ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਲੈਕ ਕਾਰਬਨ ਅਚਨਚੇਤੀ ਮੌਤ ਦਾ ਕਾਰਨ ਬਣ ਸਕਦਾ ਹੈ: ਅਧਿਐਨ

Posted On: 30 JUN 2021 3:51PM by PIB Chandigarh

ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਬਲੈਕ ਕਾਰਬਨ ਦਾ ਮਨੁੱਖੀ ਸਿਹਤ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਇਸ ਕਾਰਨ ਸਮੇਂ ਤੋਂ ਪਹਿਲਾਂ ਮੌਤ ਹੋ ਸਕਦੀ ਹੈ। ਇਹ ਅਧਿਐਨ ਹਵਾ ਪ੍ਰਦੂਸ਼ਣ ਨਾਲ ਜੁੜੇ ਮੌਤ ਦੇ ਭਵਿੱਖ ਦੇ ਬੋਝ ਦਾ ਮੁਲਾਂਕਣ ਕਰਨ ਵਿੱਚ ਵਧੇਰੇ ਮਦਦਗਾਰ ਹੋ ਸਕਦਾ ਹੈ।

ਗੰਗਾ ਦੇ ਮੈਦਾਨੀ ਖੇਤਰਾਂ ਵਿੱਚ ਬਲੈਕ ਕਾਰਬਨ (ਬੀਸੀ) ਦੀ ਬਹੁਤਾਤ ਹੈ ਜਿਸਦਾ ਖੇਤਰੀ ਜਲਵਾਯੂ ਅਤੇ ਮਨੁੱਖੀ ਸਿਹਤ ਉੱਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ, ਜ਼ਿਆਦਾਤਰ ਪ੍ਰਦੂਸ਼ਣ-ਅਧਾਰਤ ਮਹਾਮਾਰੀ ਵਿਗਿਆਨ ਅਧਿਐਨ ਜ਼ਰੂਰੀ ਤੌਰ ‘ਤੇ ਕਣ ਦੇ ਵੱਡੇ ਸੰਘਣੇਪਣ (ਪੀਐੱਮ 10 ਅਤੇ/-ਜਾਂ ਪੀਐੱਮ 2.5) ਦੇ ਜੋਖਮ ਨਾਲ ਸੰਬੰਧ ਰੱਖਦੇ ਹਨ, ਜੋ ਕਿ ਆਮ ਤੌਰ 'ਤੇ ਸਾਰੇ ਇਸ ਦੇ ਸਰੋਤ ਅਤੇ ਰਚਨਾ ਦੁਆਰਾ ਇਨ੍ਹਾਂ ਵਿੱਚ ਵਖਰੇ ਤੌਰ ‘ਤੇ ਅੰਤਰ ਕੀਤੇ ਜਾਣ ਬਗੈਰ ਸਮਾਨ ਜ਼ਹਿਰੀਲੇਪਣ ਦੇ ਨਾਲ ਜੁੜੇ ਹੁੰਦੇ ਹਨ, ਜਿਸ ਦੇ ਅਸਲ ਵਿੱਚ ਸਿਹਤ ਦੇ ਵੱਖੋ ਵੱਖਰੇ ਨਤੀਜੇ ਹੁੰਦੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਬੀਸੀ ਏਅਰੋਸੋਲ ਦੇ ਐਕਸਪੋਜਰ ਕਾਰਨ ਹੋਈ ਮੌਤ ਦੇ ਸਿਲਸਿਲੇ ਵਿੱਚ ਸਿਹਤ ਪ੍ਰਭਾਵਾਂ ਦਾ ਮੁਲਾਂਕਣ ਭਾਰਤ ਵਿੱਚ ਕਦੇ ਵੀ ਨਹੀਂ ਕੀਤਾ ਗਿਆ।

ਆਰ ਕੇ ਮੱਲ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਵਿਗਿਆਨ ਅਤੇ ਟੈਕਨੋਲੋਜੀ-ਮਹਾਮਣਾ ਸੈਂਟਰ ਆਵ੍ ਐਕਸੀਲੈਂਸ ਇਨ ਕਲਾਈਮੇਟ ਚੇਂਜ ਰਿਸਰਚ (ਐੱਮਸੀਈਸੀਸੀਆਰ) ਤੋਂ ਨਿਧੀ ਸਿੰਘ, ਆਲਾ ਮਹਵੀਸ਼, ਤੀਰਥੰਕਰ ਬੈਨਰਜੀ, ਸੰਤੂ ਘੋਸ਼, ਆਰ ਐੱਸ ਸਿੰਘ ਸਮੇਤ ਵਿਗਿਆਨਕਾਂ ਦੀ ਇੱਕ ਟੀਮ ਦੀ ਅਗਵਾਈ ਕਰਦਿਆਂ ਬੀਸੀ ਏਅਰੋਸੋਲ, ਮਹੀਨ (ਪੀਐੱਮ 2.5) ਅਤੇ ਮੋਟੇ ਕਣਾਂ (ਪੀਐੱਮ 10) ਅਤੇ ਟਰੇਸ ਗੈਸਾਂ (ਐੱਸਓ 2, ਐੱਨਓ 2 ਅਤੇ ਓ3) ਦੇ ਵਾਰਾਣਸੀ ਵਿੱਚ ਅਚਨਚੇਤੀ ਮੌਤ ਹੋਣ ਦੇ ਇਕੱਲੇ ਅਤੇ ਸੰਚਿਤ ਪ੍ਰਭਾਵਾਂ ਦੀ ਪੜਚੋਲ ਕੀਤੀ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਨਾਮਵਰ ਰਸਾਲੇ “ਐਟਮੋਸਫੈਰਿਕ ਇਨਵਾਇਰਨਮੈਂਟ” ਵਿੱਚ ਆਪਣਾ ਖੋਜ ਪੱਤਰ ਪ੍ਰਕਾਸ਼ਤ ਕੀਤਾ ਹੈ। 

ਕੇਂਦਰੀ ਇੰਡੋ-ਗੈਂਜੇਟਿਕ ਪਲੇਨ (ਆਈਜੀਪੀ) ਵਿੱਚ ਇੱਕ ਆਮ ਸ਼ਹਿਰੀ ਪ੍ਰਦੂਸ਼ਣ ਦਾ ਇੱਕ ਵੱਡਾ ਕੇਂਦਰ, ਇਹ ਸ਼ਹਿਰ, ਇੱਕ ਸਬਸਿਡੈਂਸ ਜ਼ੋਨ ਦੀ ਮੌਜੂਦਗੀ ਕਾਰਨ ਸਾਲ ਭਰ ਬਹੁਤ ਜ਼ਿਆਦਾ ਐਰੋਸੋਲ ਲੋਡਿੰਗ ਅਤੇ ਟਰੇਸ ਗੈਸ ਦੀ ਇਕਾਗਰਤਾ ਦਾ ਸਾਹਮਣਾ ਕਰਦਾ ਹੈ ਅਤੇ ਇਥੇ ਐਰੋਸੋਲ ਓਪਟੀਕਲ ਡੂੰਘਾਈ ਅਤੇ ਬਲੈਕ ਕਾਰਬਨ ਏਰੋਸੋਲ ਦੋਵਾਂ ਵਿੱਚ ਘਾਤਕ ਵਾਧੇ ਦੇ ਰੁਝਾਨ ਨੂੰ ਵੇਖਿਆ ਗਿਆ ਹੈ।

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਜਲਵਾਯੂ ਤਬਦੀਲੀ ਪ੍ਰੋਗਰਾਮ ਦੁਆਰਾ ਸਹਿਯੋਗੀ ਸੈਂਟਰ ਆਵ੍ ਐਕਸੀਲੈਂਸ ਇਨ ਕਲਾਈਮੇਟ ਚੇਂਜ ਰਿਸਰਚ ਦੇ ਵਿਗਿਆਨੀਆਂ ਨੇ ਬੀਸੀ ਏਅਰੋਸੋਲ, NO2 ਅਤੇ, PM2.5 ਦੇ ਸੰਪਰਕ ਦਾ ਮੌਤ ਦਰ 'ਤੇ ਮਹੱਤਵਪੂਰਣ ਪ੍ਰਭਾਵ ਨੂੰ ਸਪਸ਼ਟ ਤੌਰ ‘ਤੇ ਸਥਾਪਤ ਕਰਨ ਲਈ ਸਾਲ 2009 ਤੋਂ 2016 ਤੱਕ ਰੋਜ਼ਾਨਾ ਮੌਤ ਦੇ ਸਾਰੇ ਕਾਰਨਾਂ ਅਤੇ ਅੰਬੀਐਂਟ ਹਵਾ ਦੀ ਗੁਣਵੱਤਾ ਦੀ ਵਰਤੋਂ ਕੀਤੀ। ਬਹੁ-ਪ੍ਰਦੂਸ਼ਿਤ ਮਾਡਲ ਵਿੱਚ ਸਹਿ-ਪ੍ਰਦੂਸ਼ਕਾਂ (ਐੱਨਓ 2 ਅਤੇ ਪੀਐੱਮ 2.5) ਦੀ ਸ਼ਮੂਲੀਅਤ ਨੇ ਬੀਸੀ ਐਰੋਸੋਲ ਲਈ ਵਿਅਕਤੀਗਤ ਮੌਤ ਦੇ ਜੋਖਮ ਨੂੰ ਵਧਾ ਦਿੱਤਾ। ਪ੍ਰਦੂਸ਼ਕਾਂ ਦਾ ਅਸਰ 5-44 ਸਾਲ ਦੀ ਉਮਰ ਸਮੂਹ ਦੇ ਪੁਰਸ਼ਾਂ ਵਿੱਚ ਅਤੇ ਸਰਦੀਆਂ ਦੇ ਮੌਸਮ ਵਿੱਚ ਵਧੇਰੇ ਪਾਇਆ ਗਿਆ। ਉਨ੍ਹਾਂ ਪਾਇਆ ਕਿ ਹਵਾ ਪ੍ਰਦੂਸ਼ਕਾਂ ਦਾ ਮਾੜਾ ਪ੍ਰਭਾਵ ਸਿਰਫ ਐਕਸਪੋਜਰ ਦੇ ਦਿਨ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਇਹ ਅਗਲੇ 5 ਦਿਨਾਂ ਤੱਕ ਰਹਿ ਸਕਦਾ ਹੈ (ਲੰਬਾ ਪ੍ਰਭਾਵ)। ਉਨ੍ਹਾਂ ਇਹ ਵੀ ਦਰਸਾਇਆ ਕਿ ਮੌਤ ਦਰ ਹਵਾ ਪ੍ਰਦੂਸ਼ਣ ਦੇ ਵੱਧ ਰਹੇ ਪੱਧਰਾਂ ਦੇ ਨਾਲ ਕ੍ਰਮਵਾਰ ਵੱਧਦੀ ਹੈ ਅਤੇ ਉੱਚ ਪੱਧਰਾਂ ‘ਤੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ।

ਬਲੈਕ ਕਾਰਬਨ (ਬੀਸੀ) ਨੂੰ ਸਿਹਤ ਲਈ ਸੰਭਾਵੀ ਖਤਰੇ ਵਜੋਂ ਸ਼ਾਮਲ ਕਰਨਾ ਹੋਰ ਜ਼ਿਆਦਾ ਮਹਾਮਾਰੀ ਵਿਗਿਆਨ ਅਧਿਐਨਾਂ ਲਈ ਪ੍ਰੇਰਣਾ ਦਿੰਦਾ ਹੈ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਹਵਾ ਪ੍ਰਦੂਸ਼ਕਾਂ ਦੇ ਸਿਹਤ ਪ੍ਰਭਾਵਾਂ ਦੇ ਪ੍ਰਮਾਣ ਪ੍ਰਦਾਨ ਕਰਨ ਲਈ ਇੱਕ ਪਿਛੋਕੜ ਪ੍ਰਦਾਨ ਕਰਦਾ ਹੈ। ਇਹ ਅਧਿਐਨ ਮੌਜੂਦਾ ਐਸੋਸੀਏਸ਼ਨ 'ਤੇ ਵਿਚਾਰ ਕਰਨ ਅਤੇ ਵੱਧ ਰਹੀ ਆਬਾਦੀ ਦਰ ਨੂੰ ਸ਼ਾਮਲ ਕਰਨ ਨਾਲ ਹਵਾ ਪ੍ਰਦੂਸ਼ਕਾਂ ਨਾਲ ਜੁੜੇ ਮੌਤ ਦੇ ਭਵਿੱਖ ਦੇ ਬੋਝ ਦਾ ਮੁਲਾਂਕਣ ਕਰਨ ਵਿੱਚ ਵੀ ਸਹਾਇਤਾ ਕਰ ਸਕਦਾ ਹੈ। ਇਹ ਅਧਿਐਨ ਸਰਕਾਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਬਦਲ ਰਹੇ ਜਲਵਾਯੂ-ਹਵਾ ਪ੍ਰਦੂਸ਼ਣ-ਸਿਹਤ ਸੰਬੰਧਾਂ ਨਾਲ ਜੁੜੇ ਨੁਕਸਾਨ ਨੂੰ ਘਟਾਉਣ ਲਈ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

G:\Surjeet Singh\June 2021\24 June\image001Z5EU.jpg

G:\Surjeet Singh\June 2021\24 June\image0025OF8.jpg

 ਪਬਲੀਕੇਸ਼ਨ ਲਿੰਕ:

https://doi.org/10.1016/j.atmosenv.2020.118088

 

 

  **********

 

 ਐੱਸਐੱਸ / ਆਰਪੀ 



(Release ID: 1731885) Visitor Counter : 188


Read this release in: English , Urdu , Hindi , Bengali