ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਫਾਸਟੈਗ ਦੇ ਜ਼ਰੀਏ ਡੇਲੀ ਟੋਲ ਕਲੈਕਸ਼ਨ ਕੋਵਿਡ-19 ਦੀ ਦੂਜੀ ਲਹਿਰ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਪੱਧਰ ਤੱਕ ਪਹੁੰਚੀ
Posted On:
02 JUL 2021 6:22PM by PIB Chandigarh
ਕਈ ਰਾਜਾਂ ਵਿੱਚ ਲੌਕਡਾਊਨ ਵਿੱਚ ਢਿੱਲ ਅਤੇ ਰਾਜਮਾਰਗਾਂ ‘ਤੇ ਟ੍ਰੈਫਿਕ ਦੀ ਆਵਾਜਾਈ ਵਿੱਚ ਵਾਧਾ ਹੋਣ ਦੇ ਨਾਲ, ਫਾਸਟੈਗ ਦੇ ਜ਼ਰੀਏ ਹੋਣ ਵਾਲੀ ਟੋਲ ਕਲੈਕਸ਼ਨ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਪਹਿਲਾਂ ਰਿਕਾਰਡ ਕੀਤੇ ਪੱਧਰ ਤੱਕ ਪਹੁੰਚ ਗਈ ਹੈ । 01 ਜੁਲਾਈ 2021 ਨੂੰ 63.09 ਲੱਖ ਰੁਪਏ ਦੇ ਲੈਣ-ਦੇਣ ਦੇ ਨਾਲ , ਦੇਸ਼ਭਰ ਵਿੱਚ ਫਾਸਟੈਗ ਦੇ ਜ਼ਰੀਏ ਹੋਣ ਵਾਲੀ ਟੋਲ ਕਲੈਕਸ਼ਨ 103.54 ਕਰੋੜ ਰੁਪਏ ਹੋ ਗਈ ਹੈ। ਫਾਸਟੈਗ ਦੇ ਜ਼ਰੀਏ ਇਲੈਕਟ੍ਰੌਨਿਕ ਟੋਲ ਕਲੈਕਸ਼ਨ ਦੇਸ਼ਭਰ ਵਿੱਚ 780 ਐਕਟਿਵ ਟੋਲ ਪਲਾਜ਼ਾ ‘ਤੇ ਸੰਚਾਲਿਤ ਹੋ ਰਹੀ ਹੈ ।
ਜੂਨ 2021 ਵਿੱਚ ਟੋਲ ਕਲੈਕਸ਼ਨ ਵਧ ਕੇ 2,576.28 ਕਰੋੜ ਰੁਪਏ ਹੋ ਗਈ ਜੋ ਕਿ ਮਈ 2021 ਵਿੱਚ ਵਸੂਲੀ ਗਈ 2,125.16 ਕਰੋੜ ਰੁਪਏ ਤੋਂ ਲਗਭਗ 21% ਅਧਿਕ ਹੈ। ਲਗਭਗ 3.48 ਕਰੋੜ ਉਪਯੋਗਕਰਤਾਵਾਂ ਦੇ ਨਾਲ, ਦੇਸ਼ਭਰ ਵਿੱਚ ਫਾਸਟੈਗ ਦਾ ਇਸਤੇਮਾਲ ਕਰੀਬ 96% ਤੱਕ ਹੋ ਰਿਹਾ ਹੈ ਅਤੇ ਕਈ ਟੋਲ ਪਲਾਜ਼ਾ ‘ਤੇ ਇਸ ਦਾ ਇਸਤੇਮਾਲ 99% ਤੱਕ ਹੁੰਦਾ ਹੈ। ਇੱਕ ਅਨੁਮਾਨ ਦੇ ਮੁਤਾਬਕ, ਫਾਸਟੈਗ ਹਰ ਸਾਲ ਈਂਧਣ ‘ਤੇ ਲਗਭਗ 20,000 ਕਰੋੜ ਰੁਪਏ ਦੀ ਬਚਤ ਕਰੇਗਾ, ਜਿਸ ਦੇ ਨਾਲ ਕੀਮਤੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਅਤੇ ਵਾਤਾਵਰਣ ਦੀ ਵੀ ਮਦਦ ਹੋਵੇਗੀ।
ਰਾਜ ਮਾਰਗ ਦਾ ਉਪਯੋਗ ਕਰਨ ਵਾਲਿਆਂ ਦੁਆਰਾ ਫਾਸਟੈਗ ਅਪਣਾਉਣ ਨਾਲ ਅਤੇ ਇਸ ਦੇ ਲਗਾਤਾਰ ਵਾਧੇ ਨਾਲ ਸਾਰੇ ਰਾਸ਼ਟਰੀ ਰਾਜ ਮਾਰਗ ਫੀਸ ਪਲਾਜਾ ‘ਤੇ ਵੇਟਿੰਗ ਟਾਈਮ ਵਿੱਚ ਕਾਫ਼ੀ ਕਮੀ ਆਈ ਹੈ ।
****
ਐੱਮਜੇਪੀਐੱਸ
(Release ID: 1732814)
Visitor Counter : 143