ਰੇਲ ਮੰਤਰਾਲਾ

ਵੱਖ-ਵੱਖ ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ (ਐੱਨਟੀਪੀਸੀ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ) ਦੇ ਪੋਸਟਾਂ (ਐੱਨਟੀਪੀਸੀ-ਸੀਈਐੱਨ 01/2019) ਦੇ ਲਈ ਰੇਲਵੇ ਭਰਤੀ ਪਰੀਖਿਆ ਦਾ 7ਵਾਂ ਅਰਥਾਤ ਅੰਤਿਮ ਚਰਣ 23 ਜੁਲਾਈ, 2021 ਤੋਂ ਸ਼ੁਰੂ ਹੋਵੇਗਾ


ਲਗਭਗ 2.78 ਲੱਖ ਉਮੀਦਵਾਰਾਂ ਲਈ ਪ੍ਰਥਮ ਪੜਾਅ ਦੀ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ-1) ਦਾ 7ਵਾਂ ਅਰਥਾਤ ਅੰਤਿਮ ਚਰਣ 23,24,25 ਅਤੇ 31 ਜੁਲਾਈ ਨੂੰ ਨਿਰਧਾਰਿਤ ਹੈ


ਸੀਬੀਟੀ ਦਾ ਆਯੋਜਨ ਸਮੂਚਿਤ ਸੋਸ਼ਲ ਡਿਸਟੈਂਸਿੰਗ ਸੁਨਿਸ਼ਚਿਤ ਕਰਦੇ ਹੋਏ ਕੇਂਦਰਾਂ ‘ਤੇ ਉਪਲੱਬਧ 50% ਦੀ ਸਮਰੱਥਾ ਦੇ ਉਪਯੋਗ ਦੀ ਅਨੁਮਤੀ ਦੇ ਨਾਲ ਦੇਸ਼ ਭਰ ਦੇ 76 ਸ਼ਹਿਰਾਂ ਵਿੱਚ ਲਗਭਗ 260 ਕੇਂਦਰਾਂ ਵਿੱਚ ਐੱਸਡੀ-50 ਮਾਡਿਊਲ ਦਾ ਉਪਯੋਗ ਕਰਦੇ ਹੋਏ ਸਖਤ ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਕੀਤਾ ਜਾ ਰਿਹਾ ਹੈ

ਸਾਰੀਆਂ ਆਰਆਰਬੀ ਅਧਿਕਾਰਿਕ ਵੈੱਬਸਾਈਟਾਂ ‘ਤੇ ਪਹਿਲੇ ਹੀ ਇੱਕ ਹੈਲਪ ਡੈਸਕ ਉਪਲੱਬਧ ਕਰਾਇਆ ਜਾ ਚੁੱਕਿਆ ਹੈ, ਉਮੀਦਵਾਰਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਪੱਸ਼ਟੀਕਰਨ ਦੇ ਲਈ ਇਸ ਹੈਲਪ ਡੈਸਕ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ

ਨਿਰਧਾਰਿਤ ਪਰੀਖਿਆ ਵਾਲੇ ਸ਼ਹਿਰਾਂ ਵਿੱਚ ਈ-ਕਾੱਲ ਲੈਟਰਾਂ ਅਤੇ ਡੇਟ ਇੰਟੀਮੈਂਸ਼ਨ ਲਿੰਕ ਨੂੰ ਪਰੀਖਿਆ ਦੀ ਮਿਤੀ ਤੋਂ 4 ਦਿਨ ਪਹਿਲੇ ਡਾਊਨਲੋਡ ਕੀਤਾ ਜਾ ਸਕੇਗਾ

ਉਮੀਦਵਾਰਾਂ ਨੂੰ ਕਾੱਲ ਲੈਟਰ ਦੇ ਨਾਲ ਜਾਰੀ ਕੋਵਿਡ ਸੰਬੰਧਿਤ ਦਿਸ਼ਾ-ਨਿਰਦੇਸ਼ ਦਾ ਸਖਤੀ ਤੋਂ ਅਨੁਪਾਲਨ ਦਾ ਸੁਝਾਅ ਦਿੱਤਾ ਗਿਆ ਹੈ ਅਤ ਫੇਸ ਮਾਸਕ ਦਾ ਉਪਯੋਗ ਲਾਜ਼ਮੀ ਹੈ

Posted On: 05 JUL 2021 5:29PM by PIB Chandigarh

ਕੋਵਿਡ-19 ਨਾਲ ਸੰਬੰਧਿਤ ਸਖਤ ਪ੍ਰੋਟੋਕਾੱਲ ਅਤੇ ਸਾਵਧਾਨੀਆਂ ਦੇ ਨਾਲ, 35,281 ਖਾਲੀ ਅਸਾਮੀਆਂ ਵਾਲੀ ਕੇਂਦ੍ਰੀਕ੍ਰਿਤ ਰੋਜ਼ਗਾਰ ਨੋਟੀਫਿਕੇਸ਼ਨ ਸੰਖਿਆ 01/2019 ਦੇ ਮੁਕਾਬਲੇ ਲਗਭਗ 1.23 ਕਰੋੜ ਉਮੀਦਵਾਰਾਂ ਲਈ ਪਹਿਲਾਂ ਪੜਾਅ ਕੰਪਿਊਟਰ ਅਧਾਰਿਤ ਪਰੀਖਿਆ (ਸੀਬੀਟੀ) ਦੇ ਛੇ ਚਰਣਾਂ ਦਾ ਸੰਚਾਲਨ 28 ਦਸੰਬਰ 2020 ਤੋਂ 08 ਅਪ੍ਰੈਲ 2021 ਤੱਕ ਕੀਤਾ ਗਿਆ ਹੈ। ਇਸ ਦੇ ਇਲਾਵਾ, ਬਾਕੀ 2.78 ਲੱਖ ਉਮੀਦਵਾਰਾਂ ਲਈ ਕੰਪਿਊਟਰ ਅਧਾਰਿਤ ਪਰੀਖਿਆ ਦਾ 7ਵਾਂ ਅਰਥਾਤ ਅੰਤਿਮ ਪੜਾਅ, ਜੋ ਦੇਸ਼ ਭਰ ਨੂੰ ਪ੍ਰਭਾਵਿਤ ਕਰਨ ਵਾਲੀ ਕੋਵਿਡ-19 ਦੀ ਦੂਜੀ ਲਹਿਰ ਦੇ ਕਾਰਨ ਪ੍ਰਭਾਵਿਤ ਹੋਇਆ, ਹੁਣ 23,24,26 ਅਤੇ 31 ਜੁਲਾਈ,2021 ਨੂੰ ਨਿਰਧਾਰਿਤ ਕੀਤਾ ਗਿਆ ਹੈਇਸ ਦੇ ਨਾਲ, ਸਾਰੇ ਉਮੀਦਵਾਰਾਂ ਲਈ ਸੀਬੀਟੀ ਦਾ ਪਹਿਲਾ ਪੜਾਅ ਸੰਪੰਨ ਹੋ ਜਾਵੇਗਾ

ਸੀਬੀਟੀ ਦਾ ਆਯੋਜਨ ਸਮੂਚਿਤ ਸੋਸ਼ਲ ਡਿਸਟੈਂਸਿੰਗ ਸੁਨਿਸ਼ਚਿਤ ਕਰਦੇ ਹੋਏ ਕੇਂਦਰਾਂ ‘ਤੇ ਉਪਲੱਬਧ 50% ਦੀ ਸਮਰੱਥਾ ਦੇ ਉਪਯੋਗ ਦੀ ਅਨੁਮਤੀ ਦੇ ਨਾਲ ਦੇਸ਼ ਭਰ ਦੇ 76 ਸ਼ਹਿਰਾਂ ਵਿੱਚ ਲਗਭਗ 260 ਕੇਂਦਰਾਂ ਵਿੱਚ ਐੱਸਡੀ-50 ਮਾਡਿਊਲ ਦਾ ਉਪਯੋਗ ਕਰਦੇ ਹੋਏ ਸਖ਼ਤ ਕੋਵਿਡ-10 ਪ੍ਰੋਟੋਕਾੱਲ ਦੇ ਤਹਿਤ ਕੀਤਾ ਜਾ ਰਿਹਾ ਹੈ। ਜ਼ਿਆਦਤਰ ਉਮੀਦਵਾਰਾਂ ਨੂੰ ਉਨ੍ਹਾਂ ਦੇ ਰਾਜ ਵਿੱਚ ਕੇਂਦਰ ਵੰਡ ਦਿੱਤੇ ਗਏ ਹਨ। ਜਿੱਥੇ ਰਾਜ ਦੇ ਅੰਤਰ ਵੰਡ ਸੰਭਵ ਨਹੀਂ ਹੈ, ਉਮੀਦਵਾਰਾਂ ਨੂੰ ਰੇਲ ਸੰਪਰਕ ਵਾਲੇ ਗੁਆਂਢੀ ਰਾਜ ਵਿੱਚ ਸਮਾਯੋਜਿਤ ਕੀਤਾ ਗਿਆ ਹੈ।

ਇਸ ਚਰਣ ਵਿੱਚ ਨਿਰਧਾਰਿਤ ਉਮੀਦਵਾਰਾਂ ਲਈ ਪਰੀਖਿਆ ਵਾਲੇ ਸ਼ਹਿਰ ਅਤੇ ਮਿਤੀ ਨੂੰ ਦੇਖਣ ਲਈ ਲਿੰਕ ਅਤੇ ਐੱਸਸੀ/ਐੱਸਟੀ ਉਮੀਦਵਾਰਾਂ ਲਈ ਮੁਫ਼ਤ ਯਾਤਰਾ ਅਥਾਰਿਟੀ ਦੀ ਡਾਊਨਲੋਡਿੰਗ ਸਾਰੇ ਆਰਆਰਬੀ ਵੈੱਬਸਾਈਟਾਂ ‘ਤੇ ਪਰੀਖਿਆ ਤੋਂ 10 ਦਿਨ ਪਹਿਲੇ ਉਪਲੱਬਧ ਕਰਾ ਦਿੱਤੀ ਜਾਏਗੀ। ਨਿਰਧਾਰਿਤ ਪਰੀਖਿਆ ਵਾਲੇ ਸ਼ਹਿਰਾਂ ਵਿੱਚ ਈ-ਕਾੱਲ ਲੇਟਰਾਂ ਅਤੇ ਡੇਟ ਇੰਟੀਮੈਂਸ਼ਨ ਲਿੰਕ ਨੂੰ ਪਰੀਖਿਆ ਦੀ ਮਿਤੀ ਤੋਂ 4 ਦਿਨ ਪਹਿਲੇ ਡਾਊਨਲੋਡ ਕੀਤਾ ਜਾ ਸਕੇਗਾ। 7ਵੇਂ ਚਰਣ ਵਿੱਚ ਨਿਰਧਾਰਿਤ ਸਾਰੇ ਉਮੀਦਵਾਰਾਂ ਲਈ ਜ਼ਰੂਰੀ ਸੂਚਨਾ ਉਨ੍ਹਾਂ ਦੇ ਔਨਲਾਈਨ ਐਪਲੀਕੇਸ਼ਨ ਵਿੱਚ ਕੀਤੇ ਗਏ ਉਨ੍ਹਾਂ ਦੇ ਈ-ਮੇਲ ਅਤੇ ਮੋਬਾਈਲ ਨੰਬਰਾਂ ‘ਤੇ ਵੀ ਭੇਜੀ ਜਾ ਰਹੀ ਹੈ।

ਭਰਤੀ ਪ੍ਰਕਿਰਿਆ ‘ਤੇ ਤਾਜ਼ਾ ਜਾਣਕਾਰੀ ਲਈ ਉਮੀਦਵਾਰਾਂ ਨੂੰ ਕੇਵਲ ਆਰਆਰਬੀ ਦੀ ਅਧਿਕਾਰਿਕ ਵੈੱਬਸਾਈਟਾਂ ਨੂੰ ਦੇਖਣ ਦਾ ਸੁਝਾਅ ਦਿੱਤਾ ਹੈ। ਕ੍ਰਿਪਾ ਗੈਰ ਅਧਿਕਾਰਿਤ ਸਰੋਤਾਂ ਨਾਲ ਭ੍ਰਮਿਤ ਨਾ ਹੋਣਸਾਰੀਆਂ ਆਰਆਰਬੀ ਆਧਿਕਾਰਿਕ ਵੈੱਬਸਾਇਟਾਂ ‘ਤੇ ਪਹਿਲਾਂ ਹੀ ਇੱਕ ਹੈਲਪ ਡੈਸਕ ਉਪਲੱਬਧ ਕਰਾਇਆ ਜਾ ਚੁੱਕਿਆ ਹੈ ਉਮੀਦਵਾਰਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਪੱਸ਼ਟੀਕਰਨ ਲਈ ਇਸ ਹੈਲਪ ਡੈਸਕ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ

ਉਮੀਦਵਾਰਾਂ ਨੂੰ ਕਾੱਲ ਲੈਟਰ ਦੇ ਨਾਲ ਜਾਰੀ ਕੋਵਿਡ ਸੰਬੰਧਤ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਅਨੁਪਾਲਨ ਕਰਨ ਦਾ ਸੁਝਾਅ ਦਿੱਤਾ ਗਿਆ ਹੈਫੇਸ ਮਾਸਕ ਦਾ ਉਪਯੋਗ ਲਾਜ਼ਮੀ ਹੈਉਮੀਦਵਾਰਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਉਦੋਂ ਮਿਲੇਗੀ ਜਦੋਂ ਉਨ੍ਹਾਂ ਨੇ ਫੇਸ ਮਾਸਕ ਪਾਉਣਾ ਹੋਵੇਗਾ ਅਤੇ ਨਾਲ ਹੀ ਫੇਸ ਮਾਸਕ ਨੂੰ ਪੂਰੇ ਸਮੇਂ ਪਾਉਣਾ ਰੱਖਣਾ ਹੋਵੇਗਾ (ਇਲਾਵਾ ਫੋਟੋ ਲੈਣ ਦੇ ਸਮੇਂ ਨੂੰ ਛੱਡਕੇ) ਉਮੀਦਵਾਰਾਂ ਨੂੰ ਈ-ਕਾੱਲ ਲੈਟਰ ਦੇ ਨਾਲ ਅਪਲੋਡ ਕੀਤੇ ਗਏ ਨਿਰਦੇਸ਼ਾਂ ਨੂੰ ਸਾਵਧਾਨੀਪੂਰਵ ਪੜ੍ਹਣ ਅਤੇ ਉਨ੍ਹਾਂ ਦਾ ਅਨੁਪਾਲਨ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਵਿਸ਼ੇਸ਼ ਰੂਪ ਤੋਂ ਪ੍ਰਤੀਬੰਧਿਤ ਵਸਤੂਆਂ: ਮੋਬਾਇਲ ਫੋਨ, ਪੇਜਰ, ਘੜੀਆਂ, ਬਲੂਟੁਥ ਇਨੇਬਲਡ ਡਿਵਾਇਸ, ਕੈਲਕੁਲੇਟਰ, ਮੈਟੇਲਿਕ ਵੀਅਰਸ, ਚੂੜੀਆਂ, ਬੇਲਟ, ਬ੍ਰੈਸਲੇਟ ਆਦਿ ਨੂੰ ਪ੍ਰੀਖਿਆ ਕੇਂਦਰ ਵਿੱਚ ਲੈ ਜਾਣ ਦੀ ਆਗਿਆ ਨਹੀਂ ਹੈ

ਆਰਆਰਬੀ ਨੇ ਸੋਸ਼ਲ ਡਿਸਟੈਂਸਿੰਗ, ਮਾਸਕ , ਸੈਨੀਟਾਇਜ਼ਰ ਦਾ ਲਾਜ਼ਮੀ ਉਪਯੋਗ, ਪ੍ਰੀਖਿਆ ਦੇ ਸੰਚਾਲਨ ਲਈ ਸ਼ਿਫਟਾਂ ਵਿੱਚ ਕਟੌਤੀ ਸੁਨਿਸ਼ਚਿਤ ਕਰਨ ਲਈ ਸਰਕਾਰ ਦੁਆਰਾ ਨਿਰਧਾਰਿਤ ਐੱਸਓਪੀ ਦਾ ਅਨੁਸਰਣ ਕਰਦੇ ਹੋਏ ਕੋਵਿਡ-19 ਮਹਾਮਾਰੀ ਦੇ ਸਮੇਂ ਵਿੱਚ ਇਨ੍ਹੇ ਵੱਡੇ ਪੱਧਰ ‘ਤੇ ਪ੍ਰੀਖਿਆਵਾਂ ਦਾ ਸੰਚਾਲਨ ਕਰਨ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ। ਆਰਆਰਬੀ ਵੱਲੋਂ ਸੀਬੀਟੀ ਦਾ ਸੁਗਮ ਸੰਚਾਲਨ ਸੁਨਿਸ਼ਚਿਤ ਕਰਨ ਲਈ ਸੰਬੰਧਤ ਸਟੇਟ ਅਥਾਰਿਟੀ ਦੇ ਨਾਲ ਤਾਲਮੇਲ ਕਰ ਰਹੀ ਹੈ

***

ਡੀਜੇਐੱਨ
 


(Release ID: 1733143) Visitor Counter : 196