ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਿਵਲ ਸੇਵਕ ਲਈ ਨਿਯਮ ਨਾਲੋਂ ਭੂਮਿਕਾ ਜ਼ਿਆਦਾ ਮਹੱਤਵਪੂਰਣ ਹੈ
ਆਈਆਈਪੀਏ ਵਿਖੇ ਸਵਰਗੀ ਸ਼੍ਰੀ ਟੀ ਐੱਨ ਚਤੁਰਵੇਦੀ ਦੇ ਨਾਮ ‘ਤੇ ਬਣੇ ਇੱਕ ਲੈਕਚਰ ਹਾਲ ਦਾ ਉਦਘਾਟਨ ਕੀਤਾ
Posted On:
02 JUL 2021 7:16PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਅਤੇ ਆਈਆਈਪੀਏ ਦੇ ਚੇਅਰਮੈਨ, ਡਾ. ਜਿਤੇਂਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਅੱਜ ਦੇ ਸਿਵਲ ਸੇਵਕ ਲਈ “ਨਿਯਮ” ਨਾਲੋਂ “ਭੂਮਿਕਾ” ਵਧੇਰੇ ਮਹੱਤਵਪੂਰਣ ਹੈ।
ਡਾ. ਜਿਤੇਂਦਰ ਸਿੰਘ ਨੇ 47ਵੇਂ ਏਪੀਪੀਪੀਏ (ਲੋਕ ਪ੍ਰਸ਼ਾਸਨ ਵਿੱਚ ਉੱਨਤ ਪੇਸ਼ੇਵਰ ਪ੍ਰੋਗਰਾਮ) ਦੇ ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਨੂੰ ਕੈਬਨਿਟ ਨੇ 2 ਸਤੰਬਰ, 2020 ਨੂੰ ਮਨਜ਼ੂਰੀ ਦੇ ਦਿੱਤੀ ਸੀ, ਇਸ ਤਰ੍ਹਾਂ ਮਿਸ਼ਨ "ਕਰਮਯੋਗੀ" - ਦਿ ਨੈਸ਼ਨਲ ਪ੍ਰੋਗਰਾਮ ਫਾਰ ਸਿਵਲ ਸਰਵਿਸ ਕਪੈੱਸਿਟੀ ਬਿਲਡਿੰਗ (ਐੱਨਪੀਸੀਐੱਸਸੀਬੀ) ਲਈ ਰਾਹ ਪੱਧਰਾ ਹੋਇਆ ਹੈ। ਇਹ ਇੱਕ ਇਤਿਹਾਸਕ ਕਦਮ ਹੈ ਜਿਸਦਾ ਉਦੇਸ਼ ਸਮਕਾਲੀ ਭਾਰਤ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਨੌਕਰਸ਼ਾਹੀ ਨੂੰ ਮੁੜ ਤੋਂ ਬਦਲਣਾ ਅਤੇ ਭਾਰਤੀ ਪ੍ਰਬੰਧਕੀ ਸੇਵਾਵਾਂ ਨੂੰ ਇਸ ਤਰ੍ਹਾਂ ਸੰਗਠਿਤ ਕਰਨ ਦੀ ਕੋਸ਼ਿਸ਼ ਹੈ ਕਿ ਹਰ ਅਧਿਕਾਰੀ ਨਿਯਮਾਂ ਦਾ ਪਾਬੰਦ ਹੋਣ ਦੀ ਬਜਾਏ ਉਸ ਨੂੰ ਸੌਂਪੀ ਗਈ ਭੂਮਿਕਾ ਨੂੰ ਵਧੀਆ ਢੰਗ ਨਾਲ ਨਿਭਾਉਣ ਲਈ ਪੂਰੀ ਤਰ੍ਹਾਂ ਸਮਰੱਥ, ਟਰੇਂਡ, ਅਪਡੇਟਿਡ ਅਤੇ ਅਨੁਕੂਲ ਬਣੇ।

ਮੰਤਰੀ ਨੇ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ, ਆਈਆਈਪੀਏ, ਨਵੀਂ ਦਿੱਲੀ ਵਿਖੇ ਸਵਰਗੀ ਟੀ ਐੱਨ ਚਤੁਰਵੇਦੀ ਦੇ ਨਾਮ ‘ਤੇ ਬਣੇ ਇੱਕ ਲੈਕਚਰ ਹਾਲ ਦਾ ਉਦਘਾਟਨ ਵੀ ਕੀਤਾ। ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਯਾਦਗਾਰੀ ਅਤੇ ਮਾਣ ਵਾਲਾ ਦਿਨ ਹੈ ਕਿਉਂਕਿ ਉਨ੍ਹਾਂ ਦਾ ਨਿੱਜੀ ਤੌਰ 'ਤੇ ਵੱਡਾ ਕੱਦ ਰਿਹਾ ਹੈ, ਕਿਉਂਕਿ ਸ਼੍ਰੀ ਚਤੁਰਵੇਦੀ ਇੱਕ ਮਹਾਨ ਸ਼ਖਸੀਅਤ ਵਾਲੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਮੁਸ਼ਕਲ ਕਰੀਅਰ ਦੌਰਾਨ ਵੱਖ ਵੱਖ ਅਹੁਦਿਆਂ ‘ਤੇ ਕੰਮ ਕੀਤਾ। ਚਤੁਰਵੇਦੀ ਇੱਕ ਬਹੁਪੱਖੀ ਸ਼ਖਸੀਅਤ ਅਤੇ ਉੱਚ ਇਮਾਨਦਾਰੀ ਵਾਲੇ ਵਿਅਕਤੀ ਸਨ, ਜਿਨ੍ਹਾਂ ਨੇ ਬਤੌਰ ਆਈਏਐੱਸ ਅਧਿਕਾਰੀ, ਭਾਰਤ ਦੇ ਸੀਏਜੀ, ਦੋ ਵਾਰ ਸੰਸਦ ਮੈਂਬਰ (ਰਾਜ ਸਭਾ), ਰਾਜਪਾਲ ਅਤੇ ਕਈ ਹੋਰ ਅਹੁਦਿਆਂ ਦੀ ਸੇਵਾ ਨਿਭਾਈ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸੰਕਲਪ ਕੀਤੇ ਅਤੇ ਪ੍ਰੇਰਿਤ ਐੱਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ (ਏਡੀਪੀ) ਨੂੰ ਵਿਗਿਆਨਕ ਤੌਰ 'ਤੇ ਨਿਰਧਾਰਤ ਵਿਭਿੰਨ ਮਾਪਦੰਡਾਂ ਦੇ ਅਧਾਰ ‘ਤੇ ਦੇਸ਼ ਦੇ ਹਰ ਜ਼ਿਲ੍ਹੇ ਨੂੰ ਉੱਤਮ ਢੰਗ ਨਾਲ ਉਭਾਰਨ ਦੀ ਇੱਕ ਵਿਗਿਆਨਕ ਅਤੇ ਉਦੇਸ਼ ਯੋਜਨਾ ਦੱਸਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਲਾਭਕਾਰੀ ਹੋਏਗਾ, ਜੇ ਏਪੀਪੀਪੀਏ ਪ੍ਰੋਗਰਾਮ ਦੇ ਭਾਗੀਦਾਰ ਕੁਝ ਉਤਸ਼ਾਹੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਪ੍ਰੋਗਰਾਮ ਦਾ ਅਧਿਐਨ ਕਰਨ ਲਈ ਉਥੇ ਸਮਾਂ ਬਿਤਾਉਣਗੇ ਅਤੇ ਆਪਣੀ ਜਾਣਕਾਰੀ ਦੇਣਗੇ।
ਮੰਤਰੀ ਨੂੰ ਦੱਸਿਆ ਗਿਆ ਕਿ 46ਵੇਂ ਏਪੀਪੀਪੀਏ ਕੋਰਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਗ੍ਰਾਮੀਣ, ਸ਼ਹਿਰੀ ਅਤੇ ਵਿਕਸਤ ਖੇਤਰਾਂ ਦੇ ਦੌਰੇ ਦੇ ਹਿੱਸੇ ਵਜੋਂ ਗੁਜਰਾਤ, ਸਿੱਕਮ, ਦਾਰਜੀਲਿੰਗ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਅਤੇ ਆਈਆਈਪੀਏ ਨੇ ਉਨ੍ਹਾਂ ਲਈ ਭਾਰਤ-ਚੀਨ ਸਰਹੱਦ ਸੰਘਰਸ਼, ਭਾਰਤ-ਪਾਕਿਸਤਾਨ ਸੰਬੰਧ, ਮਿਸ਼ਨ ਕਰਮਯੋਗੀ ਅਤੇ ਐੱਫਆਰਏਸੀ ਰਣਨੀਤੀ, ਨਵੀਂ ਸਿੱਖਿਆ ਨੀਤੀ ਆਦਿ ਬਹੁਤ ਹੀ ਢੁੱਕਵੇਂ ਵਿਸ਼ਿਆਂ ‘ਤੇ ਵਿਸ਼ੇਸ਼ ਭਾਸ਼ਣ ਅਤੇ ਗੱਲਬਾਤ ਦਾ ਆਯੋਜਨ ਕੀਤਾ, ਜਿਸ ਰਾਹੀਂ 46ਵੇਂ ਏਪੀਪੀਪੀਏ ਦੇ ਭਾਗੀਦਾਰਾਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।
ਡਾ. ਜਿਤੇਂਦਰ ਸਿੰਘ ਨੇ ਇਹ ਦੱਸਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਆਈਆਈਪੀਏ ਨੇ 46ਵੇਂ ਏਪੀਪੀਪੀਏ ਕੋਰਸ ਦੀ ਸ਼ੁਰੂਆਤ ਦੌਰਾਨ ਏਪੀਪੀਪੀਏ ਦੇ ਭਾਗੀਦਾਰਾਂ ਲਈ ਇੱਕ ਸ਼ਾਨਦਾਰ ਮਿਸ਼ਰਿਤ ਪ੍ਰੋਗਰਾਮ ਤਿਆਰ ਅਤੇ ਵਿਕਸਤ ਕੀਤਾ ਹੈ। ਉਨ੍ਹਾਂ ਕਿਹਾ, ਬਹੁਤ ਘੱਟ ਸੰਸਥਾਵਾਂ ਇਸ ਮਹਾਮਾਰੀ ਦੌਰਾਨ ਔਨਲਾਈਨ ਮੋਡ ਵਿੱਚ ਸਫਲਤਾਪੂਰਵਕ ਲੰਬੇ ਸਮੇਂ ਦੀ ਟ੍ਰੇਨਿੰਗ ਦੇ ਸਕੀਆਂ ਹਨ ਅਤੇ ਇਸ ਸਾਲ ਵੀ, 47ਵਾਂ ਏਪੀਪੀਪੀਏ ਕੋਰਸ ਨਿਰਧਾਰਤ ਸਮੇਂ ‘ਤੇ ਸ਼ੁਰੂ ਹੋਇਆ ਅਤੇ ਆਈਆਈਪੀਏ ਵਧੇਰੇ ਸ਼ਾਨਦਾਰ ਸਟ੍ਰੀਮਾਂ ਅਤੇ ਸਮੱਗਰੀ ਲੈ ਕੇ ਆਇਆ।
ਏਪੀਪੀਪੀਏ ਕੋਰਸ 1975 ਵਿੱਚ ਸ਼ੁਰੂ ਹੋਇਆ ਸੀ, ਜਿਸ ਨੂੰ ਮਿਡਲ ਪੱਧਰ ਦੇ ਸਿਵਲ ਸੇਵਕਾਂ ਅਤੇ ਰੱਖਿਆ ਬਲਾਂ ਦੇ ਅਧਿਕਾਰੀਆਂ ਲਈ ਤਿਆਰ ਕੀਤਾ ਗਿਆ ਸੀ ਅਤੇ ਮੱਧ-ਕੈਰੀਅਰ ਟ੍ਰੇਨਿੰਗ ਹਿੱਸੇ ਵਿੱਚ ਇਹ ਆਪਣੀ ਕਿਸਮ ਦਾ ਸਭ ਤੋਂ ਪਹਿਲਾ ਸੀ। 1975 ਤੋਂ ਹੁਣ ਤੱਕ ਇਸ ਕੋਰਸ ਵਿੱਚ 1580 ਤੋਂ ਵੱਧ ਅਧਿਕਾਰੀ ਭਾਗ ਲੈ ਚੁੱਕੇ ਹਨ ਅਤੇ ਇਹ ਪ੍ਰੋਗਰਾਮ ਆਈਆਈਪੀਏ ਦਾ ਪ੍ਰਮੁੱਖ ਪ੍ਰੋਗਰਾਮ ਰਿਹਾ ਹੈ।
ਏਪੀਪੀਪੀਏ ਮੱਧ ਪੱਧਰੀ ਅਫਸਰਾਂ ਨੂੰ ਵਧੇਰੇ ਜ਼ਿੰਮੇਵਾਰ ਲੀਡਰਸ਼ਿਪ ਅਤੇ ਫੈਸਲੇ ਲੈਣ ਦੇ ਅਹੁਦਿਆਂ ਲਈ ਤਿਆਰ ਕਰਨ ਲਈ ਕਈ ਵਿਸ਼ਿਆਂ ਵਿੱਚ ਲਾਭਕਾਰੀ ਹੈ। ਇਹ ਜਨਤਕ ਪ੍ਰਸ਼ਾਸਨ, ਵਿੱਤ, ਡਿਜੀਟਲ ਗਵਰਨੈਂਸ, ਸਾਈਬਰ ਸੁਰੱਖਿਆ, ਖੇਤੀਬਾੜੀ ਅਰਥਸ਼ਾਸਤਰ, ਸ਼ਹਿਰੀ ਪ੍ਰਸ਼ਾਸਨ ਅਤੇ ਖਪਤਕਾਰਾਂ ਦੀ ਸੁਰੱਖਿਆ ਤੋਂ ਲੈ ਕੇ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਅਤੇ ਸਮਾਜਿਕ ਪ੍ਰਣਾਲੀਆਂ ਸਮੇਤ ਵੱਖ ਵੱਖ ਮੋਡਿਊਲਾਂ ਨੂੰ ਸ਼ਾਮਲ ਕਰਦਾ ਹੈ। ਇਨ੍ਹਾਂ ਦੇ ਨਾਲ-ਨਾਲ, ਇਸ ਵਿੱਚ ਅਸਲ ਸਾਈਟਾਂ ਜਿਵੇਂ ਸ਼ਹਿਰੀ / ਦਿਹਾਤੀ ਦੌਰੇ ਅਤੇ ਫਾਰਵਰਡ ਏਰੀਆ ਟੂਰਾਂ ਸਮੇਤ ਵੱਖੋ ਵੱਖਰੇ ਐਕਸਪੋਜ਼ਰ ਦੌਰੇ ਵੀ ਸ਼ਾਮਲ ਹਨ। ਮੰਤਰੀ ਨੇ ਉਮੀਦ ਜਤਾਈ ਕਿ ਕੁਲ ਮਿਲਾ ਕੇ, ਮੈਨੂੰ ਲਗਦਾ ਹੈ ਕਿ ਹਿੱਸਾ ਲੈਣ ਵਾਲਿਆਂ ਨੂੰ ਇਸ ਕੋਰਸ ਤੋਂ ਬਹੁਤ ਜ਼ਿਆਦਾ ਲਾਭ ਹੋਏਗਾ।

*********
ਐੱਸਐੱਨਸੀ
(Release ID: 1732722)
ਵਿਜ਼ੀਟਰ ਕਾਊਂਟਰ : 232