ਰੱਖਿਆ ਮੰਤਰਾਲਾ

ਡੀ ਆਰ ਡੀ ਓ ਨੇ ਸ਼ਾਰਟ ਸਪੈਨ ਬ੍ਰਿਜਿੰਗ ਸਿਸਟਮ—10 ਐਮ ਭਾਰਤੀ ਫੌਜ ਵਿੱਚ ਸ਼ਾਮਿਲ ਕੀਤਾ

Posted On: 02 JUL 2021 3:12PM by PIB Chandigarh

ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੇ ਨੇ ਕਰਿਅੱਪਾ ਪਰੇਡ ਗਰਾਊਂਡ ਦਿੱਲੀ ਕੈਂਟ ਵਿੱਚ 2 ਜੁਲਾਈ 2021 ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ( ਡੀ ਆਰ ਡੀ ) ਦੁਆਰਾ ਵਿਕਸਿਤ ਅਤੇ ਡਿਜ਼ਾਈਨ ਕੀਤੇ 12 ਸ਼ਾਰਟ ਸਪੈਨ ਬ੍ਰਿਜਿੰਗ ਸਿਸਟਮ (ਐਸ ਐਸ ਬੀ ਐਸ)—10 ਐਮ ਦੇ ਉਤਪਾਦਨ ਦੇ ਪਹਿਲੇ ਭਾਗ ਨੂੰ ਭਾਰਤੀ ਫੌਜ ਵਿੱਚ ਸ਼ਾਮਿਲ ਕੀਤਾ ਹੈ । ਸਕੱਤਰ ਰੱਖਿਆ ਖੋਜ ਤੇ ਵਿਕਾਸ ਵਿਭਾਗ ਅਤੇ ਚੇਅਰਮੈਨ ਡੀ ਆਰ ਡੀ ਡਾਕਟਰ ਜੀ. ਸਤੀਸ਼ ਰੈਡੀ ਇਸ ਮੌਕੇ ਮੌਜੂਦ ਸਨ।
ਐਸ ਐਸ ਬੀ ਐਸ—10 ਐਮ, 9.ਐਮ ਦੇ ਪਾੜੇ ਨੂੰ ਭਰਨ ਲਈ ਇੱਕ 4 ਐੱਮ ਚੌੜੀ, ਪੂਰੀ ਤਰ੍ਹਾਂ ਡੈਕਡ ਰੋਡਵੇਅ ਮੁਹੱਈਆ ਕਰਨ ਲਈ ਇੱਕ ਸਿੰਗਲ ਸਪੈਨ ਵਜੋਂ ਮੁੱਖ ਭੂਮਿਕਾ ਨਿਭਾਉਂਦੀ ਹੈ ਅਤੇ ਫੌਜੀ ਟੁਕੜੀਆਂ ਦੀ ਤੇਜ਼ ਆਵਾਜਾਈ ਯਕੀਨੀ ਬਣਾਉਂਦੀ ਹੈ। ਖੋਜ ਤੇ ਵਿਕਾਸ ਸੰਗਠਨ (ਇੰਜੀਨੀਅਰਜ਼) ਪੂਣੇ ਡੀ ਆਰ ਡੀ ਦੀ ਇੱਕ ਪ੍ਰਮੁੱਖ ਇੰਜੀਨੀਅਰਿੰਗ ਲੈਬਾਰਟਰੀ ਨੇ ਐਮ ਐਸ ਐਲ ਅਤੇ ਟੀ ਲਿਮਟਿਡ ਨਾਲ ਮਿਲ ਕੇ ਪ੍ਰਣਾਲੀ ਨੂੰ ਵਿਕਸਤ ਅਤੇ ਡਿਜ਼ਾਈਨ ਕੀਤਾ ਹੈ। ਐਮ/ਐਸ ਐਲ ਅਤੇ ਟੀ ਲਿਮਟਿਡ ਜੋ ਉਤਪਾਦਨ ਏਜੰਸੀ ਹੈ, ਵੱਲੋਂ 12 ਬ੍ਰਿੱਜ 102 ਐਸ ਐਸ ਬੀ ਐਸ—10 ਐਮ ਦਾ ਹਿੱਸਾ ਹਨ।
ਪ੍ਰੋਜੈਕਟ ਸ਼ਾਰਟ ਸਪੈਨ ਬ੍ਰਿਜਿੰਗ ਸਿਸਟਮ ਵਿੱਚ ਟਾਟਰਾ 6%6 ਚੈਸੀਜ਼ 5 ਐਮ ਐਸ ਐਸ ਬੀ ਐਸ ਦੇ ਦੋ ਪ੍ਰੋਟੋਟਾਈਪ ਅਤੇ ਟਾਟਰਾ 8%8 ਰੀਇੰਜੀਨੀਅਰਡ ਚੈਸੀਜ਼ ਤੇ 10 ਐਮ ਐਸ ਐਸ ਬੀ ਐਸ ਦੇ ਦੋ ਹੋਰ ਪ੍ਰੋਟੋਟਾਈਪ ਦਾ ਵਿਕਾਸ ਸ਼ਾਮਿਲ ਹੈ। ਦੋਨੋਂ ਪ੍ਰਣਾਲੀਆਂ ਜ਼ਬਰਦਸਤ ਡਾਇਰੈਕਟੋਰੇਟ ਜਨਰਲ ਆਫ ਕੁਆਲਿਟੀ ਅਸ਼ੋਰੈਂਸ (ਡੀ ਜੀ ਕਿਯੂ ), ਐਮ ਟੀ ਅਤੇ ਯੂਜ਼ਰ ਤਜਰਬਿਆਂ ਰਾਹੀਂ ਗੁਜਰੇ ਹਨ ਅਤੇ ਸਾਰੇ ਤਜਰਬੇ ਸਫ਼ਲਤਾਪੂਰਵਕ ਮੁਕੰਮਲ ਕਰਨ ਤੋਂ ਬਾਅਦ ਪ੍ਰਣਾਲੀਆਂ ਨੂੰ ਸੇਵਾਵਾਂ ਵਿੱਚ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਬ੍ਰਿਜਿੰਗ ਸਿਸਟਮ, ਸਰਵਾਤਰਾ ਬ੍ਰਿਜਿੰਗ ਸਿਸਟਮ (75 ਐੱਮ) ਨਾਲ ਕੰਪੈਕਟੀਵਲ ਹੈ, ਜਿਸ ਵਿੱਚ ਆਖਰੀ ਸਪੈਨ ਵਿੱਚ 9.5 ਐਮ ਤੋਂ ਘੱਟ ਪਾੜਿਆਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ। ਤਾਇਨਾਤੀ ਬ੍ਰਿੱਜ ਐੱਮ ਐੱਲ ਸੀ 70 ਦੀ ਲੋਡ ਸ਼੍ਰੇਣੀ ਹੈ। ਇਹ ਪ੍ਰਣਾਲੀ ਫੌਜੀ ਟੁੱਕੜੀਆਂ ਦੀ ਤੇਜ਼ੀ ਆਵਾਜਾਈ ਵਿੱਚ ਮਦਦ ਕਰੇਗੀ ਅਤੇ ਸਰੋਤਾਂ ਨੂੰ ਲਾਮਬੰਦ ਕਰਨ ਲਈ ਵਾਧਾ ਕਰੇਗੀ।
ਡੀ ਆਰ ਡੀ ਕੋਲ ਮਹੱਤਵਪੂਰਨ ਕੰਬੈਟ ਇੰਜੀਨਅਰਿੰਗ ਪ੍ਰਣਾਲੀਆਂ ਜਿਵੇਂ ਮਿਲਟਰੀ, ਬ੍ਰਿਜਿੰਗ ਸਿਸਟਮ, ਵਿਕਸਤ ਕਰਨ ਲਈ ਵੱਡਾ ਤਜਰਬਾ ਹੈ। ਭਾਰਤੀ ਫੌਜ ਲਈ ਕਈ ਮੈਕਨਾਈਜ਼ਡ ਮੋਬਿਲਟੀ ਸਲਿਊਸ਼ਨਜ਼ ਜਿਵੇਂ ਸਿੰਗਲ ਸਪੈਨ 5 ਐੱਮ ਅਤੇ 10 ਐੱਮ, ਸ਼ਾਰਟਸ ਸਪੈਨ ਬ੍ਰਿਜਿੰਗ ਸਿਸਟਮ , 46 ਐੱਮ ਮੋਡੂਲਰ ਬ੍ਰਿੱਜ, 20 ਐੱਮ ਬੀ ਐਲ ਟੀਟੀ 72 ਅਤੇ ਮਲਟੀ ਸਪੈਨ 75 ਐੱਮ ਸਰਬਾਤਰਾ ਬ੍ਰਿਜਿੰਗ ਸਿਸਟਮ ਵਿਕਸਤ ਕੀਤੇ ਗਏ ਹਨ। ਹੱਥੀਂ ਲਾਂਚ ਕਰਨ ਵਾਲੇ 34.5 ਐੱਮ ਮਾਊਨਟੇਨ ਬ੍ਰਿੱਜ ਡੀ ਆਰ ਡੀ ਵੱਲੋਂ ਵਿਕਸਤ ਕੀਤਾ ਗਿਆ ਹੈ। ਇਨ੍ਹਾਂ ਬ੍ਰਿੱਜਾਂ ਨੂੰ ਭਾਰਤੀ ਫੌਜ ਵੱਲੋਂ ਵੱਡੀ ਪੱਧਰ ਤੇ ਪ੍ਰਮਾਣ ਤ ਕੀਤਾ ਗਿਆ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ , ਭਾਰਤੀ ਫੌਜ ਅਤੇ ਉਦਯੋਗ ਨੂੰ ਪ੍ਰਣਾਲੀ ਦੇ ਸਫ਼ਲ ਵਿਕਾਸ ਅਤੇ ਸ਼ਾਮਿਲ ਕਰਨ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸ਼ਾਮਲ ਹੋਣ ਨਾਲ ਤੇਜ਼ੀ ਨਾਲ ਵਧ ਰਹੇ ਭਾਰਤੀ ਰੱਖਿਆ ਉਦਯੋਗਿਕ ਵਾਤਾਵਰਨ ਪ੍ਰਣਾਲੀ ਨੂੰ ਹੁਲਾਰਾ ਮਿਲੇਗਾ ਅਤੇ ਉਦਯੋਗ ਨੂੰਆਤਮਨਿਰਭਰ ਭਾਰਤਲਈ ਯੋਗਦਾਨ ਪਾਉਣ ਵਿੱਚ ਮਦਦ ਕਰੇਗਾ ਡੀ ਆਰ ਡੀ ਦੇ ਚੇਅਰਮੈਨ ਡਾਕਟਰ ਜੀ. ਸਤੀਸ਼ ਰੈੱਡੀ ਨੇ ਭਾਰਤੀ ਫੌਜ ਵਿੱਚ ਬ੍ਰਿਜਿੰਗ ਸਿਸਟਮ ਨੂੰ ਸ਼ਾਮਲ ਕਰਨ ਅਤੇ ਸਫ਼ਲਤਾਪੂਰਵਕ ਵਿਕਾਸ ਵਿੱਚ ਸ਼ਾਮਿਲ ਟੀਮਾਂ ਨੂੰ ਵਧਾਈ ਦਿੱਤੀ ਹੈ।

 

*********

ਬੀ ਬੀ/ ਨੇਮਪੀ /ਕੇ /ਡੀ ਕੇ / ਸੇਵੀ(Release ID: 1732353) Visitor Counter : 49