ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮਜ਼ਬੂਤ ਅਤੇ ਸਚਲ (ਮੋਬਾਈਲ) ਆਕਸੀਜਨੀ ਜ਼ਮੀਨੀ ਪੱਧਰ 'ਤੇ ਆਕਸੀਜਨ ਦੀਆਂ ਗੰਭੀਰ ਅਤੇ ਅਤਿਅੰਤ ਜ਼ਰੂਰੀ ਲੋੜਾਂ ਨੂੰ ਪੂਰਾ ਕਰ ਸਕਦੀ ਹੈ
Posted On:
01 JUL 2021 5:56PM by PIB Chandigarh
ਭਾਰਤੀ ਖੋਜਕਰਤਾਵਾਂ ਨੇ ਇੱਕ ਮਜ਼ਬੂਤ ਅਤੇ ਸਚਲ (ਮੋਬਾਈਲ), ਸਮੂਹ ਆਕਸੀਜਨ ਕੰਸੈਂਟ੍ਰੇਟਰ ਵਿਕਸਿਤ ਕੀਤਾ ਹੈ ਜਿਸ ਦਾ ਉਪਯੋਗ ਗ੍ਰਾਮੀਣ ਖੇਤਰ ਵਿੱਚ ਉਪਲਬਧ ਸੁਵਿਧਾਵਾਂ (ਸੈਟਿੰਗਸ) ਵਿੱਚ ਕੀਤਾ ਜਾ ਸਕਦਾ ਹੈ ਅਤੇ ਜਿਸ ਨੂੰ ਕਿਸੇ ਵੀ ਸਥਾਨ ‘ਤੇ ਆਪਾਤ ਸਥਿਤੀ ਵਿੱਚ ਤੇਜ਼ੀ ਨਾਲ ਤੈਨਾਤ ਕੀਤਾ ਜਾ ਸਕਦਾ ਹੈ।
ਕੋਵਿਡ-19 ਦੀ ਦੂਸਰੀ ਲਹਿਰ ਦੇ ਕਾਰਨ ਮੈਡੀਕਲ ਆਕਸੀਜਨ ਦੀ ਭਾਰੀ ਕਮੀ ਹੋ ਗਈ ਸੀ। ਹਾਲਾਕਿ ਕਮੀ ਦਾ ਇਹ ਸੰਕਟ ਵੱਡੇ ਸ਼ਹਿਰਾਂ ਵਿੱਚ ਸਪਲਾਈ ਚੇਨ ਦੀਆਂ ਸੀਮਾਵਾਂ ‘ਤੇ ਕਾਬੂ ਪਾਉਣ ਬਾਰੇ ਵੱਧ ਸੀ, ਲੇਕਿਨ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਸ ਸੰਕਟ ਨੇ ਦੇਸ਼ ਦੇ ਮੈਡੀਕਲ ਆਕਸੀਜਨ ਦੇ ਬੁਨਿਆਦੀ ਢਾਂਚੇ ਦੀ ਪੁਰਾਣੀ ਕਮੀ ਨੂੰ ਉਜਾਗਰ ਕੀਤਾ।
ਸੰਕਟ ‘ਤੇ ਕਾਬੂ ਪਾਉਣ ਦੇ ਲਈ ਦੋ ਪ੍ਰਕਾਰ ਦੇ ਸਮਾਧਾਨਾਂ ਦੀ ਜ਼ਰੂਰਤ ਸੀ – ਘਰੇਲੂ ਉਪਯੋਗ ਦੇ ਲਈ 5 ਤੋਂ 10 ਐੱਲਪੀਐੱਮ ਵਿਅਕਤੀਗਤ ਓ2 ਕੰਸੈਂਟ੍ਰੇਟਰ ਅਤੇ ਵੱਡੇ ਹਸਪਤਾਲਾਂ ਦੇ ਲਈ 500 ਐੱਲਪੀਐੱਮ ਵਾਲੇ ਪੀਐੱਸਏ ਪਲਾਂਟ। ਜਦਕਿ ਹਸਪਤਾਲਾਂ ਦੇ ਲਈ 500 ਆਈਪੀਐੱਮ ਪਲਾਂਟ ਬਹੁਤ ਸਨ, ਲੇਕਿਨ ਉਨ੍ਹਾਂ ਸਮਾਧਾਨਾਂ ਵਿੱਚ ਕਮੀ ਵਾਲੇ ਖੇਤਰਾਂ ਵਿੱਚ ਲਗਾਏ ਜਾਣ ਲਈ ਜ਼ਰੂਰੀ ਟ੍ਰਾਂਸਪੋਰਟ ਸੁਵਿਧਾ (ਪੋਰਟੇਬਿਲਿਟੀ) ਦੀ ਕਮੀ ਸੀ। ਉੱਥੇ ਦੂਸਰੀ ਅਤੇ ਵਿਅਕਤੀਗਤ ਕੰਸੈਂਟ੍ਰੇਟਰ ਹਸਪਤਾਲਾਂ ਦੀਆਂ ਅਧਾਰਭੂਤ ਸੁਵਿਧਾਵਾਂ ਦੇ ਹਿਸਾਬ ਨਾਲ ਨਿਰੰਤਰ ਉਪਯੋਗ ਕਰਨ ਦੇ ਲਈ ਬਹੁਤ ਕਮਜ਼ੋਰ ਅਤੇ ਘੱਟ ਸਨ। ਅਜਿਹੀ ਸਥਿਤੀ ਵਿੱਚ ਜ਼ਰੂਰੀ ਪੋਰਟੇਬਿਲੀਟੀ ਦੇ ਨਾਲ ਇੱਕ ਮਜ਼ਬੂਤ ਤਕਨੀਕ ਦੀ ਜ਼ਰੂਰਤ ਅਨੁਭਵ ਹੋਈ।
ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਖੁਦਮੁਖਤਿਆਰੀ ਸੰਸਥਾਨ, ਜਵਾਹਰਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇਂਟਿਫਿਕ ਰਿਸਰਚ ਸੈਂਟਰ ਦੀ ਇੱਕ ਟੀਮ ਨੇ ਸੋਧ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਇਨ੍ਹਾਂ ਨਵੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ‘ਆਕਸੀਜਨੀ’ ਨਾਮ ਨਾਲ ਇੱਕ ਨਵਾਂ ਸਮਾਧਾਨ ਵਿਕਸਿਤ ਕੀਤਾ।
ਇਸ ਨਾਲ ਕੋਵਿਡ-19 ਦੀ ਦੂਸਰੀ ਲਹਿਰ ਦੇ ਦੌਰਾਨ ਵਿਕਸਿਤ ਕੀਤਾ ਗਿਆ ਸੀ, ਜਿਸ ਵਿੱਚ ਸਮੱਗਰੀ ਦੀ ਉਪਲਬਧਤਾ (ਸੋਰਸਿੰਗ) ਅਤੇ ਵੱਖ-ਵੱਖ ਸਮਰੱਥਾਵਾਂ ਦੇ ਹਸਪਤਾਲਾਂ ਵਿੱਚ ਜ਼ਰੂਰਤ ਦੇ ਹਿਸਾਬ ਨਾਲ ਸਾਹਮਣੇ ਆਉਣ ਵਾਲੇ ਕਈ ਨਵੇਂ ਡਿਜ਼ਾਈਨ ਚੁਣੌਤੀਆਂ ਦਾ ਸਮਾਧਾਨ ਕੀਤਾ ਗਿਆ ਸੀ।
ਆਕਸੀਜਨੀ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀਐੱਸਏ) ਤਕਨੀਕ ਦੇ ਸਿਧਾਂਤਾਂ ‘ਤੇ ਅਧਾਰਿਤ ਹੈ। ਟੀਮ ਨੇ ਲਿਥੀਅਮ ਜ਼ਿਓਲਾਈਟਸ (ਐੱਲਆਈਐੱਕਸ-ਲਿਕਸ) ਨੂੰ ਪ੍ਰਤਿਸਥਾਪਿਤ ਕੀਤਾ ਜਿਸ ਨੂੰ ਆਮ ਤੌਰ ‘ਤੇ ਸੋਡੀਅਮ ਜ਼ਿਓਲਾਈਟਸ ਦੇ ਨਾਲ ਆਕਸੀਜਨ ਕੰਸੈਂਟ੍ਰੇਟਰ ਵਿੱਚ ਉਪਯੋਗ ਕੀਤਾ ਜਾਂਦਾ ਹੈ। ਇਹ ਜ਼ਹਿਰੀਲੇ ਠੋਸ ਵੇਸਟ ਉਤਪੰਨ ਨਹੀਂ ਕਰਦਾ ਹੈ ਅਤੇ ਇਸ ਨੂੰ ਭਾਰਤ ਵਿੱਚ ਬਣਾਇਆ ਵੀ ਜਾ ਸਕਦਾ ਹੈ।
ਹਾਲਾਂਕਿ ਇਸ ਦੇ ਪਿੱਛੇ ਦੇ ਵਿਗਿਆਨ ਨੂੰ ਚੰਗੀ ਤਰ੍ਹਾਂ ਨਾਲ ਸਮਝਿਆ ਜਾਂਦਾ ਹੈ, ਫੇਰ ਵੀ ਇੱਕ ਅਜਿਹਾ ਇੰਜੀਨੀਅਰਿੰਗ ਸਮਾਧਾਨ ਵਿਕਸਿਤ ਕਰਨਾ ਜੋ ਇੱਧਰ-ਉੱਧਰ ਲੈ ਜਾਏ ਜਾ ਸਕਣ ਵਾਲੇ ਸਚਲ ਉਪਕਰਣਾਂ (ਪੋਰਟੇਬਲ ਡਿਵਾਈਸ) ਵਿੱਚ ਸੋਡੀਅਮ ਦੇ ਨਾਲ ਕੰਮ ਕਰ ਸਕਦਾ ਹੈ ਅਤੇ ਇਸ ਵਿਸ਼ਿਸ਼ਟ ਬਜ਼ਾਰੀ ਅੰਤਰ ਨੂੰ ਭਰ ਸਕਦਾ ਹੈ ਅਤੇ ਉਹ ਵੀ ਤਦ ਸੰਸਾਧਨ ਉਪਲਬਧ ਕਰਵਾਉਣ ਦੀਆਂ ਗੰਭੀਰ ਸਮੱਸਿਆਵਾਂ ਇੰਜੀਨੀਅਰਿੰਗ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਉਪਲਬਧ ਜ਼ਿਓਲਾਈਟਸ ਦੇ ਨਾਲ ਕੰਮ ਕਰਨ ਤੋਂ ਲੈ ਕੇ ਸਹੀ ਐਡਸੋਰਪਸ਼ਨ-ਪ੍ਰੈਸ਼ਰ ਚੱਕਰ ਦੇ ਨਿਰਾਦ੍ਰੀਕਰਣ (ਡੀਹਿਊਮਿਡਿਫਾਈਂਗ) ਅਤੇ ਉਪਕਰਣ ਡਿਜ਼ਾਈਨ ਕਰਨ ਦੇ ਪ੍ਰਭਾਵੀ ਤਰੀਕਿਆਂ ਤੱਕ, ਇਸ ਪ੍ਰਕਿਰਿਆ ਦੇ ਹਰੇਕ ਚਰਣ ਵਿੱਚ ਰੁਕਾਵਟਾਂ ਨੂੰ ਦੂਰ ਵੀ ਕਰਨਾ ਸੀ।
ਇਹ ਕੰਸੈਂਟ੍ਰੇਟਰ ਮਾਡਿਊਲਰ ਹਨ ਅਤੇ ਸਮਾਧਾਨਾਂ ਦੀ ਇੱਕ ਚੇਨ ਦੇਣ ਵਿੱਚ ਸਮਰੱਥ ਹਨ। ਇਹ ਮੈਡੀਕਲ ਹਵਾ ਨੂੰ ਮੈਡੀਕਲ ਆਕਸੀਜਨ ਵਿੱਚ ਤਬਦੀਲ ਕਰਦਾ ਹੈ, ਅਤੇ ਸਾਰੇ ਮਾਡਿਊਲ ਸਹਿਤ ਪੂਰੀ ਤਰ੍ਹਾਂ ਨਾਲ ਆਵ੍-ਗ੍ਰਿਡ ਸਮਾਧਾਨ ਹੈ ਜਿਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਤੈਨਾਤੀ ਦੀ ਸੁਵਿਧਾ ਮਿਲ ਸਕਦੀ ਹੈ। ਇਸ ਦੇ ਇਲਾਵਾ, 13 ਐਕਸ ਜ਼ਿਓਲਾਈਟ ਪਲਾਂਟ ਤੋਂ ਨਿਕਲਣ ਵਾਲਾ ਕਚਰਾ ਸੰਭਾਵਿਤ ਰੂਪ ਨਾਲ ਖੇਤੀਬਾੜੀ ਦੇ ਲਈ ਇੱਕ ਚੰਗੀ ਖੇਤੀਬਾੜੀ ਨਿਵੇਸ਼ ਸਮੱਗਰੀ ਹੋ ਸਕਦਾ ਹੈ।
ਜੇਐੱਨਸੀਏਐੱਸਆਰ ਦੇ, ਡਾ. ਐੱਸਵੀ ਦਿਵਾਕਰ, ਡਾ. ਮੇਹਰ ਪ੍ਰਕਾਸ਼, ਪ੍ਰੋਫੈਸਰ ਸੰਤੋਸ਼ ਅੰਸੁਮਾਲੀ ਅਤੇ ਉਨ੍ਹਾਂ ਦੇ ਸਹਿਯੋਗੀ, ਅਲਬਰਟਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਰਵਿੰਦ ਰਾਜੇਂਦ੍ਰਨ ਅਤੇ ਸ਼੍ਰੀ ਅਰੁਣ ਕੁਮਾਰ (ਈਵੇਵ ਡਿਜੀਟੇਕ) ਨੇ ਆਕਸੀਜਨੀ ਵਿਕਾਸਾਤਮਕ ਪ੍ਰਯਤਨਾਂ ਦੀ ਮਦਦ ਨਾਲ ਇਸ ਬਹੁਵਿਧ ਸਮੂਹ ਦੀਆਂ ਪਹਿਲਾਂ ਨੂੰ ਮੂਰਤ ਰੂਪ ਦਿੱਤਾ। ਸ਼੍ਰੀ ਰਿਤਵਿਕ ਦਾਸ (ਐੱਮਐੱਸ ਵਿਦਿਆਰਥੀ)। ਪ੍ਰੋ. ਐੱਮ. ਈਸ਼ਵਰਮੂਰਤੀ, ਪ੍ਰੋ. ਤਾਪਸ ਮਾਜੀ ਤੇ ਪ੍ਰੋ. ਸ਼੍ਰੀਧਰ ਰਾਜਾਰਮਨ ਦੁਆਰਾ ਤਕਨੀਕੀ ਸਲਾਹ ਪ੍ਰਦਾਨ ਕੀਤੀ ਗਈ। ਪ੍ਰੋਫੈਸਰ ਜੀ ਯੂ ਕੁਲਕਰਣੀ, ਪ੍ਰਧਾਨ, ਜੇਐੱਨਸੀਏਐੱਸਆਰ ਅਤੇ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਅਮਿਤਾਭ ਬੰਧੋਪਾਧਿਆਏ ਨੇ ਇਸ ਦੇ ਵਿਕਾਸਾਤਮਕ ਪ੍ਰਯਤਨਾਂ ‘ਤੇ ਨਜ਼ਰ ਰੱਖੀ ਅਤੇ ਆਪਣੀ ਸੁਰੱਖਿਆ ਦਿੱਤੀ। ਪ੍ਰੋਟੋਟਾਈਪ ਦੇ ਲਈ ਵਿੱਤੀ ਸਹਾਇਤਾ ਜੇਐੱਨਸੀਏਐੱਸਆਰ ਅਤੇ ਆਈਆਈਟੀ ਕਾਨਪੁਰ ਦੀ ਨਿਧੀ ਪ੍ਰਯਾਸ ਯੋਜਨਾ ਰਾਹੀਂ ਪ੍ਰਦਾਨ ਕੀਤੀ ਗਈ ਸੀ। ਜ਼ਿਓਲਾਈਟਸ ਸਮੱਗਰੀ ਹਨੀਵੇਲ ਯੂਓਪੀ, ਇਟਲੀ ਤੋਂ ਅਨੁਗ੍ਰਹ ਸਹਾਇਤਾ ਰਾਹੀਂ ਪ੍ਰਾਪਤ ਕੀਤੀ ਗਈ ਸੀ।
“ਗਰੁੱਪ ਕੰਸੈਂਟ੍ਰੇਟਰ” ਨਾਮਕ ਤਕਨੀਕ ਦੇ ਇਸ ਨਵੇਂ ਵਰਗ ਵਿੱਚ ਵੱਡੇ ਅਤੇ ਮਜ਼ਬੂਤ ਪੀਐੱਸਏ ਪਲਾਂਟ ਹਨ ਅਤੇ ਇਨ੍ਹਾਂ ਨੂੰ, ਵਿਅਕਤੀਗਤ ਕੰਸੈਂਟ੍ਰੇਟਰ ਦੇ ਬਰਾਬਰ ਇੱਧਰ-ਉੱਧਰ ਲੈ ਜਾਇਆ ਜਾ ਸਕਦਾ (ਪੋਰਟੇਬਿਲਿਟੀ) ਹੈ ਅਤੇ ਨਾਲ ਹੀ ਇਹ ਸਸਤੀ ਵੀ ਹੈ। ਇਹ ਉਪਕਰਣ 30-40 ਐੱਲਪੀਐੱਮ ਦੀ ਸੀਮਾ ਵਿੱਚ ਹੈ, ਜੋ ਸੰਭਾਵਿਤ ਰੂਪ ਨਾਲ ਆਈਸੀਯੂ ਦੇ ਲਈ ਵੀ ਉਪਯੋਗੀ ਹੈ।
ਚਿੱਤਰ: ਤਿੰਨ ਅਲੱਗ-ਅਲੱਗ ਇਕਾਈਆਂ ਦਾ ਇੱਕ ਮਾਡਿਊਲਰ ਡਿਜ਼ਾਈਨ ਤਾਕਿ ਵੱਖ-ਵੱਖ ਹਸਪਤਾਲਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਉਚਿਤ ਸਮਾਧਾਨ ਪੇਸ਼ ਕੀਤਾ ਜਾ ਸਕੇ।
****
ਐੱਸਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1732296)
Visitor Counter : 185