ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਬਲਿਊਆਈਐੱਚਜੀ ਦੇ 54ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿਮਾਲਈ ਕੁਦਰਤੀ ਸੰਸਾਧਨ ਦੀ ਸੰਭਾਲ ਵਿੱਚ ਡੇਟਾ ਦੀ ਭੂਮਿਕਾ ‘ਤੇ ਚਾਨਣਾ ਪਾਇਆ ਗਿਆ

Posted On: 30 JUN 2021 3:38PM by PIB Chandigarh

ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਸਾਰਸਵਤ ਨੇ ਕੱਲ੍ਹ ਆਯੋਜਿਤ ਇੱਕ ਲੈਕਚਰ ਵਿੱਚ ਹਿਮਾਲਈ ਕੁਦਰਤੀ ਸੰਸਾਧਨ ਦੀ ਸੰਭਾਲ ਅਤੇ ਹਿਮਾਲਈ ਤਰੀਕੇ ਨਾਲ ਟਿਕਾਊ ਆਰਥਿਕ ਵਿਕਾਸ ਵਿੱਚ ਡੇਟਾ ਦੀ ਭੂਮਿਕਾ ‘ਤੇ ਬਲ ਦਿੱਤਾ । 

ਨੀਤੀ ਆਯੋਗ ਦੇ ਮੈਂਬਰ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ ਡਾ. ਸਾਰਸਵਤ,  ਨੇ ਵਾਡਿਆ ਹਿਮਾਲਈ ਭੂ-ਵਿਗਿਆਨ ਸੰਸਥਾਨ, ਦੇਹਰਾਦੂਨ (ਡਬਲਿਊਆਈਐੱਚਜੀ) ਦੇ 54ਵੇਂ ਸਥਾਪਨਾ ਦਿਵਸ ਲੈਕਚਰ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਕਿਹਾ,  “ਡਬਲਿਊਆਈਐੱਚਜੀ ਹਿਮਾਲਿਆ ਦੇ ਵਿਕਾਸ ਲਈ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ, ਅਤੇ ਇੱਕ ਵਿਸ਼ਾਲ ਡੇਟਾ ਬੈਂਕ ਹੋਣਾ ਚਾਹੀਦਾ ਹੈ,  ਜੋ ਹਿਮਾਲਈ ਖੇਤਰ ਦੇ ਨੀਤੀ ਨਿਰਮਾਤਾਵਾਂ ਲਈ ਉਪਯੋਗੀ ਸਾਬਿਤ ਹੋ ਸਕਦਾ ਹੈ। 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਨਿੱਜੀ ਸੰਸਥਾਨ,  ਡਬਲਿਊਆਈਐੱਚਜੀ, ਦੇਹਰਾਦੂਨ ਦਾ 54ਵਾਂ ਸਥਾਪਨਾ ਦਿਵਸ 29 ਜੂਨ,  2021 ਨੂੰ ਮਨਾਇਆ ਗਿਆ।  ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਡਾ.  ਸਾਰਸਵਤ ਨੇ ਇਸ ਮੌਕੇ ਆਯੋਜਿਤ ਔਨਲਾਈਨ ਲੈਕਚਰ ਵਿੱਚ ਹਿਮਾਲਈ ਤਰੀਕੇ ਨਾਲ ਟਿਕਾਊ ਆਰਥਿਕ ਵਿਕਾਸ ‘ਤੇ ਗੱਲਬਾਤ ਕੀਤੀ। ਔਨਲਾਈਨ ਲੈਕਚਰ ਵਿੱਚ ਨੌਜਵਾਨ ਖੋਜਕਾਰਾਂ, ਵਿਗਿਆਨੀਆਂ, ਚੇਅਰਮੈਨ, ਅਤੇ ਡਬਲਿਊਆਈਐੱਚਜੀ ਦੇ ਪ੍ਰਸ਼ਾਸ਼ਨਿਕ ਸ਼ਾਖਾ ਦੇ ਮੈਬਰਾਂ ਸਹਿਤ ਕਈ ਪ੍ਰਤੀਭਾਗੀਆਂ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ ਹੈ । 

ਡਾ. ਸਾਰਸਵਤ ਨੇ ਹਿਮਾਲਈ ਖੇਤਰ ਦੇ ਕਈ ਮੁੱਦਿਆਂ ਜਿਵੇਂ ਗਲੋਬਲ ਤਾਪਮਾਨ ਵਿੱਚ ਵਾਧਾ/ਜਲਵਾਯੂ ਪਰਿਵਰਤਨ,  ਮਾਨਵ ਜਨਸੰਖਿਆ ਵਿੱਚ ਵਾਧਾ,  ਜੰਗਲ ਦੀ ਅੱਗ ਅਤੇ ਜੰਗਲਾਂ ਵਿੱਚ ਕਮੀ ਆਉਣਾ,  ਜੈਵ ਵਿਵਿਧਤਾ ਦੀ ਨੁਕਸਾਨ, ਗੈਰ ਯੋਜਨਾਬੱਧ ਸ਼ਹਿਰੀਕਰਨ, ਮਹੱਤਵਅਕਾਂਖੀ ਵਿਕਾਸ ਪ੍ਰੋਜੈਕਟਾਂ ਅਤੇ ਅਸਥਿਰ ਸੈਰ-ਸਪਾਟੇ ਦੇ ਬਾਰੇ ਵਿਸਤਾਰ ਨਾਲ ਦੱਸਿਆ।  ਉਨ੍ਹਾਂ ਨੇ ਇੱਕ ਦੂਜੇ ‘ਤੇ ਨਿਰਭਰ ਛੇ ਦ੍ਰਿਸ਼ਟੀਕੋਣਾਂ: ਲੋਕਾਂ ਦਾ ਸਸ਼ਕਤੀਕਰਨ,  ਗ੍ਰਾਮੀਣ ਵਿਕਾਸ,  ਅਤੇ ਉਤਪਾਦਕ ਰੋਜਗਾਰ  ਦੇ ਮੌਕੇ ਪੈਦਾ ਕਰਕੇ ਖੇਤਰਾਂ ਦਾ ਵਿਕਾਸ,  ਸਵੈ-ਸ਼ਾਸਨ ਨੂੰ ਅਧਿਕਤਮ ਕਰਨਾ,  ਬੁਨਿਆਦੀ ਢਾਂਚੇ ਨੂੰ ਵਧਾਉਣਾ ਅਤੇ ਸੰਸਾਧਨਾਂ ਦੀ ਸਮਰੱਥ ਪ੍ਰਵਾਹ ਸੁਨਿਸ਼ਚਿਤ ਕਰਨਾ, ਇਨ੍ਹਾਂ ਰਾਹੀਂ ਇਨ੍ਹਾਂ ਮੁੱਦਿਆਂ ਦੇ ਸਮਾਧਾਨ ਦਾ ਵੀ ਪ੍ਰਸਤਾਵ ਰੱਖਿਆ । 

ਜਿੱਥੇ ਡਾ. ਸਾਰਸਵਤ ਨੇ ਹਿਮਾਲਿਆ ਦੇ ਵਿਕਾਸ ਅਤੇ ਇੱਕ ਵਿਸ਼ਾਲ ਡੇਟਾ ਬੈਂਕ ਦੇ ਵਿਕਾਸ ਵਿੱਚ ਡਬਲਿਊਆਈਐੱਚਜੀ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਰੇਖਾਂਕਿਤ ਕੀਤਾ, ਜੋ ਹਿਮਾਲਈ ਖੇਤਰ ਦੇ ਨੀਤੀ ਨਿਰਮਾਤਾਵਾਂ ਲਈ ਉਪਯੋਗੀ ਹੋ ਸਕਦਾ ਹੈ, ਉੱਥੇ ਹੀ ਡਬਲਿਊਆਈਐੱਚਜੀ  ਦੇ ਡਾਇਰੈਕਟਰ,  ਡਾ. ਕਲਾਚੰਦ ਸੇਨ ਨੇ ਡਬਲਿਊਆਈਐੱਚਜੀ ਦੁਆਰਾ ਕੀਤੇ ਗਏ ਕਾਰਜ ਦੇ ਬਾਰੇ ਇੱਕ ਸੰਖੇਪ ਜਾਣਕਾਰੀ ਦਿੱਤੀ । 

ਇਸ ਸਮਾਰੋਹ ਵਿੱਚ ਕਈ ਪੁਰਸਕਾਰ ਜਿਵੇਂ ਪ੍ਰੋ. ਆਰ. ਸੀ. ਮਿਸ਼ਰਾ ਪੁਰਸਕਾਰ, ਸਰਬਸ਼੍ਰੇਸ਼ਠ ਪੱਤਰ ਪੁਰਸਕਾਰ ਅਤੇ ਸਰਬਸ਼੍ਰੇਸ਼ਠ ਕਾਰਜਕਾਰਤਾ ਪੁਰਸਕਾਰ ਦੀ ਵੀ ਘੋਸ਼ਣਾ ਕੀਤੀ ਗਈ ।

 

G:\Surjeet Singh\June 2021\24 June\image001D7CT.jpg

ਮੁੱਖ ਮਹਿਮਾਨ ਅਤੇ ਬੁਲਾਰਾ

ਡਾ. ਵੀ.ਕੇ. ਸਾਰਸਵਤ,

ਨੀਤੀ ਆਯੋਗ ਦੇ ਮੈਂਬਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ

 G:\Surjeet Singh\June 2021\24 June\image00207K2.png

 G:\Surjeet Singh\June 2021\24 June\image0033DEI.png

 

 

 

****

ਐੱਸਐੱਸ/ਆਰਪੀ(Release ID: 1732058) Visitor Counter : 19


Read this release in: English , Urdu , Hindi