ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਤਹਿਤ, ਹਰਿਆਣਾ ਦੇ 12 ਜਿ਼ਲਿ੍ਆਂ, ਭਿਵਾਨੀ, ਸੋਨੀਪਤ ਅਤੇ ਚਰਖੀ ਦਾਦਰੀ ਵਿੱਚ 100 ਪ੍ਰਤੀਸ਼ਤ ਕਵਰੇਜ ਨਾਲ “ਹਰ ਘਰ ਜਲ” ਦਾ ਟੀਚਾ ਪ੍ਰਾਪਤ ਕੀਤਾ ਗਿਆ ਹੈ


ਹਰਿਆਣਾ ਵਿੱਚ 95 ਪ੍ਰਤੀਸ਼ਤ ਤੋਂ ਵੱਧ ਪੇਂਡੂ ਵਸੋਂ ਕੋਲ ਪੀਣ ਯੋਗ ਪਾਣੀ ਲਈ ਘਰੇਲੂ ਟੂਟੀ ਵਾਲੇ ਕੁਨੈਕਸ਼ਨ ਰਾਹੀਂ ਪਹੁੰਚ ਹੈ

Posted On: 02 JUL 2021 4:30PM by PIB Chandigarh

ਹਰਿਆਣਾ ਸੂਬਾ ਜਲ ਜੀਵਨ ਮਿਸ਼ਨ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਜਲ ਜੀਵਨ ਮਿਸ਼ਨ ਕੇਂਦਰ ਸਰਕਾਰ ਦੀ ਇੱਕ ਮਹੱਤਵਪੂਰਨ ਸਕੀਮ ਹੈ, ਜਿਸ ਦਾ ਮਕਸਦ 2024 ਤੱਕ ਦੇਸ਼ ਦੇ ਹਰੇਕ ਪੇਂਡੂ ਘਰ ਵਿੱਚ ਪੀਣ ਯੋਗ ਪਾਣੀ ਮੁਹੱਈਆ ਕਰਨਾ ਹੈ। ਭਿਵਾਨੀ, ਸੋਨੀਪਤ ਅਤੇ ਚਰਖੀ ਦਾਦਰੀ ਜਿ਼ਲਿ੍ਆਂ ਵਿੱਚਹਰ ਘਰ ਜਲਦਾ ਰੁਤਬਾ ਪ੍ਰਾਪਤ ਕਰਨ ਤੋਂ ਬਾਅਦ ਸੂਬੇ ਦੇ 22 ਜਿ਼ਲਿ੍ਆਂ ਵਿੱਚੋਂ 12 ਜਿ਼ਲਿ੍ਆਂ ਵਿੱਚ ਇਸ ਮਿਸ਼ਨ ਤਹਿਤ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ। 9 ਹੋਰ ਜਿ਼ਲ੍ਹੇਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਕੈਥਲ, ਕਰਨਾਲ, ਕੁਰੂਕਸ਼ੇਤਰ, ਪੰਚਕੂਲਾ, ਪਾਨੀਪਤ ਅਤੇ ਰੋਹਤਕਨੇ ਪਹਿਲਾਂ ਹੀਹਰ ਘਰ ਜਲਦਾ ਟੀਚਾ ਪ੍ਰਾਪਤ ਕਰ ਲਿਆ ਹੈ। ਇਸ ਤੋਂ ਇਲਾਵਾ ਬਾਕੀ 10 ਜਿ਼ਲਿ੍ਆਂ ਵਿੱਚੋਂ 6 ਨੇ ਵੀ 98 ਪ੍ਰਤੀਸ਼ਤ ਤੋਂ ਵੱਧ ਟੀਚਾ ਪ੍ਰਾਪਤ ਕਰ ਲਿਆ ਹੈ ਅਤੇ ਇਨ੍ਹਾਂ 6 ਜਿ਼ਲਿ੍ਆਂ ਨੂੰ ਜਲਦੀ ਹੀਹਰ ਘਰ ਜਲਜਿ਼ਲਿ੍ਆਂ ਵਜੋਂ ਐਲਾਨੇ ਜਾਣ ਦੀ ਸੰਭਾਵਨਾ ਹੈ।
ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਹਰਿਆਣਾ ਦੇ ਭਿਵਾਨੀ, ਸੋਨੀਪਤ ਅਤੇ ਚਰਖੀ ਦਾਦਰੀ ਜਿ਼ਲਿ੍ਆਂ ਵਿੱਚ 100 ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਸੂਬੇ ਦੇ ਸਾਰੇ ਜਿ਼ਲਿ੍ਆਂ ਵਿੱਚ ਮਿੱਥੇ ਸਮੇਂ 2024 ਤੋਂ ਪਹਿਲਾਂ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਸ਼੍ਰੀ ਕਟਾਰੀਆ ਨੇ ਦੱਸਿਆ ਕਿ ਮੌਜੂਦਾ ਮਾਲੀ ਸਾਲ 2021—22 ਵਿੱਚ ਜਲ ਸ਼ਕਤੀ ਮੰਤਰਾਲੇ ਨੇ 1152.19 ਕਰੋੜ ਹਰਿਆਣਾ ਨੂੰ ਅਲਾਟ ਕੀਤੇ ਹਨ ਜਿਸ ਵਿੱਚੋਂ 256.81 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਾਰੇ ਸੂਬਿਆਂ ਵਿੱਚ ਸਕੀਮ ਦੀ ਤਰੱਕੀ ਦੀ ਨੇੜਿਓਂ ਨਿਗਰਾਨੀ ਕਰਨ ਲਈ ਜਲ ਸ਼ਕਤੀ ਮੰਤਰਾਲਾ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਕਟਾਰੀਆ ਨੇ ਦੱਸਿਆ ਕਿ ਸਾਰਾ ਮੰਤਰਾਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪੀਣ ਵਾਲੇ ਪਾਈਪ ਰਾਹੀਂ ਪਾਣੀ ਦੀ ਸਪਲਾਈ ਦੀ ਸਰਬਪੱਖੀ ਕਵਰੇਜ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਇਹ ਕਦਮ ਪੇਂਡੂ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਵੱਡੀ ਪੱਧਰ ਤੇ ਘੱਟ ਕਰੇਗਾ ਕਿਉਂਕਿ ਉਨ੍ਹਾਂ ਨੂੰ ਘਰੇਲੂ ਵਰਤੋਂ ਲਈ ਪਾਣੀ ਲਿਆਉਣ ਲਈ ਲੰਬੇ ਪੈਂਡੇ ਤੈਅ ਕਰਨੇ ਪੈਂਦੇ ਹਨ।
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਭਾਵੇਂ ਸਕੀਮ ਨੂੰ ਮੁਕੰਮਲ ਕਰਨ ਲਈ 2024 ਸਾਲ ਟੀਚਾ ਰੱਖਿਆ ਗਿਆ ਹੈ ਪਰ ਮੁੱਖ ਮੰਤਰੀ ਨੇ ਫਰੰਟ ਤੋਂ ਅਗਵਾਈ ਕਰਦਿਆਂ ਕੇਂਦਰ ਨੂੰ ਸਾਲ 2022 ਤੱਕ ਸਕੀਮ ਨੂੰ ਲਾਗੂ ਕਰਨ ਲਈ ਭਰੋਸਾ ਦਵਾਇਆ ਹੈ ਅਤੇ ਲਾਗੂ ਕਰਨ ਦੀ ਮੌਜੂਦਾ ਰਫ਼ਤਾਰ ਨੂੰ ਦੇਖਦਿਆਂ ਇਹ ਲੱਗਦਾ ਹੈ ਕਿ ਹਰਿਆਣਾ 2021 ਵਿੱਚ ਹੀ 100 ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰ ਲਵੇਗਾ।
ਜਲ ਜੀਵਨ ਮਿਸ਼ਨਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 15 ਅਗਸਤ 2019 ਨੂੰ ਲਾਲ ਕਿਲੇ ਦੀ ਫਸੀਲ ਤੋਂ ਐਲਾਨਿਆ ਗਿਆ ਸੀ। ਇਸ ਸਕੀਮ ਤਹਿਤ ਦੇਸ਼ ਦੇ ਹਰੇਕ ਪੇਂਡੂ ਘਰ ਨੂੰ ਪ੍ਰਤੀ ਦਿਨ 55 ਲੀਟਰ ਪੀਣ ਵਾਲਾ ਪਾਣੀ ਸੰਚਾਲਤ ਟੂਟੀ ਵਾਲੇ ਪਾਣੀ ਕੁਨੈਕਸ਼ਨ ਰਾਹੀਂ 2024 ਤੱਕ ਮੁਹੱਈਆ ਕਰਨ ਲਈ ਟੀਚਾ ਮਿੱਥਿਆ ਗਿਆ ਹੈ। ਦੇਸ਼ ਦੇ 18.94 ਕਰੋੜ ਪੇਂਡੂ ਘਰਾਂ ਵਿੱਚੋਂ ਕੇਵਲ 3.23 ਕਰੋੜ ਘਰਾਂ ਕੋਲ ਹੀ ਟੂਟੀ ਵਾਲੇ ਪਾਣੀ ਕੁਨੈਕਸ਼ਨ ਦੀ ਪਹੁੰਚ ਸੀ। ਹੁਣ ਇਹ ਪੇਂਡੂ ਘਰਾਂ ਵਿੱਚ 7.63 ਕਰੋੜ ਤੱਕ ਪਹੁੰਚ ਗਈ ਹੈ, ਜਿਸ ਦਾ ਮਤਲਬ ਹੈ ਕਿ 2 ਸਾਲਾਂ ਤੋਂ ਵੀ ਘੱਟ ਸਮੇਂ ਦੌਰਾਨ 4.40 ਕਰੋੜ ਪੇਂਡੂ ਘਰਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਲੋੜੀਂਦੀ ਮਾਤਰਾ ਦੇ ਨਾਲ ਨਾਲ ਗੁਣਵੱਤਾ ਵਾਲਾ ਪਾਣੀ ਮੁਹੱਈਆ ਕੀਤਾ ਗਿਆ ਹੈ। ਹੁਣ ਤੱਕ ਗੋਆ, ਤੇਲੰਗਾਨਾ, ਅੰਡੇਮਾਨ ਨਿਕਬਾਰ ਅਤੇ ਪੁਡੂਚੇਰੀ ਨੇ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਹੈ। ਦੇਸ਼ ਦੇ ਕੁੱਲ 67 ਜਿ਼ਲਿ੍ਆਂ ਨੂੰ ਪਹਿਲਾਂ ਹੀ ਇਸ ਸਕੀਮ ਤਹਿਤ ਅੱਜ ਦੀ ਤਾਰੀਖ ਤੱਕ ਪੂਰੀ ਤਰ੍ਹਾਂ ਕਵਰ ਕਰ ਲਿਆ ਗਿਆ ਹੈ।


***********

ਬੀ ਵਾਈ/ ਐੱਸ


(Release ID: 1732359) Visitor Counter : 148


Read this release in: English , Urdu , Hindi