ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਕੋਵਿਨ ਵਿਸ਼ਵ ਕਾਨਫਰੰਸ ਨੂੰ ਸੰਬੋਧਨ ਕੀਤਾ


ਉਹਨਾਂ ਨੇ ਭਾਰਤ ਦੇ ਪੁਰਾਤਨ ਦਰਸ਼ਨ "ਵਸੂਦੇਵਕੁਟੁੰਬਕਮ" : ਪੂਰਾ ਵਿਸ਼ਵ ਇੱਕ ਪਰਿਵਾਰ ਹੈ , ਦੇ ਵਿਸ਼ਵਾਸ ਦਾ ਸਮਰਥਨ ਕੀਤਾ

"ਕੋਵਿਨ ਸਾਡੀ ਡਿਜੀਟਲ ਇੰਡੀਆ ਪਹਿਲਕਦਮੀ ਦਾ ਮੁਕੁਟ ਹੀਰਾ ਹੈ"

"ਪਾਰਦਰਸ਼ੀ ਪ੍ਰਣਾਲੀ ਟੀਕੇ ਦੀ ਹਰੇਕ ਖੁਰਾਕ ਦੀ ਟਰੈਕਿੰਗ , ਜ਼ਮੀਨੀ ਪੱਧਰ ਤੇ ਮੰਗ ਨੂੰ ਦਰਜ ਕਰਨ ਲਈ ਟੀਕਾਕਰਨ ਸਹੂਲਤਾਂ ਦੀ ਸਪਲਾਈ ਦੀ ਨਿਗਰਾਨੀ ਅਤੇ ਟੀਕੇ ਨੂੰ ਪਹੁੰਚ ਯੋਗ ਅਤੇ ਸਾਰਿਆਂ ਲਈ ਸੰਮਲਿਤਾ ਦੇਂਦੀ ਹੈ"

"ਅਸੀਂ ਦਸੰਬਰ 2021 ਤੱਕ ਆਪਣੀ ਸਾਰੀ ਬਾਲਗ ਵਸੋਂ ਦੇ ਟੀਕਾਕਰਨ ਲਈ ਵਚਨਬੱਧ ਹਾਂ"

Posted On: 05 JUL 2021 5:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਕੋਵਿਨ ਕਾਨਫਰੰਸ ਦਾ ਉਦਘਾਟਨ ਕੀਤਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵੀਡੀਓ ਕਾਨਫਰੰਸ ਰਾਹੀਂ ਕੋਵਿਨ ਵਿਸ਼ਵ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ਕਾਨਫਰੰਸ ਵਿੱਚ 122 ਮੁਲਕਾਂ ਦੇ ਮੰਨੇਪ੍ਰਮੰਨੇ ਵਿਅਕਤੀ ਸ਼ਾਮਿਲ ਹੋਏ ਸ਼ਾਮਿਲ ਹੋਣ ਵਾਲੇ ਮੁਲਕਾਂ ਵਿੱਚ ਅਫਗਾਨਿਸਤਾਨ , ਬੰਗਲਾਦੇਸ਼ , ਭੂਟਾਨ , ਮਾਲਦੀਵ , ਗੁਆਨਾ , ਐਂਟੀਗੁਆ ਅਤੇ ਬਾਰਬੁਡਾ , ਸੇਂਟ ਕਿਡਸ ਅਤੇ ਨੇਵੀਸ ਤੇ ਹੋਰਨਾਂ ਤੋਂ ਇਲਾਵਾ ਜਾਂਬੀਆ ਵੀ ਮੌਜੂਦ ਸਨ

ਇਹ ਕਾਨਫਰੰਸ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ , ਵਿਦੇਸ਼ ਮੰਤਰਾਲਾ ਅਤੇ ਕੌਮੀ ਸਿਹਤ ਅਥਾਰਟੀ ਨੇ ਮਿਲ ਕੇ ਆਯੋਜਿਤ ਕੀਤੀ ਹੈ ਇਸ ਦਾ ਮਕਸਦ ਵਿਸ਼ਵ ਨੂੰ ਇੱਕ ਡਿਜੀਟਲ ਜਨਤਕ ਕਲਿਆਣ ਲਈ ਕੋਵਿਨ ਪਲੇਟਫਾਰਮ ਮੁਹੱਈਆ ਕਰਨਾ ਹੈ ਕੋਵਿਨ ਨੇ ਮਹਾਮਾਰੀ ਦਾ ਟਾਕਰਾ ਕਰਨ , ਇਸ ਨਾਲ ਲੜਨ ਅਤੇ ਕੰਟਰੋਲ ਕਰਨ ਲਈ ਟਿਕਾਉਣਯੋਗ ਤਰੀਕੇ ਨਾਲ ਭਾਰਤ ਦੇ ਜਨਤਕ ਸਿਹਤ ਹੁੰਗਾਰੇ ਦਾ ਮਾਰਗ ਦਰਸ਼ਨ ਕੀਤਾ ਹੈ ਮਜ਼ਬੂਤ , ਸੰਮਲਿਤ ਅਤੇ ਅਪਗ੍ਰੇਡ ਕਰਨ ਯੋਗ ਪ੍ਰਣਾਲੀ ਕਰਾਇਆ ਲੈਣ, ਕਾਲਾ ਬਜ਼ਾਰੀ ਅਤੇ ਹੋਰ ਗੈਰ ਕਾਨੂੰਨੀ ਢੰਗ ਤਰੀਕਿਆਂ ਨੂੰ ਰੋਕ ਸਕਦੀ ਹੈ

ਕੇਂਦਰੀ ਸਿਹਤ ਮੰਤਰੀ ਦਾ ਭਾਸ਼ਨ ਹੇਠ ਲਿਖੇ ਅਨੁਸਾਰ ਹੈ

ਮੈਂ ਇਸ ਇਤਿਹਾਸਕ ਵਿਸ਼ਵ ਕੋਵਿਨ ਕਾਨਫਰੰਸ ਵਿੱਚ ਅੱਜ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਭਾਰਤ ਵਿੱਚ 20 ਅੰਬੈਸੀਆਂ ਅਤੇ ਸੰਯੁਕਤ ਰਾਸ਼ਟਰ ਦੇ ਦਫ਼ਤਰਾਂ , 142 ਮੁਲਕਾਂ ਵਿੱਚੋਂ 400 ਭਾਗੀਦਾਰਾਂ ਦੇ ਇਸ ਸ਼ਾਨਦਾਰ ਇਕੱਠ ਨੂੰ ਸੰਬੋਧਨ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਮੈਂ ਇਹ ਨੋਟ ਕਰਕੇ ਵੀ ਖੁਸ਼ ਹਾਂ ਕਿ ਸਾਡੇ ਵਿਸ਼ੇਸ਼ ਭਾਗੀਦਾਰਾਂ ਵਿੱਚ ਵਿਸ਼ਵ ਭਰ ਦੇ ਵੱਖ ਵੱਖ ਮੁਲਕਾਂ ਤੋਂ ਮਾਹਿਰ , ਸਿਹਤ ਅਧਿਕਾਰੀ ਤੇ ਮੰਤਰੀ ਵੀ ਸ਼ਾਮਲ ਹਨ

ਭਾਰਤ ਹਮੇਸ਼ਾ ਪੁਰਾਤਨ ਦਰਸ਼ਨ "ਵਸੂਦੇਵਕੁਟੁੰਬਕਮ" ਦੇ ਵਿਸ਼ਵਾਸ ਦਾ ਹਮੇਸ਼ਾ ਸਮਰਥਨ ਕਰਦਾ ਰਿਹਾ ਹੈ , ਜਿਸ ਦਾ ਮਤਲਬ ਹੈ ਕਿ ਸਾਰਾ ਵਿਸ਼ਵ ਇੱਕ ਪਰਿਵਾਰ ਹੈ ਅਤੇ ਇਹ ਕਾਨਫਰੰਸ ਇਸ ਦੀ ਇੱਕ ਚਮਕਦੀ ਉਦਾਹਰਣ ਹੈ

ਮੈਨੂੰ ਇਹ ਜ਼ਰੂਰ ਕਹਿਣਾ ਹੋਵੇਗਾ ਕਿ ਸਾਡੀ ਸਰਕਾਰ ਮਹੱਤਵਪੂਰਨ ਨੈਕਸਟ ਜਨਰੇਸ਼ਨ ਡਿਜੀਟਲ ਪਲੇਟਫਾਰਮ "ਕੋਵਿਨ" ਨੂੰ ਆਪਣੀ ਵਿਸਥਾਰਿਤ ਵਿਸ਼ਵ ਪਰਿਵਾਰ ਨਾਲ ਸਾਂਝਾ ਕਰਕੇ ਹੱਦ ਤੋਂ ਵੱਧ ਖੁਸ਼ ਹੈ ਕੋਵਿਨ ਨੂੰ ਭਾਰਤ ਵਿੱਚ ਹੀ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਕੋਵਿਡ 19 ਖਿਲਾਫ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵਿੱਚੋਂ ਇੱਕ ਲਈ ਤੇਜ਼ੀ ਨਾਲ ਪ੍ਰਗਤੀ ਕਰਨ ਲਈ ਸ਼ਕਤੀ ਯੋਗ ਹੈ

ਹਾਲ ਹੀ ਵਿੱਚ ਭਾਰਤ ਵਿੱਚ ਅਸੀਂ ਆਪਣੇ ਡਿਜੀਟਲ ਇੰਡੀਆ ਪਹਿਲਕਦਮੀ ਦੇ 6 ਸਾਲ ਮੁਕੰਮਲ ਕੀਤੇ ਹਨ ਇਹ ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦਿਮਾਗ ਦੀ ਕਾਢ ਹੈ ਪਹਿਲਕਦਮੀ ਨੇ ਵੱਖ ਵੱਖ ਯਤਨਾਂ ਤਹਿਤ 1.3 ਬਿਲੀਅਨ ਤੋਂ ਵੱਧ ਭਾਰਤੀਆਂ ਦੀਆਂ ਜਿ਼ੰਦਗੀਆਂ ਬਦਲਣ ਵਿੱਚ ਸਹਾਇਤਾ ਕੀਤੀ ਹੈ, ਭਲਾਈ ਸਕੀਮਾਂ ਅਤੇ ਸੇਵਾਵਾਂ ਲਈ ਪਹੁੰਚ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ ਅਤੇ ਸਾਰਿਆਂ ਲਈ ਉੱਨਤੀ ਅਤੇ ਪ੍ਰਗਤੀ ਦੀ ਪਹੁੰਚ ਲਈ ਬਰਾਬਰਤਾ ਨੂੰ ਯਕੀਨੀ ਬਣਾਇਆ ਗਿਆ ਹੈ ਵਿੱਤੀ ਸੰਮਲਿਤਾ , ਵਧੇਰੇ ਨਵਾਚਾਰ ਤੇ ਉੱਦਮਤਾ , ਲਰਨਿੰਗ , ਸਾਰਿਆਂ ਲਈ ਸਿਹਤ ਕੁਝ ਖੇਤਰ ਹਨ , ਜਿਹਨਾਂ ਵਿੱਚ ਤਕਨਾਲੋਜੀ ਦੀ ਸਹਾਇਤਾ ਨਾਲ ਵੱਡੀਆਂ ਪੁਲਾਗਾਂ ਪੁੱਟੀਆਂ ਗਈਆਂ ਹਨ

ਮੇਰੇ ਨਿਮਾਣੇ ਜਿਹੇ ਵਿਚਾਰ ਵਿੱਚ ਕੋਵਿਨ ਸਾਡੀ ਡਿਜੀਟਲ ਪਹਿਲਕਦਮੀ ਦਾ ਮੁਕੁਟ ਹੀਰਾ ਹੈ ਇਹ ਪਲੇਟਫਾਰਮ ਵਿਸ਼ਵ ਦੀ ਇੱਕ ਵੱਡੀ ਪ੍ਰਤੀਨਿੱਧ ਵਸੋਂ ਨੂੰ ਆਸਾਨੀ ਦੇ ਨਾਲ ਨਾਲ ਮੁਕੰਮਲ ਪਾਰਦਰਸ਼ਤਾ ਯਕੀਨੀ ਬਣਾਉਂਦਿਆਂ ਟੀਕੇ ਦੀ ਸਹਾਇਤਾ ਦੇਣ ਲਈ ਇਤਿਹਾਸਕ ਜਾਣਿਆ ਜਾਵੇਗਾ ਵਿਸ਼ਵ ਪੱਧਰ ਤੇ ਪਲੇਟਫਾਰਮ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ ਅਤੇ ਕਈ ਭਾਗੀਦਾਰ ਮੁਲਕਾਂ ਨੇ ਸਾਡੀ ਤਕਨਾਲੋਜੀ ਮੁਹਾਰਤ ਅਤੇ ਇਸ ਡੋਮੇਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਿਲਚਸਪੀ ਪ੍ਰਗਟ ਕੀਤੀ ਹੈ , ਜੋ ਸਾਡੇ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ

ਹੁਣ ਤੋਂ ਡੇਢ ਸਾਲ ਪਹਿਲਾਂ ਮਹਾਮਾਰੀ ਨਾਲ ਲੜਾਈ ਵਿਸ਼ਵ ਭਰ ਵਿੱਚ ਮੁਲਕਾਂ ਲਈ ਸਭ ਤੋਂ ਮਹੱਤਵਪੂਰਨ ਏਜੰਡਾ ਸੀ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਧ ਚੁਣੌਤੀ ਭਰੇ ਜਨਤਕ ਸਿਹਤ ਸੰਕਟਾਂ ਵਿੱਚੋਂ ਇੱਕ ਹੈ ਕੋਵਿਡ 19 ਦੀ ਲੱਖਾਂ ਲੋਕਾਂ ਨੂੰ ਲਾਗ ਲੱਗੀ ਹੈ ਅਤੇ ਕਈਆਂ ਦੀ ਰੋਜ਼ੀ ਰੋਟੀ ਤੇ ਤਬਾਹੀ ਅਸਰ ਕੀਤਾ ਹੈ

ਜਿਵੇਂ ਕਿ ਮਹਾਮਾਰੀ ਦੇ ਕਾਲੇ ਬੱਦਲਾਂ ਨੇ ਸਾਰੇ ਵਿਸ਼ਵ ਨੂੰ ਘੇਰਿਆ ਹੈ ਮੁਲਕਾਂ ਵਿਚਾਲੇ ਵਧੇਰੇ ਸਹਿਯੋਗ ਅਤੇ ਉੱਚੀ ਵਿਸ਼ਵੀ ਇਕਜੁੱਟਤਾ ਦੇ ਰੂਪ ਵਿੱਚ ਇੱਕ ਰੌਸ਼ਨੀ ਉਭਰੀ ਹੈ ਅਸੀਂ ਪਹਿਲਾਂ ਨਾ ਦੇਖਣ ਵਾਲੀ ਰਫ਼ਤਾਰ ਅਤੇ ਵੱਡੇ ਪੱਧਰ ਦੇ ਸਹਿਯੋਗ ਦੇਖੇ ਹਨ , ਭਾਵੇਂ ਕੋਵਿਡ 19 ਨੇ ਲਾਕਡਾਊਨ ਲਗਾਉਣ ਅਤੇ ਸਰੀਰਿਕ ਦੂਰੀਆਂ ਨੂੰ ਕਾਇਮ ਰੱਖਣ ਲਈ ਮਜਬੂਰ ਕੀਤਾ ਸੀ ਇਸ ਨੇ ਬੇਮਿਸਾਲ ਚੁਣੌਤੀ ਤੇ ਕਾਬੂ ਪਾਉਣ ਲਈ ਵੱਡੀ ਪੱਧਰ ਤੇ ਮਿਲ ਕੇ ਕੰਮ ਕਰਨ ਲਈ ਮਨੁੱਖਤਾ ਨੂੰ ਨੇੜੇ ਲਿਆਂਦਾ ਹੈ

ਸਾਰੀ ਮਹਾਮਾਰੀ ਦੇ ਦੌਰਾਨ ਅਸੀਂ ਲਗਾਤਾਰ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਸਥਿਤੀ ਤੇ ਨੇੜਿਓਂ ਨਜ਼ਰ ਰੱਖੀ ਹੈ ਇਸ ਦੇ ਨਾਲ ਹੀ ਵਧੀਆ ਅਭਿਆਸਾਂ ਦੀ ਪਾਲਣਾ ਕਰਦਿਆਂ ਤੇ ਵਿਗਿਆਨਕ ਸਬੂਤਾਂ ਦੁਆਰਾ ਨਿਰਦੇਸਿ਼ਤ ਕੋਵਿਡ 19 ਪ੍ਰਬੰਧਨ ਲਈ ਲਗਾਤਾਰ ਪ੍ਰਭਾਵਸ਼ਾਲੀ ਰਣਨੀਤੀਆਂ ਨੂੰ ਵਿਕਸਿਤ ਕੀਤਾ ਅਤੇ ਸੋਧਿਆ ਹੈ ਅਸੀਂ ਆਪਣੀ "ਟੈਸਟ , ਟਰੈਕ ਤੇ ਟ੍ਰੀਟ" ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੱਡੀ ਪੱਧਰ ਤੇ ਤਕਨਾਲੋਜੀ ਦੀ ਸਹਾਇਤਾ ਨਾਲ ਨਿਗਰਾਨੀ ਕਰਨ ਯੋਗ ਹੋਏ ਹਾਂ ਇਸ ਰਣਨੀਤੀ ਨੇ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰ ਰੱਖਣ ਵਿੱਚ ਸਹਾਇਤਾ ਕੀਤੀ ਹੈ

ਇਹ ਸਭ ਕੁਝ ਦੇ ਹੁੰਦਿਆਂ ਸਾਡੇ ਵਿਗਿਆਨੀਆਂ ਨੇ ਬਿਜਲੀ ਦੀ ਰਫਤਾਰ ਨਾਲ ਕੰਮ ਕਰਦਿਆਂ ਰਿਕਾਰਡ ਸਮੇਂ ਵਿੱਚ ਕੋਵਿਡ 19 ਖਿਲਾਫ ਦੋ ਟੀਕੇ ਮੁਹੱਈਆ ਕੀਤੇ ਹਨ , ਜਿਸ ਨਾਲ ਸਾਨੂੰ ਜਨਵਰੀ ਦੇ ਮੱਧ ਵਿੱਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਿੱਚ ਸਹਾਇਤਾ ਮਿਲੀ ਹੈ

ਇਹ ਸਾਡੇ ਸਾਹਮਣੇ ਕੇਵਲ ਚੁਣੌਤੀ ਹੀ ਨਹੀਂ ਹੈ ਬਲਕਿ ਇਹ ਵਰਨਣਯੋਗ ਪ੍ਰਾਪਤੀ ਹੈ 1.3 ਬਿਲੀਅਨ ਲੋਕਾਂ ਤੋਂ ਵੱਧ ਵਾਲੇ ਦੇਸ਼ ਵਿੱਚ ਸਾਨੂੰ ਅਖੀਰਲੇ ਮੀਲ ਤੱਕ ਟੀਕਿਆਂ ਦੀ ਸਪੁਰਦਗੀ ਕਰਨ ਦੇ ਨਾਲ ਨਾਲ ਬਰਾਬਰ ਅਤੇ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ

ਸਾਡੇ ਸਾਹਮਣੇ ਸਭ ਤੋਂ ਵੱਡੇ ਕੰਮ ਕਰਨ ਤੋਂ ਪਹਿਲਾਂ ਭਾਰਤ ਨੇ ਇਸ ਫਰੰਟ ਤੇ ਅਗਾਂਊਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸਫ਼ਲ ਟੀਕਾਕਰਨ ਪ੍ਰੋਗਰਾਮ ਲਈ ਸਾਨੂੰ ਜਨਤਕ ਤੇ ਪ੍ਰਾਈਵੇਟ ਖੇਤਰ ਦੇ ਨਾਲ ਸਾਡੇ ਸਿਹਤ ਬੁਨਿਆਦੀ ਢਾਂਚੇ ਵਿੱਚ ਸਰਗਰਮ ਹਿੱਸੇਦਾਰੀ ਦੀ ਲੋੜ ਸੀ ਅੱਗੇ ਇਹ ਵੀ ਹੈ ਕਿ ਸਾਨੂੰ ਇੱਕ ਮਜ਼ਬੂਤ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਸੀ , ਜੋ ਕਿਰਾਇਆ ਲੈਣ , ਕਾਲਾ ਬਜ਼ਾਰੀ ਅਤੇ ਹੋਰ ਗੈਰ ਕਾਨੂੰਨੀ ਢੰਗ ਤਰੀਕਿਆਂ ਨੂੰ ਰੋਕ ਸਕੇ ਅਤੇ ਜੇਕਰ ਇਸ ਤੇ ਰੋਕ ਨਹੀਂ ਲਾਈ ਜਾਂਦੀ ਤਾਂ ਇਹ ਵੱਡੀ ਟੀਕਾਕਰਨ ਮੁਹਿੰਮ ਨੂੰ ਤਬਾਹ ਕਰ ਸਕਦਾ ਹੈ

ਇਹਨਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਡੋਮੇਨ ਮਾਹਿਰਾਂ ਦੇ ਸ਼ਕਤੀਸ਼ਾਲੀ ਗਰੁੱਪਾਂ ਨੂੰ ਜਲਦੀ ਨਾਲ ਗਠਿਤ ਕੀਤਾ ਗਿਆ ਤਾਂ ਜੋ ਟੀਕਾਕਰਨ ਮੁਹਿੰਮ ਨੂੰ ਲਾਗੂ ਕਰਨ ਲਈ ਬਹੁਤ ਸ਼ਾਨਦਾਰ ਯੋਜਨਾ ਬਣਾਈ ਜਾ ਸਕੇ

ਇਸ ਮੁਹਿੰਮ ਦੀ ਰੀਡ ਦੀ ਹੱਡੀ ਇੱਕ ਵਿਆਪਕ ਪਲੇਟਫਾਰਮ ਹੈ , ਜੋ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬਰਾਬਰ ਕਵਰੇਜ ਯਕੀਨੀ ਬਣਾਉਂਦਾ ਹੈ, ਟੀਕਿਆਂ ਦੀ ਸਮੁੱਚੀ ਵੰਡ ਨੂੰ ਡਾਟਾ ਦੀ ਵਰਤੋਂ ਨਾਲ ਜਾਣਕਾਰੀ ਅਸੰਤੂਲਨ ਨੂੰ ਖ਼ਤਮ ਕਰਦਾ ਹੈ ਅਤੇ ਭਾਗੀਦਾਰਾਂ ਦੇ ਨਾਲ ਚੱਲਦਾ ਹੈ ਟੀਕਾਕਰਨ ਦੌਰਾਨ ਹੋਣ ਵਾਲੀ ਕਿਸੇ ਵੀ ਮਾੜੀ ਘਟਨਾ ਨੂੰ ਲਗਾਤਾਰ ਟਰੈਕ ਕਰਨ ਲਈ ਨਾ ਕੇਵਲ ਇਹ ਮਾੜੀ ਘਟਨਾ ਤੇ ਕਾਬੂ ਪਾਉਣ ਲਈ ਨਾਗਰਿਕਾਂ ਦੀ ਮਦਦ ਕਰਦਾ ਹੈ ਬਲਕਿ ਨੀਤੀ ਘੜਨ ਲਈ ਡਾਟਾ ਵੀ ਜਨਰੇਟ ਕਰਦਾ ਹੈ

ਅੰਤ ਵਿੱਚ ਇਹ ਪਲੇਟਫਾਰਮ ਸੁਖਾਲੀ ਵਰਤੋਂ ਦੇ ਨਾਲ ਨਾਲ ਬਹੁਭਾਸ਼ੀ ਪਹੁੰਚ ਦੀ ਲੋੜ ਨੂੰ ਯਕੀਨੀ ਬਣਾਉਂਦਾ ਹੈ

ਏਜੰਡੇ ਨੂੰ ਬਣਾਉਣ ਤੋਂ ਬਾਅਦ ਮੇਰੇ ਸਿਹਤ ਮੰਤਰਾਲੇ ਤੋਂ ਮਾਹਿਰ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਤੋਂ ਮਾਹਿਰਾਂ ਨੇ ਇਕੱਠੇ ਹੋ ਕੇ ਵੱਖ ਵੱਖ ਹੋਰ ਭਾਗੀਦਾਰਾਂ ਨਾਲ ਤਾਲਮੇਲ ਕਰਕੇ ਇਸ ਕੋਵਿਨ ਨੂੰ ਮਿਲ ਕੇ ਪੈਦਾ ਕੀਤਾ ਹੈ ਅਤੇ ਭਾਰਤ ਵਿੱਚ ਕੋਵਿਡ 19 ਟੀਕਾਕਰਨ ਦੇ ਮੁਲਾਂਕਣ , ਨਿਗਰਾਨੀ , ਲਾਗੂ ਕਰਨ ਅਤੇ ਯੋਜਨਾ ਲਈ ਮਜ਼ਬੂਤ ਆਈ ਟੀ ਪ੍ਰਣਾਲੀ ਨੂੰ ਜਨਮ ਦਿੱਤਾ ਹੈ

ਅੱਜ ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਕੋਵਿਨ ਭਾਰਤ ਦੀ ਟੀਕਾਕਰਨ ਮੁਹਿੰਮ ਦਾ ਅਧਾਰ ਹੈ, ਜੋ ਨਾਗਰਿਕਾਂ ਦੇ ਪੰਜੀਕਰਨ ਦੇ ਸਮੁੱਚੇ ਪ੍ਰਬੰਧਨ , ਨਿਯੁਕਤੀਆਂ ਦੀ ਸੂਚੀ , ਟੀਕਾਕਰਨ ਅਤੇ ਪ੍ਰਮਾਣਿਕਤਾ ਦਾ ਪ੍ਰਬੰਧ ਕਰਦਾ ਹੈ ਪਾਰਦਰਸ਼ੀ ਪ੍ਰਣਾਲੀ ਟੀਕੇ ਦੀ ਹਰੇਕ ਖੁਰਾਕ ਦੀ ਟਰੈਕਿੰਗ , ਜ਼ਮੀਨੀ ਪੱਧਰ ਤੇ ਮੰਗ ਨੂੰ ਦਰਜ ਕਰਨ ਲਈ ਟੀਕਾਕਰਨ ਸਹੂਲਤਾਂ ਦੀ ਸਪਲਾਈ ਦੀ ਨਿਗਰਾਨੀ ਅਤੇ ਟੀਕੇ ਨੂੰ ਪਹੁੰਚ ਯੋਗ ਅਤੇ ਸਾਰਿਆਂ ਲਈ ਸੰਮਲਿਤਾ ਦੇਂਦੀ ਹੈ

ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਭਾਰਤ 360 ਮਿਲੀਅਨ ਕੋਵਿਡ 19 ਟੀਕਾ ਖੁਰਾਕਾਂ ਦੇਣ ਲਈ ਨੇੜੇ ਜਾ ਰਿਹਾ ਹੈ ਸਾਡੀ ਟੀਕਾਕਰਨ ਮੁਹਿੰਮ ਦੇ ਲਾਂਚ ਤੋਂ 6 ਮਹੀਨਿਆਂ ਤੋਂ ਘੱਟ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਕੀਤੀ ਗਈ ਹੈ ਅਤੇ ਅਸੀਂ ਦਸੰਬਰ 2021 ਤੱਕ ਆਪਣੀ ਸਾਰੀ ਬਾਲਿਗ ਵਸੋਂ ਦੇ ਟੀਕਾਕਰਨ ਲਈ ਵਚਨਬੱਧ ਹਾਂ

ਇਸ ਮਹਾਮਾਰੀ ਤੋਂ ਸਭ ਤੋਂ ਵੱਡੀ ਸਿੱਖਿਆ ਸ਼ਾਇਦ ਮਿਲਜੁੱਲ ਕੇ ਕੰਮ ਕਰਨ ਦੀ ਭਾਵਨਾ ਹੈ ਸਾਂਝੀਆਂ ਚੁਣੌਤੀਆਂ ਜਿਵੇਂ ਮੌਜੂਦਾ ਜਨਤਕ ਸਿਹਤ ਸੰਕਟ ਕੇਵਲ ਸਾਂਝੀਆਂ ਕਾਰਵਾਈਆਂ ਅਤੇ ਸਰੋਤਾਂ ਰਾਹੀਂ ਹੀ ਨਜਿੱਠੇ ਜਾ ਸਕਦੇ ਹਨ

ਸਮੇਂ ਦੀ ਲੋੜ ਪੂਰੀ ਦੁਨੀਆ ਦੇ ਲੋਕਾਂ ਨੂੰ ਟੀਕਾਕਰਨ ਦੀ ਗਤੀ ਨੂੰ ਤੇਜ਼ ਕਰਨ ਦੀ ਹੈ ਇਸ ਲਈ ਅਸੀਂ ਕੋਵਿਨ ਪਲੇਟਫਾਰਮ ਨੂੰ ਇੱਕ ਤਕਨਾਲੋਜੀ ਔਜਾਰ ਵਜੋਂ ਪੇਸ਼ ਕਰਨ ਲਈ ਉਤਸ਼ਾਹਜਨਕ ਹਾਂ, ਜੋ ਵਿਸ਼ਵ ਭਰ ਵਿੱਚ ਵਧੇਰੇ ਜਨਤਕ ਭਲਾਈ ਲਈ ਵਰਤਿਆ ਜਾ ਸਕਦਾ ਹੈ ਮੈਨੂੰ ਉਮੀਦ ਹੈ ਕਿ ਸਾਰੇ ਦੇਸ਼ ਸਾਡੀ ਇਸ ਪੇਸ਼ਕਸ਼ ਤੋਂ ਫਾਇਦਾ ਉਠਾਉਣਗੇ

ਸਾਡਾ ਕੋਵਿਨ ਪਲੇਟਫਾਰਮ ਡਿਜੀਟਲ ਇੰਡੀਆ ਪ੍ਰੋਗਰਾਮ ਦੀ ਸਫਲਤਾ ਦਾ ਸ਼ੀਸ਼ਾ ਹੈ, ਜਿਸ ਨੇ ਲਗਾਤਾਰ ਉੱਪਰ ਜਾਂਦੀ ਗਤੀ ਦੀ ਚਾਲ , ਵੇਖੀ ਹੈ , ਕਈ ਮੀਲ ਪੱਥਰ ਪ੍ਰਾਪਤ ਕੀਤੇ ਹਨ ਅਤੇ ਫਲੈਗਸਿ਼ੱਪ ਪਹਿਲਕਦਮੀਆਂ ਨਾਲ ਭਰਿਆ ਹੈ

ਅਸੀਂ ਕੌਮੀ ਡਿਜੀਟਲ ਸਿਹਤ ਮਿਸ਼ਨ ਵੱਲ ਵੀ ਅੱਗੇ ਵੱਧ ਰਹੇ ਹਾਂ , ਜੋ ਕਈ ਡਿਜੀਟਲ ਸੇਵਾਵਾਂ ਸਪੁਰਦ ਕਰਨ ਵਿੱਚ ਮਦਦ ਕਰੇਗਾ ਐੱਨ ਡੀ ਐੱਚ ਐੱਮ ਵਿੱਚ ਸਭ ਤਰ੍ਹਾਂ ਦੇ ਡਾਟਾਬੇਸ ਹੋਣਗੇ , ਜਿਸ ਵਿੱਚੋਂ ਮਰੀਜ਼ ਜਦ ਕਦੇ ਵੀ ਲੋੜ ਪੈਣ ਤੇ ਆਪਣਾ ਰਿਕਾਰਡ ਪ੍ਰਾਪਤ ਕਰ ਸਕੇਗਾ

ਜਾਣਕਾਰੀ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀਆਂ ਵਿੱਚ ਨਵੇਂ ਮੌਕਿਆਂ ਅਤੇ ਚੁਣੌਤੀਆਂ ਵਿਸ਼ੇਸ਼ ਕਰਕੇ ਵਿਕਾਸ ਕਰ ਰਹੇ ਅਰਥਚਾਰਿਆਂ ਲਈ ਵੱਡੀਆਂ ਸੰਭਾਵਨਾਵਾਂ ਪ੍ਰਦਾਨ ਕਰ ਸਕਦੀਆਂ ਹਨ ਭਾਰਤ ਹੁਣ ਵਿਸ਼ਵੀ ਕਾਰੋਬਾਰੀਆਂ ਅਤੇ ਨਿਵੇਸ਼ਾਂ ਲਈ ਭਾਰਤੀ ਬਜ਼ਾਰਾਂ ਨੂੰ ਖੋਲ੍ਹਣ ਲਈ ਵੱਡੇ ਆਰਥਿਕ ਸੁਧਾਰਾਂ ਦੇ ਨਾਲ ਨਾਲ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਵਿੱਚ ਲੱਗਾ ਹੋਇਆ ਹੈ ਅਸੀਂ ਡਿਜੀਟਾਈਜੇਸ਼ਨ ਨੂੰ ਹੋਰ ਵਧਾਉਣ ਤੇ ਹੇਠਾਂ ਤੱਕ ਲਿਜਾਣ ਲਈ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਅਸੀਂ ਇਸ ਦੀ ਭਾਰਤ ਨੂੰ ਇੱਕ ਸੱਚੇ ਤਕਨਾਲੋਜੀ ਆਗੂ ਵਜੋਂ ਤਬਦੀਲੀ ਦੀ ਸੰਭਾਵਨਾ ਨੂੰ ਵੀ ਮਾਨਤਾ ਦਿੰਦੇ ਹਾਂ


****************

ਐੱਮ ਵੀ


(Release ID: 1732976) Visitor Counter : 215


Read this release in: English , Urdu , Hindi , Tamil , Telugu