ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਪੰਜਾਬ ਦੇ ਬਰੇਟਾ ਵਿੱਚ ਕੱਲ ਸਮਾਜਿਕ ਅਧਿਕਾਰਤਾ ਸ਼ਿਵਿਰ ਵਿੱਚ ਦਿਵਯਾਂਗਜਨਾ ਨੂੰ ਸਹਾਇਤਾ ਅਟੇ ਸਹਾਇਕ ਉਪਕਰਣ ਵੰਡੇ ਜਾਣਗੇ

Posted On: 02 JUL 2021 2:20PM by PIB Chandigarh

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿਵਯਾਂਗਜਨ’ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ਇੱਕ ‘ਸਮਾਜਿਕ ਅਧਿਕਾਰਤਾ ਸ਼ਿਵਿਰ’ ਦਾ ਆਯੋਜਨ 3 ਜੁਲਾਈ 2021 ਨੂੰ ਗੁਰੂਦਵਾਰਾ ਸ਼੍ਰੀ ਜੰਡਸਰ ਸਾਹਿਬ ਬਹਾਦਰਪੁਰ, ਬਰੇਟਾ, ਜ਼ਿਲ੍ਹਾ ਮਾਨਸਾ, ਪੰਜਾਬ ਵਿੱਚ ਕੀਤਾ ਜਾਵੇਗਾ। ਇਸ ਸ਼ਿਵਿਰ ਦਾ ਆਯੋਜਨ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਯੂਡੀ) ਐਲੀਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਹਿਯੋਗ ਨਾਲ ਕੀਤਾ ਜਾਵੇਗਾ।

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਭਾਗ ਦੁਆਰਾ ਤਿਆਰ ਕੀਤੇ ਗਏ ਐੱਸਓਪੀ ਦੀ ਪਾਲਣਾ ਕਰਦਿਆਂ ਬਲਾਕ/ ਪੰਚਾਇਤ ਪੱਧਰ ’ਤੇ 1105 ਦਿਵਯਾਂਗਜਨਾਂ ਨੂੰ 1.09 ਕਰੋੜ ਰੁਪਏ ਮੁੱਲ ਦੇ ਕੁੱਲ 2253 ਸਹਾਇਤਾ ਅਤੇ ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ।

ਇਸ ਵੰਡ ਸ਼ਿਵਿਰ ਦਾ ਉਦਘਾਟਨੀ 3 ਜੁਲਾਈ 2021 ਨੂੰ ਸਵੇਰੇ 11.00 ਵਜੇ ਕੀਤਾ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਕੇਂਦਰੀ ਸਮਾਜਿਕ ਨਿਆ ਅਟੇ ਅਧਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁੱਜਰ ਹੋਣਗੇ ਅਤੇ ਪੰਜਾਬ ਦੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਉੱਥੇ ਹੀ ਬੁਡਲਾਢਾ (ਜ਼ਿਲ੍ਹਾ ਮਾਨਸਾ) ਦੇ ਵਿਧਾਨ ਸਭਾ ਮੈਂਬਰ ਸ਼੍ਰੀ ਬੁੱਧ ਰਾਮ ਇਸ ਸਮਾਰੋਹ ਦੀ ਮੁੱਖ ਜਗ੍ਹਾ ’ਤੇ ‘ਵਿਅਕਤੀਗਤ ਤੌਰ ’ਤੇ’ ਭਾਗ ਲੈਣਗੇ।

ਬਲਾਕ ਪੱਧਰ ’ਤੇ ਮੁਲਾਂਕਣ ਸ਼ਿਵਿਰਾਂ ਦੇ ਦੌਰਾਨ ਰਜਿਸਟਰਡ ਮਾਨਸਾ ਜ਼ਿਲ੍ਹੇ ਦੇ ਪਛਾਣੇ ਦਿਵਯਾਂਗਜਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਹਾਇਕ ਉਪਕਰਣ ਵੰਡੇ ਜਾਣਗੇ। ਇਸ ਸ਼ਿਵਿਰ ਵਿੱਚ ਵੰਡੇ ਜਾਣ ਵਾਲੇ ਪ੍ਰਮੁੱਖ ਉਪਕਰਣਾਂ ਵਿੱਚ ਟ੍ਰਾਈਸਾਈਕਲ, ਵ੍ਹੀਲਚੇਅਰਸ, ਵੈਸਾਖੀ, ਚੱਲਣ ਦੇ ਲਈ ਸੋਟੀਆਂ, ਰੋਲਟਰਸ, ਸਮਾਰਟ ਕੇਨ, ਸਮਾਰਟ ਫ਼ੋਨ, ਹੀਅਰਿੰਗ ਏਡ ਮਸ਼ੀਨਾਂ, ਸੀਪੀ ਚੇਅਰ, ਐੱਮਐੱਸਆਈਈਡੀ ਕਿੱਟ, ਨਕਲੀ ਅੰਗ ਅਤੇ ਕੈਲੀਪਰਸ ਆਦਿ ਸ਼ਾਮਲ ਹਨ।

ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ https://youtube.com/alimcohq  ’ਤੇ ਕੀਤਾ ਜਾਵੇਗਾ।

  ***

ਐੱਨਬੀ/ ਐੱਸਕੇ/ ਜੇਕੇ



(Release ID: 1732431) Visitor Counter : 128


Read this release in: English , Urdu , Hindi