ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -169 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਨ ਕਵਰੇਜ ਤਕਰੀਬਨ 35 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 57.36 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 10.21 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 03 JUL 2021 8:29PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ  35 ਕਰੋੜ (35,05,42,004) ਤੋਂ ਵੱਧ ਤੱਕ ਪਹੁੰਚ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 57.36 ਲੱਖ (57,36,924)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

 

18-44 ਸਾਲ ਉਮਰ ਸਮੂਹ ਦੇ 28,33,691 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 3,29,889 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 99,434,862 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 2,712,794 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,

ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ ਪਹਿਲੀ

ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ,

ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ।

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

55423

29

2

ਆਂਧਰ ਪ੍ਰਦੇਸ਼

2174037

23182

3

ਅਰੁਣਾਚਲ ਪ੍ਰਦੇਸ਼

28987

33

4

ਅਸਾਮ

2686531

145149

5

ਬਿਹਾਰ

5963947

97323

6

ਚੰਡੀਗੜ੍ਹ

201213

481

7

ਛੱਤੀਸਗੜ੍ਹ

2765068

74568

8

ਦਾਦਰ ਅਤੇ ਨਗਰ ਹਵੇਲੀ

153187

65

9

ਦਮਨ ਅਤੇ ਦਿਊ

150485

450

10

ਦਿੱਲੀ

2915084

179919

11

ਗੋਆ

371937

6476

12

ਗੁਜਰਾਤ

7714004

222822

13

ਹਰਿਆਣਾ

3375474

117307

14

ਹਿਮਾਚਲ ਪ੍ਰਦੇਸ਼

1194003

1269

15

ਜੰਮੂ ਅਤੇ ਕਸ਼ਮੀਰ

953874

35439

16

ਝਾਰਖੰਡ

2282623

71557

17

ਕਰਨਾਟਕ

6977794

145810

18

ਕੇਰਲ

2022969

56902

19

ਲੱਦਾਖ

77515

2

20

ਲਕਸ਼ਦਵੀਪ

22834

23

21

ਮੱਧ ਪ੍ਰਦੇਸ਼

9328329

344387

22

ਮਹਾਰਾਸ਼ਟਰ

7059483

314576

23

ਮਨੀਪੁਰ

221159

252

24

ਮੇਘਾਲਿਆ

261972

48

25

ਮਿਜ਼ੋਰਮ

276588

97

26

ਨਾਗਾਲੈਂਡ

229156

78

27

ਓਡੀਸ਼ਾ

3068521

163228

28

ਪੁਡੂਚੇਰੀ

190648

349

29

ਪੰਜਾਬ

1687770

27260

30

ਰਾਜਸਥਾਨ

7762398

104975

31

ਸਿੱਕਮ

239622

18

32

ਤਾਮਿਲਨਾਡੂ

5816249

136622

33

ਤੇਲੰਗਾਨਾ

4264278

81350

34

ਤ੍ਰਿਪੁਰਾ

858698

13498

35

ਉੱਤਰ ਪ੍ਰਦੇਸ਼

9972342

215416

36

ਉਤਰਾਖੰਡ

1418244

38217

37

ਪੱਛਮੀ ਬੰਗਾਲ

4475232

93617

 

ਕੁੱਲ

99434862

2712794

 

****

 

ਐਮ.ਵੀ.


(Release ID: 1732571)