), ਮੈਤਰੀ ਸਾਈਟ ਅਤੇ ਭਾਰਤ ਦੇ ਦਫਤਰਾਂ ਵਿੱਚ ਤੈਨਾਤ ਬੀਐੱਚਈਐੱਲ ਦੇ ਕਰਮਚਾਰੀਆਂ ਦੇ ਖਿਲਾਫ ਮੁਕੱਦਮਾ ਅਤੇ ਕਾਰਜ ਬਲ ਦੇ ਟੀਕਾਕਰਣ ਵਿੱਚ ਸਹਿਯੋਗ ਦੇ ਨਾਲ ਬੀਐੱਚਈਐੱਲ ਅਤੇ ਬੀਆਈਐੱਫਪੀਸੀਐੱਲ ਸਮੇਂ ਸੀਮਾ ਨੂੰ ਪੂਰਾ ਕਰ ਦੀ ਉਮੀਦ ਹੈ ।

ਇਹ ਪ੍ਰੋਜੈਕਟ ਵਾਤਾਵਰਣ ਦੇ ਅਨੁਕੂਲ ਸੁਪਰਕ੍ਰੀਟਿਕਲ ਟੈਕਨੋਲੋਜੀ ‘ਤੇ ਅਧਾਰਿਤ ਇੱਕ ਤਾਪ ਬਿਜਲੀ ਪਲਾਂਟ ਹੈ। ਇਸ ਪ੍ਰੋਜੈਕਟ ਦੀ ਪਹਿਲੀ ਯੂਨਿਟ ਦਸੰਬਰ 2021 ਵਿੱਚ ਚਾਲੂ ਹੋਵੇਗੀ ਯਾਨੀ ਬੰਗਲਾਦੇਸ਼ ਦੇ ਵਿਜੈ ਦਿਵਸ ਦੇ ਸਵਰਣ ਜਯੰਤੀ ਸਮਾਰੋਹ ਦੇ ਤਾਲਮੇਲ ਦੇ ਨਾਲ। ਯੂਨਿਟ 2 ਸੰਬੰਧ ਸੰਚਾਰ ਪ੍ਰਣਾਲੀ ਦੇ ਲਾਗੂਕਰਨ ਦੇ ਨਾਲ ਤਾਲਮੇਲ ਦੇ ਤਹਿਤ ਚਾਲੂ ਹੋਣ ਦੀ ਉਮੀਦ ਹੈ।

ਬੰਗਲਾਦੇਸ਼ ਸਰਕਾਰ ਦੇ ਸਕੱਤਰ(ਬਿਜਲੀ) ਨੇ ਪ੍ਰੋਜੈਕਟ ਨੂੰ ਸਮੇਂ ਤੇ ਪੂਰਾ ਕਰਨ ਦੇ ਲਈ ਜ਼ਰੂਰੀ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪਿਛਲੇ ਸਾਲ ਤੋਂ ਕੋਵਿਡ ਸੰਬੰਧੀ ਰੁਕਾਵਟਾਂ ਦੇ ਬਾਵਜੂਦ ਇਸ ਪ੍ਰੋਜੈਕਟ ਦੀ ਹੁਣ ਤੱਕ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ।

ਦੋਨਾਂ ਪੱਖਾਂ ਨੇ ਬਿਜਲੀ ਖੇਤਰ ਵਿੱਚ ਭਾਰਤ-ਬੰਗਲਾਦੇਸ਼ ਸਹਿਯੋਗ ਦੇ ਲਈ ਜੇਡਬਲਿਊਜੀ/ਜੇਐੱਸਸੀ ਦੀ ਅਗਲੀ ਮੀਟਿੰਗ ਦੀ ਮਿਤੀ ਦੇ ਬਾਰੇ ਵਿੱਚ ਵੀ ਚਰਚਾ ਕੀਤੀ। ਸਤੰਬਰ 2021 ਦੇ ਤੀਜੇ ਹਫ਼ਤੇ ਵਿੱਚ ਜੇਡਬਲਿਊਜੀ/ਜੇਐੱਸਸੀ ਦੀ ਅਗਲੀ ਮੀਟਿੰਗ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ।

ਭਾਰਤ ਸਰਕਾਰ ਦੇ ਸਕੱਤਰ (ਬਿਜਲੀ) ਨੇ ਬੰਗਲਾਦੇਸ਼  ਪੱਖ ਨੂੰ ਧੰਨਵਾਦ ਕੀਤਾ  ਅਤੇ ਬੰਗਲਾਦੇਸ਼ ਸਰਕਾਰ ਦੇ ਸਕੱਤਰ (ਬਿਜਲੀ) ਦੁਆਰਾ ਦਿੱਤੇ ਗਏ ਸਮਰਥਨ ਲਈ ਆਭਾਰ ਵਿਅਕਤ ਕੀਤਾ।

*****

ਐੱਸਐੱਸ/ਕੇਪੀ



(Release ID: 1733365) Visitor Counter : 160


Read this release in: English , Urdu , Hindi