ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨਰ ਏਸ਼ੀਆਈ ਹਾਥੀਆਂ ਦੇ ਸਮਾਜਿਕ ਵਿਹਾਰ 'ਤੇ ਅਧਿਐਨ

Posted On: 02 JUL 2021 6:19PM by PIB Chandigarh

ਜਿਵੇਂ-ਜਿਵੇਂ ਮਾਨਵ ਤੇ ਹਾਥੀ ਸੰਘਰਸ਼ ਸਮੇਂ ਦੇ ਨਾਲ ਨਾਲ ਵੱਧਦਾ ਜਾਂਦਾ ਹੈ ਅਤੇ ਮਾਨਵ ਸੀਮਾ ਦਾ ਵਿਸਤਾਰ ਹੁੰਦਾ ਜਾਂਦਾ ਹੈ, ਬਹੁਤ ਹੀ ਸਮਾਜਿਕ ਅਤੇ ਸੰਕਟਗ੍ਰਸਤ ਏਸ਼ੀਆਈ ਹਾਥੀ ਦੀ ਸੰਭਾਲ ਅਤੇ ਪ੍ਰਬੰਧਨ ਲਈ ਇਸ ਦੇ ਸਮਾਜਿਕ ਵਿਹਾਰ ਨੂੰ ਸਮਝਣਾ ਮਹੱਤਵਪੂਰਣ ਹੋ ਜਾਂਦਾ ਹੈ।

 

ਏਸ਼ੀਅਨ ਹਾਥੀ ਇੱਕ ਚਮਤਕਾਰੀ ਪ੍ਰਜਾਤੀ ਹੈ ਜਿਸ ਨਾਲ ਮਾਨਵ ਦੇ ਸਹਿ-ਹੋਂਦ ਦਾ ਲੰਮਾ ਇਤਿਹਾਸ ਹੈ। ਇਸ ਦੇ ਬਾਵਜੂਦ, ਜੰਗਲੀ ਨਰ ਹਾਥੀਆਂ ਦੀ ਲੰਮੇ ਸਮੇਂ ਦੀ ਨਿਗਰਾਨੀ 'ਤੇ ਅਧਾਰਤ ਕੰਮ ਬਹੁਤ ਘੱਟ ਮਿਲਦਾ ਹੈ। ਇਸ ਪਾੜੇ ਨੂੰ ਭਰਨ ਲਈ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਦੀ ਇੱਕ ਖੁਦਮੁਖਤਿਆਰੀ ਸੰਸਥਾ, ਜਵਾਹਰਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ) ਦੇ ਖੋਜਕਰਤਾਵਾਂ ਨੇ ਨਾਗਰਹੋਲ ਅਤੇ ਬਾਂਦੀਪੁਰ ਨੈਸ਼ਨਲ ਪਾਰਕਸ ਵਿੱਚ ਪਹਿਚਾਣੇ ਗਏ ਗੈਰ-ਜਿਨਸੀ ਤੌਰ ‘ਤੇ ਕਿਰਿਆਸ਼ੀਲ ਜੰਗਲੀ ਏਸ਼ੀਆਈ ਹਾਥੀਆਂ ਦੇ ਵਿਹਾਰ ਉੱਤੇ ਅੰਕੜੇ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਕਰ ਕੇ ਨਰ ਏਸ਼ੀਅਈ ਹਾਥੀ ਸਮੂਹਾਂ ਦਾ ਅਧਿਐਨ ਕੀਤਾ।

 

 ਉਨ੍ਹਾਂ ਪਾਇਆ ਕਿ ਸਾਰੇ ਨਰ ਅਤੇ ਮਿਸ਼ਰਤ ਲਿੰਗ ਸਮੂਹਾਂ ਵਿੱਚ ਨਰ ਏਸ਼ੀਅਨ ਹਾਥੀ ਦੁਆਰਾ ਬਿਤਾਇਆ ਸਮਾਂ ਨਰ ਦੀ ਉਮਰ ਉੱਤੇ ਨਿਰਭਰ ਕਰਦਾ ਹੈ। ਬਾਲਗ ਏਸ਼ੀਅਨ ਨਰ ਹਾਥੀ ਮਿਸ਼ਰਤ-ਲਿੰਗ ਜਾਂ ਸਾਰੇ-ਨਰ ਸਮੂਹਾਂ ਦੀ ਬਜਾਏ ਆਪਣਾ ਸਮਾਂ ਇਕੱਲੇ ਬਿਤਾਉਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ, ਬਜ਼ੁਰਗ ਨਰ ਜ਼ਿਆਦਾਤਰ ਆਪਣੀ ਉਮਰ ਦੇ ਸਾਥੀਆਂ ਦੀ ਸੰਗਤ ਵਿੱਚ ਦੇਖੇ ਗਏ ਅਤੇ ਜਵਾਨ ਨਰਾਂ (15 ਤੋਂ 30 ਸਾਲ ਦੀ ਉਮਰ) ਨਾਲ ਘੱਟ ਵਾਰ ਦੇਖੇ ਗਏ। ਇਸ ਤੋਂ ਇਲਾਵਾ, ਯੁਵਾ ਨਰ ਹਾਥੀ ਨੇ ਬਜ਼ੁਰਗ ਨਰ ਹਾਥੀਆਂ ਨਾਲ ਬੇਲੋੜੇ ਢੰਗ ਨਾਲ ਸਬੰਧਾਂ ਦੀ ਸ਼ੁਰੂਆਤ ਨਹੀਂ ਕੀਤੀ।

 

 ਬਾਲਗ ਨਰ ਏਸ਼ੀਅਨ ਹਾਥੀ ਮਾਦਾ ਨਾਲੋਂ ਘੱਟ ਸਮਾਜਿਕ ਹਨ। ਉਹ ਬਜ਼ੁਰਗ (30 ਸਾਲ ਤੋਂ ਵੱਧ ਉਮਰ ਦੇ) ਜੀਵਨ ਸਾਥੀ ਲੱਭਣ ਦੀ ਰਣਨੀਤੀ ਨਾਲ ਹਰ ਸਾਲ ਜਿਨਸੀ ਤੌਰ ‘ਤੇ ਕਿਰਿਆਸ਼ੀਲ ਹੁੰਦੇ ਹਨ। ਖੋਜਕਰਤਾਵਾਂ ਨੇ ਇਹ ਅਨੁਮਾਨ ਲਗਾਇਆ ਕਿ ਜਦੋਂ ਬਾਲਗ ਨਰ ਜਿਨਸੀ ਤੌਰ ‘ਤੇ ਕਿਰਿਆਸ਼ੀਲ ਹੁੰਦੇ ਹਨ, ਪ੍ਰਮੁੱਖਤਾ ਸੰਬੰਧ ਉਨ੍ਹਾਂ ਨੂੰ ਮਿਲਣ ਵਾਲੇ ਮੇਲ-ਜੋਲ ਦੇ ਮੌਕਿਆਂ ਨੂੰ ਪ੍ਰਭਾਵਤ ਕਰ ਸਕਦੇ ਹਨ। ਇਸ ਨੂੰ ਦੇਖਦੇ ਹੋਏ, ਜਵਾਨ ਨਰਾਂ ਦੀ ਤੁਲਨਾ ਵਿੱਚ ਬਜ਼ੁਰਗ ਨਰਾਂ ਲਈ ਇਹ ਵਧੇਰੇ ਮਹੱਤਵਪੂਰਨ ਹੋ ਸਕਦਾ ਹੈ ਕਿ ਉਹ ਇੱਕ ਦੂਜੇ ਨਾਲ ਤਾਕਤ ਦੀ ਪਰਖ ਕਰਨ ਅਤੇ ਆਪਣੇ ਗੈਰ-ਜਿਨਸੀ ਗਤੀਵਿਧੀ ਦੇ ਸਮੇਂ ਪ੍ਰਮੁੱਖਤਾ ਦੇ ਰਿਸ਼ਤੇ ਨੂੰ ਸੁਲਝਾਉਣ।

 

 ਦੂਜੇ ਪਾਸੇ, ਕਿਉਂਕਿ ਨੌਜਵਾਨ ਨਰ ਗੈਰ-ਜਿਨਸੀ ਗਤੀਵਿਧੀ ਦੇ ਸਮੇਂ ਨਾਲੋਂ ਜਿਨਸੀ ਗਤੀਵਿਧੀਆਂ ਦੌਰਾਨ ਮਾਦਾਵਾਂ ਨਾਲ ਘੱਟ ਸਬੰਧ ਰੱਖਦੇ ਹਨ, ਇਸ ਲਈ ਉਹ ਆਪਣੇ ਗੈਰ-ਜਿਨਸੀ ਗਤੀਵਿਧੀਆਂ ਦੇ ਸਮੇਂ ਨੂੰ ਮੇਲ-ਜੋਲ ਦੇ ਮੌਕਿਆਂ ਦੀ ਭਾਲ ਕਰਨ ਲਈ ਵਰਤ ਸਕਦੇ ਹਨ।

 

 ਟੀਮ ਨੇ ਨਰ ਹਾਥੀਆਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੇ ਕੰਨ, ਪੂਛ ਅਤੇ ਦੰਦਾਂ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦੀ ਪਹਿਚਾਣ ਕੀਤੀ ਅਤੇ ਦਰਜ ਕੀਤਾ ਕਿ ਕੀ ਮਾਦਾ ਹਾਥੀਆਂ ਦੀ ਮੌਜੂਦਗੀ ਜਾਂ ਗੈਰ ਹਾਜ਼ਰੀ ਵਿੱਚ ਨਰ ਇੱਕ ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਸ ਅਧਿਐਨ ਲਈ ਪਹਿਚਾਣ ਕੀਤੇ ਗਏ 83 ਨਰ ਹਾਥੀਆਂ 'ਤੇ ਛੇ ਸਾਲਾਂ ਦੇ ਫੀਲਡ ਡੇਟਾ ਦੀ ਵਰਤੋਂ ਕੀਤੀ, ਜੋ ਓਪਨ-ਐਕਸੈੱਸ ਜਰਨਲ ‘ਫਰੰਟੀਅਰਸ ਇਨ ਈਕੋਲੌਜੀ ਐਂਡ ਐਵੋਲਿਊਸ਼ਨ’ ਵਿੱਚ ਪ੍ਰਕਾਸ਼ਤ ਹੋਇਆ ਸੀ। ਉਨ੍ਹਾਂ ਨੇ ਨਰ ਸਮੂਹਾਂ ਦੇ ਦੋ ਸੰਭਾਵਿਤ ਕਾਰਨਾਂ ‘ਤੇ ਵਿਚਾਰ ਕੀਤਾ - ਗੈਰ-ਜਿਨਸੀ ਗਤੀਵਿਧੀਆਂ ਵਾਲੇ ਨਰ ਪ੍ਰਮੁੱਖਤਾ ਸੰਬੰਧਾਂ ਦਾ ਫੈਸਲਾ ਕਰਨ ਲਈ, ਆਪਣੇ ਸਮੇਂ ਨੂੰ ਉਸੇ ਉਮਰ ਵਰਗ ਦੇ ਨਰ ਹਾਥੀਆਂ ਨਾਲ ਲੜਨ ਲਈ ਵਰਤ ਸਕਦੇ ਹਨ, ਜੋ ਇਕੋ ਅਕਾਰ ਦੇ ਹੋਣਗੇ, ਅਤੇ ਨੌਜਵਾਨ ਨਰ ਆਪਣੇ ਸਮੂਹ ਦੀ ਵਰਤੋਂ ਭੋਜਨ ਦੇ ਸਰੋਤਾਂ ਅਤੇ / ਜਾਂ ਪ੍ਰਜਨਨ ਵਿਵਹਾਰ ਬਾਰੇ ਬਜ਼ੁਰਗ ਨਰ ਹਾਥੀਆਂ ਤੋਂ ਸਿੱਖਣ ਲਈ ਵੀ ਕਰ ਸਕਦੇ ਹਨ।

 

 ਉਨ੍ਹਾਂ ਦੇ ਨਤੀਜਿਆਂ ਨੇ ਦਿਖਾਇਆ ਕਿ ਹਾਥੀਆਂ ਦੇ ਅਜਿਹੇ ਸਮੂਹ ਜਿਨ੍ਹਾਂ ਵਿੱਚ (ਮਾਦਾਵਾਂ ਦੀ ਗੈਰ ਹਾਜ਼ਰੀ ਵਿੱਚ) ਸਾਰੇ ਹੀ ਨਰ ਸ਼ਾਮਲ ਸਨ, ਬਹੁਤ ਘੱਟ ਅਤੇ ਛੋਟੇ ਸਨ। ਖੋਜਕਰਤਾਵਾਂ ਦੀ ਟੀਮ ਦੇ ਅਨੁਸਾਰ, ਬਜ਼ੁਰਗ ਨਰ ਹਾਥੀਆਂ ਦੀ ਸਮਾਜਿਕ ਟ੍ਰੇਨਿੰਗ ਨਰ ਸਮੂਹਾਂ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਨਹੀਂ ਜਾਪਦੀ। ਇਸਦੇ ਉਲਟ, ਅਫਰੀਕੀ ਸਵਾਨਾਹ ਹਾਥੀਆਂ ਨੂੰ ਸਾਰੇ-ਨਰ ਸਮੂਹਾਂ ਵਿੱਚ ਵਧੇਰੇ ਸਮਾਂ ਬਿਤਾਉਂਦੇ ਅਤੇ ਵੱਡੇ ਸਮੂਹ ਬਣਾਉਂਦੇ ਹੋਏ ਦੇਖਿਆ ਗਿਆ ਹੈ, ਅਤੇ ਨੌਜਵਾਨ ਨਰ, ਬਜ਼ੁਰਗ ਨਰਾਂ ਨਾਲ ਸੰਗਤ ਕਰਨ ਨੂੰ ਤਰਜੀਹ ਦਿੰਦੇ ਹਨ।

 

 ਖੋਜਕਰਤਾਵਾਂ ਨੇ ਕਿਹਾ ਕਿ ਅਜਿਹਾ ਦੋ ਪ੍ਰਜਾਤੀਆਂ ਦੇ ਅਧਿਕਾਰ ਖੇਤਰ ਵਾਲੀਆਂ ਬਸਤੀਆਂ ਵਿੱਚ ਭੋਜਨ ਸਰੋਤਾਂ ਦੇ ਫੈਲਾਅ ਦੇ ਅੰਤਰ ਕਾਰਨ ਹੋ ਸਕਦਾ ਹੈ।

 

 ਇਹ ਅਧਿਐਨ ਉਹਨਾਂ ਕੁਝ ਅਧਿਐਨਾਂ ਵਿੱਚੋਂ ਇੱਕ ਹੈ ਜੋ ਪ੍ਰਜਾਤੀਆਂ ਵਿੱਚ ਨਰ ਸਮੂਹਾਂ ਦੀ ਜਾਂਚ ਕਰਦਾ ਹੈ ਜਿਸ ਵਿੱਚ ਨਰ ਹਾਥੀ ਸਮਾਜਿਕ ਸਮੂਹਾਂ ਵਿਚਕਾਰ ਘੁੰਮਦੇ ਹਨ। 

 

ਇਹ ਇਸ ਦੀ ਇੱਕ ਉਦਾਹਰਣ ਪੇਸ਼ ਕਰਦਾ ਹੈ ਕਿ ਕਿਸ ਤਰ੍ਹਾਂ ਵਾਤਾਵਰਣ ਦੇ ਅੰਤਰ ਇੱਕੋ ਜਿਹੀਆਂ ਪੁਰਸ਼ ਪ੍ਰਜਨਨ ਰਣਨੀਤੀਆਂ ਨਾਲ ਸਬੰਧਤ ਪ੍ਰਜਾਤੀਆਂ ਵਿੱਚ ਪੁਰਸ਼ ਸਮਾਜਾਂ ਵਿੱਚ ਅੰਤਰ ਨੂੰ ਸੰਭਾਵਤ ਤੌਰ ‘ਤੇ ਵਧਾ ਸਕਦੇ ਹਨ।

 ਚਿੱਤਰ 1: ਮਾਦਾ ਦੀ ਗੈਰਹਾਜ਼ਰੀ ਵਿੱਚ ਦੋ ਬਾਲਗ ਨਰਾਂ ਦੇ ਨਾਲ ਸਾਰੇ-ਨਰ ਸਮੂਹ। ਇਨ੍ਹਾਂ ਨਰ ਹਾਥੀਆਂ ਵਿਚੋਂ ਇੱਕ ਬਿਨਾ ਦੰਦ ਵਾਲਾ ਹੈ (ਫੋਟੋ ਦਾ ਸਥਾਨ- ਅਧਿਐਨ ਖੇਤਰ)।

ਚਿੱਤਰ 2: ਮਾਦਾ ਦੀ ਹਾਜ਼ਰੀ ਵਿੱਚ ਦੋ ਬਾਲਗ ਨਰ ਹਾਥੀਆਂ ਨਾਲ ਮਿਸ਼ਰਤ-ਲਿੰਗ ਸਮੂਹ (ਫੋਟੋ ਦਾ ਸਥਾਨ - ਅਧਿਐਨ ਖੇਤਰ)।

 

ਫੋਟੋਆਂ: ਕਾਬੀਨੀ ਹਾਥੀ ਪ੍ਰੋਜੈਕਟ ਦਾ ਆਭਾਰ।

ਪ੍ਰਕਾਸ਼ਨ ਵੇਰਵੇ:

https://www.frontiersin.org/articles/10.3389/fevo.2021.616666/full?&utm_source=Email_to_authors_&utm_medium=Email&utm_content=T1_11.5e1_author&utm_campaign=Email_publication&field=&journalName=Frontiers_in_Ecology_and_Evolution&id=616666

 

 

  ਵਧੇਰੇ ਜਾਣਕਾਰੀ ਲਈ ਪ੍ਰੋ: ਟੀ ਐੱਨ ਸੀ  ਵਿਦਿਆ (tncvidya@jncasr.ac.in) ਨਾਲ ਸੰਪਰਕ ਕੀਤਾ ਜਾ ਸਕਦਾਹੈ।

 

*****

 

 ਐੱਸਐੱਸ/ਆਰਕੇਪੀ(Release ID: 1732782) Visitor Counter : 52


Read this release in: English , Urdu , Hindi