ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ ਪੱਛਮੀ ਮੌਨਸੂਨ ਦੇ 8 ਜੁਲਾਈ ਤੋਂ ਦੱਖਣੀ ਪ੍ਰਾਇਦੀਪ ਵਿਚ ਮੁੜ ਤੋਂ ਸੁਰਜੀਤ ਹੋਣ ਦੀ ਸੰਭਾਵਨਾ

Posted On: 05 JUL 2021 6:01PM by PIB Chandigarh

ਭਾਰਟੀ ਮੌਸਮ ਵਿਭਾਗ (ਆਈਐਮਡੀ) ਵੱਲੋਂ ਜਾਰੀ ਮੌਸਮ ਬੁਲੇਟਿਨ ਦੇ ਅਨੁਸਾਰ, ਤਾਜ਼ਾ ਅੰਕ ਅਧਾਰਤ ਮੌਸਮ ਦੀ ਭਵਿੱਖਬਾਣੀ ਮਾਡਲ ਮਾਰਗਦਰਸ਼ਨ ਦੇ ਅਧਾਰ ਤੇ, ਦੱਖਣ-ਪੱਛਮੀ ਮਾਨਸੂਨ ਦੇ ਇਸ ਮਹੀਨੇ ਦੀ 08 ਤਰੀਕ ਤੋਂ ਪੱਛਮੀ ਤੱਟ ਅਤੇ ਇਸ ਦੇ ਨਾਲ ਲੱਗਦੇ ਪੂਰਬੀ ਮੱਧ ਭਾਰਤ ਸਮੇਤ ਦੱਖਣ ਪ੍ਰਾਇਦੀਪ ਉੱਤੇ ਹੌਲੀ ਹੌਲੀ ਮੁੜ ਸੁਰਜੀਤ ਹੋਣ ਦੀ ਸੰਭਾਵਨਾ ਹੈ।

ਸੰਭਾਵਤ ਤੌਰ ਤੇ ਪੱਛਮੀ ਮੱਧ ਅਤੇ ਨਾਲ ਲਗਦੇ ਉੱਤਰ-ਆਂਧਰਾ ਪ੍ਰਦੇਸ਼-ਦੱਖਣ ਉਡੀਸ਼ਾ ਦੇ ਤੱਟਾਂ ਅਤੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਖੇਤਰ ਵਿੱਚ 11 ਜੁਲਾਈ ਦੇ ਨੇੜੇ ਤੇੜੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।

ਬੰਗਾਲ ਦੀ ਖਾੜੀ ਤੋਂ ਹੇਠਲੇ ਪੱਧਰ 'ਤੇ ਨਮੀ ਵਾਲੀਆਂ ਪੂਰਬੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜੋ 08 ਜੁਲਾਈ ਤੋਂ ਅੱਗੇ ਪੂਰਬੀ ਭਾਰਤ ਦੇ ਉਪਰਲੇ ਹਿੱਸਿਆਂ ਵਿੱਚ ਹੌਲੀ ਹੌਲੀ ਸਥਾਪਤ ਹੋ ਜਾਣਗੀਆਂ। ਇਸ ਦੇ 10 ਜੁਲਾਈ ਤਕ ਪੰਜਾਬ ਅਤੇ ਉੱਤਰੀ ਹਰਿਆਣਾ ਨੂੰ ਕਵਰ ਕਰਦੇ ਹੋਇਆਂ ਉੱਤਰ ਪੱਛਮੀ ਭਾਰਤ ਵਿਚ ਫੈਲਣ ਦੀ ਸੰਭਾਵਨਾ ਹੈ।

ਇਸ ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿੱਚ ਵੱਧਣ ਦੀ ਸੰਭਾਵਨਾ ਹੈ। ਉਪਰੋਕਤ ਮੌਸਮ ਪ੍ਰਣਾਲੀ ਦੇ 10 ਜੁਲਾਈ ਤੋਂ ਉੱਤਰ ਪੱਛਮੀ ਅਤੇ ਮੱਧ ਭਾਰਤ ਵਿੱਚ ਬਾਰਸ਼ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਣ ਦੀ ਵਧੇਰੇ ਸੰਭਾਵਨਾ ਹੈ।

 

ਭਵਿੱਖਬਾਣੀ ਅਤੇ ਚੇਤਾਵਨੀ ਦੇ ਵੇਰਵਿਆਂ ਲਈ ਵੇਖੋ

refer:https://mausam.imd.gov.in/imd_latest/contents/all_india_forcast_bulletin.php

---------------------------

ਐਸ ਐਸ /ਆਰ ਕੇ ਪੀ


(Release ID: 1732987) Visitor Counter : 209


Read this release in: English , Urdu , Hindi