ਵਿੱਤ ਮੰਤਰਾਲਾ

ਵਿੱਤ ਸਾਲ 2021-22 ਦੇ ਮਈ ਮਹੀਨੇ ਲਈ ਕੇਂਦਰ ਸਰਕਾਰ ਦੇ ਖਾਤਿਆਂ ਦੀ ਮਾਸਿਕ ਸਮੀਖਿਆ

Posted On: 30 JUN 2021 5:21PM by PIB Chandigarh

ਮਈ 2021 ਤੱਕ ਕੇਂਦਰ ਸਰਕਾਰ  ਦੇ ਮਾਸਿਕ ਖਾਤੇ ਨੂੰ ਏਕੀਕ੍ਰਿਤ ਕਰਕੇ ਇਸ ਨਾਲ ਸੰਬੰਧਤ ਰਿਪੋਰਟਾਂ ਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ।  ਇਹਨਾਂ ਵਿੱਚ ਮੁੱਖ ਗੱਲਾਂ ਹੇਠਾਂ ਲਿਖੀਆਂ ਹਨ -

ਭਾਰਤ ਸਰਕਾਰ ਨੂੰ ਮਈ 2021 ਲਈ 3,54,787 ਕਰੋੜ ਰੁਪਏ (ਕੁਲ ਪ੍ਰਾਪਤੀਆਂ ਦੇ ਸੰਬੰਧਤ ਬਜਟ ਅਨੁਮਾਨ 21-22 ਦਾ 17.95% )  ਪ੍ਰਾਪਤ ਹੋਏ ਹਨ,  ਜਿਨ੍ਹਾਂ ਵਿੱਚ 2,33,565 ਕਰੋੜ ਰੁਪਏ ਦਾ ਟੈਕਸ ਮਾਲ ( ਕੇਂਦਰ ਲਈ ਸ਼ੁੱਧ ਰਾਸ਼ੀ),  1,16,412 ਕਰੋੜ ਰੁਪਏ ਦਾ ਗੈਰ ਟੈਕਸ ਮਾਲ  ਅਤੇ 4,810 ਕਰੋੜ ਰੁਪਏ ਦੀ ਗੈਰ ਕਰਜ਼ੇ ਦੀ ਪੂੰਜੀਆ ਪ੍ਰਾਪਤੀਆਂ ਸ਼ਾਮਿਲ ਹਨ ।  ਗੈਰ-ਕਰਜਾ ਪੂੰਜੀ ਪ੍ਰਾਪਤੀਆਂ ਵਿੱਚ 815 ਕਰੋੜ ਰੁਪਏ ਦੇ ਕਰਜ਼ਿਆਂ ਦੀ ਵਸੂਲੀ ਅਤੇ 3,995 ਕਰੋੜ ਰੁਪਏ ਦੀ ਪ੍ਰਵੇਸ਼ ਰਾਸ਼ੀ ਸ਼ਾਮਿਲ ਹੈ।  

ਇਸ ਮਿਆਦ ਤੱਕ ਭਾਰਤ ਸਰਕਾਰ ਵਲੋਂ ਟੈਕਸਾਂ ਵਿੱਚ ਹਿੱ‍ਸੇਦਾਰੀ  ਦੇ ਵਿਕਾਸ ਦੇ ਰੂਪ ਵਿੱਚ ਰਾਜ ਸਰਕਾਰਾਂ ਨੂੰ 78,349 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 13,728 ਕਰੋੜ ਰੁਪਏ ਘੱਟ ਹੈ ।  

ਭਾਰਤ ਸਰਕਾਰ ਵਲੋਂ 4,77,961 ਕਰੋੜ ਰੁਪਏ (ਸੰਬੰਧਤ ਬਜਟ ਅਨੁਮਾਨ 21-22 ਦਾ 13.72%)  ਦਾ ਕੁੱਲ ਖਰਚ ਕੀਤਾ ਗਿਆ ਹੈ,  ਜਿਨ੍ਹਾਂ ਵਿਚੋਂ 4,15,000 ਕਰੋੜ ਰੁਪਏ ਮਾਲ ਖਾਤੇ ’ਚ ਹਨ ਅਤੇ 62,961 ਕਰੋੜ ਰੁਪਏ ਪੂੰਜੀਗਤ ਖਾਤੇ ਵਿੱਚ ਹਨ।  ਕੁਲ ਮਾਲ ਖ਼ਰਚ ਵਿੱਚੋਂ 88,573 ਕਰੋੜ ਰੁਪਏ ਵਿਆਜ ਭੁਗਤਾਨ  ਦੇ ਮਦ ’ਚ ਹਨ ਅਤੇ 62, 664 ਕਰੋੜ ਰੁਪਏ ਪ੍ਰਮੁੱਖ ਸਬਸਿਡੀ ਦੇ ਮਦ ’ਚ ਹਨ।


 

*******************

ਆਰਐਮ/ਐਮਵੀ/ਕੇਐਮਐਨ



(Release ID: 1731775) Visitor Counter : 142


Read this release in: English , Urdu , Hindi