ਸੈਰ ਸਪਾਟਾ ਮੰਤਰਾਲਾ

ਭਾਰਤ ਵਿੱਚ ਹੋਸਪੀਟੈਲਿਟੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤ ਬਣਾਉਣ ਲਈ ਸੈਰ-ਸਪਾਟਾ ਮੰਤਰਾਲਾ ਨੇ ਯਾਤਰਾ ਡਾੱਟ ਕਾੱਮ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 05 JUL 2021 5:17PM by PIB Chandigarh

ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲਾ ਨੇ ਭਾਰਤ ਦੇ ਹੋਸਪੀਟੈਲਿਟੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤ ਬਣਾਉਣ ਲਈ 2 ਜੁਲਾਈ 2021 ਨੂੰ ਯਾਤਰਾ ਡਾੱਟ ਕਾੱਮ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਭਾਰਤੀ ਹੋਸਪੀਟੈਲਿਟੀ ਅਤੇ ਟੂਰਿਜ਼ਮ ਉਦਯੋਗ ਨੂੰ ਹੁਲਾਰਾ ਦੇਣ ਵਾਲੇ ਉਪਰਾਲਿਆਂ ਨੂੰ ਲਾਗੂ ਕਰਨ ਲਈ ਇਸ ਦਾ ਆਯੋਜਨ ਭਾਰਤੀ ਗੁਣਵੱਤਾ ਪਰਿਸ਼ਦ (ਕਿਊਸੀਆਈ) ਅਤੇ ਸੈਰ-ਸਪਾਟਾ ਮੰਤਰਾਲਾ ਦਰਮਿਆਨ ਵਿਵਸਥਾ ਦੇ ਤਹਿਤ ਕੀਤਾ ਗਿਆ ਸੀ

ਇਸ ਸਹਿਮਤੀ ਪੱਤਰ ਦਾ ਮੁੱਢਲੇ ਉਦੇਸ਼ ਉਨ੍ਹਾਂ ਆਵਾਸੀ ਇਕਾਈਆਂ ਨੂੰ ਵਿਸਤ੍ਰਿਤ ਦ੍ਰਿਸ਼ਟਤਾ ਪ੍ਰਦਾਨ ਕਰਨਾ ਹੈ ਜਿਨ੍ਹਾਂ ਨੇ ਖੁਦ ਨੂੰ ਓਟੀਏ ਪਲੇਟਫਾਰਮ ‘ਤੇ ਸਾਥੀ (ਹੋਸਪੀਟੈਲਿਟੀ ਉਦਯੋਗ ਮੁਲਾਂਕਣ, ਜਾਗਰੂਕਤਾ ਅਤੇ ਸਿਖਲਾਈ ਲਈ ਪ੍ਰਣਾਲੀ) ‘ਤੇ ਸਵੈ ਨੂੰ ਪ੍ਰਮਾਣਿਤ ਕੀਤਾ ਹੈ। ਇਹ ਸਹਿਮਤੀ ਪੱਤਰ ਦੋਨਾਂ ਪੱਖਾਂ ਦੀਆਂ ਇਕਾਈਆਂ ਨੂੰ ਨਿਧੀ ਅਤੇ ਸਾਥੀ ‘ਤੇ ਰਜਿਸਟਰ ਕਰਵਾਉਣ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਉੱਚਿਤ ਸੁਰੱਖਿਆ ਉਪਰਾਲਿਆਂ ਦੇ ਨਾਲ ਸਥਾਨਕ ਸੈਰ-ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਨੂੰ ਵੀ ਰੇਖਾਂਕਿਤ ਕਰਦਾ ਹੈਇਸ ਦਾ ਉਦੇਸ਼ ਉੱਚਿਤ ਕਦਮ ਚੁੱਕਣ ਲਈ ਜਾਣਕਾਰੀ ਪ੍ਰਾਪਤ ਕਰਨਾ, ਸਬੂਤ ਅਧਾਰਿਤ ਅਤੇ ਟੀਚੇ ਅਧਾਰਿਤ ਨੀਤੀਗਤ ਉਪਾਅ ਤਿਆਰ ਕਰਨਾ ਅਤੇ ਸੁਰੱਖਿਅਤ, ਸਮਾਨਜਨਕ ਅਤੇ ਟਿਕਾਊ ਸੈਰ-ਸਪਾਟਾ ਨੂੰ ਹੁਲਾਰਾ ਦੇਣਾ ਵੀ ਹੈ

ਸਹਿਮਤੀ ਪੱਤਰ ਦੇ ਜ਼ਰੀਏ, ਚੋਣਵੇਂ ਖੇਤਰਾਂ ਵਿੱਚ ਸਮੁੱਚੇ ਲਾਭ ਲਈ ਸੈਰ-ਸਪਾਟਾ ਮੰਤਰਾਲੇ ਅਤੇ ਯਾਤਰਾ ਭਾਰਤੀ ਹੋਸਪੀਟੈਲਿਟੀ ਅਤੇ ਟੂਰਿਜ਼ਮ ਉਦਯੋਗ ਵਿੱਚ ਤਕਨੀਕੀ ਅਤੇ ਰਣਨੀਤਕ ਸਹਿਯੋਗ ਨੂੰ ਹੁਲਾਰਾ ਦੇਣ ਲਈ ਜ਼ਰੂਰੀ ਕਦਮ ਚੁੱਕਣ ਦਾ ਯਤਨ ਕਰਨਗੇਅਜਿਹੀ ਉਮੀਦ ਹੈ ਕਿ ਭਾਰਤ ਦੇ ਹੋਸਪੀਟੈਲਿਟੀ ਅਤੇ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਬਣਾਉਣ ਲਈ ਭਵਿੱਖ ਵਿੱਚ ਹੋਰ ਵੀ ਓਟੀਏ ਇਸ ਪ੍ਰਕਾਰ ਦੇ ਸਹਿਮਤੀ ਪੱਤਰ ਲਈ ਅੱਗੇ ਆਉਣਗੇ ।

ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਸੈਰ-ਸਪਾਟਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ, ਸੈਰ-ਸਪਾਟਾ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ (ਐੱਚ ਐਂਡ ਆਰ) ਸ਼੍ਰੀ ਸੰਜੈ ਸਿੰਘ, ਕਿਊਸੀਆਈ ਦੇ ਸੀਨੀਅਰ ਨਿਦੇਸ਼ਕ ਡਾ. ਏ ਰਾਜ , ਯਾਤਰਾ ਦੇ ਸੀਨੀਅਰ ਵਾਇਸ ਪ੍ਰੈਸੀਡੇਂਟ ਅਦਿਤਿਆ ਗੁਪਤਾ ਅਤੇ ਯਾਤਰਾ ਦੇ ਜਨਰਲ ਮੈਨੇਜਰ ਅਕਸ਼ੈ ਮੇਹਿਤਾ ਦੀ ਹਾਜ਼ਰੀ ਵਿੱਚ ਕੀਤਾ ਗਿਆ

*******

ਐੱਨਬੀ/ਓਏ
 


(Release ID: 1733145) Visitor Counter : 201


Read this release in: English , Urdu , Hindi , Marathi