ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਨੂੰ ਰਾਸ਼ਟਰੀ ਖੇਡ ਮਹਾਸੰਘ ਦੇ ਰੂਪ ਵਿੱਚ ਸਰਕਾਰੀ ਮਾਨਤਾ ਮਿਲੀ
Posted On:
02 JUL 2021 5:41PM by PIB Chandigarh
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਭਾਰਤ ਵਿੱਚ ਕਿੱਕਬਾਕਸਿੰਗ ਖੇਡ ਦੇ ਪ੍ਰਚਾਰ ਅਤੇ ਵਿਕਾਸ ਲਈ ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਨੂੰ ਰਾਸ਼ਟਰੀ ਖੇਡ ਮਹਾਸੰਘ (ਐੱਨਐੱਸਐੱਫ) ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ।
ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਵਰਲਡ ਐਸੋਸੀਏਸ਼ਨ ਆਵ੍ ਕਿੱਕਬਾਕਸਿੰਗ ਸੰਸਥਾਵਾਂ (ਵਾਕੋ) ਨਾਲ ਸੰਬੰਧਿਤ ਹੈ, ਜੋ ਕਿ ਕਿੱਕਬਾਕਸਿੰਗ ਦੇ ਖੇਡ ਲਈ ਅੰਤਰਰਾਸ਼ਟਰੀ ਫੈਡਰੇਸ਼ਨ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਕਾਰਜਕਾਰੀ ਬੋਰਡ ਨੇ 10 ਜੂਨ 2021 ਨੂੰ ਆਪਣੀ ਬੈਠਕ ਵਿੱਚ ਵਾਕੋ ਨੂੰ ਖੇਡ ਦੇ ਓਲੰਪਿਕ ਪਰਿਵਾਰ ਦਾ ਪੂਰਨ ਰੂਪ ਤੋਂ ਮਾਨਤਾ ਪ੍ਰਾਪਤ ਮੈਂਬਰ ਬਣਾਉਣ ਦੀ ਸਿਫਾਰਿਸ਼ ਨੂੰ ਮੰਜ਼ੂਰੀ ਦੇ ਦਿੱਤੀ ਹੈ। ਵਾਕੋ 30 ਨਵੰਬਰ 2018 ਨੂੰ ਆਈਓਸੀ ਦਾ ਅਸਥਾਈ ਰੂਪ ਤੋਂ ਮਾਨਤਾ ਪ੍ਰਾਪਤ ਮੈਂਬਰ ਹੈ। ਵਾਕੋ ਦੀ ਪੂਰਨ ਮਾਨਤਾ ਅੰਤਿਮ ਰੂਪ ਤੋਂ ਜੁਲਾਈ 2021 ਵਿੱਚ ਟੋਕੀਓ ਵਿੱਚ ਆਈਓਸੀ ਸ਼ੈਸਨ ਦੇ ਦੌਰਾਨ ਤੈਅ ਕੀਤੀ ਜਾਏਗੀ। ਓਲੰਪਿਕ ਅੰਦੋਲਨ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਿਲ ਅਤੇ ਪ੍ਰਵਾਨ ਕੀਤਾ ਜਾਣਾ ਕਿਕਬਾਕਸਿੰਗ ਦੇ ਖੇਡ ਦੀ ਮਾਨਤਾ ਅਤੇ ਵਿਕਾਸ ਦੇ ਲਈ ਮਹੱਤਵਪੂਰਨ ਹੈ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਵਾਕੋ ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਨੂੰ ਐੱਨਐੱਸਐੱਫ ਦੇ ਰੂਪ ਵਿੱਚ ਸਰਕਾਰ ਦੀ ਮਾਨਤਾ ਦੇ ਨਾਲ, ਕਿੱਕਬਾਕਸਿੰਗ ਦਾ ਖੇਡ ਦੇਸ਼ ਵਿੱਚ ਤੇਜ਼ ਗਤੀ ਨਾਲ ਵਿਕਸਿਤ ਹੋਵੇਗਾ।
*******
ਐੱਨਬੀ/ਓਏ
(Release ID: 1732981)
Visitor Counter : 142