ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਵਿੱਚ ਕੱਲ੍ਹ ਸਮਾਜਿਕ ਅਧਿਕਾਰਿਤਾ ਸ਼ਿਵਿਰ ਵਿੱਚ ਦਿਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣ ਦੀ ਵੰਡ ਕੀਤੀ ਜਾਵੇਗੀ
Posted On:
05 JUL 2021 5:31PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਦਿਵਿਯਾਂਗਜਨਾਂ ਨੂੰ ਅਤੇ ‘ਰਾਸ਼ਟਰੀ ਵਾਯੋਸ਼੍ਰੀ ਯੋਜਨਾ ’(ਆਰਵੀਵਾਈ ਯੋਜਨਾ) ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਸਮੱਗਰੀਆਂ ਦੀ ਵੰਡ ਲਈ ਇੱਕ ਸਮਾਜਿਕ ਸਸ਼ਕਤੀਕਰਨ ਸ਼ਿਵਿਰ ਆਯੋਜਿਤ ਕੀਤਾ ਜਾਵੇਗਾ। ਦਿਵਿਯਾਂਗ ਵਿਅਕਤੀਆਂ ਦੇ ਸਮਾਜਿਕ ਸਸ਼ਕਤੀਕਰਨ ਵਿਭਾਗ ਦੁਆਰਾ ਭਾਰਤੀ ਆਰਟੀਫੀਸ਼ੀਅਲ ਅੰਗ ਨਿਰਮਾਣ ਨਿਗਮ (ਏਐੱਲਆਈਐੱਮਸੀਓ) ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀਕਾਕੁਲਮ ਦੇ ਸਹਿਯੋਗ ਨਾਲ 6 ਜੁਲਾਈ 2021 ਨੂੰ ਆਨੰਦਮਈ ਸਭਾਗਾਰ, ਸ਼੍ਰੀਕਾਕੁਲਮ, ਆਂਧਰਾ ਪ੍ਰਦੇਸ਼ ਵਿੱਚ ਇਸ ਸ਼ਿਵਿਰ ਦਾ ਆਯੋਜਨ ਹੋਵੇਗਾ।
2.96 ਕਰੋੜ ਰੁਪਏ ਦੀ ਕੀਮਤ ਵਾਲੇ ਕੁੱਲ 4874 ਸਹਾਇਤਾ ਅਤੇ ਸਹਾਇਕ ਸਮੱਗਰੀ ਬਲਾਕ / ਪੰਚਾਇਤ ਪੱਧਰ ‘ਤੇ 2206 ਦਿਵਿਯਾਂਗਜਨਾਂ ਅਤੇ 432 ਸੀਨੀਅਰ ਨਾਗਰਿਕਾਂ ਨੂੰ ਮੁਫਤ ਵੰਡ ਕੀਤੇ ਜਾਣਗੇ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਭਾਗ ਦੁਆਰਾ ਤਿਆਰ ਜ਼ਰੂਰੀ ਦਿਸ਼ਾ - ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਇਹ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
ਸ਼ਿਵਿਰ ਦਾ ਵਰਚੁਅਲ ਉਦਘਾਟਨ ਭਾਰਤ ਸਰਕਾਰ ਦੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਥਾਵਰਚੰਦ ਗਹਿਲੋਤ ਦੁਆਰਾ ਕੀਤਾ ਜਾਵੇਗਾ। ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਵਿੱਚ ਸ਼੍ਰੀ ਧਰਮਨਾ ਕ੍ਰਿਸ਼ਣ ਦਾਸ, ਉਪ ਮੁੱਖ ਮੰਤਰੀ ਮਾਲਿਆ ਅਤੇ ਰਜਿਸਟ੍ਰੇਸ਼ਨ ਸਟੈਂਪ, ਆਂਧਰਾ ਪ੍ਰਦੇਸ਼ ਸਰਕਾਰ, ਸ਼੍ਰੀ ਤੰਮੀਨੇਨੀ ਸੀਤਾਰਾਮ, ਆਂਧਰਾ ਪ੍ਰਦੇਸ਼ ਵਿਧਾਨਸਭਾ ਸਪੀਕਰ, ਸ਼੍ਰੀ ਕੋਡਾਲੀ ਸ਼੍ਰੀ ਵੇਂਕਟੇਸ਼ਵਰ ਰਾਵ, ਜਨਤਕ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ ਅਤੇ ਜ਼ਿਲ੍ਹਾ ਪ੍ਰਭਾਰੀ ਮੰਤਰੀ, ਆਂਧਰਾ ਪ੍ਰਦੇਸ਼ ਸਰਕਾਰ, ਸ਼੍ਰੀਮਤੀ ਤਨਤੀ ਵਨਿਤਾ, ਮਹਿਲਾ ਅਤੇ ਬਾਲ ਕਲਿਆਣ ਮੰਤਰੀ, ਦਿਵਿਯਾਂਗ ਅਤੇ ਸੀਨੀਅਰ ਨਾਗਰਿਕ, ਆਂਧਰਾ ਸਰਕਾਰ, ਡਾ. ਸੀਦਿਰੀ ਅੱਪਾਲਾ ਰਾਜੂ, ਪਸ਼ੂਪਾਲਨ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ, ਆਂਧਰਾ ਸਰਕਾਰ, ਸ਼੍ਰੀ ਰਾਮ ਮੋਹਨ ਨਾਇਡੂ ਕਿੰਜਾਰਾਪੁ, ਸਾਂਸਦ, ਸ਼੍ਰੀਕਾਕੁਲਮ ਅਤੇ ਸਥਾਨਕ ਜਨ ਪ੍ਰਤੀਨਿਧੀ ਸ਼ਾਮਲ ਹੋਣਗੇ।
ਡਾ. ਪ੍ਰਬੋਧ ਸੇਠ, ਸੰਯੁਕਤ ਸਕੱਤਰ, ਡੀਈਪੀਡਬਲਿਊਡੀ ਦੇ ਇਲਾਵਾ ਅਲੀਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਮਾਰੋਹ ਦੇ ਦੌਰਾਨ ਵਰਚੁਅਲ ਅਤੇ ਵਿਅਕਤੀਗਤ ਰੂਪ ਤੋਂ ਹਾਜ਼ਿਰ ਰਹਿਣਗੇ।
ਇਸ ਪ੍ਰੋਗਰਾਮ ਦੀ ਲਾਇਵ ਸਟ੍ਰੀਮਿੰਗ ਇਸ ਲਿੰਕ ‘ਤੇ ਉਪਲੱਬਧ ਰਹੇਗੀ https://youtu.be/QAtRDaVM8oc
*****
ਐੱਨਬੀ/ਐੱਸਕੇ
(Release ID: 1733128)
Visitor Counter : 180