ਪ੍ਰਧਾਨ ਮੰਤਰੀ ਦਫਤਰ

ਰਾਸ਼ਟਰੀ ਡਾਕਟਰ ਦਿਵਸ ‘ਤੇ ਮੈਡੀਕਲ ਜਗਤ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 JUL 2021 4:34PM by PIB Chandigarh

ਨਮਸਕਾਰ! ਤੁਹਾਨੂੰ ਸਭ ਨੂੰ ਰਾਸ਼ਟਰੀ ਡਾਕਟਰ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਡਾਕਟਰ ਬੀ ਸੀ ਰੌਏ ਜੀ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇਹ ਦਿਨ ਸਾਡੇ ਡਾਕਟਰਸ ਦੇ, ਸਾਡੀ ਮੈਡੀਕਲ fraternity ਦੇ ਉੱਚਤਮ ਆਦਰਸ਼ਾਂ ਦਾ ਪ੍ਰਤੀਕ ਹੈ। ਖਾਸ ਤੌਰਤੇ, ਪਿਛਲੇ ਡੇਢ ਸਾਲ ਵਿੱਚ ਸਾਡੇ ਡਾਕਟਰਸ ਨੇ ਜਿਸ ਤਰ੍ਹਾਂ ਦੇਸ਼ਵਾਸੀਆਂ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਮੈਂ 130 ਕਰੋੜ ਦੇਸ਼ਵਾਸੀਆਂ ਦੀ ਤਰਫੋਂ ਦੇਸ਼ ਦੇ ਸਾਰੇ ਡਾਕਟਰਸ ਦਾ ਧੰਨਵਾਦ ਕਰਦਾ ਹਾਂ, ਆਭਾਰ ਪ੍ਰਗਟ ਕਰਦਾ ਹਾਂ।

 

ਸਾਥੀਓ,

 

ਡਾਕਟਰਸ ਨੂੰ ਈਸ਼ਵਰ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ, ਅਤੇ ਉਹ ਐਸੇ ਹੀ ਨਹੀਂ ਕਿਹਾ ਜਾਂਦਾ। ਕਿਤਨੇ ਹੀ ਲੋਕ ਅਜਿਹੇ ਹੋਣਗੇ ਜਿਨ੍ਹਾਂ ਦਾ ਜੀਵਨ ਕਿਸੇ ਸੰਕਟ ਵਿੱਚ ਪਿਆ ਹੋਵੇਗਾ, ਕਿਸੇ ਬਿਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋਇਆ ਹੋਵੇਗਾ, ਜਾਂ ਫਿਰ ਕਈ ਵਾਰ ਸਾਨੂੰ ਅਜਿਹਾ ਲਗਣ ਲਗਦਾ ਹੈ ਕਿ ਕੀ ਅਸੀਂ ਕਿਸੇ ਸਾਡੇ ਆਪਣੇ ਨੂੰ ਖੋ ਦੇਵਾਂਗੇ? ਲੇਕਿਨ ਸਾਡੇ ਡਾਕਟਰਸ ਅਜਿਹੇ ਮੌਕਿਆਂ ‘ਤੇ ਕਿਸੇ ਦੇਵਦੂਤ ਦੀ ਤਰ੍ਹਾਂ ਜੀਵਨ ਦੀ ਦਿਸ਼ਾ ਬਦਲ ਦਿੰਦੇ ਹਨ, ਸਾਨੂੰ ਇੱਕ ਨਵਾਂ ਜੀਵਨ ਦੇ ਦਿੰਦੇ ਹਨ।

 

ਸਾਥੀਓ,

 

ਅੱਜ ਜਦੋਂ ਦੇਸ਼ ਕੋਰੋਨਾ ਨਾਲ ਇਤਨੀ ਬੜੀ ਜੰਗ ਲੜ ਰਿਹਾ ਹੈ ਤਾਂ ਡਾਕਟਰਸ ਨੇ ਦਿਨ ਰਾਤ ਮਿਹਨਤ ਕਰਕੇ, ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ। ਇਹ ਪੁੰਨ ਕਾਰਜ ਕਰਦੇ ਹੋਏ ਦੇਸ਼ ਦੇ ਕਈ ਡਾਕਟਰਸ ਨੇ ਆਪਣਾ ਜੀਵਨ ਵੀ ਨਿਛਾਵਰ ਕਰ ਦਿੱਤਾ। ਮੈਂ ਜੀਵਨ ਆਹੂਤ(ਬਲੀਦਾਨ) ਕਰਨ ਵਾਲੇ ਇਨ੍ਹਾਂ ਸਾਰੇ ਡਾਕਟਰਸ ਨੂੰ ਆਪਣੀ ਨਿਮਰ ਸ਼ਰਧਾਂਜਲੀ ਅਰਪਿਤ ਕਰਦਾ ਹਾਂ, ਅਤੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ।

 

ਸਾਥੀਓ,

 

ਕੋਰੋਨਾ ਨਾਲ ਲੜਾਈ ਵਿੱਚ ਜਿਤਨੀਆਂ ਚੁਣੌਤੀਆਂ ਆਈਆਂ, ਸਾਡੇ ਵਿਗਿਆਨੀਆਂ, ਡਾਕਟਰਸ ਨੇ ਉਤਨੇ ਹੀ ਸਮਾਧਾਨ ਤਲਾਸ਼ੇ, ਪ੍ਰਭਾਵੀ ਦਵਾਈਆਂ ਬਣਾਈਆਂ। ਅੱਜ ਸਾਡੇ ਡਾਕਟਰਸ ਹੀ ਕੋਰੋਨਾ ਦੇ ਪ੍ਰੋਟੋਕੋਲਸ ਬਣਾ ਰਹੇ ਹਨ, ਉਨ੍ਹਾਂ ਨੂੰ ਲਾਗੂ ਕਰਵਾਉਣ ਵਿੱਚ ਮਦਦ ਕਰ ਰਹੇ ਹਨ। ਇਹ ਵਾਇਰਸ ਨਵਾਂ ਹੈ, ਇਸ ਵਿੱਚ ਨਵੇਂ-ਨਵੇਂ mutations ਵੀ ਹੋ ਰਹੇ ਹਨ, ਲੇਕਿਨ ਸਾਡੇ ਡਾਕਟਰਸ ਦੀ ਨਾਲੇਜ, ਉਨ੍ਹਾਂ ਦੇ ਅਨੁਭਵ, ਵਾਇਰਸ ਦੇ ਇਨ੍ਹਾਂ ਖਤਰਿਆਂ ਅਤੇ challenges ਦਾ ਮਿਲ ਕੇ ਮੁਕਾਬਲਾ ਕਰ ਰਹੇ ਹਨ। ਇਤਨੇ ਦਹਾਕਿਆਂ ਵਿੱਚ ਜਿਸ ਤਰ੍ਹਾਂ ਦਾ ਮੈਡੀਕਲ ਇਨਫ੍ਰਾਸਟ੍ਰਕਚਰ ਦੇਸ਼ ਵਿੱਚ ਤਿਆਰ ਹੋਇਆ ਸੀ, ਉਸ ਦੀਆਂ ਸੀਮਾਵਾਂ ਤੁਸੀਂ ਭਲੀ-ਭਾਂਤ ਜਾਣਦੇ ਹੋ।

 

ਪਹਿਲਾਂ ਦੇ ਸਮੇਂ ਵਿੱਚ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਇਸ ਤੋਂ ਵੀ ਤੁਸੀਂ ਜਾਣੂ ਹੋ। ਸਾਡੇ ਦੇਸ਼ ਵਿੱਚ ਜਨਸੰਖਿਆ ਦਾ ਦਬਾਅ, ਇਸ ਚੁਣੌਤੀ ਨੂੰ ਹੋਰ ਕਠਿਨ ਬਣਾ ਦਿੰਦਾ ਹੈ। ਬਾਵਜੂਦ ਇਸ ਦੇ, ਕੋਰੋਨਾ ਦੇ ਦੌਰਾਨ, ਅਗਰ ਅਸੀਂ ਪ੍ਰਤੀ ਲੱਖ ਜਨਸੰਖਿਆ ਵਿੱਚ ਸੰਕ੍ਰਮਣ ਨੂੰ ਦੇਖੀਏ, ਮੌਤ ਦਰ ਨੂੰ ਦੇਖੀਏ, ਤਾਂ ਭਾਰਤ ਦੀ ਸਥਿਤੀ, ਵੱਡੇ-ਵੱਡੇ ਵਿਕਸਿਤ ਅਤੇ ਸਮ੍ਰਿੱਧ ਦੇਸ਼ਾਂ ਦੀ ਤੁਲਨਾ ਵਿੱਚ, ਕਿਤੇ ਸੰਭਲ਼ੀ ਹੋਈ ਰਹੀ ਹੈ। ਕਿਸੇ ਇੱਕ ਜੀਵਨ ਦਾ ਸਮੇਂ ਤੋਂ ਪਹਿਲਾਂ ਸਮਾਪਤ ਹੋਣਾ, ਉਤਨਾ ਹੀ ਦੁਖਦ ਹੈ, ਲੇਕਿਨ ਭਾਰਤ ਨੇ ਕੋਰੋਨਾ ਤੋਂ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਵੀ ਹੈ। ਇਸ ਦਾ ਬਹੁਤ ਬੜਾ ਕ੍ਰੈਡਿਟ, ਸਾਡੇ ਮਿਹਨਤੀ ਡਾਕਟਰਸ, ਸਾਡੇ ਹੈਲਥਕੇਅਰ ਵਰਕਰਸ, ਸਾਡੇ ਫ੍ਰੰਟਲਾਈਨ ਵਰਕਰਸ ਨੂੰ ਜਾਂਦਾ ਹੈ।

 

ਸਾਥੀਓ,

 

ਇਹ ਸਾਡੀ ਸਰਕਾਰ ਹੀ ਹੈ, ਜਿਸ ਨੇ Healthcare ‘ਤੇ ਸਭ ਤੋਂ ਅਧਿਕ ਜ਼ੋਰ ਦਿੱਤਾ ਹੈ। ਪਿਛਲੇ ਸਾਲ, First Wave ਦੇ ਦੌਰਾਨ ਅਸੀਂ ਲਗਭਗ 15 ਹਜ਼ਾਰ ਕਰੋੜ ਰੁਪਏ Healthcare ਦੇ ਲਈ ਦਿੱਤੇ ਸਨ, ਜਿਸ ਨਾਲ ਸਾਡੇ Health Infrastructure ਨੂੰ ਵਧਾਉਣ ਵਿੱਚ ਮਦਦ ਮਿਲੀ। ਇਸ ਸਾਲ ਹੈਲਥ ਸੈਕਟਰ ਦੇ ਲਈ ਬਜਟ ਦਾ Allocation ਦੁੱਗਣੇ ਤੋਂ ਵੀ ਜ਼ਿਆਦਾ ਯਾਨੀ ਦੋ ਲੱਖ ਕਰੋੜ ਰੁਪਏ ਤੋਂ ਵੀ ਅਧਿਕ ਕੀਤਾ ਗਿਆ। ਹੁਣ ਅਸੀਂ ਅਜਿਹੇ ਖੇਤਰਾਂ ਵਿੱਚ Health Infrastructure ਨੂੰ ਮਜ਼ਬੂਤ ਕਰਨ ਦੇ ਲਈ 50 ਹਜ਼ਾਰ ਕਰੋੜ ਰੁਪਏ ਦੀ ਇੱਕ Credit Guarantee Scheme ਲੈ ਕੇ ਆਏ ਹਾਂ, ਜਿੱਥੇ ਸਿਹਤ ਸੁਵਿਧਾਵਾਂ ਦੀ ਕਮੀ ਹੈ। ਅਸੀਂ ਬੱਚਿਆਂ ਦੇ ਲਈ ਜ਼ਰੂਰੀ Health Infrastructure ਨੂੰ ਸਸ਼ਕਤ ਕਰਨ ਦੇ ਲਈ ਵੀ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਐਲੋਕੇਟ ਕੀਤੇ ਹਨ।

 

ਅੱਜ ਦੇਸ਼ ਵਿੱਚ ਤੇਜ਼ੀ ਨਾਲ ਨਵੇਂ ਏਮਸ ਖੋਲ੍ਹੇ ਜਾ ਰਹੇ ਹਨ, ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ, ਆਧੁਨਿਕ ਹੈਲਥ ਇਨਫ੍ਰਾਸਟ੍ਰਕਚਰ ਖੜ੍ਹਾ ਕੀਤਾ ਜਾ ਰਿਹਾ ਹੈ। 2014 ਤੱਕ ਜਿੱਥੇ ਦੇਸ਼ ਵਿੱਚ ਕੇਵਲ 6 ਏਮਸ ਸਨ, ਉੱਥੇ ਹੀ ਇਨ੍ਹਾਂ 7 ਸਾਲਾਂ ਵਿੱਚ 15 ਨਵੇਂ ਏਮਸ ਦਾ ਕੰਮ ਸ਼ੁਰੂ ਹੋਇਆ ਹੈ। ਮੈਡੀਕਲ ਕਾਲਿਜਜ਼ ਦੀ ਸੰਖਿਆ ਵੀ ਕਰੀਬ ਡੇਢ ਗੁਣਾ ਵਧੀ ਹੈ। ਇਸੇ ਦੀ ਨਤੀਜਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਜਿੱਥੇ ਅੰਡਰਗ੍ਰੇਜੂਏਟ ਸੀਟਸ ਵਿੱਚ ਡੇਢ ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ, ਉੱਥੇ ਹੀ ਪੀਜੀ ਸੀਟਸ ਵਿੱਚ 80 ਫੀਸਦੀ ਇਜਾਫਾ ਹੋਇਆ ਹੈ। ਯਾਨੀ, ਇੱਥੇ ਤੱਕ ਪਹੁੰਚਣ ਦੇ ਲਈ ਜੋ ਸੰਘਰਸ਼ ਤੁਹਾਨੂੰ ਕਰਨਾ ਪਿਆ, ਉਹ ਕਠਿਨਾਈ ਸਾਡੇ ਨੌਜਵਾਨਾਂ ਨੂੰ, ਤੁਹਾਡੇ ਬੱਚਿਆਂ ਨੂੰ ਨਹੀਂ ਉਠਾਉਣੀ ਪਵੇਗੀ। ਦੂਰ-ਸੁਦੂਰ ਖੇਤਰਾਂ ਵਿੱਚ ਵੀ ਸਾਡੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਡਾਕਟਰ ਬਣਨ ਦਾ ਅਵਸਰ ਮਿਲੇਗਾ। ਉਨ੍ਹਾਂ ਦੀ ਪ੍ਰਤਿਭਾ ਨੂੰ, ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਮਿਲੇਗੀ। ਮੈਡੀਕਲ ਸੈਕਟਰ ਵਿੱਚ ਹੋ ਰਹੇ ਇਨ੍ਹਾਂ ਬਦਲਾਵਾਂ ਦੇ ਦਰਮਿਆਨ, ਡਾਕਟਰਸ ਦੀ ਸੁਰੱਖਿਆ ਦੇ ਲਈ ਵੀ ਸਰਕਾਰ ਪ੍ਰਤੀਬੱਧ ਹੈ। ਸਾਡੀ ਸਰਕਾਰ ਨੇ ਡਾਕਟਰਸ ਦੇ ਖ਼ਿਲਾਫ਼ ਹਿੰਸਾ ਨੂੰ ਰੋਕਣ ਲਈ ਪਿਛਲੇ ਸਾਲ ਹੀ, ਕਾਨੂੰਨ ਵਿੱਚ ਕਈ ਸਖਤ ਪ੍ਰਾਵਧਾਨ ਕੀਤੇ ਹਨ। ਇਸ ਦੇ ਨਾਲ ਹੀ, ਅਸੀਂ ਆਪਣੇ COVID Warriors ਦੇ ਲਈ Free Insurance Cover Scheme ਵੀ ਲੈ ਕੇ ਆਏ ਹਾਂ।

 

ਸਾਥੀਓ,

 

ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਹੋਵੇ, ਜਾਂ ਮੈਡੀਕਲ ਵਿਵਸਥਾ ਸੁਧਾਰਨ ਦਾ ਦੇਸ਼ ਦਾ ਲਕਸ਼, ਇਨ੍ਹਾਂ ਸਭ ਵਿੱਚ ਤੁਹਾਨੂੰ ਸਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਅਦਾ ਕਰਨੀ ਹੈ। ਉਦਾਹਰਣ ਦੇ ਤੌਰ ‘ਤੇ, ਜਦੋਂ ਤੁਸੀਂ ਸਾਰਿਆਂ ਨੇ ਪਹਿਲੇ ਫੇਜ਼ ਵਿੱਚ ਵੈਕਸੀਨ ਲਗਵਾਈ ਤਾਂ ਉਸ ਨਾਲ ਦੇਸ਼ ਵਿੱਚ ਵੈਕਸੀਨ ਨੂੰ ਲੈ ਕੇ ਉਤਸ਼ਾਹ ਅਤੇ ਵਿਸ਼ਵਾਸ ਕਈ ਗੁਣਾ ਵਧ ਗਿਆ। ਇਸੇ ਤਰ੍ਹਾਂ, ਜਦੋਂ ਤੁਹਾਨੂੰ ਲੋਕਾਂ ਨੂੰ ਕੋਵਿਡ appropriate behaviour ਦਾ ਪਾਲਨ ਕਰਨ ਲਈ ਕਹਿੰਦੇ ਹਨ, ਤਾਂ ਲੋਕ ਪੂਰੀ ਸ਼ਰਧਾ ਨਾਲ ਉਸ ਦਾ ਪਾਲਨ ਕਰਦੇ ਹਨ। ਮੈਂ ਚਾਹਾਂਗਾ, ਤੁਸੀਂ ਆਪਣੀ ਇਸ ਭੂਮਿਕਾ ਨੂੰ ਹੋਰ ਸਰਗਰਮੀ ਨਾਲ ਨਿਭਾਓ, ਆਪਣਾ ਦਾਇਰਾ ਹੋਰ ਜ਼ਿਆਦਾ ਵਧਾਓ।

 

ਸਾਥੀਓ,

 

ਇਨ੍ਹੀਂ ਦਿਨੀਂ ਇੱਕ ਹੋਰ ਚੰਗੀ ਚੀਜ਼ ਅਸੀਂ ਦੇਖੀ ਹੈ ਕਿ ਮੈਡੀਕਲ ਫ੍ਰੇਟਨਿਟੀ ਦੇ ਲੋਕ, ਯੋਗ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਬਹੁਤ ਅੱਗੇ ਆਏ ਹਨ। ਯੋਗ ਨੂੰ ਪ੍ਰਚਾਰਿਤ-ਪ੍ਰਸਾਰਿਤ ਕਰਨ ਦੇ ਲਈ ਜੋ ਕੰਮ ਆਜ਼ਾਦੀ ਦੇ ਬਾਅਦ ਪਿਛਲੀ ਸ਼ਤਾਬਦੀ ਵਿੱਚ ਕੀਤਾ ਜਾਣਾ ਚਾਹੀਦਾ ਸੀ, ਉਹ ਹੁਣ ਹੋ ਰਿਹਾ ਹੈ। ਇਸ ਕੋਰੋਨਾ ਕਾਲ ਵਿੱਚ ਯੋਗ- ਪ੍ਰਾਣਾਯਾਮ ਦਾ ਲੋਕਾਂ ਦੀ ਸਿਹਤ ‘ਤੇ ਕਿਸ ਤਰ੍ਹਾਂ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ, ਪੋਸਟ ਕੋਵਿਡ ਕੰਪਲੀਕੇਸ਼ਨਸ ਨਾਲ ਨਿਪਟਣ ਵਿੱਚ ਯੋਗ ਕਿਸ ਤਰ੍ਹਾਂ ਮਦਦ ਕਰ ਰਿਹਾ ਹੈ, ਇਸ ਦੇ ਲਈ ਆਧੁਨਿਕ ਮੈਡੀਕਲ ਸਾਇੰਸ ਨਾਲ ਜੁੜੇ ਕਈ ਸੰਸਥਾਨਾਂ ਦੁਆਰਾ Evidence Based Studies ਕਰਵਾਈਆਂ ਜਾ ਰਹੀਆਂ ਹਨ। ਇਸਤੇ ਤੁਹਾਡੇ ਵਿੱਚੋਂ ਕਈ ਲੋਕ ਕਾਫੀ ਸਮਾਂ ਦੇ ਰਹੇ ਹਨ।

 

ਸਾਥੀਓ,

 

ਤੁਸੀਂ ਲੋਕ ਮੈਡੀਕਲ ਸਾਇੰਸ ਨੂੰ ਜਾਣਦੇ ਹੋ, ਐਕਸਪਰਟ ਹੋ, ਸਪੈਸ਼ਲਿਸਟ ਹੋ, ਅਤੇ ਇੱਕ ਭਾਰਤੀ ਨੂੰ ਯੋਗ ਨੂੰ ਸਮਝਣਾ ਵੀ ਸੁਭਾਵਿਕ ਰੂਪ ਨਾਲ ਅਸਾਨ ਹੁੰਦਾ ਹੈ। ਹੁਣ ਤੁਸੀਂ ਲੋਕ ਯੋਗ ‘ਤੇ ਸਟਡੀ ਕਰਦੇ ਹੋ, ਤਾਂ ਪੂਰੀ ਦੁਨੀਆ ਇਸ ਨੂੰ ਬਹੁਤ ਸੀਰੀਅਸਲੀ ਲੈਂਦੀ ਹੈ। ਕੀ IMA ਇਸ ਨੂੰ ਮਿਸ਼ਨ ਮੋਡ ਵਿੱਚ ਅੱਗੇ ਵਧਾ ਸਕਦੀ ਹੈ, ਯੋਗਤੇ Evidence Based Studies ਨੂੰ ਸਾਇੰਟਿਫਿਕ ਤਰੀਕੇ ਨਾਲ ਅੱਗੇ ਲੈ ਜਾ ਸਕਦੀ ਹੈ। ਇੱਕ ਪ੍ਰਯਤਨ ਇਹ ਵੀ ਹੋ ਸਕਦਾ ਹੈ ਕਿ ਯੋਗਤੇ ਸਟਡੀਜ਼ ਨੂੰ ਇਨਰਨੈਸ਼ਨਲ ਜਰਨਲਸ ਵਿੱਚ publish ਕੀਤਾ ਜਾਵੇ, ਉਸ ਨੂੰ ਪ੍ਰਚਾਰਿਤ ਕੀਤਾ ਜਾਵੇ। ਮੈਨੂੰ ਵਿਸ਼ਵਾਸ ਹੈ, ਇਹ ਸਟਡੀਜ਼, ਦੁਨੀਆ ਭਰ ਵਿੱਚ ਡਾਕਟਰਸ ਨੂੰ ਆਪਣੇ ਪੇਸ਼ੇਂਟਸ ਨੂੰ ਯੋਗ ਬਾਰੇ ਹੋਰ ਜਾਗਰੂਕ ਕਰਨ ਦੇ ਲਈ ਵੀ ਉਤਸ਼ਾਹਿਤ ਕਰਨਗੀਆਂ।

 

ਸਾਥੀਓ,

 

ਜਦੋਂ ਵੀ Hard-work, Talent ਅਤੇ Skill ਦੀ ਗੱਲ ਆਉਂਦੀ ਹੈ, ਤਾਂ ਇਨ੍ਹਾਂ ਵਿੱਚ ਤੁਹਾਡਾ ਕੋਈ ਮੁਕਾਬਲਾ ਨਹੀਂ ਹੈ। ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪੂਰੇ Attention ਦੇ ਨਾਲ ਹੀ ਆਪਣੇ ਅਨੁਭਵਾਂ ਦਾ ਡੌਕਿਊਮੈਂਟੇਸ਼ਨ ਵੀ ਕਰਦੇ ਰਹੋ। Patients ਦੇ ਨਾਲ ਤੁਹਾਡੇ Experiences ਦਾ ਡੌਕਿਊਮੈਂਟੇਸ਼ਨ ਬਹੁਤ ਹੀ ਅਹਿਮ ਹੈ। ਨਾਲ ਹੀ ਮਰੀਜ਼ ਦੇ Symptoms, Treatment Plan ਅਤੇ ਉਸ ਦੇ Response ਦਾ ਵੀ ਡਿਟੇਲਡ ਡੌਕਿਊਮੈਂਟੇਸ਼ਨ ਹੋਣਾ ਚਾਹੀਦਾ ਹੈ।

 

ਇਹ ਇੱਕ Research Study ਦੇ ਰੂਪ ਵਿੱਚ ਵੀ ਹੋ ਸਕਦਾ ਹੈ, ਜਿਸ ਵਿੱਚ ਵਿਭਿੰਨ ਪ੍ਰਕਾਰ ਦੀਆਂ ਦਵਾਈਆਂ ਅਤੇ Treatments ਦੇ ਅਸਰ ਨੂੰ ਨੋਟ ਕੀਤਾ ਗਿਆ ਹੋਵੇ। ਜਿਤਨੀ ਬੜੀ ਸੰਖਿਆ ਵਿੱਚ ਤੁਸੀਂ ਮਰੀਜ਼ਾਂ ਦੀ ਸੇਵਾ ਅਤੇ ਦੇਖਭਾਲ਼ ਕਰ ਰਹੇ ਹੋ, ਉਸ ਦੇ ਹਿਸਾਬ ਨਾਲ ਤੁਸੀਂ ਪਹਿਲਾਂ ਤੋਂ ਹੀ ਦੁਨੀਆ ਵਿੱਚ ਸਭ ਤੋਂ ਅੱਗੇ ਹੋ। ਇਹ ਸਮਾਂ ਇਹ ਵੀ ਸੁਨਿਸ਼ਚਿਤ ਕਰਨ ਦਾ ਹੈ ਕਿ ਤੁਹਾਡੇ ਕੰਮ ਦਾ, ਤੁਹਾਡੀ Scientific Studies ਦਾ ਦੁਨੀਆ ਸੰਗਿਆਨ ਲਵੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਸ ਦਾ ਲਾਭ ਵੀ ਮਿਲੇ।

 

ਇਸ ਨਾਲ ਦੁਨੀਆ ਨੂੰ ਜਿੱਥੇ ਮੈਡੀਕਲ ਨਾਲ ਜੁੜੇ ਕਈ ਜਟਿਲ ਸਵਾਲਾਂ ਨੂੰ ਸਮਝਣ ਵਿੱਚ ਅਸਾਨੀ ਹੋਵੇਗੀ, ਉੱਥੇ ਹੀ ਉਸ ਦੇ ਸਮਾਧਾਨ ਦੀ ਦਿਸ਼ਾ ਵੀ ਮਿਲੇਗੀ। ਕੋਵਿਡ ਦੀ ਇਹ ਮਹਾਮਾਰੀ ਇਸ ਦੇ ਲਈ ਇੱਕ ਚੰਗਾ Starting Point ਹੋ ਸਕਦਾ ਹੈ। Vaccines ਕਿਸ ਪ੍ਰਕਾਰ ਨਾਲ ਸਾਡੀ ਮਦਦ ਕਰ ਰਹੀਆਂ ਹਨ, ਕਿਸ ਪ੍ਰਕਾਰ ਨਾਲ Early Diagnosis ਦਾ ਲਾਭ ਮਿਲ ਰਿਹਾ ਹੈ ਅਤੇ ਇੱਕ Particular Treatment ਕਿਸ ਪ੍ਰਕਾਰ ਨਾਲ ਸਾਡੀ ਸਹਾਇਤਾ ਕਰ ਰਿਹਾ ਹੈ, ਕੀ ਅਸੀਂ ਇਸ ਨੂੰ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਸਟਡੀਜ਼ ਕਰ ਸਕਦੇ ਹਾਂ। ਪਿਛਲੀ ਸ਼ਤਾਬਦੀ ਵਿੱਚ ਜਦੋਂ ਮਹਾਮਾਰੀ ਆਈ ਸੀ ਅੱਜ ਉਸ ਦਾ ਡੌਕਿਊਮੈਂਟੇਸ਼ਨ ਬਹੁਤ ਉਪਲਬਧ ਨਹੀਂ ਹੈ।

 

ਅੱਜ ਸਾਡੇ ਪਾਸ technology ਵੀ ਹੈ ਅਤੇ ਅਸੀਂ ਅਗਰ COVID ਨਾਲ ਕਿਵੇਂ ਮੁਕਾਬਲਾ ਕੀਤਾ ਗਿਆ ਹੈ ਇਸ ਦੇ ਪ੍ਰੈਕਟੀਕਲ ਅਨੁਭਵਾਂ ਦਾ ਡੌਕਿਊਮੈਂਟੇਸ਼ਨ ਕਰਦੇ ਹਨ ਤਾਂ ਉਹ ਭਵਿੱਖ ਵਿੱਚ ਪੂਰੀ ਮਾਨਵਤਾ ਦੇ ਲਈ ਬੇਹੱਦ ਮਦਦਗਾਰ ਸਾਬਤ ਹੋਵੇਗਾ। ਤੁਹਾਡਾ ਇਹ ਅਨੁਭਵ ਦੇਸ਼ ਦੇ ਮੈਡੀਕਲ ਰਿਸਰਚ ਨੂੰ ਇੱਕ ਨਵੀਂ ਗਤੀ ਵੀ ਦੇਵੇਗਾ। ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਤੁਹਾਡੀ ਸੇਵਾ, ਤੁਹਾਡੀ ਮਿਹਨਤਸਰਵੇ ਭਵੰਤੁ ਸੁਖਿਨ:(सर्वे भवन्तु सुखिनः)ਦੇ ਸਾਡੇ ਸੰਕਲਪ ਨੂੰ ਜ਼ਰੂਰੀ ਸਿੱਧ ਕਰੇਗਾ। ਸਾਡਾ ਦੇਸ਼ ਕੋਰੋਨਾ ਤੋਂ ਵੀ ਜਿੱਤੇਗਾ, ਅਤੇ ਵਿਕਾਸ ਦੇ ਨਵੇਂ ਆਯਾਮ ਵੀ ਹਾਸਲ ਕਰੇਗਾ। ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਤੁਹਾਡਾ ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਐੱਸਐੱਚ/ਡੀਕੇ



(Release ID: 1732114) Visitor Counter : 172