ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੈਂਸਰ ਦੀ ਵਧਦੀ ਬਿਮਾਰੀ ਨੂੰ ਨਿਯੰਤ੍ਰਿਤ ਕਰਨ ਲਈ ਬਹੁਆਯਾਮੀ ਰਣਨੀਤੀ ਅਪਣਾਉਣ ਦਾ ਸੱਦਾ ਦਿੱਤਾ


ਸਾਨੂੰ ਕੈਂਸਰ ਨੂੰ ਰੋਕਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਇਕੱਠੇ ਮਿਲਕੇ ਕੰਮ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀਸਰਵਾਈਕਲ ਕੈਂਸਰ ਦਾ ਬਚਾਅ ਅਤੇ ਇਲਾਜ ਦੋਨੋਂ ਹਨ : ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕੈਂਸਰ ਦੇ ਇਲਾਜ ਵਿੱਚ ਹੋਣ ਵਾਲੇ ਖਰਚ ਵਿੱਚ ਕਮੀ ਲਿਆਉਣ ਦੀ ਤਤਕਾਲ ਜ਼ਰੂਰਤ ਨੂੰ ਉਜਾਗਰ ਕੀਤਾਉਪ ਰਾਸ਼ਟਰਪਤੀ ਨੇ ਆਈਐੱਫਸੀਪੀਸੀ 2021 ਵਰਲਡ ਕਾਂਗਰਸ ਦਾ ਉਦਘਾਟਨ ਕੀਤਾ

Posted On: 01 JUL 2021 8:00PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕੈਂਸਰ ਦੀ ਵਧਦੀ ਬਿਮਾਰੀ ਤੇ ਰੋਕ ਲਗਾਉਣ ਲਈ ਇੱਕ ਬਹੁਆਯਾਮੀ ਰਣਨੀਤੀ ਅਪਣਾਉਣ ਦਾ ਸੱਦਾ ਦਿੱਤਾ-ਇੱਕ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਜ਼ਰੂਰਤ ਤੇ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਸਮੁਦਾਇਕ ਪੱਧਰ ਤੇ ਨਿਯਮਿਤ ਰੂਪ ਨਾਲ ਸਿਹਤ ਜਾਂਚ ਕੈਂਪਾਂ ਦਾ ਆਯੋਜਨ ਕਰਨ ਤੱਕ, ਸਮੂਹਿਕ ਮੁਹਿੰਮ ਤੇ ਬਲ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, " ਆਓ ਅਸੀਂ ਕੈਂਸਰ ਨੂੰ ਰੋਕਣ ਅਤੇ ਲੋਕਾਂ ਦਾ ਜੀਵਨ ਬਚਾਉਣ ਲਈ ਇਕੱਠੇ ਮਿਲ ਕੇ ਕੰਮ ਕਰੀਏ"

 

ਉਪ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਇੰਡੀਅਨ ਸੁਸਾਇਟੀ ਆਵ੍ ਕੋਲਪੋਸਕੋਪੀ ਐਂਡ ਸਰਵਾਈਕਲ ਪੈਥੋਲੋਜੀ ਦੁਆਰਾ ਆਯੋਜਿਤ ਆਈਐੱਫਸੀਪੀਸੀ 2021 ਵਰਲਡ ਕਾਂਗਰਸ ਦਾ ਵਰਚੁਅਲ ਰੂਪ ਨਾਲ ਉਦਘਾਟਨ ਕਰਦੇ ਹੋਏ ਕੀਤੀਆਂਉਨ੍ਹਾਂ ਨੇ ਇਸ ਸਮਾਗਮ ਦੇ ਦੌਰਾਨ ਇੰਡੀਅਨ ਜਰਨਲ ਆਵ੍ ਗਾਇਨੀਕੋਲੋਜੀਕਲ ਔਨਕੋਲੋਜੀ ਦਾ ਇੱਕ ਵਿਸ਼ੇਸ਼ ਐਡੀਸ਼ਨ ਵੀ ਲਾਂਚ ਕੀਤਾ

 

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਭਾਰਤੀ ਮਹਿਲਾਵਾਂ ਵਿੱਚ ਸਰਵਾਈਕਲ ਕੈਂਸਰ ਦੂਜਾ ਸਭ ਤੋਂ ਆਮ ਕੈਂਸਰ ਬਣਿਆ ਹੋਇਆ ਹੈ, ਉਪ ਰਾਸ਼ਟਰਪਤੀ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਦਾ ਬਚਾਅ ਅਤੇ ਇਲਾਜ ਦੋਨੋਂ ਹੀ ਸੰਭਵ ਹਨਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਤੰਦਰੁਸਤ ਮਹਿਲਾਵਾਂ ਦੀ ਨਿਯਮਿਤ ਸਕ੍ਰੀਨਿੰਗ ਰਾਹੀਂ ਜਲਦੀ ਤੋਂ ਜਲਦੀ ਇਲਾਜ ਹੋਣ ਕੇ ਕਾਰਨ ਇਸ ਬਿਮਾਰੀ ਦੇ ਆਲਮੀ ਅੰਕੜਿਆਂ ਵਿੱਚ ਬੇਮਿਸਾਲ ਰੂਪ ਨਾਲ ਕਮੀ ਆਈ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਅਗਰ ਅਸੀਂ ਸਰਵਾਈਕਲ ਕੈਂਸਰ ਨੂੰ ਰੋਕਣ, ਸਕ੍ਰੀਨਿੰਗ ਕਰਨ ਅਤੇ ਇਲਾਜ ਕਰਨ ਲਈ ਵਿਆਪਕ ਦ੍ਰਿਸ਼ਟੀਕੋਣ ਅਪਣਾਉਂਦੇ ਹਾਂ ਤਾਂ ਅਸੀਂ ਇਸ ਬਿਮਾਰੀ ਨੂੰ ਜਨਤਕ ਸਿਹਤ ਸਮੱਸਿਆ ਦੇ ਰੂਪ ਵਿੱਚ ਸਮਾਪਤ ਕਰ ਸਕਦੇ ਹਾਂ

 

ਇਸ ਗੱਲ ਤੇ ਚਾਨਣਾ ਪਾਉਂਦੇ ਹੋਏ ਕਿ ਵੈਕਸੀਨ ਰਾਹੀਂ ਸਰਵਾਈਕਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਮੁਟਿਆਰਾਂ ਨੂੰ ਦਿੱਤੇ ਜਾਣ ਵਾਲੇ ਐੱਚਪੀਵੀ-ਰੋਧੀ ਵੈਕਸੀਨ ਨੂੰ ਸਰਵਾਈਕਲ ਕੈਂਸਰ ਦੀ ਰੋਕਥਾਮ ਕਰਨ ਵਾਲੀ ਇੱਕ ਸਿੱਧ ਉਪਕਰਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ

 

ਸ਼੍ਰੀ ਨਾਇਡੂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਤਾਕੀਦ ਕੀਤੀ ਕਿ ਉਹ ਗ੍ਰਾਮੀਣ ਇਲਾਕਿਆਂ ਵਿੱਚ ਸਿਹਤ ਮਾਹਿਰਾਂ ਦਾ ਨਿਯਮਿਤ ਦੌਰਾ ਕਰਵਾਉਣ ਅਤੇ ਲੋਕਾਂ ਵਿੱਚ ਬਚਾਅ ਉਪਾਵਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਨ, ਨਾਲ ਹੀ ਸਰਵਾਈਕਲ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਣ, ਬਿਮਾਰੀ ਦਾ ਜਲਦੀ ਤੋਂ ਜਲਦੀ ਪਤਾ ਲਗਾਉਣ ਦੇ ਮਹੱਤਵ ਅਤੇ ਐੱਚਪੀਵੀ ਵੈਕਸੀਨ ਦੇ ਲਾਭਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਨ

 

ਕੈਂਸਰ ਦੇ ਵਧਦੇ ਹੋਏ ਖਤਰੇ ਦੇ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਕੇਵਲ 2020 ਵਿੱਚ ਲਗਭਗ ਇੱਕ ਕਰੋੜ ਲੋਕਾਂ ਦੀ ਮੌਤ ਕੈਂਸਰ ਨਾਲ ਹੋਈ ਹੈਉਨ੍ਹਾਂ ਨੇ ਕਿਹਾ, ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਲਗਭਗ 70% ਨਿਮਨ-ਤੋਂ-ਮੱਧ ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦਾ ਹੈ, ਕੈਂਸਰ ਨਾਲ ਸਬੰਧਿਤ ਰੋਗਾਂ ਅਤੇ ਮੌਤ ਦਰ ਦਾ ਬੋਝ ਉਨ੍ਹਾਂ ਦੇਸ਼ਾਂ ਤੇ ਸਭ ਤੋਂ ਜ਼ਿਆਦਾ ਪੈਂਦਾ ਹੈ ਅਤੇ ਨਾਲ ਹੀ ਨਾਲ ਇਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ਤੇ ਵੀ ਇਸ ਦਾ ਗੰਭੀਰ ਪ੍ਰਭਾਵ ਪੈਂਦਾ ਹੈ

 

ਇਸ ਗੱਲ ਤੇ ਬਲ ਦਿੰਦੇ ਹੋਏ ਕਿ ਘੱਟੋ ਤੋਂ ਘੱਟ ਇੱਕ ਤਿਹਾਈ ਆਮ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ, ਸ਼੍ਰੀ ਨਾਇਡੂ ਨੇ ਆਪਣੀ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਕੈਂਸਰ ਦਾ ਪਤਾ ਅੰਤਿਮ ਪੜਾਅ ਵਿੱਚ ਚਲਦਾ ਹੈ, ਜਿਸ ਨਾਲ ਇਲਾਜ ਅਤੇ ਰੋਗ ਨਿਵਿਰਤੀ ਜ਼ਿਆਦਾ ਚੁਣੌਤੀਪੂਰਨ ਹੋ ਜਾਂਦੀ ਹੈ

 

ਕੈਂਸਰ ਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਗੰਭੀਰ ਸਥਿਤੀ ਉਜਾਗਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਕੈਂਸਰ ਦੇ ਇਲਾਜ ਦੌਰਾਨ ਰੋਗੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਨਾ ਕੇਵਲ ਸਰੀਰਕ ਅਤੇ ਮਾਨਸਿਕ ਤੌਰ ਤੇ ਬਲਕਿ ਆਰਥਿਕ ਤੌਰ ਤੇ ਵੀ ਪ੍ਰਭਾਵਿਤ ਹੁੰਦੇ ਹਨਉਨ੍ਹਾਂ ਨੇ ਕਿਹਾ, "ਕਈ ਮਾਮਲਿਆਂ ਵਿੱਚ, ਪਰਿਵਾਰ ਇਲਾਜ ਦੇ ਖਰਚ ਨੂੰ ਪੂਰਾ ਕਰਨ ਲਈ ਆਪਣੀ ਜੀਵਨ ਭਰ ਦੀ ਬੱਚਤ ਪੂੰਜੀ ਨੂੰ ਸਮਾਪਤ ਕਰ ਦਿੰਦੇ ਹਨ” ਕੈਂਸਰ ਦੇ ਇਲਾਜ ਵਿੱਚ ਹੋਣ ਵਾਲੇ ਅਤਿ-ਅਧਿਕ ਖਰਚ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਦੇ ਇਲਾਜ ਵਿੱਚ ਹੋਣ ਵਾਲੇ ਖਰਚ ਵਿੱਚ ਕਮੀ ਲਿਆਉਣ ਦੀ ਤਤਕਾਲ ਜ਼ਰੂਰਤ ਹੈ

 

ਆਯੁਸ਼ਮਾਨ ਭਾਰਤ ਯੋਜਨਾ ਨੂੰ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਦੱਸਦੇ ਹੋਏ, ਜਿਸ ਵਿੱਚ 10.74 ਕਰੋੜ ਜ਼ਰੂਰਤਮੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਵਿਆਪਕ ਬੀਮਾ ਕਵਰੇਜ ਪ੍ਰਦਾਨ ਕੀਤੀ ਗਈ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਭਾਰਤ ਵਿੱਚ ਜਨਤਕ ਅਤੇ ਪ੍ਰਾਈਵੇਟ ਖੇਤਰ ਦੇ ਸੂਚੀਬੱਧ ਹਸਪਤਾਲਾਂ ਦੇ ਸੈਕੰਡਰੀ ਅਤੇ ਤੀਜੇ ਦਰਜੇ ਦੇ ਕੇਅਰ ਹਸਪਤਾਲਾਂ ਵਿੱਚ ਭਰਤੀ ਲਈ ਹਰ ਸਾਲ 5 ਲੱਖ ਰੁਪਏ ਦਾ ਕਵਰ ਪ੍ਰਦਾਨ ਕਰੇਗੀ

 

  • ਰਾਸ਼ਟਰਪਤੀ ਦੁਆਰਾ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀ) ਦੀ ਵਧਦੀ ਹੋਈ ਸੰਖਿਆ ਤੇ ਵੀ ਚਿੰਤਾ ਵਿਅਕਤ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਖ਼ਿਲਾਫ਼ ਸਾਡੀ ਲੜਾਈ ਦੇ ਦਰਮਿਆਨ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀ) ਵਿੱਚ ਹੋ ਰਹੇ ਵਾਧੇ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ ਸ਼੍ਰੀ ਨਾਇਡੂ ਨੇ ਜ਼ਿਕਰ ਕੀਤਾ ਕਿ ਇੱਕ ਸੁਸਤ ਜੀਵਨ ਸ਼ੈਲੀ, ਅਸੁਅਸਥ ਖਾਨ-ਪਾਨ, ਸਰੀਰਕ ਗਤੀਵਿਧੀਆਂ ਦੀ ਕਮੀ, ਤੰਬਾਕੂ ਦੇ ਯੋਗ ਅਤੇ ਸ਼ਰਾਬ ਦੇ ਹਾਨੀਕਾਰਕ ਸੇਵਨ ਦੇ ਇਲਾਵਾ ਪ੍ਰਦੂਸ਼ਣ ਦਾ ਉੱਚ ਪੱਧਰ ਵੀ ਐੱਨਸੀਡੀ ਦੇ ਵਾਧੇ ਵਿੱਚ ਯੋਗਦਾਨ ਦੇ ਰਿਹਾ ਹੈ ਇਸ ਨੂੰ ਇੱਕ ਚਿੰਤਾਜਨਕ ਸਥਿਤੀ ਦੱਸਦੇ ਹੋਏ ਰਾਸ਼ਟਰਪਤੀ ਨੇ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀ) ਨੂੰ ਰੋਕਣ ਅਤੇ ਸਮੇਂ ਤੋਂ ਪਹਿਲਾਂ ਉਨ੍ਹਾਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਲਿਆਉਣ ਲਈ ਠੋਸ ਕਾਰਵਾਈ ਕਰਨ ਦੀ ਜ਼ਰੂਰਤ ਤੇ ਬਲ ਦਿੱਤਾ

 

ਸਰੀਰਕ ਅਤੇ ਮਾਨਸਿਕ ਸਿਹਤ ਦੇ ਮਹੱਤਵ ਤੇ ਬਲ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਮਹਾਨ ਅਧਿਆਤਮਕ ਗੁਰੂ ਸੁਆਮੀ ਵਿਵੇਕਾਨੰਦ ਦੇ ਸ਼ਬਦਾਂ ਨੂੰ ਦੁਹਰਾਇਆ, ਉਨ੍ਹਾਂ ਨੇ ਕਿਹਾ, “ਤੁਹਾਨੂੰ ਆਪਣੀ ਸਿਹਤ ਤੇ ਸਖ਼ਤ ਨਜ਼ਰ ਰੱਖਣੀ ਚਾਹੀਦੀ ਹੈ; ਬਾਕੀ ਸਭ ਚੀਜ਼ਾਂ ਨੂੰ ਉਸ ਦੇ ਅਧੀਨ ਕਰ ਦੇਣਾ ਚਾਹੀਦਾ ਹੈ

 

ਉਪ ਰਾਸ਼ਟਰਪਤੀ ਨੇ ਵਰਤਮਾਨ ਸਮੇਂ ਵਿੱਚ ਜਾਰੀ ਮਹਾਮਾਰੀ ਦੇ ਦੌਰਾਨ ਚਿਕਿਤਸਾ ਸਮੁਦਾਇ ਅਤੇ ਹੈਲਥਕੇਅਰ ਪ੍ਰੋਫੈਸ਼ਨਲਾਂ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਨੇਕ ਸੇਵਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, ਪੂਰੀ ਦੁਨੀਆ ਮਹਾਮਾਰੀ ਦੇ ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਉਨ੍ਹਾਂ ਦੀ ਨਿਰਸੁਆਰਥ ਸੇਵਾ ਲਈ ਚਿਕਿਤਸਾ ਸਮੁਦਾਇ ਦੀ ਰਿਣੀ ਹੈ

 

ਸ਼੍ਰੀ ਨਾਇਡੂ ਨੇ ਆਲਮੀ ਪੱਧਰ ਤੇ ਸਰਵਾਈਕਲ ਕੈਂਸਰ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਪ੍ਰਯਤਨਾਂ ਦੇ ਲਈ ਇੰਟਰਨੈਸ਼ਨਲ ਫੈਡਰੇਸ਼ਨ ਆਵ੍ ਸਰਵਾਈਕਲ ਪੈਥੋਲੋਜੀ ਐਂਡ ਕੋਲਪੋਸਕੋਪੀ ਐਂਡ ਇੰਡੀਅਨ ਸੁਸਾਇਟੀ ਆਵ੍ ਕੋਲਪੋਸਕੋਪੀ ਐਂਡ ਸਰਵਾਈਕਲ ਪੈਥੋਲੋਜੀ ਦੀ ਪ੍ਰਸ਼ੰਸਾ ਕੀਤੀ

 

ਇਸ ਵਰਚੁਅਲ ਸਮਾਰੋਹ ਵਿੱਚ, ਡਾ ਹਰਸ਼ ਵਰਧਨ, ਭਾਰਤ ਦੇ ਸਿਹਤ ਮੰਤਰੀ, ਪ੍ਰੋ (ਡਾ.) ਸੁਨੀਲ ਕੁਮਾਰ , ਸਿਹਤ ਸੇਵਾ ਡਾਇਰੈਕਟਰ ਜਨਰਲ, ਭਾਰਤ ਸਰਕਾਰ, ਭਾਰਤ ਦੇ ਸੀਨੀਅਰ ਡਾਕਟਰਾਂ, ਆਈਐੱਫਸੀਪੀਸੀ ਦੇ ਪਦ ਅਧਿਕਾਰੀਆਂ, ਆਈਐੱਸਸੀਸੀਪੀ ਦੇ ਮੈਬਰਾਂ, ਸਿਹਤ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ

 

******

 

ਐੱਮਐੱਸ/ਆਰਕੇ/ਡੀਪੀ(Release ID: 1732402) Visitor Counter : 76