ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸੁਸ਼ਾਸਨ ਦੇ ਤੌਰ-ਤਰੀਕਿਆਂ ‘ਤੇ ਦੋ ਦਿਨਾਂ ਖੇਤਰੀ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਸ਼੍ਰੀਨਗਰ
Posted On:
30 JUN 2021 8:23PM by PIB Chandigarh
ਸ਼੍ਰੀਨਗਰ ਵਿੱਚ 1 ਅਤੇ 2 ਜੁਲਾਈ, 2021 ਨੂੰ “ਰੇਪਲੀਕੇਸ਼ਨ ਆਵ੍ ਗੁਡ ਗਵਰਨੈਂਸ ਪ੍ਰੈਕਟਿਸਿਜ਼” ਵਿਸ਼ੇ ‘ਤੇ ਦੋ ਦਿਨਾਂ ਖੇਤਰੀ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਮੇਲਨ ਦਾ ਆਯੋਜਨ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਕਰ ਰਿਹਾ ਹੈ , ਜੋ ਪਰਸੋਨਲ , ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ ਅਧੀਨ ਹੈ । ਆਯੋਜਨ ਵਿੱਚ ਜੰਮੂ - ਕਸ਼ਮੀਰ ਪ੍ਰਸ਼ਾਸਨ ਵੀ ਸਹਿਯੋਗ ਕਰ ਰਿਹਾ ਹੈ ।
ਸੰਮੇਲਨ ਸ਼ੇਰੇ-ਕਸ਼ਮੀਰ ਅੰਤਰਰਾਸ਼ਟਰੀ ਸੰਮੇਲਨ ਕੇਂਦਰ (ਐੱਸਕੇਆਈਸੀਸੀ) ਵਿੱਚ ਸੈਮੀ-ਵਰਚੁਅਲ ਪ੍ਰਣਾਲੀ ਦੇ ਜ਼ਰੀਏ ਕੀਤਾ ਜਾਵੇਗਾ ।
ਉੱਤਰ ਪੂਰਬੀ (ਸੁੰਤਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਇਸ ਦੋ ਦਿਨਾਂ ਆਯੋਜਨ ਦਾ ਉਦਘਾਟਨ ਕਰਨਗੇ। ਉਨ੍ਹਾਂ ਦੇ ਨਾਲ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮਾਣਯੋਗ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਵੀ ਸੰਮੇਲਨ ਦਾ ਉਦਘਾਟਨ ਕਰਨਗੇ । ਇਸ ਦੇ ਇਲਾਵਾ ਜੰਮੂ ਅਤੇ ਕਸ਼ਮੀਰ ਦੇ ਮੁੱਖ ਸਕੱਤਰ ਸ਼੍ਰੀ ਅਰੁਣ ਕੁਮਾਰ ਮੇਹਤਾ ਅਤੇ ਪ੍ਰਸ਼ਾਸਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਸਿੰਘ ਵੀ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ।
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਦੇ ਐਡੀਸ਼ਨਲ ਸਕੱਤਰ ਸ਼੍ਰੀ ਵੀ. ਸ਼੍ਰੀਨਿਵਾਸ “ਇਨੋਵੇਸ਼ਨ (ਸੈਂਟਰ)” ਯਾਨੀ ‘ਨਵਾਚਾਰ (ਕੇਂਦਰ)’ ਵਿਸ਼ੇ ‘ਤੇ ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਦੁਪਹਿਰ ਦੇ ਭੋਜਨ ਦੇ ਬਾਅਦ ਜੋ ਸੈਸ਼ਨ ਹੋਵੇਗਾ, ਉਸ ਵਿੱਚ ਇਨੋਵੇਸ਼ਨਸ (ਸਟੇਟ੍ਸ) ਅਤੇ ਇਨੋਵੇਸ਼ਨ (ਡਿਸਟ੍ਰੀਕਟਸ) ਯਾਨੀ ਇਨੋਵੇਸ਼ਨ (ਰਾਜ) ਅਤੇ ਇਨੋਵੇਸ਼ਨ (ਜ਼ਿਲ੍ਹੇ) ‘ਤੇ ਪ੍ਰਸਤੁਤੀਕਰਨ ਦਿੱਤਾ ਜਾਵੇਗਾ। ਦੂਜੇ ਦਿਨ ‘ਐਡਮਿਨੀਸਟ੍ਰੇਟਿਵ ਇਨੋਵੇਸ਼ਨਸ ਇਸ ਜੇ-ਐਂਡ-ਕੇ’ ( ਜੰਮੂ - ਕਸ਼ਮੀਰ ਵਿੱਚ ਪ੍ਰਸ਼ਾਸਨਿਕ ਅਭਿਨਵ ਪ੍ਰਯੋਗ ), ‘ਐਸਪਿਰੇਸ਼ਨਲ ਡਿਸਟ੍ਰਿਕਟਸ’ (ਖਾਹਿਸ਼ੀ ਜ਼ਿਲ੍ਹੇ), ‘ਐਨੂਅਲ ਕ੍ਰੈਡਿਟ ਪਲਾਨ’ (ਸਾਲਾਨਾ ਕਰਜਾ ਯੋਜਨਾ) ਅਤੇ ‘ਸਵੱਛ ਭਾਰਤ’ ‘ਤੇ ਪ੍ਰਸਤੁਤੀਕਰਨ ਦਿੱਤਾ ਜਾਵੇਗਾ ।
ਸੰਮੇਲਨ ਦਾ ਫੋਕਸ ਪ੍ਰਸ਼ਾਸਨਿਕ ਇਨੋਵੇਸ਼ਨ ‘ਤੇ ਹੈ, ਜਿਸ ਦੇ ਤਹਿਤ ਸੰਮੇਲਨ ਵਿੱਚ ਇਨ੍ਹਾਂ ਇਨਵੇਸ਼ਨਾਂ ਨੂੰ ਪੇਸ਼ ਕੀਤਾ ਜਾਏਗਾ: (1 ) ਵਿੱਤੀ ਸਮਾਵੇਸ਼ ਵਿੱਚ ਇਨੋਵੇਸ਼ਨ – ਆਪਕਾ ਬੈਂਕ-ਆਪਕੇ ਦਵਾਰ , ( 2 ) ਉਡ਼ਾਨ-ਉਡੇ ਦੇਸ਼ ਦਾ ਆਮ ਨਾਗਰਿਕ, ( 3 ) ਏਕ ਰਾਸ਼ਟਰ-ਏਕ ਰਾਸ਼ਨ ਕਾਰਡ ਰਾਸ਼ਟਰੀ ਪੋਰਟੇਬੀਲਿਟੀ, ( 4 ) ਐੱਨਆਈਸੀ–ਈ-ਆਫਿਸ, ( 5 ) ਕੁੰਭ ਮੇਲਾ, ( 6) ਕਈ ਇਨੋਵੇਸ਼ਨ ਅਤੇ ਬਿਹਾਰ ਸਕੂਲ ਪ੍ਰੀਖਿਆ ਬੋਰਡ ਵਿੱਚ ਪ੍ਰੀਖਿਆ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਵਿੱਚ ਵਧੇਰੇ ਸੁਧਾਰ, ( 7 ) ਸੂਖਮ ਖਾਦ ਕੇਂਦਰਾਂ ਅਤੇ ਵੇਸਟ ਨਿਵਾਰਨ ਸਹੂਲਤਾਂ ਦਾ ਵਿਕੇਂਦ੍ਰੀਕਰਨ, ( 8 ) ਜਲ ਭੰਡਾਰਾਂ ਅਤੇ ਵੇਸਟ ਜਲ ਉਪਚਾਰ ਦੇ ਤੀਸਰੇ ਪੜਾਅ ਦੀਆਂ ਸਹੂਲਤਾਂ ਦਾ ਨਿਰਮਾਣ, ਤਾਕਿ ਕਚਰੇ ਨੂੰ ਸਾਫ਼ ਕਰਕੇ ਉਸ ਦਾ ਇਸਤੇਮਾਲ ਹੋ ਸਕੇ, ( 9 ) ਬਲੀਡ ਵਿਦ ਪ੍ਰਾਈਡ , ( 10 ) ਸਮਾਰਟ ਕਲਾਸ ਦੀ ਪਹਿਲ – ਅੰਨੂਪੁਰ, ( 11 ) ਪੱਲੇ ਪ੍ਰਗਤੀ ਐਪ (ਪਿੰਡ ਦੇ ਵਿਕਾਸ ਦੀ ਟ੍ਰੈਕਿੰਗ ਕਰਨ ਦਾ ਐਪ) , ( 12 ) ਚੰਦੌਲੀ ਕਾਲ਼ਾ ਚਾਵਲ, ( 13 ) ਪਲਾਸਟਿਕ ਕਚਰੇ ਦੀ ਰੀ-ਸਾਇਕਲਿੰਗ ਅਤੇ ਸੜਕ ਨਿਰਮਾਣ ਵਿੱਚ ਉਸ ਦਾ ਇਸਤੇਮਾਲ, (14) ਆਯੁਸ਼ਮਾਨ ਭਾਰਤ – ਪੀਐੱਮਜੇਏਵਾਈ, ( 15 ) ਜੰਮੂ - ਕਸ਼ਮੀਰ ਵਿੱਚ ਕੋਵਿਡ ਪ੍ਰਬੰਧਨ , ( 16 ) ਜੰਮੂ - ਕਸ਼ਮੀਰ ਵਿੱਚ ਪਿੰਡ ਨੂੰ ਵਾਪਸੀ , ( 17 ) ਜੰਮੂ-ਕਸ਼ਮੀਰ ਵਿੱਚ ਪੰਚਾਇਤੀ ਰਾਜ , ( 18 ) ਗਵਾਲਪਾੜਾ ਅਕਾਂਖੀ ਜ਼ਿਲ੍ਹੇ ਵਿੱਚ ਸਿੱਖਿਆ ਨਤੀਜਿਆਂ ਨੂੰ ਦਰੁਸਤ ਕਰਨਾ, ( 19 ) ਜੰਮੂ - ਕਸ਼ਮੀਰ ਦੇ ਅਕਾਂਖੀ ਜ਼ਿਲ੍ਹੇ ਕੁਪਵਾੜਾ ਅਤੇ ਬਾਰਾਮੂਲਾ, (20) ਮੇਰਠ, ਬੇਲਗਾਵੀ, ਕਰਗਿਲ ਅਤੇ ਵਾਰਾਂਗਲ ਵਿੱਚ ਸਲਾਨਾ ਕਰਜ਼ ਯੋਜਨਾ, ਅਤੇ (21) ਇੰਦੌਰ, ਮੇਹਸਾਣਾ, ਗੋਦਾਵਰੀ ਈਸਟ ਜ਼ਿਲ੍ਹੇ ਅਤੇ ਸ਼੍ਰੀਨਗਰ ਨਗਰ ਨਿਗਮ ਖੇਤਰ ਵਿੱਚ ਸਵੱਛ ਭਾਰਤ ਦਾ ਲਾਗੂਕਰਨ ।
ਜ਼ਿਕਰਯੋਗ ਹੈ 15-16 ਨਵੰਬਰ, 2019 ਨੂੰ “ਰੇਪਲੀਕੇਸ਼ਨ ਆਵ੍ ਗੁਡ ਪ੍ਰੈਕਟਿਸਿਜ਼ ਇਨ੍ਹਾਂ ਦੀ ਯੂਨੀਅਨ ਟੈਰੀਟ੍ਰੀਜ ਆਵ੍ ਜੰਮੂ-ਐਂਡ-ਕਸ਼ਮੀਰ ਐਂਡ ਲੱਦਾਖ” ਦਾ ਆਯੋਜਨ ਜੰਮੂ ਵਿੱਚ ਹੋਇਆ ਸੀ । ਇਸੇ ਤਰ੍ਹਾਂ ਜੰਮੂ ਵਿੱਚ 30 ਨਵੰਬਰ ਤੋਂ ਇੱਕ ਦਸੰਬਰ, 2019 ਨੂੰ “ਏਕ ਭਾਰਤ , ਸ੍ਰੇਸ਼ਟ ਭਾਰਤ ਵਿਦ ਫੋਕਸ ਔਨ ਜਲ ਸ਼ਕਤੀ ਐਂਡ ਡਿਸਾਸਟਰ ਮੈਨੇਜਮੇਂਟ” ਅਤੇ ਨਾਗਪੁਰ ਵਿੱਚ 21-22 ਦਸੰਬਰ , 2019 ਨੂੰ “ਇਮਪ੍ਰੂਵਿੰਗ ਪਬਲਿਕ ਸਰਵਿਸ ਡਿਲੀਵਰੀ – ਰੋਲ ਆਵ੍ ਗਵਰਨਮੈਂਟਸ” ਦਾ ਆਯੋਜਨ ਕੀਤਾ ਗਿਆ ਸੀ। ਮੌਜੂਦਾ ਸੰਮੇਲਨ ਇਨ੍ਹਾਂ ਸੰਮੇਲਨਾਂ ਦੀ ਕੜੀ ਹੈ ਅਤੇ ਪਿਛਲੇ ਸੰਮੇਲਨਾਂ ਦੇ ਨਤੀਜਿਆਂ ‘ਤੇ ਅਧਾਰਿਤ ਹੈ ।
ਸੰਮੇਲਨ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤਿਨਿਧੀ ਸ਼ਿਰਕਤ ਕਰਨਗੇ। ਜੰਮੂ ਅਤੇ ਕਸ਼ਮੀਰ ਤੋਂ ਲਗਭਗ 400 ਪ੍ਰਤਿਨਿਧੀ ਅਤੇ ਹੋਰ ਰਾਜਾਂ ਤੋਂ ਲਗਭਗ 300 ਪ੍ਰਤਿਨਿਧੀ ਸੈਮੀ- ਵਰਚੁਅਲ ਪ੍ਰਣਾਲੀ ਦੇ ਜ਼ਰੀਏ ਸੰਮੇਲਨ ਵਿੱਚ ਹਿੱਸਾ ਲੈਣਗੇ ।
‘ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ’ ਨਾਮਕ ਈ-ਮੈਗਜ਼ੀਨ ਵੀ ਸੰਮੇਲਨ ਦੇ ਦੌਰਾਨ ਜਾਰੀ ਕੀਤੀ ਜਾਵੇਗੀ। ਮੈਗਜ਼ੀਨ ਵਿੱਚ ਪ੍ਰਸ਼ਾਸਨਿਕ ਇਨੋਵੇਸ਼ਨਾਂ ‘ਤੇ ਚੁਣੇ ਹੋਏ ਲੇਖ ਸ਼ਾਮਿਲ ਕੀਤੇ ਗਏ ਹਨ ।
ਸੁਸ਼ਾਸਨ ਸੰਕਲਪ: ਕਸ਼ਮੀਰ ਘੋਸ਼ਣਾ/ਬਿਹਤਰ ਨਿਜਾਮੇ - ਹੁਕੂਮਤ – ਕਸ਼ਮੀਰ ਐਲਾਮੀਆ/ਗੁਡ ਗਵਰਨੈਂਸ: ਕਸ਼ਮੀਰ ਪ੍ਰਸਤਾਵ ਨੂੰ ਸਮਾਪਤੀ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।
ਸੰਮੇਲਨ ਦਾ ਮੁੱਖ ਉਦੇਸ਼ ਹੈ ਰਾਸ਼ਟਰੀ ਅਤੇ ਰਾਜ ਪੱਧਰ ਸੰਗਠਨਾਂ ਨੂੰ ਇੱਕ ਮੰਚ ‘ਤੇ ਲਿਆਉਣ , ਜਿੱਥੇ ਉਹ ਪ੍ਰਸ਼ਾਸਨਿਕ ਇਨੋਵੇਸ਼ਨਾਂ , ਕਲਿਆਣਕਾਰੀ ਯੋਜਨਾਵਾਂ , ਡਿਜੀਟਲ ਸ਼ਾਸਨ , ਨਾਗਰਿਕ ਅਨੁਕੂਲ ਸ਼ਾਸਨ ਅਤੇ ਸਮਰੱਥਾ ਨਿਰਮਾਣ ਅਤੇ ਪਰਸੋਨਲ ਪ੍ਰਸ਼ਾਸਨ ਆਦਿ ਦੇ ਆਪਣੇ ਅਨੁਭਵਾਂ ਨੂੰ ਇੱਕ - ਦੂਜੇ ਦੇ ਨਾਲ ਸਾਂਝਾ ਕਰ ਸਕਣ ।
<><><><><>
ਜੀਏ/ਐੱਸਐੱਨਸੀ
(Release ID: 1732001)
Visitor Counter : 187