ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਸਿਹਤ ਖੋਜ ਦੇ ਖੇਤਰ ’ਚ ਭਾਰਤ ਤੇ ਮਿਆਂਮਾਰ ਦੇ ਦਰਮਿਆਨ ਸਹਿਮਤੀ–ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 30 JUN 2021 4:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਨਵੀਂ ਦਿੱਲੀ ’ਚ ਫ਼ਰਵਰੀ 2020 ਦੌਰਾਨ ਭਾਰਤੀ ਮੈਡੀਕਲ ਖੋਜ ਪਰਿਸ਼ਦ (ICMR), ਭਾਰਤ ਅਤੇ ਮਿਆਂਮਾਰ ਦੇ ਸਿਹਤ ਤੇ ਖੇਡ ਮੰਤਰਾਲੇ ਦੇ ਮੈਡੀਕਲ ਖੋਜ ਵਿਭਾਗ (DMR) ਦੇ ਦਰਮਿਆਨ ਸਹਿਮਤੀ–ਪੱਤਰ (MoU) ਉੱਤੇ ਕੀਤੇ ਗਏ ਹਸਤਾਖਰਾਂ ਬਾਰੇ ਜਾਣਕਾਰੀ ਦਿੱਤੀ ਗਈ।

 

ਇਸ ਸਹਿਮਤੀ–ਪੱਤਰ ਦਾ ਉਦੇਸ਼ ਆਪਸੀ ਖੋਜ ਦੇ ਵਿਸ਼ਿਆਂ ’ਚ ਸਿਹਤ ਖੋਜ ਸਬੰਧ ਕਾਇਮ ਕਰਨਾ ਹੈ। ਮੁੱਖ ਉਦੇਸ਼ ਇਸ ਪ੍ਰਕਾਰ ਹਨ:

 

ੳ. ਸੰਕ੍ਰਾਮਕ ਰੋਗਾਂ ਦਾ ਖ਼ਾਤਮਾ (ਫ਼ੈਸਲਾ ਪਰਸਪਰ ਹੋਵੇਗਾ)

ਅ. ਉੱਭਰ ਰਹੀਆਂ ਤੇ ਵਾਇਰਲ ਛੂਤਾਂ ਦੇ ਨੈੱਟਵਰਕ ਮੰਚ ਦਾ ਵਿਕਾਸ

ੲ. ਖੋਜ ਵਿਧੀ–ਵਿਗਿਆਨ ਪ੍ਰਬੰਧ, ਕਲੀਨਿਕਲ ਪਰੀਖਣ, ਨੈਤਿਕਤਾਵਾਂ ਆਦਿ ਵਿੱਚ ਸਿਖਲਾਈ/ਸਮਰੱਥਾ ਨਿਰਮਾਣ

ਸ. ਰੈਗੂਲੇਟਰੀ ਪ੍ਰਬੰਧ ਦਾ ਸੁਖਾਵਾਂਕਰਣ

 

ਵਰਕਸ਼ਾਪਸ/ਬੈਠਕਾਂ ਤੇ ਖੋਜ ਪ੍ਰੋਜੈਕਟਾਂ ਲਈ ਫ਼ੰਡਾਂ ਦੀ ਪ੍ਰਤੀਬੱਧਤਾ ਸਮੇਂ–ਸਮੇਂ ’ਤੇ ਉਸ ਵੇਲੇ ਉਪਲਬਧ ਫ਼ੰਡਾਂ ਮੁਤਾਬਕ ਕੀਤੀ ਜਾਵੇਗੀ। ਦੋਵੇਂ ਧਿਰਾਂ ‘ਸੰਯੁਕਤ ਕਾਰਜ ਦਲ’ (ਜੇਡਬਲਿਊਜੀ-JWG) ਕਾਇਮ ਕਰਨਗੀਆਂ, ਜਿਸ ਵਿੱਚ ਹਰੇਕ ਸੰਗਠਨ ਦੇ ਡੈਲੀਗੇਟ ਮੌਜੂਦ ਹੋਣਗੇ। ਜੇਡਬਲਿਊਜੀ ਸੈਸ਼ਨਜ਼ ਇੱਕ ਵਾਰ ਭਾਰਤ ’ਚ ਤੇ ਅਗਲੀ ਵਾਰ ਮਿਆਂਮਾਰ ’ਚ ਵਾਰੀ ਸਿਰ ਰੱਖੇ ਜਾਣਗੇ। ਵੀਜ਼ਾ ਐਂਟਰੀ, ਰਿਹਾਇਸ਼, ਪ੍ਰਤੀ ਦਿਨ, ਸਿਹਤ ਬੀਮਾ, ਜੇਡਬਲਿਊਜੀ ਮੈਂਬਰਾਂ ਦੀ ਸਥਾਨਕ ਆਵਾਜਾਈ ਸਮੇਤ ਯਾਤਰਾ ਨਾਲ ਸਬੰਧਤ ਖ਼ਰਚੇ ਭੇਜਣ ਵਾਲੀ ਧਿਰ ਝੱਲੇਗੀ; ਜਦ ਕਿ ਜੇਡਬਲਿਊਜੀ ਬੈਠਕਾਂ ਦੇ ਜੱਥੇਬੰਦ ਖ਼ਰਚੇ ਮੇਜ਼ਬਾਨ ਧਿਰ ਅਦਾ ਕਰੇਗੀ। 

 

*******

 

ਡੀਐੱਸ



(Release ID: 1731671) Visitor Counter : 158