ਪ੍ਰਿਥਵੀ ਵਿਗਿਆਨ ਮੰਤਰਾਲਾ

ਉੱਤਰ ਪੱਛਮੀ, ਮੱਧ ਭਾਰਤ ਅਤੇ ਪੱਛਮੀ ਹਿੱਸਿਆਂ ਵਿੱਚ ਅਗਲੇ 5-6 ਦਿਨਾਂ ਦੌਰਾਨ ਤੱਕ ਘੱਟ ਬਾਰਸ਼ ਦੀ ਸਥਿਤੀ ਬਣੇ ਰਹਿਣ ਦੀ ਵਧੇਰੇ ਸੰਭਾਵਨਾ ਹੈ

Posted On: 03 JUL 2021 6:40PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਅਨੁਸਾਰ ਮਹੱਤਵ ਮੌਸਮੀ ਸਥਿਤੀਆਂ ਇਸ ਤਰ੍ਹਾਂ ਹਨ :

 

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਨੋਰਥ / ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ

 

*ਮੌਸਮ ਦੀਆਂ ਸਥਿਤੀਆਂ, ਵੱਡੇ ਪੱਧਰ ਤੇ ਵਾਯੂਮੰਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਗਤੀਸ਼ੀਲ ਮਾਡਲਾਂ ਦੁਆਰਾ ਹਵਾ ਦੇ ਨਮੂਨੇ ਤੋਂ ਪਤਾ ਚੱਲਦਾ ਹੈ ਕਿ ਅਗਲੇ ਦਿਨਾਂ ਦੌਰਾਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਅਗਲੇ 5 ਦਿਨਾਂ ਦੌਰਾਨ ਕੋਈ ਢੁਕਵੀਂ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ 5-6 ਦਿਨਾਂ ਦੌਰਾਨ ਪੱਛਮੀ ਭਾਰਤ ਦੇ ਉੱਤਰ ਪੱਛਮੀ, ਮੱਧ ਅਤੇ ਭਾਰਤੀ ਪੇਨੀਸੁਲਰ ਦੇ ਪੱਛਮੀ ਹਿੱਸਿਆਂ ਵਿੱਚ ਬਾਰਸ਼ ਦੀ ਗਤੀਵਿਧੀ ਦੀ ਵਧੇਰੇ ਸੰਭਾਵਨਾ ਹੈ। ਇਸ ਪ੍ਰਭਾਵਿਤ ਮੌਨਸੂਨ ਗਤੀਵਿਧੀ ਦੇ ਅਰਸੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਡਿੱਗਣ ਅਤੇ ਤੂਫ਼ਾਨ ਨਾਲ ਵੱਖ-ਵੱਖ ਥਾਵਾਂ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ।

*ਜਿਵੇਂ ਭਵਿੱਖਬਾਣੀ ਕੀਤੀ ਗਈ ਹੈ, ਹੀਟ ਵੇਵ ਦੇ ਹਾਲਾਤ ਨੇ ਕੱਲ੍ਹ ਹਰਿਆਣਾ ਵਿਚ ਸਿਰਫ ਇਕੱਲਿਆਂ ਗਰਮੀ ਦੀ ਲਹਿਰ ਹੋਣ ਦੇ ਨਾਲ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਤੋਂ ਗਰਮੀ ਘਟਾ ਦਿੱਤੀ ਹੈ I ਕੱਲ੍ਹ, ਪੱਛਮੀ ਉੱਤਰ ਪ੍ਰਦੇਸ਼ ਦੇ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਦਿੱਲੀ ਅਤੇ ਇਸ ਦੇ ਆਸ ਪਾਸ ਦੇ ਹਿੱਸਿਆਂ ਵਿੱਚ ਕਾਫ਼ੀ ਵਿਆਪਕ ਬਾਰਸ਼ ਹੋਈ ਹੈ, ਜਿਸ ਨਾਲ ਗਰਮੀ ਦੇ ਮੌਸਮ ਦੀ ਸਥਿਤੀ ਤੋਂ ਰਾਹਤ ਮਿਲੀ ਹੈ

 

*ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਅੱਜ 3-4 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਕੋਈ ਮਹੱਤਵਪੂਰਣ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਇਸਦੇ ਬਾਅਦ, ਅਗਲੇ 5 ਦਿਨਾਂ ਦੌਰਾਨ ਇਸ ਖੇਤਰ ਵਿੱਚ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ

*ਹੇਠਲੀਆਂ ਟ੍ਰੋਸਪੋਫੈਰਿਕ ਪੱਧਰਾਂ ਤੇ ਤੇਜ਼ ਨਮੀ ਵਾਲੀਆਂ ਦੱਖਣ ਪੱਛਮੀ ਹਵਾਵਾਂ ਦੇ ਪ੍ਰਭਾਵ ਅਧੀਨ ਬੰਗਾਲ ਦੀ ਖਾੜੀ ਤੋਂ ਉੱਤਰ-ਪੂਰਬ ਅਤੇ ਇਸ ਦੇ ਨਾਲ ਲੱਗਦੇ ਪੂਰਬੀ ਭਾਰਤ ਅਤੇ ਉੱਤਰ-ਪੱਛਮ ਰਾਜਸਥਾਨ ਤੋਂ ਨਾਗਾਲੈਂਡ ਤਕ ਸਮੁੰਦਰ ਤਲ ਤੇ ਇਕ ਟਰੱਫ ਕਾਇਮ ਹੈ ;

.

1. ਅਗਲੇ 5 ਦਿਨਾਂ ਦੌਰਾਨ ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅਰੁਣਾਚਲ ਪ੍ਰਦੇਸ਼, ਅਤੇ ਆਸਾਮ ਤੇ ਮੇਘਾਲਿਆ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ, ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 29 ਜੂਨ ਤੋਂ 30 ਜੂਨ ਦੇ ਦੌਰਾਨ ਆਸਾਮ ਅਤੇ ਮੇਘਾਲਿਆ ਅਤੇ 30 ਜੂਨ -02 ਜੁਲਾਈ, 2021 ਦੌਰਾਨ ਬਿਹਾਰ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਖੇ ਵੀ ਵੱਖ ਵੱਖ ਥਾਵਾਂ ਤੇ ਬਾਰਸ਼ ਦੀ ਸੰਭਾਵਨਾ ਹੈ।

2. ਅਗਲੇ 5 ਦਿਨਾਂ ਦੌਰਾਨ ਬਿਹਾਰ, ਆਸਾਮ ਤੇ ਮੇਘਾਲਿਆ ਅਤੇ ਉਪ ਹਿਮਾਲਿਅਨ ਪੱਛਮੀ ਬੰਗਾਲ ਅਤੇ ਸਿੱਕਮ ਦੀਆਂ ਵੱਖ ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

*ਅਗਲੇ 24 ਘੰਟਿਆਂ ਦੌਰਾਨ ਬਿਹਾਰ, ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਵਿੱਚ ਹਲਕੇ ਤੋਂ ਤੇਜ ਝੱਖੜ ਆਉਣ, ਬੱਦਲਵਾਹੀ ਬਣੇ ਰਹਿਣ ਦੇ ਨਾਲ ਨਾਲ ਬਿਜਲੀ ਡਿਗਣ ਦੀ ਵਧੇਰੇ ਸੰਭਾਵਨਾ ਹੈ। ਇਸ ਨਾਲ ਬਾਹਰ ਰਹਿਣ ਵਾਲੇ ਲੋਕਾਂ ਅਤੇ ਪਸ਼ੂਆਂ ਨੂੰ ਸਟਾਂ ਲੱਗ ਸਕਦੀਆਂ ਹਨ ਜੋ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ।

 

(ਵਧੇਰੇ ਜਾਣਕਾਰੀ ਅਤੇ ਗ੍ਰਾਫਿਕਸ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ)

 

https://static.pib.gov.in/WriteReadData/specificdocs/documents/2021/jul/doc20217311.pdf

*************

ਐਸ/ਐਸ /ਆਰ ਕੇ ਪੀ



(Release ID: 1732590) Visitor Counter : 140


Read this release in: English , Urdu , Hindi , Tamil