ਆਯੂਸ਼
ਆਯੁਸ਼ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਆਯੁਸ਼ ਸੈਕਟਰ ਤੇ 5 ਮਹੱਤਵਪੂਰਨ ਪੋਰਟਲ ਲਾਂਚ ਕੀਤੇ
"ਸਾਰੇ ਆਯੁਸ਼ ਹਿੱਸੇਦਾਰਾਂ ਨੂੰ ਇਨ੍ਹਾਂ ਪਹਿਲਕਦਮੀਆਂ ਦਾ ਲਾਭ ਹੋਵੇਗਾ"
Posted On:
05 JUL 2021 6:19PM by PIB Chandigarh
ਸੋਮਵਾਰ ਦਾ ਦਿਨ ਆਯੁਸ਼ ਸੈਕਟਰ ਲਈ ਇੱਕ ਇਤਿਹਾਸਿਕ ਅਤੇ ਮਹੱਤਵਪੂਰਨ ਦਿਨ ਸਾਬਤ ਹੋਇਆ , ਕਿਉਂਜੋ ਕੇਂਦਰੀ ਆਯੁਸ਼ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਨੇ ਇਕ ਆਨਲਾਈਨ ਸਮਾਰੋਹ ਦੌਰਾਨ 5 ਮਹੱਤਵਪੂਰਨ ਪੋਰਟਲ ਲਾਂਚ ਕੀਤੇ ਅਤੇ 4 ਪਬਲਿਕੇਸ਼ਨਾਂ ਜਾਰੀ ਕੀਤੀਆਂ । ਮੰਤਰੀ ਨੇ ਇਹ ਵੀ ਯਾਦ ਦਿਵਾਇਆ ਕਿ ਆਯੁਸ਼ ਭਾਰਤੀ ਲੋਕਾਂ ਨੂੰ ਸਿਹਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਵਿਚ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ।
ਵਰਚੁਅਲ ਸਮਾਰੋਹ ਵਿੱਚ ਮੰਤਰੀ ਨੇ ਆਯੁਰਵੇਦ ਵਿਚ ਡਾਟਾ ਸੈੱਟ ਦੇ ਨਾਲ ਸੀ ਆਰ ਟੀ ਆਰ ਆਈ ਪੋਰਟਲ ਨੂੰ ਅਮਰ, ਆਰ ਐਮ ਆਈ ਐਸ , ਸਾਹੀ ਅਤੇ ਈ ਮੇਧਾ ਪੋਰਟਲਾਂ ਨਾਲ ਲਾਂਚ ਕੀਤਾ । ਉਨ੍ਹਾਂ ਭਾਰਤ ਦੀ ਰਿਵਾਇਤੀ ਭਾਰਤੀ ਦਵਾਈ ਪ੍ਰਣਾਲੀ ਨਾਲ ਸੰਬੰਧਤ 4 ਪਬਲਿਕੇਸ਼ਨਾਂ ਵੀ ਜਾਰੀ ਕੀਤੀਆਂ ਅਤੇ ਇਨ੍ਹਾਂ ਪਹਿਲਕਦਮੀਆਂ ਲਈ ਆਈ ਸੀ ਐੱਮ ਆਰ ਅਤੇ ਭਾਰਤੀ ਪੁਰਾਤਨ ਸਰਵੇਖਣ ਵਿਭਾਗ ਦੇ ਸਹਿਯੋਗੀ ਯਤਨਾਂ ਦੀ ਸ਼ਲਾਘਾ ਕੀਤੀ ।
ਸਿਟੀ ਆਰ ਆਈ ਪੋਰਟਲ ਵਿੱਚ ਆਯੁਰਵੇਦ ਨਾਲ ਡਾਟਾ ਸੈੱਟ ਦੀ ਸ਼ਮੂਲੀਅਤ ਕੀਤੇ ਜਾਣ ਤੋਂ ਬਾਅਦ ਆਯੁਰਵੇਦ ਕਲੀਨੀਕਲ ਪ੍ਰੀਖਣਾਂ ਦੀ ਵਿਸ਼ਵਵਿਆਪੀ ਦਿਖ ਸਾਹਮਣੇ ਆਵੇਗੀ ਅਤੇ ਆਯੁਰਵੇਦਿਕ ਖੋਜ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ । ਇਸੇ ਤਰ੍ਹਾਂ ਸਾਹੀ ਪੋਰਟਲ ਪ੍ਰਮਾਣਿਤ ਸਰੋਤਾਂ ਨੂੰ ਸ਼ਾਮਲ ਕਰਦਾ ਹੈ ਅਤੇ ਆਯੁਰਵੇਦ ਇਤਿਹਾਸਿਕ ਪ੍ਰਮਾਣਿਕਤਾ ਨੂੰ ਸਾਹਮਣੇ ਲਿਆਉਂਦਾ ਹੈ। ਈ-ਮੇਧਾ ਪੋਰਟਲ ਦੀ ਸਹਾਇਤਾ ਨਾਲ ਕੋਈ ਵੀ ਵਿਅਕਤੀ 12 ਹਜ਼ਾਰ ਤੋਂ ਵੱਧ ਕਿਤਾਬਾਂ ਤੱਕ ਆਨਲਾਈਨ ਪਹੁੰਚ ਕਰ ਸਕਦਾ ਹੈ। ਇਹ ਪੁਸਤਕਾਂ ਭਾਰਤੀ ਮੈਡੀਕਲ ਵਿਰਾਸਤ ਨਾਲ ਸੰਬੰਧਤ ਹਨ ਅਤੇ ਐੱਨ ਆਈ ਸੀ ਦੇ ਈ ਗ੍ਰੰਥਾਲਿਆ ਪਲੇਟਫਾਰਮ ਰਾਹੀਂ ਇਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਅਮਰ ਪੋਰਟਲ ਜੋ ਅੱਜ ਹੀ ਲਾਂਚ ਕੀਤਾ ਗਿਆ ਹੈ । ਆਯੁਰਵੇਦ ਯੋਗਾ ਯੁਨਾਨੀ ਸਿਧਾ ਅਤੇ ਸੋਵਾ -ਰਿਗਪਾ , ਹੱਥਲਿਖਤਾਂ ਅਤੇ ਕੈਟਾਲਾਗਾਂ ਦਾ ਇਕ ਵੱਡਾ ਭੰਡਾਰ ਹੈ । ਇਸ ਹੋਰ ਪੋਰਟਲ ਸੀ ਸੀ ਆਰ ਏ ਐਸ - ਰਿਸਰਚ ਮੈਨੇਜਮੈਂਟ ਇੰਨਫਰਮੇਸ਼ਨ ਸਿਸਟਮ ਜਾਂ ਸੰਖੇਪ ਵਿਚ ਕਹਿ ਲੋ ਆਰ ਐੱਮ ਆਈ ਐਸ ਇਕ ਖੋਜ ਮਾਰਗ ਦਰਸ਼ਨ ਪਲੇਟਫਾਰਮ ਹੈ।
ਪੋਰਟਲਾਂ ਨੂੰ ਵਿਕਸਤ ਕਰਨ ਵਿਚ ਆਯੁਸ਼ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਭਾਰਤੀ ਡਿਜੀਟਲ ਸਿਹਤ ਮਿਸ਼ਨ ਭਾਰਤੀ ਸਿਹਤ ਖੇਤਰ ਵਿਚ ਸਭ ਤੋਂ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਇਸ ਵਿਚ ਆਯੁਸ਼ ਦੀ ਭੁਮਿਕਾ ਨੂੰ ਵਧਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਮੰਤਰੀ ਨੇ ਪੋਰਟਲਾਂ ਦੇ ਵਿਕਾਸ ਨੂੰ ਕ੍ਰਾਂਤੀਕਾਰੀ ਮਜ਼ਬੂਤ ਅਤੇ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਆਪਣੀ ਰਾਸ਼ਟਰੀ ਵਿਰਾਸਤ, ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਤੇ ਮਾਣ ਕਰਨਾ ਚਾਹੀਦਾ ਹੈ। ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਘਟਾਉਣ ਦੀ ਮਾਨਸਿਕਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੀਤੇ ਦਿਨ ਦੀਆ ਚੀਜ਼ ਬਣ ਗਈ ਹੈ, ਜਾਂ ਫਿਰ ਇਨ੍ਹਾਂ ਦਾ ਕੋਈ ਆਧੁਨਿਕ ਮਹੱਤਵ ਨਹੀਂ ਹੈ ਅਤੇ ਨਾ ਹੀ ਇਹ ਗੈਰ ਵਿਗਿਆਨਕ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਸ ਦਾ ਮੁਕਾਬਲਾ ਕਰਨ ਦੀ ਲੋੜ ਹੈ ਅਤੇ ਸਾਨੂੰ ਆਪਣੇ ਅਤੀਤ , ਆਪਣੀ ਰਾਸ਼ਟਰੀ ਵਿਰਾਸਤ ਅਤੇ ਆਪਣੀ ਰਵਾਇਤੀ ਦਵਾਈ ਪ੍ਰਣਾਲੀ ਨੂੰ ਮੁੜ ਤੋਂ ਖੋਜਣ ਵਿੱਚ ਆਪਣੀ ਸਫ਼ਲਤਾ ਦਾ ਜਸ਼ਨ ਮਨਾਉਣ ਦੀ ਲੋੜ ਹੈ।
ਮੰਤਰੀ ਨੇ ਆਯੁਸ਼ ਮੰਤਰਾਲਾ ਦੀਆਂ ਕਈ ਹੋਰ ਡਿਜੀਟਲ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਯੁਸ਼ ਨੂੰ ਅੱਗੇ ਤੋਰਨ ਲਈ ਹਰ ਕਦਮ ਚੁੱਕਿਆ ।
ਇਸ ਤੋਂ ਪਹਿਲਾਂ ਆਯੁਸ਼ ਦੇ ਰਾਸ਼ਟਰੀ ਖੋਜ ਪ੍ਰੋਫੈਸਰ ਭੂਸ਼ਨ ਪਟਵਰਧਨ ਨੇ ਪੋਰਟਲਾਂ ਦੀ ਲਾਂਚਿੰਗ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਕਸ਼ਮੀਰ ਅਤੇ ਤੇਲੰਗਾਨਾ ਵਿੱਚ ਪੁਰਾਤੱਤਵ ਵਿਭਾਗ ਦੀਆਂ ਕੁੱਝ ਹਾਲ ਦੀਆਂ ਹੀ 4000 ਵਰ੍ਹੇ ਪਹਿਲਾਂ ਦੀਆਂ ਖੋਜਾਂ ਸਰਜੀਕਲ ਦਖ਼ਲਅੰਦਾਜੀਆਂ ਦਾ ਸੰਕੇਤ ਦਿੰਦੀਆਂ ਹਨ । ਆਯੁਸ਼ ਦੇ ਸਕੱਤਰ ਪਦਮ ਸ਼੍ਰੀ ਵੈਦ ਰਾਜੇਸ਼ ਕੋਟੇਚਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਆਯੁਸ਼ ਗ੍ਰਿਡ ਨਾਲ ਸੰਬੰਧਤ ਹਰ ਚੀਜ਼ ਤੱਕ ਡਿਜੀਟਲ ਵਿਧੀ ਵਿੱਚ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਲਾਂਚ ਕੀਤੇ ਗਏ ਪੋਰਟਲਾਂ ਤੇ ਇਕ ਸੰਖੇਪ ਝਾਤ ਅਤੇ ਮਹੱਤਵ ।
*ਭਾਰਤ ਦੀ ਕਲੀਨਿਕਲ ਟ੍ਰਾਇਲ ਰਜਿਸਟਰੀ ਅਤੇ ਆਯੁਰਵੇਦਿਕ ਡਾਟਾ ਸੈੱਟ - ਸੀ ਟੀ ਆਰ ਆਈ ਵਿਸ਼ਵ ਸਿਹਤ ਸੰਗਠਨ ਦੇ ਅੰਤਰ ਰਾਸ਼ਟਰੀ ਕਲੀਨਿਕਲ ਟ੍ਰਾਇਲ ਰਾਜਿਸਟਰ ਪਲੇਟਫਾਰਮ ਅਧੀਨ ਕਲੀਨਿਕਲ ਟ੍ਰਾਇਲਾਂ ਦਾ ਇਕ ਪ੍ਰਾਇਮਰੀ ਰਜਿਸਟਰ ਹੈ । ਸੀ ਟੀ ਆਰ ਆਈ ਵਿਚ ਆਯੁਰਵੇਦ ਡਾਟਾ ਸੈੱਟ ਦੀ ਸਿਰਜਨਾ ਆਯੁਰਵੇਦ ਦੀ ਦਖਲਅੰਦਾਜ਼ੀ ਦੇ ਅਧਾਰ ਤੇ ਕਲੀਨੀਕਲ ਅਧਿਐਨ ਨੂੰ ਰਿਕਾਰਡ ਕਰਨ ਲਈ ਆਯੁਰਵੇਦ ਸ਼ਬਦਾਵਲੀ ਨੂੰ ਵਰਤੋਂ ਦੀ ਸਹੂਲਤ ਦਿੰਦਾ ਹੈ । ਆਯੁਰਵੇਦ ਅਧਾਰਿਤ ਕਲੀਨੀਕਲ ਪ੍ਰੀਖਣਾਂ ਲਈ ਵਿਸ਼ਵਵਿਆਪੀ ਦਿਖ ਦੀ ਦਿਸ਼ਾ ਵੱਲ ਇਹ ਇਕ ਵਧੀਆਂ ਇਕ ਵੱਡਾ ਕਦਮ ਹੈ।
*ਸੀ ਸੀ ਆਰ ਏ ਐਸ - ਰਿਸਰਚ ਮੈਨੇਜਮੈਂਟ ਇੰਮਫਰਮੇਸ਼ਨ ਸਿਸ਼ਟਮ , ਆਈ ਸੀ ਐਮ ਆਰ ਅਤੇ ਸੀ ਸੀ ਆਰ ਏ ਐਸ ਦਾ ਇਕ ਸਹਿਯੋਗੀ ਯਤਨ ਇਹ ਪੋਰਟਲ ਆਯੁਰਵੇਦਿਕ ਅਧਾਰਿਤ ਅਧਿਐਨਾਂ ਵਿਚ ਖੋਜ ਤੇ ਵਿਕਾਸ ਲਈ ਇਕ ਇਕ ਵੰਨ ਸਟੋਪ ਹੱਲ ਹੋਵੇਗਾ । ਇਸ ਪੋਰਟਲ ਰਾਹੀਂ ਤਜ਼ਰਬੇਕਾਰ ਵਿਗਿਆਨੀਆਂ ਅਤੇ ਆਯੁਰਵੇਦ ਦੇ ਕਲੀਨੀਸ਼ੀਅਨਾਂ ਵੱਲੋਂ ਮੁਫ਼ਤ ਖੋਜ ਮਾਰਗ ਦਰਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਪੋਰਟਲ ਵਿੱਚ ਖੋਜ ਸਾਧਨਾਂ ਅਤੇ ਸੰਦਰਭ ਸਮੱਗਰੀ ਨੂੰ ਵੀ ਥਾਂ ਦਿੱਤੀ ਗਈ ਹੈ ।
*ਈ-ਮੇਧਾ (ਇਲੈਕਟ੍ਰਾਨਿਕ ਮੈਡੀਕਲ ਹੈਰੀਟੇਜ ਐਕਸੀਅਨ) ਪੋਰਟਲ- ਐਨਆਈਸੀ ਦੇ ਈ-ਗ੍ਰੰਥਾਲਿਆ ਪਲੇਟਫਾਰਮ ਰਾਹੀਂ 12000 ਤੋਂ ਵੱਧ ਭਾਰਤੀ ਮੈਡੀਕਲ ਵਿਰਾਸਤ ਦੀਆਂ ਕਿਤਾਬਾਂ ਲਈ ਆਨਲਾਈਨ ਜਨਤਕ ਪਹੁੰਚ ਸੂਚੀ ਹੈ ।
*ਅਮਰ : (ਆਯੁਸ਼ ਹੱਥ ਲਿਖਤ ਐਡਵਾਂਸਡ ਰਿਪੋਜ਼ਟਰੀ) ਪੋਰਟਲ- ਇਹ ਪੋਰਟਲ ਬਹੁਤ ਜ਼ਿਆਦਾ ਮਹੱਤਵਪੂਰਣ ਹੈ ਅਤੇ ਇਸ ਨੇ ਲਾਇਬ੍ਰੇਰੀਆਂ ਵਿਚ ਜਾਂ ਪੂਰੇ ਭਾਰਤ ਵਿਚ ਜਾਂ ਵਿਅਕਤੀਗਤ ਸੰਗ੍ਰਹਿ ਵਿਚ ਆਯੁਰਵੇਦ, ਯੋਗਾ, ਯੂਨਾਨੀ, ਸਿੱਧਾ, ਸੋਵਾ ਰਿਗਪਾ ਦੀਆਂ ਹੱਥ-ਲਿਖਤਾਂ ਅਤੇ ਕੈਟਾਲਾਗਾਂ ਨੂੰ ਲੱਭਣ ਵਿਚ ਬਹੁਤ ਹੀ ਮੁਸ਼ਕਲ ਜਾਣਕਾਰੀ ਦਾ ਭਾਰਤ ਜਾਂ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਡਿਜੀਟਲੀਕਰਨ ਕੀਤਾ ਹੈ।
*ਸਾਹੀ : (ਆਯੁਰਵੇਦ ਇਤਿਹਾਸਕ ਪ੍ਰਭਾਵਾਂ ਦਾ ਪ੍ਰਦਰਸ਼ਨ) ਪੋਰਟਲ- ਇਹ ਪੋਰਟਲ ਸ਼ਿਲਾਲੇਖ, ਪੁਰਾਤੱਤਵ-ਬੋਟੈਨੀਕਲ ਜਾਣਕਾਰੀ, ਮੂਰਤੀਆਂ, ਫਿਲੋਜੀਕਲ ਸਰੋਤ ਅਤੇ ਅਡਵਾਂਸਡ ਆਰਚੀਓ ਜੈਨੇਟਿਕ ਅਧਿਅਨ ਪ੍ਰਦਰਸ਼ਿਤ ਕਰਦਾ ਹੈ। ਇਹ ਪੋਰਟਲ ਸਵਦੇਸੀ ਗਿਆਨ-ਪ੍ਰਣਾਲੀ ਨੂੰ ਸਵਦੇਸੀ ਸਿਹਤ ਸੰਭਾਲ ਅਭਿਆਸਾਂ 'ਤੇ ਕੇਂਦ੍ਰਤ ਕਰਨ ਦੇ ਨਾਲ ਨਾਲ ਭਾਰਤੀ ਗਿਆਨ ਪ੍ਰਣਾਲੀ ਨੂੰ ਸਮਝਣ ਵਿਚ ਵਧੇਰੇ ਲਾਭਦਾਇਕ ਹੋਵੇਗੀ।
ਇਨ੍ਹਾਂ ਪੰਜ ਪੋਰਟਲਾਂ ਤੋਂ ਇਲਾਵਾ ਆਯੁਸ਼ ਮੰਤਰਾਲੇ ਵੱਲੋਂ ਚਾਰ ਪ੍ਰਕਾਸ਼ਨ ਵੀ ਜਾਰੀ ਕੀਤੇ ਗਏ ਸਨ।
*ਏਸ਼ੀਆ ਵਿਚ ਸੋਵਾ-ਰਿਗਪਾ ਦੀ ਸਾਂਭ ਸੰਭਾਲ ਅਤੇ ਪ੍ਰਸਾਰ 'ਤੇ ਅੰਤਰਰਾਸ਼ਟਰੀ ਵਰਕਸ਼ਾਪ ਦੀ ਕਾਰਵਾਈ
*ਆਯੁਰਵੇਦ-ਸੀਰੀਜ਼ -1, ਵਾਲੁਯਮ -1 ਵਿੱਚ ਜ਼ਿਕਰ ਕੀਤੇ ਮਹੱਤਵਪੂਰਣ ਸੀਰੀਲਜ ਦਾ ਸੰਯੋਜਨ
*ਆਯੁਰਵੇਦ ਸੰਗਰਾਹਾ: ਆਯੁਰਵੇਦ ਦੀ ਇਕ ਮਹੱਤਵਪੂਰਣ ਕਲਾਸੀਕਲ ਪਾਠ ਪੁਸਤਕ ਜਿਸਦਾ ਜ਼ਿਕਰ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਦੇ ਸ਼ਡਿਉਲ 1 ਵਿਚ ਹੈ। ਹੁਣ ਤਕ ਇਹ ਕਿਤਾਬ ਬੰਗਾਲੀ ਭਾਸ਼ਾ ਵਿਚ ਉਪਲਬਧ ਸੀ। ਹੁਣ ਇਸ ਨੂੰ ਦੇਵਨਾਗਰੀ ਸਕ੍ਰਿਪਟ ਵਿੱਚ ਅਨੁਵਾਦਤ ਕਰ ਦਿੱਤਾ ਗਿਆ ਹੈ।
*ਪਾਠ ਪਾਠਿਆ ਵਿਨਿਸ਼ਚਯਾ- ਆਯੁਰਵੇਦ ਦੀ ਇਕ ਮਹੱਤਵਪੂਰਣ ਕਿਤਾਬ ਹੈ ਅਤੇ ਇਸ ਵਿਚ ਖੁਰਾਕ ਅਤੇ ਜੀਵਨ ਸ਼ੈਲੀ ਦੇ ਵੇਰਵੇ ਹਨ।
------------------------------
ਐਸ ਕੇ
(Release ID: 1732979)
Visitor Counter : 271