ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਪੁਲਾੜ ’ਚ ਪਤਾ ਲਾਏ ਗਏ ਇੱਕ ਗਾਮਾ–ਕਿਰਨ ਵਿਸਫ਼ੋਟ ਦੇ ਉੱਚਤਮ ਊਰਜਾ ਲਾਲੀ ਦੇ ਬਾਗ਼ੀ ਵਿਵਹਾਰ ਤੋਂ ਮਿਲ ਸਕਦੀ ਹੈ ਤਾਰਿਆਂ ਦੇ ਵਿਕਾਸ ਦੀ ਜਾਂਚ ਵਿੱਚ ਮਦਦ
Posted On:
30 JUN 2021 3:55PM by PIB Chandigarh
ਪੁਲਾੜ ਵਿੱਚ ਪਤਾ ਲਾਈ ਗਈ ਉੱਚਤਮ ਊਰਜਾ ਲਾਲੀ (ਆਫ਼ਟਰਗਲੋਅ) ਹੁਣ ਤੱਕ ਬਾਗ਼ੀ ਜਾਪਦੀ ਰਹੀ ਹੈ। ਹੁਣ ਤੱਕ ਪਤਾ ਲਾਈ ਗਈ ਸਭ ਤੋਂ ਵੱਧ ਵਰਨਣਯੋਗ ‘ਗਾਮਾ ਕਿਰਨ ਵਿਸਫ਼ੋਟ’ (GRB) ਵਿਸਫ਼ੋਟ ਤੋਂ ਹੋਣ ਵਾਲੀ ਨਿਕਾਸੀ – ਜੋ ਇੱਕ ਆਕਾਸ਼ਗੰਗਾ ਤੋਂ ਪੈਦਾ ਹੋਈ ਲਾਲੀ 4.5 ਅਰਬ ਪ੍ਰਕਾਸ਼ ਵਰ੍ਹੇ ਦੂਰ ਸੀ, ਉਹ ਪ੍ਰਕਿਰਤੀ ਵਿੱਚ ਗੁੰਝਲਦਾਰ ਪਾਈ ਗਈ ਸੀ ਤੇ ਮਿਆਰੀ ‘ਆਫ਼ਟਰਗਲੋਅ’ ਮਾੱਡਲਜ਼ ਵਿੱਚ ਆਸ ਮੁਤਾਬਕ ਵਿਕਾਸ ਨਹੀਂ ਕਰਦੀ ਸੀ। ਇਸ GRB ਤੋਂ ਉੱਚ ਊਰਜਾ ਵਾਲੇ ਫ਼ੋਟੋਨਜ਼ (TeV ਫ਼ੋਟੋਨਜ਼) ਦੀ ਸ਼ਨਾਖ਼ਤ ਨਵੀਂਆਂ ਸੋਝੀਆਂ ਤੇ ਅਹਿਮ ਸੁਰਾਗ਼ ਮੁਹੱਈਆ ਕਰਵਾਉਂਦੀ ਹੈ ਅਤੇ ਉਨ੍ਹਾਂ ਤੋਂ ਅਜਿਹੇ ਵਿਸਫ਼ੋਟਾਂ ਦਾ ਕਾਰਣ ਬਣਨ ਵਾਲੀਆਂ ਭੌਤਿਕ ਪ੍ਰਕਿਰਿਆਵਾਂ ਦਾ ਪਤਾ ਲੱਗਦਾ ਹੈ।
ਬਹੁਤ ਜ਼ਿਆਦਾ ਉੱਚ ਊਰਜਾ ਵਾਲੇ ਫ਼ੋਟੋਨਜ਼ ਵਾਲੇ GRB ਨੂੰ RRB 190114C ਕਿਹਾ ਜਾਂਦਾ ਹੈ ਤੇ ਉਨ੍ਹਾਂ ਦਾ ਪਤਾ ਪਹਿਲੀ ਵਾਰ 14 ਜਨਵਰੀ, 2019 ਨੂੰ ਲਾਇਆ ਗਿਆ ਸੀ। ਇਸ ਖੋਜ ਬਾਰੇ ਰਿਪੋਰਟ ‘ਨੇਚਰ’ ਵਿੱਚ ‘ਮੇਜਰ ਐਟਮੌਸਫ਼ੀਅਰਿਕ ਗਾਮਾ ਇਮੇਜਿੰਗ ਚੇਰੇਨਕੋਵ ਟੈਲੀਸਕੋਪਸ’ (MAGIC) ਤਾਲਮੇਲ ਵੱਲੋਂ ਕੀਤੀ ਗਈ ਸੀ।
ਆਮ ਵਾਂਗ, GRB (ਗਾਮਾ–ਕਿਰਨ ਵਿਸਫ਼ੋਟ) ਥੋੜ੍ਹੇ ਸਮੇਂ ਲਈ ਰਿਹਾ ਸੀ, ਉਸ ਤੋਂ ਬਾਅਦ ਉੱਚ ਊਰਜਾਵਾਂ ਵਿੱਚ ਇੱਕ ਮੁਢਲੀ ਚਮਕੀਲੀ ਫ਼ਲੈਸ਼ ਹੋਈ ਸੀ; ਜਿਸ ਨੂੰ ‘ਤੁਰੰਤ ਨਿਕਾਸੀ’ ਵਜੋਂ ਜਾਣਿਆ ਜਾਂਦਾ ਹੈ। ਘੱਟ ਚਮਕੀਲਾ ਪਰ ਲੰਮਾ ਸਮਾਂ ਰਹਿਣ ਵਾਲੀ ‘ਆਫ਼ਟਰਗਲੋਅ’ (ਲਾਲੀ) ਦਾ ਪਤਾ ਤੁਰੰਤ–ਨਿਕਾਸੀ ਤੋਂ ਬਾਅਦ ਲਾਇਆ ਗਿਆ ਸੀ ਅਤੇ ਉਸੇ ਤੋਂ ਵਿਗਿਆਨੀਆਂ ਨੂੰ GRBs ਦੀ ਜਾਂਚ ਕਰਨ ਦਾ ਮੌਕਾ ਮਿਲਿਆ ਸੀ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਨੈਨੀਤਾਲ ਸਥਿਤ ਇੱਕ ਖ਼ੁਦਮੁਖਤਿਆਰ ਸੰਸਥਾਨ ‘ਆਰਿਆਭੱਟ ਰਿਸਰਚ ਇੰਸਟੀਚਿਊਟ ਆੱਵ੍ ਆਬਜ਼ਰਵੇਸ਼ਨਲ ਸਾਇੰਸਜ਼’ (ARIES) ਦੇ ਡਾ. ਕੁੰਤਲ ਮਿਸ਼ਰਾ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਤਾਲਮੇਲਕਾਂ ਦੇ ਵੱਡੇ ਯੋਗਦਾਨ ਨਾਲ ਅਜਿਹੇ ਵਿਸਫ਼ੋਟ ਦੇ ਲਗਭਗ 140 ਦਿਨ ਬਾਅਦ ਤੱਕ GRB 190114C ਦੇ ‘ਆਫ਼ਟਰਗਲੋਅ’ ਬਾਰੇ ਖੋਜ ਕੀਤੀ ਸੀ। ਇਸ ਸਬੰਧੀ ਪੇਪਰ ‘ਮੰਥਲੀ ਨੋਟਿਸ ਆੱਵ੍ ਦਿ ਰਾਇਲ ਐਸਟ੍ਰੌਨੋਮੀਕਲ ਸੁਸਾਇਟੀ’ (MNRAS) ਵਿੱਚ ਪ੍ਰਕਾਸ਼ਿਤ ਹੋਇਆ ਹੈ।
GRB 190114C ਤੋਂ ‘ਆਫ਼ਟਰਗਲੋਅ’ ਦੇ ਔਪਟੀਕਲ ਤਜਰਬੇ ‘ਗ੍ਰੋਥ ਇੰਡੀਆ ਟੈਲੀਸਕੋਪ’ (GIT), ਹਿਮਾਲਿਅਨ ਚੰਦਰਾ ਟੈਲੀਸਕੋਪ (HCT) (ਦੋਵੇਂ ਭਾਰਤ ਦੇ ਲੇਹ ’ਚ ਹੈਨਲੇ ਵਿਖੇ ਸਥਾਪਤ ਹਨ) ਅਤੇ ‘ਦੇਵਸਥੱਲ ਫ਼ਾਸਟ ਔਪਟੀਕਲ ਟੈਲੀਸਕੋਪ’ (DFOT, ਜੋ ਭਾਰਤ ਦੇ ਨੈਨੀਤਾਲ ’ਚ ਸਥਿਤ ਹੈ) ਦੇ ਨਾਲ–ਨਾਲ ਅਪਗ੍ਰੇਡਡ ਜਾਇੰਟ ਮੀਟਰ ਵੇਵ ਰੇਡੀਓ ਟੈਲੀਸਕੋਪ (u_GMRT, ਜੋ ਭਾਰਤ ਦੇ ਪੁਣੇ ’ਚ ਖੋਦਾਦ ਵਿਖੇ ਸਥਿਤ ਹੈ), ਆਸਟੇਲੀਆ ਟੈਲੀਸਕੋਪ ਕੰਪੈਕਟ ਐਰੇਅ (ATCA, ਜੋ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਸਥਿਤ ਹੈ) ਅਤੇ ਐਟਾਕਾਮਾ ਲਾਰਚ ਮਿਲੀਮੀਟਰ ਐਰੇਅ (ALMA, ਜੋ ਚਿੱਲੀ ਦੇ ਐਟਾਕਾਮਾ ਰੇਗਿਸਤਾਨ ’ਚ ਸਥਿਤ ਹੈ) ’ਤੇ ਕੀਤੇ ਗਏ ਸਨ।
ਮਲਟੀ–ਬੈਂਡ ਡਾਟਾ ਦੀ ਵਰਤੋਂ ਕਰਦਿਆਂ ਆਫ਼ਟਰਗਲੋਅ ਦੀ ਵਿਸਤ੍ਰਿਤ ਮੌਡਲਿੰਗ ਦਰਸਾਉਂਦੀ ਹੈ ਕਿ ਇਲੈਕਟ੍ਰੌਨ ਆਬਾਦੀ ਤੇ ਚੁੰਬਕੀ ਖੇਤਰ ਵਿੱਚ ਊਰਜਾ ਦੇ ਹਿੱਸੇ ਦਾ ਵਰਨਣ ਕਰਨ ਵਾਲੇ ਮਾਪਦੰਡ ਸਮੇਂ ਨਾਲ ਵਿਕਸਤ ਹੁੰਦੇ ਹਨ ਤੇ ਉਹ ਉਸ ਤਰ੍ਹਾਂ ਸਥਿਰ ਨਹੀਂ ਹਨ, ਜਿਵੇਂ ਕਿ ਆਮ ਤੌਰ ਉੱਤੇ GRBs ਵਿੱਚ ਵੇਖਿਆ ਜਾਂਦਾ ਹੈ। ਵਿਗਿਆਨੀਆਂ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਮਾਪਦੰਡਾਂ ਦਾ ਵਿਕਾਸ, ਮੁਢਲੇ ਸਮਿਆਂ ’ਚ, ਚਮਕੀਲੀ TeV ਨਿਕਾਸੀ ਪੈਦਾ ਕਰਨ ਵਿੱਚ ਭੂਮਿਕਾ ਨਿਭਾ ਸਕਦਾ ਹੈ।
ਚਿੱਤਰ 1: ਐਕਸ–ਰੇਅ ਤੋਂ ਰੇਡੀਓ/ਮਿਲੀਮੀਟਰ ਬੈਂਡਜ਼ ਤੋਂ GRB 190114C ਦੇ ਆਫ਼ਟਰਗਲੋਅ ਦੇ ਮਲਟੀ–ਬੈਂਡ ਪ੍ਰਕਾਸ਼–ਮੋੜ
ਚਿੱਤਰ 2: ਖੱਬੇ: ਆਬਜ਼ਰਵਰ ਫ਼੍ਰੇਮ ਵਿੱਚ GRB 190114C ਆਫ਼ਟਰਗਲੋਅ ਮੁਢਲੇ ਸਮਿਆਂ ਵਿੱਚ ਸਭ ਤੋਂ ਚਮਕੀਲੇ ਆਫ਼ਟਰਗਲੋਅਜ਼ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ। ਸੱਜੇ: ਆਫ਼ਟਰਗਲੋਅਜ਼ z=1 ਫ਼੍ਰੇਮ ਵਿੱਚ ਤਬਦੀਲ ਹੋ ਗਏ, ਜੋ ਮੁਢਲੇ ਸਮਿਆਂ ਦੌਰਾਨ ਔਸਤ ਪ੍ਰਕਿਰਤੀ ਦੇ GRB 190114C ਦੇ ਆਫ਼ਟਰਗਲੋਅ ਨੂੰ ਦਰਸਾਉਂਦੇ ਹਨ
ਚਿੱਤਰ 1 ਦਰਸਾਉਂਦਾ ਹੈ GRB 190114C ਦੇ ਆਫ਼ਟਰਗਲੋਅ ਦੇ ਮਲਟੀ–ਬੈਂਡ ਪ੍ਰਕਾਸ਼ ਮੋੜ। GRB 190114C ਦੇ ਆਫ਼ਟਰਗਲੋਅ ਦੀ ਐਕਸ–ਰੇਅ ਚਮਕ GRB ਆਬਾਦੀ ਦੀ ਬਹੁ–ਗਿਣਤੀ ਦੇ ਸਮਾਨ ਹੈ। ਦੂਜੇ ਪਾਸੇ ਔਪਟੀਕਲ ਬੈਂਡਜ਼ ਵਿੱਚ, ਮੁਢਲੇ ਸਮਿਆਂ ਦੌਰਾਨ, GRB 190114C ਦਾ ਆਫ਼ਟਰਗਲੋਅ ਹੁਣ ਤੱਕ ਦੇ ਤਜਰਬਿਆਂ ਦੌਰਾਨ ਪਤਾ ਲਾਏ ਗਏ ਸਭ ਤੋਂ ਚਮਕੀਲਿਆਂ ਵਿੱਚੋਂ ਇੱਕ ਹੈ। ਉਂਝ, ਜਦੋਂ ਪ੍ਰਕਾਸ਼ ਮੋੜ z=1 ਫ਼੍ਰੇਮ ਵੱਲ ਤਬਦੀਲ ਕੀਤੇ ਜਾਂਦੇ ਹਨ, ਤਾਂ GRB 190114C ਆਫ਼ਟਰਗਲੋਅ ਕੇਵਲ ਅਰੰਭ ਵਿੱਚ ਔਸਤ ਚਮਕ ਵਾਲੀ ਦਿਸਦੀ ਹੈ ਤੇ ਐਕਸ–ਰੇਅਜ਼ ਵਿੱਚ ਪਾਏ ਨਤੀਜਿਆਂ ਵਰਗੀ ਹੈ (ਚਿੱਤਰ 2)
ਪ੍ਰਕਾਸ਼ਨ ਲਿੰਕ: https://doi.org/10.1093/mnras/stab1050
ਹੋਰ ਵੇਰਵਿਆਂ ਲਈ: ਡਾ. ਕੁੰਤਲ ਮਿਸ਼ਰਾ (kuntal[at]aries.res.in).
****
ਐੱਸਐੱਸ/ਆਰਪੀ
(Release ID: 1731764)
Visitor Counter : 204